News: ਦੇਸ਼

ਸੜਕ ਹਾਦਸਿਆਂ ਵਿੱਚ ਦੋ ਨੌਜਵਾਨ ਹਲਾਕ

Monday, October 15 2018 06:38 AM
ਪੰਚਕੂਲਾ, ਸਕੇਤੜੀ-ਚੰਡੀਗੜ੍ਹ ਸੜਕ ’ਤੇ ਅੱਜ ਸਵੇਰੇ ਇਕ ਨੌਜਵਾਨ ਨੂੰ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਨੌਜਵਾਨ ਦਾ ਨਾਂ ਸੁਰਜੀਤ ਦੱਸਿਆ ਗਿਆ ਹੈ ਜਿਸ ਦੀ ਉਮਰ 23 ਸਾਲ ਦੇ ਕਰੀਬ ਸੀ। ਉਹ ਮੋਟਰਸਾਈਕਲ ’ਤੇ ਜਾ ਰਿਹਾ ਸੀ। ਸੁਰਜੀਤ ਮੂਲ ਰੂਪ ਵਿੱਚ ਕੁਰੂਕਸ਼ੇਤਰ ਦਾ ਰਹਿਣ ਵਾਲਾ ਸੀ ਤੇ ਫਿਲਹਾਲ ਚੰਡੀਗੜ੍ਹ ਰਹਿੰਦਾ ਸੀ। ਸੂਚਨਾ ਮਿਲਣ ’ਤੇ ਮਾਤਾ ਮਨਸਾ ਦੇਵੀ ਪੁਲੀਸ ਸਟੇਸ਼ਨ ਅਤੇ ਸਕੇਤੜੀ ਪੁਲੀਸ ਚੌਕੀ ਦੀ ਟੀਮ ਮੌਕੇ ’ਤੇ ਪਹੁੰਚੀ। ਇਸ ਦੌਰਾਨ ਪੁਲੀਸ ਦੀ ਫੌਰੈਂਸਿਕ ਟੀਮ ਨੇ ਮੌਕੇ ’ਤੇ ਜਾ ਕੇ ਲਾਸ਼ ਦੇ ਨਮੂਨੇ ਲਏ। ਪੁਲੀਸ ...

ਬਲੈਕਲਿਸਟ ਐੱਨਜੀਓਜ਼ ਪੀਯੂ ਵਿੱਚ ਨਹੀਂ ਕਰ ਸਕਣਗੇ ਸੈਮੀਨਾਰ

Monday, October 15 2018 06:38 AM
ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਸਿੰਡੀਕੇਟ ਦੀ ਮੀਟਿੰਗ ਵਿੱਚ ਅੱਜ ਸਿੰਡੀਕੇਟ ਨੇ ਪੀਯੂ ਕੈਂਪਸ ਵਿੱਚ ਸੈਮੀਨਾਰ ਅਤੇ ਕਾਨਫਰੰਸਾਂ ਕਰਵਾਉਣ ਸਬੰਧੀ ਤਿਆਰ ਕੀਤੀਆਂ ਗਈਆਂ ਨਵੀਆਂ ਗਾਈਡਲਾਈਨਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਨਵੀਆਂ ਮਤਾਂ ਅਨੁਸਾਰ ਕੋਈ ਵੀ ਵਿਭਾਗ ਕਿਸੇ ਵੀ ਬਲੈਕਲਿਸਟ ਐੱਲਜੀਓ ਜਾਂ ਸ਼ਰਾਬ ਤੇ ਬੀੜੀ ਸਿਗਰਟ ਦਾ ਕਾਰੋਬਾਰ ਕਰਨ ਵਾਲੇ ਕਿਸੇ ਸੰਗਠਨ ਨੂੰ ਸੈਮੀਨਾਰ ਜਾਂ ਵਰਕਸ਼ਾਪ ਲਗਾਉਣ ਲਈ ਜਗ੍ਹਾ ਨਹੀਂ ਦੇਵੇਗਾ। ਇਸ ਲਈ ਪੀਯੂ ਪ੍ਰਸ਼ਾਸਨ ਤੋਂ ਅਗਾਊਂ ਮਨਜ਼ੂਰੀ ਲੈਣੀ ਜ਼ਰੂਰੀ ਹੋਵੇਗੀ। ਇੱਕ ਹੋਰ ਫ਼ੈਸਲੇ ਦੌਰਾਨ ਡੀਨ ਸਟੂਡੈਂਟ ਵੈੱਲਫੇਅਰ (ਵਿਮੈ...

ਆਨਲਾਈਨ ਵਿਕਰੀ, ਖਰੀਦਦਾਰੀ ਲਈ ਜੈਮ ਪੋਰਟਲ ਸ਼ੁਰੂ

Saturday, October 13 2018 06:45 AM
ਲੁਧਿਆਣਾ, ਮਨਿਸਟਰੀ ਆਫ ਕਾਮਰਸ ਵੱਲੋਂ ਆਨਲਾਈਨ ਵਿਕਰੀ ਤੇ ਖਰੀਦਦਾਰੀ ਨੂੰ ਵਧਾਉਣ ਦੇਣ ਲਈ ‘ਗਵਰਨਮੈਂਟ ਈ ਮਾਰਕੀਟ ਪਲੇਸ’ (ਜੈਮ) ਪੋਰਟਲ ਸ਼ੁਰੂ ਕੀਤਾ ਗਿਆ ਹੈ। ਇਸ ਪੋਰਟਲ ’ਤੇ ਆਪ’-ਆਪਣੇ ਵਿਭਾਗਾਂ ਤੇ ਅਦਾਰਿਆਂ ਨੂੰ ਰਜਿਸਟਰਡ ਕਰਨ ਲਈ ਅੱਜ ਜ਼ਿਲ੍ਹੇ ਦੇ ਸਰਕਾਰੀ ਵਿਭਾਗਾਂ ਤੇ ਉਦਯੋਗਪਤੀਆਂ ਨੂੰ ਬਚਤ ਭਵਨ ਵਿੱਚ ਸਿਖਲਾਈ ਦਿੱਤੀ ਗਈ। ਇਸ ਟਰੇਨਿੰਗ-ਕਮ-ਜਾਗਰੂਕਤਾ ਸੈਮੀਨਾਰ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਨੇ ਕੀਤੀ। ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦੱਸਿਆ ਕਿ ਪਿਛਲੇ ਸਮੇਂ ਵਿੱਚ ਸਰਕਾ...

ਕੂੰਮਕਲਾਂ ਸਬ-ਤਹਿਸੀਲ ਵਿੱਚ ਭ੍ਰਿਸ਼ਟਾਚਾਰ ਹੋਣ ਦੇ ਦੋਸ਼

Saturday, October 13 2018 06:45 AM
ਮਾਛੀਵਾੜਾ, ਹਲਕਾ ਸਾਹਨੇਵਾਲ ਅਧੀਨ ਪੈਂਦੀ ਕੂੰਮਕਲਾਂ ਸਬ-ਤਹਿਸੀਲ ਵਿੱਚ ਰਜਿਸਟਰੀ ਪ੍ਰਕਿਰਿਆ ਮੁਕੰਮਲ ਕਰਵਾਉਣ ਵਾਲੇ ਤਹਿਸੀਲ ਦੇ ਬਾਹਰ ਖੋਖੇ ਲਾ ਕੇ ਬੈਠੇ ਕੁਝ ਗੈਰ ਸਰਕਾਰੀ ਵਿਅਕਤੀਆਂ ਵਲੋਂ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ ਤੇ ਹਰ ਰਜਿਸਟਰੀ ਵਾਲੇ ਤੋਂ ਹਜ਼ਾਰਾਂ ਰੁਪਏ ਵਾਧੂ ਵਸੂਲੇ ਜਾ ਰਹੇ ਹਨ। ਮਾਛੀਵਾੜਾ ਇਲਾਕੇ ਦੇ ਕਾਂਗਰਸੀ ਆਗੂ ਛਿੰਦਰਪਾਲ ਹਿਯਾਤਪੁਰ ਨੇ ਦੱਸਿਆ ਕਿ ਜਦੋਂ 2 ਦਿਨ ਪਹਿਲਾਂ ਉਹ ਆਪਣੇ ਕਿਸੇ ਪਛਣ ਵਾਲੇ ਵਿਅਕਤੀ ਦੀ ਜਾਇਦਾਦ ਦੀ ਰਜਿਸਟਰੀ ਕਰਾਉਣ ਲਈ ਕੂੰਮਕਲਾਂ ਸਬ-ਤਹਿਸੀਲ ’ਚ ਗਏ ਤਾਂ ਉੱਥੇ ਬਾਹਰ ਬੈਠੇ ਇੱਕ ਵਸੀਕਾ ਨਵੀਸ ਨੇ ਰਜਿਸਟਰੀ ਕ...

ਲੁਧਿਆਣਾ ਵਿੱਚ ‘ਖਾਕੀ’ ਤੋਂ ਬੇਖੌਫ਼ ਹੋਏ ਲੁਟੇਰੇ ਤੇ ਬਦਮਾਸ਼

Saturday, October 13 2018 06:44 AM
ਲੁਧਿਆਣਾ, ਮਾਨਚੈਸਟਰ ਆਫ਼ ਇੰਡੀਆ ਦੇ ਨਾਂ ਨਾਲ ਜਾਣ ਜਾਂਦੇ ਲੁਧਿਆਣਾ ਵਿੱਚ ਹੁਣ ਲੁਟੇਰਿਆਂ ਤੇ ਬਦਮਾਸ਼ਾਂ ਦਾ ਬੋਲਬਾਲਾ ਹੈ। ਇਹ ਲੁਟੇਰੇ ਤੇ ਬਦਮਾਸ਼ ‘ਖਾਕੀ’ ਤੋਂ ਬੇਖੌਫ਼ ਹੋ ਗਏ ਹਨ। ਸ਼ਹਿਰ ਵਿੱਚ ਲਗਾਤਾਰ ਹੋ ਰਹੀਆਂ ਲੁੱਟ, ਚੋਰੀ ਤੇ ਕਤਲ ਦੀਆਂ ਵਾਰਦਾਤਾਂ ਤੋਂ ਬਾਅਦ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਸ਼ਹਿਰ ਵਿੱਚ ਯੂਪੀ, ਬਿਹਾਰ ਤੇ ਮਹਾਰਾਸ਼ਟਰ ਵਾਂਗ ਸੁਪਾਰੀ ਦੇ ਕੇ ਕਤਲ ਹੋ ਰਹੇ ਹਨ। ਪੁਲੀਸ ਕੁਝ ਵਾਰਦਾਤਾਂ ਨੂੰ ਹੱਲ ਕਰ ਕੇ ਆਪਣੀ ਪਿੱਠ ਥਾਪੜ ਰਹੀ ਹੈ ਪਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਪੁਲੀਸ ਦੇ ਨੱਕ ਥੱਲਿਓਂ ਦੁਬਾਰਾ ਵਾਰਦਾਤ ਕਰ ਫ਼ਰ...

ਨਕਲੀ ਸੋਨੇ ਦੀਆਂ ਇੱਟਾਂ ਵੇਚਣ ਵਾਲੇ ਗਰੋਹ ਦੇ ਦੋ ਮੈਂਬਰ ਕਾਬੂ

Saturday, October 13 2018 06:44 AM
ਲੁਧਿਆਣਾ, ਜਾਅਲੀ ਸੋਨੇ ਦੀਆਂ ਇੱਟਾਂ ਤਿਆਰ ਕਰ ਕੇ ਸੁਨਿਆਰਿਆਂ ਕੋਲੋਂ ਨਕਲੀ ਸੋਨੇ ਦੀ ਥਾਂ ਅਸਲੀ ਸੋਨਾ ਲਿਜਾਣ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਥਾਣਾ ਡਿਵੀਜ਼ਨ ਨੰ. 4 ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਕਿਸੇ ਸੁਨਿਆਰੇ ਤੋਂ ਸੋਨੇ ਦੇ ਗਹਿਣੇ ਲੈਣ ਆਏ ਸਨ। ਪੁਲੀਸ ਨੇ ਇਸ ਮਾਮਲੇ ’ਚ ਅੰਮ੍ਰਿਤਸਰ ਵਾਸੀ ਪਰਮਿੰਦਰ ਸਿੰਘ ਤੇ ਤਰਨਤਾਰਨ ਵਾਸੀ ਮਨਵਿੰਦਰ ਸਿੰਘ ਖਿਲਾਫ਼ ਅੰਮ੍ਰਿਤਸਰ ’ਚ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੇ ਫ਼ਰਾਰ ਸਥੀ ਰਾਜਨ ਦੀ ਭਾਲ ਚੱਲ ਰਹੀ ਹੈ। ਪੁਲੀਸ ਨੇ ਮੁਲਜ਼ਮਾਂ...

ਪੀਯੂ ਵਿੱਚ ਕਾਨੂੰਨੀ ਸਹਾਇਤਾ ਕੇਂਦਰ ਸ਼ੁਰੂ

Saturday, October 13 2018 06:37 AM
ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਦੇ ਸਰਕਾਰ ਵੱਲਭ ਭਾਈ ਪਟੇਲ ਲੜਕਿਆਂ ਦੇ ਹੌਸਟਲ ਨੰਬਰ ਚਾਰ ਵਿੱਚ ਇੱਕ ਲੀਗਲ ਏਡ ਕਲੀਨਿਕ ਖੋਲ੍ਹਿਆ ਗਿਆ ਹੈ। ਇਸ ਕਲੀਨਿਕ ਦਾ ਉਦਘਾਟਨ ਡੀਐੱਸਡਬਲਿਊ ਪ੍ਰੋ. ਇਮਾਨੁਅਲ ਨਾਹਰ ਨੇ ਕੀਤਾ। ਉਨ੍ਹਾਂ ਇਸ ਅਨੋਖੇ ਵਿਚਾਰ ਦੀ ਸ਼ਲਾਘਾ ਕੀਤੀ ਅਤੇ ਹੋਰਨਾਂ ਨੂੰ ਵੀ ਇਸ ਵਿੱਚ ਮਦਦ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜੋ ਲੋਕ ਕਿਸੇ ਕਾਰਨ ਕਾਨੂੰਨੀ ਮਦਦ ਲੈਣ ਤੋਂ ਅਸਮਰੱਥ ਹੁੰਦੇ ਹਨ, ਉਨ੍ਹਾਂ ਲਈ ਇਹ ਕਲੀਨਿਕ ਬਹੁਤ ਮਦਦਗਾਰ ਸਾਬਤ ਹੋਵੇਗਾ ਤੇ ਲੋੜਵੰਦਾਂ ਨੂੰ ਅਦਾਲਤੀ ਕਾਰਵਾਈਆਂ ਸਬੰਧੀ ਵੀ ਜਾਣਕਾਰੀ ਹਾਸਲ ਹੋ ਸਕੇਗੀ। ਪ੍ਰੋ. ਨਾਹਰ ਨੇ ਕਿਹਾ ...

ਮੀਂਹ ਅਤੇ ਝੱਖੜ ਨੇ ਝੋਨੇ ਦੀਆਂ ਬਾਸਮਤੀ ਅਤੇ ਹਾਈਬ੍ਰਿਡ ਕਿਸਮਾਂ ਧਰਤੀ ’ਤੇ ਵਿਛਾਈਆਂ

Friday, October 12 2018 06:44 AM
ਬਨੂੜ, ਅੱਜ ਤੜਕਸਾਰ ਪਈ ਭਰਵੀਂ ਬਾਰਿਸ਼ ਨੇ ਇਸ ਖੇਤਰ ਵਿੱਚ ਝੋਨੇ ਦੇ ਤੇਜ਼ੀ ਨਾਲ ਚੱਲ ਰਹੇ ਕਟਾਈ ਦੇ ਕੰਮ ਨੂੰ ਬਰੇਕਾਂ ਲਾ ਦਿੱਤੀਆਂ ਹਨ। ਮੀਂਹ ਨਾਲ ਕਿਸਾਨਾਂ ਦੇ ਪੱਕੇ ਖੜ੍ਹੇ ਝੋਨੇ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ ਤੇ ਝੋਨੇ ਦੀ ਕਟਾਈ ਤੇ ਝੜਾਈ ਦਾ ਕੰਮ ਬੰਦ ਹੋ ਗਿਆ ਹੈ। ਬਨੂੜ ਦੀ ਮੰਡੀ ਵਿੱਚ ਅੱਜ ਸਿਰਫ਼ ਪੰਦਰਾਂ ਸੌ ਕੁਇੰਟਲ ਝੋਨਾ ਹੀ ਵਿਕਣ ਲਈ ਆਇਆ। ਮੰਡੀ ਵਿੱਚ ਝੋਨੇ ਦੀਆਂ ਖ੍ਰੀਦੀਆਂ ਹੋਈਆਂ ਸੈਂਕੜੇ ਬੋਰੀਆਂ ਮੀਂਹ ਨਾਲ ਬੁਰੀ ਤਰ੍ਹਾਂ ਭਿੱਜਣ ਨਾਲ ਆੜਤੀਆਂ ਅਤੇ ਖ੍ਰੀਦ ਏਜੰਸੀਆਂ ਦੀ ਵੱਡੀ ਅਣਗਹਿਲੀ ਵੀ ਸਾਹਮਣੇ ਆਈ ਹੈ। ਮੀਂਹ ਅਤੇ ਤੇਜ਼ ਹਵਾਵਾਂ ਨੇ ਕ...

ਬੇਮੌਸਮੇ ਮੀਂਹ ਤੇ ਝੱਖੜ ਨੇ ਕਿਸਾਨਾਂ ਦੇ ਸਾਹ ਸੂਤੇ

Friday, October 12 2018 06:42 AM
ਐਸਏਐਸ ਨਗਰ (ਮੁਹਾਲੀ), ਅੱਜ ਤੜਕੇ ਹੋਈ ਬਾਰਸ਼ ਨੇ ਕਿਸਾਨਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ। ਜ਼ਿਲ੍ਹਾ ਮੁਹਾਲੀ ਦੇ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਪੱਕੀ ਹੋਈ ਫਸਲ ਅਤੇ ਅਨਾਜ ਮੰਡੀਆਂ ਵਿੱਚ ਪਿਆ ਝੋਨਾ ਖਰਾਬ ਹੋ ਗਿਆ ਹੈ। ਇਸੇ ਦੌਰਾਨ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਕਿਸਾਨਾਂ ਤੋਂ ਖਰੀਦੇ ਝੋਨੇ ਦੀਆਂ ਬੋਰੀਆਂ ਮੀਂਹ ਦੇ ਪਾਣੀ ਨਾਲ ਗਿੱਲੀਆਂ ਹੋ ਗਈਆਂ ਹਨ। ਅੱਜ ਇੱਥੋਂ ਨੇੜਲੇ ਪਿੰਡ ਭਾਗੋਮਾਜਰਾ ਦੀ ਅਨਾਜ ਮੰਡੀ ਸਮੇਤ ਹੋਰਨਾਂ ਮੰਡੀਆਂ ਵਿੱਚ ਧੁੱਪ ਨਿਕਲਣ ’ਤੇ ਕਿਸਾਨਾਂ ਨੂੰ ਝੋਨੇ ਦੀ ਫਸਲ ਜ਼ਮੀਨ ’ਤੇ ਸੁਕਾਉਂਦੇ ਹੋਏ ਦੇਖਿਆ ਗਿਆ ਜਦੋਂਕਿ ਖਰੀਦ ਏਜੰਸੀਆ...

ਚੰਡੀਗੜ੍ਹ ਵਿੱਚ ਸਿੱਖ ਬੀਬੀਆਂ ਨੂੰ ਹੈਲਮਟ ਤੋਂ ਛੋਟ

Friday, October 12 2018 06:40 AM
ਚੰਡੀਗੜ੍ਹ, ਚੰਡੀਗੜ੍ਹ ਵਿੱਚ ਦੋ ਪਹੀਆ ਵਾਹਨ ਚਾਲਕ ਔਰਤਾਂ ਲਈ ਹੈਲਮਟ ਪਾਉਣਾ ਲਾਜ਼ਮੀ ਕੀਤੇ ਜਾਣ ਦੇ ਫੈਸਲੇ ਸਬੰਧੀ ਸਿੱਖ ਬੀਬੀਆਂ ਨੂੰ ਛੋਟ ਮਿਲ ਗਈ ਹੈ। ਇਸ ਸਬੰਧ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਵਫਦ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੇ ਸਿੱਖ ਬੀਬੀਆਂ ਨੂੰ ਨੋਟਿਸਫਿਕੇਸ਼ਨ ਵਿੱਚ ਰਾਹਤ ਦੇਣ ਦੇ ਆਦੇਸ਼ ਦਿੱਤੇ। ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਤੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਸ੍ਰੀ ਬਾਦਲ ਦੀ ਅਗਵਾਈ ਵਿੱਚ ਕੇਂਦਰੀ ਗ੍ਰਹਿ ...

ਭਬਾਤ ਵਾਸੀਆਂ ਦੇ ਹੱਕ ਵਿੱਚ ਨਿੱਤਰੇ ਦੀਪਇੰਦਰ ਢਿੱਲੋਂ

Thursday, October 11 2018 06:40 AM
ਜ਼ੀਰਕਪੁਰ, ਹਾਈ ਕੋਰਟ ਵੱਲੋਂ ਚੰਡੀਗੜ੍ਹ ਹਵਾਈ ਅੱਡੇ ਦੇ 100 ਮੀਟਰ ਘੇਰੇ ਵਿੱਚ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਦੇ ਦਿੱਤੇ ਹੁਕਮਾਂ ਦੇ ਸਬੰਧ ਵਿੱਚ ਅੱਜ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਨੇ ਪਿੰਡ ਭਬਾਤ ਦਾ ਦੌਰਾ ਕੀਤਾ ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕਾਨੂੰਨੀ ਲੜਾਈ ਲੜਨ ਤੋਂ ਇਲਾਵਾ ਮਾਮਲੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਧਿਆਨ ਵਿੱਚ ਲਿਆਂਦਾ ਜਾਏਗਾ। ਉਨ੍ਹਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਰੇਕ ਪਿੰਡ ਵਾਸੀ ਦੇ ਦਸਤਾਵੇਜ਼ਾਂ ਦੀ ਸਾਰਥਿਕ ਜਾਂਚ ...

ਯੂਟੀ ਦੇ ਕਾਲਜਾਂ ਵਿੱਚ ਤਾਇਨਾਤ ਹੋਣਗੇ ਰੈਗੂਲਰ ਪ੍ਰਿੰਸੀਪਲ

Thursday, October 11 2018 06:39 AM
ਚੰਡੀਗੜ੍ਹ, ਯੂਟੀ ਦੇ ਸਰਕਾਰੀ ਕਾਲਜਾਂ ਵਿੱਚ ਜਲਦ ਹੀ ਰੈਗੂਲਰ ਪ੍ਰਿੰਸੀਪਲ ਲਗਾਏ ਜਾਣਗੇ। ਇਸ ਵਾਸਤੇ ਯੂਟੀ ਦੇ ਉਚ ਸਿੱਖਿਆ ਵਿਭਾਗ ਵੱਲੋਂ ਪ੍ਰਿੰਸੀਪਲਾਂ ਦੀ ਸਟੇਟਸ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਜਿਸ ਨੂੰ ਜਲਦੀ ਹੀ ਯੂਪੀਐਸਸੀ ਨੂੰ ਭੇਜਿਆ ਜਾਵੇਗਾ। ਇਸ ਵੇਲੇ ਸ਼ਹਿਰ ਦੇ ਸਿਰਫ ਇਕ ਹੀ ਸਰਕਾਰੀ ਕਾਲਜ ਵਿੱਚ ਰੈਗੂਲਰ ਪ੍ਰਿੰਸੀਪਲ ਦੀ ਨਿਯੁਕਤੀ ਕੀਤੀ ਗਈ ਹੈ ਜਦਕਿ ਸੀਨੀਆਰਤਾ ਸੂਚੀ ਵਿੱਚ ਖਾਮੀਆਂ ਹੋਣ ਕਾਰਨ ਨਿਯਮਤ ਪ੍ਰਿੰਸੀਪਲ ਤਾਇਨਾਤ ਕਰਨ ਦੇ ਕੰਮ ਵਿੱਚ ਰੁਕਾਵਟ ਆ ਰਹੀ ਹੈ। ਇਸ ਕਾਰਨ ਜ਼ਿਆਦਾਤਰ ਕਾਲਜਾਂ ਵਿੱਚ ਕਾਰਜਕਾਰੀ ਪ੍ਰਿੰਸੀਪਲਾਂ ਨਾਲ ਹੀ ਕੰਮ ਚਲਾਇਆ ...

ਹੁਣ ਚੀਫ਼ ਜਸਟਿਸ ਕਰਨਗੇ ਈਐਸਆਈ ਹਸਪਤਾਲ ਖ਼ਿਲਾਫ਼ ਸੁਣਵਾਈ

Thursday, October 11 2018 06:38 AM
ਐਸਏਐਸ ਨਗਰ (ਮੁਹਾਲੀ), ਇੱਥੋਂ ਦੇ ਫੇਜ਼-7 ਸਥਿਤ ਸਨਅਤੀ ਏਰੀਆ ਵਿੱਚ ਈਐਸਆਈ ਜ਼ੋਨਲ ਹਸਪਤਾਲ ਵਿੱਚ ਮੈਡੀਕਲ ਸਹੂਲਤਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫੈਕਟਰੀ ਕਾਮਿਆਂ ਦੇ ਹੱਕਾਂ ਦੀ ਲੜਾਈ ਲੜ ਰਹੇ ਲੇਬਰ ਲਾਅ ਕਮੇਟੀ ਦੇ ਚੇਅਰਮੈਨ ਵਕੀਲ ਜਸਬੀਰ ਸਿੰਘ ਨੇ ਦੱਸਿਆ ਕਿ ਈਐਸਆਈ ਹਸਪਤਾਲ ਵਿੱਚ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਹੋਇਆ ਹੈ। ਇਸ ਕੇਸ ਦੀ ਸੁਣਵਾਈ 19 ਨਵੰਬਰ ਨੂੰ ਹੋਵੇਗੀ। ਹੁਣ ਇਹ ਕੇਸ ਚੀਫ਼ ਜਸਟਿਸ ਕ੍ਰਿਸ਼ਨ ਮੁਰਾਰੀ ਕੋਲ ਸ਼ਿਫ਼ਟ ਹੋ ਗਿਆ ਹੈ। ਇਸ ਤੋਂ ਪਹਿਲਾਂ ਕੇਸ ...

25 ਤੋਲੇ ਸੋਨਾ ਤੇ 60 ਹਜ਼ਾਰ ਦੀ ਨਕਦੀ ਚੋਰੀ

Thursday, October 11 2018 06:37 AM
ਬਨੂੜ, ਨਜ਼ਦੀਕੀ ਪਿੰਡ ਬੂਟਾ ਸਿੰਘ ਵਾਲਾ ਵਿੱਚ ਚੋਰਾਂ ਨੇ ਅੱਜ ਇਕ ਘਰ ਵਿੱਚੋਂ 25 ਤੋਲੇ ਸੋਨੇ ਦੇ ਗਹਿਣੇ ਅਤੇ 60 ਹਜ਼ਾਰ ਦੀ ਨਕਦੀ ਚੋਰੀ ਕਰ ਲਈ। ਘਟਨਾ ਸਮੇਂ ਪਰਿਵਾਰ ਦਾ ਮੁਖੀ ਬਨੂੜ ਸਥਿਤ ਦੁਕਾਨ ਉੱਤੇ ਗਿਆ ਹੋਇਆ ਸੀ ਤੇ ਪਰਿਵਾਰ ਦੇ ਬਾਕੀ ਮੈਂਬਰ ਰਿਸ਼ਤੇਦਾਰੀ ਵਿੱਚ ਭੋਗ ਸਮਾਗਮ ਉੱਤੇ ਗਏ ਹੋਏ ਸਨ। ਪੀੜਤ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਹ ਬਨੂੜ ਸਥਿਤ ਆਪਣੀ ਦੁਕਾਨ ’ਤੇ ਮੌਜੂਦ ਸੀ ਅਤੇ ਬਾਕੀ ਪਰਿਵਾਰਕ ਮੈਂਬਰ ਸਵੇਰੇ 10 ਵਜੇ ਦੇ ਕਰੀਬ ਸੰਭੂ ਕਲਾਂ ਵਿੱਚ ਭੋਗ ਸਮਾਗਮ ’ਤੇ ਗਏ ਹੋਏ ਸਨ। ਉਨ੍ਹਾਂ ਦੱਸਿਆ ਕਿ ਜਦੋਂ ਦੁਪਹਿਰ ਵੇਲੇ 2 ਵਜੇ ਦੇ ਕਰੀਬ ਘਰ ਦੇ ਮੈਂਬਰ...

ਡੇਂਗੂ ਦਾ ਲਾਰਵਾ ਮਿਲਣ ’ਤੇ ਹੋਵੇਗੀ ਸਖ਼ਤ ਕਾਰਵਾਈ

Wednesday, October 10 2018 06:37 AM
ਲੁਧਿਆਣਾ, ਸ਼ਹਿਰ ਵਿੱਚ ਰੋਜ਼ਾਨਾ ਡੇਂਗੂ ਦੇ ਮਰੀਜ਼ ਵੱਡੀ ਗਿਣਤੀ ਵਿੱਚ ਸਾਹਮਣੇ ਆ ਰਹੇ ਹਨ। ਅੱਜ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਸਿਹਤ ਵਿਭਾਗ ਅਤੇ ਨਗਰ ਨਿਗਮ ਲੁਧਿਆਣਾ ਨੂੰ ਹਦਾਇਤ ਕੀਤੀ ਹੈ ਕਿ ਉਹ ਉਨ੍ਹਾਂ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਆਰੰਭਣ, ਜਿਨ੍ਹਾਂ ਦੀ ਮਾਲਕੀ ਵਾਲੇ ਘਰ ਜਾਂ ਕਾਰੋਬਾਰੀ ਖੇਤਰ ਵਿੱਚੋਂ ਡੇਂਗੂ ਫੈਲਾਉਣ ਵਾਲਾ ਮੱਛਰ ਜਾਂ ਲਾਰਵਾ ਮਿਲਦਾ ਹੈ। ਉਨ੍ਹਾਂ ਇਹ ਹਦਾਇਤ ਜ਼ਿਲ੍ਹਾ ਪੱਧਰੀ ਡੇਂਗੂ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਜਾਰੀ ਕੀਤੀ। ਇਹ ਮੀਟਿੰਗ ਸਿਵਲ ਸਰਜਨ ਦਫ਼ਤਰ ਵਿਖੇ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਵਿਭਾਗਾਂ ...

E-Paper

Calendar

Videos