Wednesday, October 21 2020 08:00 AM
ਬਲਣਾ ਏ ਦੀਵਿਆਂ ਫਿਰ ਤੋਂ,ਦੀਵਾਲੀ ਫਿਰ ਵੀ ਆਏਗੀ।
ਸੰਘਰਸ਼ਾਂ ਵਾਲੀ ਇਹ ਰੁੱਤ,ਨਵਾਂ ਚਾਨਣ ਲਿਆਵੇਗੀ ।
ਲੱਥੇਗਾ ਜੂਲ਼ ਗੁਲਾਮੀ ਦਾ,ਥੱਕੇ ਮੋਢਿਆਂ ਉੱਤੋ,
ਆਸ਼ਾ ਦੀ ਲੋਅ ਵੀ ਮਹਿਕੇਗੀ, ਲਾਟ ਨਾ ਥਰਥਰਾਏਗੀ
ਘੱਟੇ ਦੇ ਲਿੱਬੜੇ ਜੋ ਪੈਰ,ਪੈੜਾਂ ਡੂੰਘੀਆਂ ਪਾਵਣ,
ਸਿਰਾਂ ਤੇ ਤਾਜ ਹੋਣਗੇ,ਇਨ੍ਹਾਂ ਹੱਥ ਡੋਰ ਆਏਗੀ।
ਮਾਰੂ ਕਾਨੂੰਨ ਜੇ ਤੇਰੇ, ਅਸੀਂ ਨਾ ਬਦਲਕੇ ਸੁੱਟੇ,
ਖੇਤਾਂ ਦੇ ਪੁੱਤ ਨਾ ਸਮਝੀਂ , ਵਿੱਢੀ ਲਾਹੀ ਵੀ ਜਾਏਗੀ।
ਜੀਉਂਦੇ ਰਹਿਣ ਪਰਵਾਨੇ,ਬੈਠੇ ਜੋ ਧਰਨਿਆਂ ਉੱਤੇ,
ਅਸਾਡੀ ਆਸ ਕਿਰਸਾਣੀ,ਫਤਹਿ ਝੰਡਾ ਲਹਿਰਾਏਗੀ।
ਰਾਜਨ...
Friday, September 4 2020 07:33 AM
ਕਾਹਦਾ ਇਹ ਕਰੋਨਾ ਆਇਆਂ
ਗ਼ਰੀਬਾ ਨੂੰ ਇਹਨੇ ਬੜਾ ਰਵਾਇਆ
ਥਾਂ ਥਾਂ ਦਾ ਮੰਗਤਾ ਬਣਾਇਆ
ਗ਼ਰੀਬੀ ਦਾ ਪੂਰਾ ਕਹਿਰ ਕਮਾਇਆ
ਕਾਹਦਾ ਇਹ ਕਰੋਨਾ ਆਇਆਂ।।।।
ਇੱਕ ਦੋ ਰੋਟੀਆ ਦੇ ਲੋਕੀ ਛੱਤੀ ਤਸਵੀਰਾਂ ਪਾਉਂਦੇ
ਕਹਿਣ ਅਸੀ ਰਾਸ਼ਨ ਘਰ ਘਰ ਪਹੁੰਚਾਉਦੇ
ਨਿਆਣਿਆਂ ਨੂੰ ਰਹਿੰਦੇ ਨੇ ਰਵਾਉਂਦੇ
ਦੁੱਖਾਂ ਦੇ ਵਿੱਚ ਡਾਢਾ ਪਾਇਆ
ਕਾਹਦਾ ਇਹ ਕਰੋਨਾ ਆਇਆਂ।।।।
ਲੋਕਾਂ ਦੇ ਵਿੱਚ ਬਸ ਗਈ ਭੁੱਖ
ਕੋਈ ਨਾ ਸੁਣੇ ਕਿਸੇ ਦਾ ਦੁੱਖ
ਇੱਕ ਮਹੀਨਾ ਪੂਰਾ ਸਰਕਾਰ ਵੱਲੋਂ ਰਸਦ ਆਈ
ਧੜਾ ਧੜ ਫੋਟੋ ਆ ਜਾਂਦੇ ਨੇ ਪਾਈ
ਬੁਰਾ ਹਾਲ ਦੇਸ਼ ਦਾ ਜਮਾ ਕਰਾਇਆ
ਕਾਹਦਾ ਇਹ ਕਰੋਨਾ ਆਇਆ।।।। ...
Monday, August 24 2020 05:32 AM
ਤੇਰੀ ਦੁਖੀ ਮਾਂ, ਤੇਰੇ ਅੱਗੇ ਹੱਥ ਜੋੜਦੀ
ਪੈਂਦਾ ਕਿਉਂ ਕੁਰਾਹੇ, ਤੈਨੂੰ ਵਾਰੋ-ਵਾਰੀ ਮੋੜਦੀ
ਬੋਲਦਾ ਤੂੰ ਚੱਕ ਉੱਤੇ, ਚਾੜ੍ਹਿਆ ਪਰਾਇਆਂ ਦਾ..
ਦਿੱਤਾ ਕੀ ਸਿਲਾ ਤੂੰ, ਮੇਰੇ ਲਾਡਾਂ ਲਡਾਇਆਂ ਦਾ..
ਜਦੋਂ ਤੇਰਾ ਬਾਪੂ ਤੈਨੂੰ, ਕਿਸੇ ਗੱਲੋਂ ਘੂਰਦਾ
ਮੇਰਾ ਮਮਤਾਇਆ ਦਿਲ, ਤੇਰਾ ਪੱਖ ਪੂਰਦਾ
ਦੁੱਖ ਬੜਾ ਔਖਾ ਹੁੰਦਾ, ਸਹਿਣਾ ਢਿੱਡੋਂ ਜਾਇਆਂ ਦਾ...
ਦਿੱਤਾ ਕੀ ਸਿਲਾ ਤੂੰ, ਮੇਰੇ ਲਾਡਾਂ ਲਡਾਇਆਂ ਦਾ..
ਮਸਾਂ ਉਡੀਕਦੀ ਨੂੰ ਮੇਰੇ, ਆਹ ਦਿਨ ਆਏ ਨੇ
ਪਰ ਤੂੰ ਅਰਮਾਨ ਸਾਰੇ, ਮਿੱਟੀ ਚ ਰੁਲਾਏ ਨੇ
ਬਣੂਗਾ ਕੀ ਮੇਰੇ ਨੈਣੀਂ, ਸੁਪਨੇ ਸਜਾਇਆਂ ਦਾ...
ਦਿੱਤਾ ਕੀ...
Monday, August 24 2020 05:22 AM
ਮਾਵਾ ਤੇ ਧੀਆ ਦਾ ਰਿਸ਼ਤਾ ਕੋਈ ਸਮਝ ਪਾਵੇ ਨਾ
ਮਿਲਜੂ ਮੁੱਲ ਹਰ ਚੀਜ਼ ਲੋਕੋ ਮਾ ਪਿਉ ਮੁੱਲ ਮਿਲ ਜਾਵੇ ਨਾ
ਤੁਰ ਜਾਵਣ ਇਕ ਵਾਰ ਜੇ ਮਾਵਾ ਕੋਈ ਮੋੜ ਲਿਆਵੇ ਨਾ
ਘਰ ਦਾ ਕੋਈ ਦੂਜਾ ਮੈਂਬਰ ਮਾਂ ਦੀ ਥਾਂ ਲੈ ਪਾਵੇ ਨਾ
ਮਾਵਾ ਬਾਝੋ ਧੀਆਂ ਤੇ ਘਰ ਪੇਕਿਆ ਦੇ ਕੋਈ ਹੱਕ ਜਤਾਵੇ ਨਾ
ਮਾ ਬਿਨ ਘਰ ਪੇਕਿਆ ਤੋਂ ਮਿਲਣ ਦਾ ਸੁਨੇਹਾ ਆਵੇ ਨਾ
ਧੀਆਂ ਹੁੰਦਾ ਜਿਗਰ ਦਾ ਟੁਕੜਾ ਇਹ ਟੁਕੜਾ ਕੋਈ ਹੋਰ ਬਣ ਪਾਵੇ ਨਾ
ਮਾ ਤੇ ਧੀ ਦੇ ਵਿਛੋੜਾ ਦਾ ਦਰਦ ਕੋਈ ਬੋਲ ਸੁਣਾਵੇ ਨਾ।
ਕਰਾ ਰੱਬ ਅੱਗੇ ਅਰਦਾਸ ਇੱਕੋ ਹੀ ਰੱਬ ਮਾ ਧੀ ਦਾ ਵਿਛੋੜਾ ਪਾਵੇ ਨਾ।
ਅਰਸ਼ਪ੍ਰੀਤ ਸਿੱਧੂ 94786-22509...
Monday, August 24 2020 05:21 AM
'ਕੱਠੇ ਕਰ ਦਸ ਬਾਰ੍ਹਾਂ ਨਵੀਂ ਪਾਰਟੀ ਬਣਾਈ ਏ
ਪਹਿਲਾਂ ਵਾਲੀ ਕੁੱਝ ਨਾ ਕੀਤਾ,ਆਵਾਜ ਉਠਾਈ ਏ।
ਸਾਥ ਦਿਓ ਸਾਡਾ ਅਸੀਂ ਕੰਮ ਕਰਕੇ ਦਿਖਾਵਾਗੇ
ਪਰ,ਮੁਆਫ ਕਰਨਾ ਪਹਿਲਾਂ ਕੀਤੀ ਕਮਾਈ ਏ।
ਲਾ ਰਹੇ ਨੇ ਨਾਅਰੇ ਜੋ ਪੰਜਾਬ ਨੂੰ ਬਚਾਉਣ ਦੇ
ਲੀਡਰ ਉਹੀ ਨੇ ਬਸ ਨਵੀਂ ਪਾਰਟੀ ਬਣਾਈ ਏ।
ਕਈ ਸਾਲ ਜਿੱਤ ਜਿਹੜੇ ਲੀਡਰਾਂ ਤੋੜਿਆ ਨਾ ਡਕਾ
ਹੁਣ ਉਜੜ ਰਹੇ ਪੰਜਾਬ ਦੀ ਪਾਈ ਹਾਲ ਦੁਹਾਈ ਏ।
ਕਿੰਝ ਮਨੀਏ ਕਿ ਹੁਣ ਤੁਸੀਂ ਦੁੱਧ ਧੋਤੇ ਹੋ ਗਏ
ਦੱਸੋ ਕਿੱਥੋਂ ਮੋਹਰ ਇਮਾਨਦਾਰੀ ਵਾਲੀ ਲਵਾਈ ਏ।
ਸਿਆਸਤ ਵਿੱਚ ਲਾਲਚ ਪ੍ਰਧਾਨਗੀ ਤੇ ਕੁਰਸੀ ਦਾ
ਇਵੇਂ ਤਾਂ ਨਹੀਂ...
Thursday, August 6 2020 07:21 AM
ਕਾਹਦਾ ਆ ਗਿਆ ਇਹ ਕੋਰੋਨਾ,
ਐਵੇਂ ਗੁਜ਼ਾਰਾ ਕਿੱਦਾਂ ਹੋਣਾ।
ਚਾਰੇ ਪਾਸੇ ਰੋਣਾ ਧੋਣਾ, ਬਈ ਬੱਚਿਆਂ ਨੂੰ ਪੁੱਤ- ਪੁੱਤ ਕਹਿੰਦੀ ਐ।
ਜੁਗਨੀ ਘੁੱਟ-ਘੁੱਟ ਕੇ ਰਹਿੰਦੀ ਐ।
ਜੁਗਨੀ ਜਦੋਂ ਬਜ਼ਾਰ ਨੂੰ ਜਾਵੇ,
ਮੂੰਹ 'ਤੇ ਮਾਸਕ ਜ਼ਰੂਰ ਲਗਾਵੇ।
ਨਾਲ਼ੇ ਸਮਾਜਿਕ ਦੂਰੀ ਬਣਾਵੇ, ਹੱਥਾਂ ਨੂੰ ਸੈਨੀਟਾਈਜ਼ਰ ਕਰਦੀ ਐ।
ਜੁਗਨੀ ਚਲਾਨ ਹੋਣ ਤੋੰ ਡਰਦੀ ਐ।
ਜੁਗਨੀ ਵੜ ਗਈ ਸਬਜ਼ੀ ਮੰਡੀ,
ਵੇਖਦੀ ਆਲੂ, ਪਿਆਜ਼ ਤੇ ਭਿੰਡੀ।
ਅਮਰੂਦ ਨੂੰ ਵੱਢ ਕੇ ਦੇਖੇ ਦੰਦੀ, ਕਹਿੰਦੀ ਦੱਸ ਭਾਈ ਕਿੱਦਾਂ ਲਾਏ ਆ।
ਮਹਿੰਗਾਈ ਨੇ ਬਹੁਤ ਸਤਾਏ ਆਂ।
ਨਾ ਬੱਚੇ ਗਏ ਸਕੂਲ ਇੱਕ ਵਾਰੀ,
ਘਰ ਹੀ ਰਹਿ...
Saturday, August 1 2020 08:45 AM
ਤੂੰ ਬਹੁਤ ਕੁਝ ਸਮਝਾਇਆ ਬਾਪੂ
ਗੱਲ ਇੱਕ ਹੋਰ ਮੈਨੂੰ ਸਮਝਾ ਦੇ
ਚੁੱਪ ਚਪੀਤੇ ਦੁੱਖ ਸੁੱਖ ਸਹਿ ਕੇ
ਕਿੱਦਾ ਸਾਂਭ ਲੈਣਾ ਤੂੰ ਘਰ
ਉਹ ਵੀ ਅੱਜ ਸਿਖਾ ਦੇ
ਮੰਗਦਾ ਹਾਂ ਜੋ ਵੀ ਕੁਝ
ਝੱਟ ਹਾਜ਼ਿਰ ਕਰ ਦਿੰਨਾ
ਜਿਹੜੀ ਕੋਲ ਤੇਰੇ ਰੱਖੀ
ਅੱਜ ਛੜੀ ਜਾਦੂ ਵਾਲੀ ਦਵਾ ਦੇ
ਕਿੱਦਾ ਸਾਂਭ ਲੈਣਾ ਏਹ ਸਭ
ਉਹ ਵੀ ਅੱਜ ਸਿਖਾ ਦੇ
ਬਿਨ ਸਿਹਤ ਦਾ ਖਿਆਲ ਰੱਖੇ
ਤੂੰ ਖਿਆਲ ਰੱਖਦਾ ਸਾਡਾ ਸਭ ਦਾ
ਕਿਵੇ ਕਰ ਲੈਣਾ ਏਹ Manage
ਉਹ ਵੀ ਮੈਨੂੰ ਦਿਖਾ ਦੇ
ਕਿੱਦਾ ਸਾਂਭ ਲੈਣਾ ਏਹ ਸਭ
ਉਹ ਵੀ ਅੱਜ ਸਿਖਾ ਦੇ
ਥੱਕਿਆ ਹੋ...
Saturday, April 25 2020 11:45 PM
ਇੱਕ ਪਲ ਵੀ ਨਾ ਜੋ ਘਰੇ ਟਿਕਦੇ
ਅੱਜ ਹਰ ਕੋਈ ਕੈਦ ਮਕਾਨ ਅੰਦਰ
ਕੋਰੋਨਾ ਬਣ ਕੇ ਆਫ਼ਤ ਹੈ ਆਇਆ
ਡਰ ਦਹਿਸ਼ਤ ਛਾਈ ਜਹਾਨ ਅੰਦਰ
ਸਬਕ ਵੀ ਸਭਨਾ ਨੂੰ ਹੈ ਮਿਲਿਆ,
ਜ਼ਰੂਰੀ ਹੈ ਸਫਾਈ ਸਾਰਿਆਂ ਲਈ
ਜ਼ਿੰਦਗੀ ਸਭ ਨੂੰ ਕਿੰਨੀ ਹੈ ਪਿਆਰੀ
ਦੁਆ ਕਰੇ ਕੋਈ ਪਿਆਰਿਆਂ ਲਈ
ਰੋਜ਼ੀ ਰੋਟੀ ਕਈਆਂ ਦੀ ਬੰਦ ਹੋਈ
ਚਿਹਰੇ ਸਭ ਦੇ ਅੱਜ ਉਦਾਸ ਹੋਏ
ਕੰਮ ਕਾਜ ਹਰ ਕੋਈ ਫੇਲ ਹੋਇਆ
ਹਰ ਪਾਸੇ ਤੋਂ ਸਭੇ ਨਿਰਾਸ਼ ਹੋਏ
ਮੰਦਰ ਮਸਜਿਦ ਜਾਂ ਗੁਰਦੁਆਰਾ
ਦਿਸਦਾ ਵਿਰਲਾ ਓਥੇ ਵੀ ਕੋਈ
ਕਿੱਥੇ ਜਾ ਕੇ ਹੁਣ ਅਰਜ਼ ਕਰੀਏ
ਮਿਲਦੀ ਕਿਸੇ ਪਾਸਿਓਂ ਨਾ ਢੋਈ
ਲੱਛਣ ਇਸਦੇ ਭਾਵੇਂ ਨੇ ਆਮ ਲੋਕ...
Saturday, April 25 2020 11:44 PM
ਇੱਕ ਪਲ ਵੀ ਨਾ ਜੋ ਘਰੇ ਟਿਕਦੇ
ਅੱਜ ਹਰ ਕੋਈ ਕੈਦ ਮਕਾਨ ਅੰਦਰ
ਕੋਰੋਨਾ ਬਣ ਕੇ ਆਫ਼ਤ ਹੈ ਆਇਆ
ਡਰ ਦਹਿਸ਼ਤ ਛਾਈ ਜਹਾਨ ਅੰਦਰ
ਸਬਕ ਵੀ ਸਭਨਾ ਨੂੰ ਹੈ ਮਿਲਿਆ,
ਜ਼ਰੂਰੀ ਹੈ ਸਫਾਈ ਸਾਰਿਆਂ ਲਈ
ਜ਼ਿੰਦਗੀ ਸਭ ਨੂੰ ਕਿੰਨੀ ਹੈ ਪਿਆਰੀ
ਦੁਆ ਕਰੇ ਕੋਈ ਪਿਆਰਿਆਂ ਲਈ
ਰੋਜ਼ੀ ਰੋਟੀ ਕਈਆਂ ਦੀ ਬੰਦ ਹੋਈ
ਚਿਹਰੇ ਸਭ ਦੇ ਅੱਜ ਉਦਾਸ ਹੋਏ
ਕੰਮ ਕਾਜ ਹਰ ਕੋਈ ਫੇਲ ਹੋਇਆ
ਹਰ ਪਾਸੇ ਤੋਂ ਸਭੇ ਨਿਰਾਸ਼ ਹੋਏ
ਮੰਦਰ ਮਸਜਿਦ ਜਾਂ ਗੁਰਦੁਆਰਾ
ਦਿਸਦਾ ਵਿਰਲਾ ਓਥੇ ਵੀ ਕੋਈ
ਕਿੱਥੇ ਜਾ ਕੇ ਹੁਣ ਅਰਜ਼ ਕਰੀਏ
ਮਿਲਦੀ ਕਿਸੇ ਪਾਸਿਓਂ ਨਾ ਢੋਈ
ਲੱਛਣ ਇਸਦੇ ਭਾਵੇਂ ਨੇ ਆਮ ਲੋਕ...
Saturday, April 25 2020 11:43 PM
ਬਾਪੂ ਮੇਰਾ ਫਰਜ਼ਾਂ ਦੀ ਚੱਕੀ ਵਿੱਚ ਫਸਿਆ
ਬੁੱਢੇ ਵਾਰੇ ਉਹਨੂੰ ਜਿੰਮੇਵਾਰੀਆਂ ਨੇ ਡੱਸਿਆ
ਕਬੀਲਦਾਰੀ ਦਾ ਬੋਝ ਉਹਦੇ ਸਿਰ ਬੇਸ਼ੁਮਾਰ ਏ
ਸੋਚ ਸੋਚ ਬਾਪੂ ਬਾਰੇ ਦਿਲ ਜਾਵੇ ਬੈਠਦਾ
ਦਿਲ ਹੈ ਉਦਾਸ ਤਾਹੀਉਂ ਰੂਹ ਵੀ ਉਦਾਸ ਏ...
ਬਾਪੂ ਲਈ ਸੱਭ ਕੁਝ ਹੱਸ ਕੇ ਮੈਂ ਜਰ ਗਈ
ਮੇਰੇ ਹਾਸੇ ਵੇਖ ਕਹਿਣ ਕੁੜੀ ਸੌਖੀ ਲੱਗਦੀ
ਬਾਪੂ ਦਾ ਮੈਂ ਸ਼ੇਰ ਬਣ ਸੱਭ ਕੁਝ ਸਹਿ ਲਿਆ
ਦੁੱਖਾਂ ਦਾ ਹੋਣ ਦਿੱਤਾ ਉਹਨੂੰ ਅਹਿਸਾਸ ਏ
ਦਿਲ ਵੀ ਉਦਾਸ ਉਂਜ ਰੂਹ ਵੀ ਉਦਾਸ ਏ...
ਸਹੁਰੇ ਘਰ ਬਾਪੂ ਮੈਨੂੰ ਯਾਦ ਬੜਾ ਆਉਂਦਾ ਏ
ਕਦੀ ਕਦੀ ਜਦੋਂ ਮੈਨੂੰ ਮਿਲਣੇ ਨੂੰ ਆਉਂਦਾ ਏ
ਯਾਦ...
Saturday, April 25 2020 11:42 PM
ਮੈਂ ਤਾਂ ਐਵੇਂ ਭੁਲੇਖਿਆਂ 'ਚ ਜਿਉਂਦਾ ਰਿਹਾ
ਭਰਮ-ਭੁਲੇਖਿਆਂ ਵਿਚ ਹੀ ਜ਼ਿੰਦਗੀ ਜਿਉਣਾ ਸਿਖ ਗਿਆ
ਜ਼ਿੰਦਗੀ ਦੇ ਬਿਖੜੇ ਪੈਂਡਿਆਂ 'ਚ ਕਈ ਵਾਰ
ਠੋਕਰਾਂ ਵੀ ਲੱਗੀਆਂ ਮੈਨੂੰ, ਡਿੱਗਿਆ ਵੀ ਕਈ ਵਾਰ
ਤੇ ਮੈਂ ਡਿੱਗ ਕੇ ਮੁੜ ਕੇ ਖਲੋਣਾ ਸਿਖ ਲਿਆ
ਮੈਂ ਤਾਂ ਐਵੇਂ.....
ਮੈਨੂੰ ਆਪਣਿਆਂ ਨੇ ਤੋੜਿਆ, ਬੇਗਾਨਿਆਂ ਨੇ ਕੁਚਲਿਆ
ਤੇ ਮੈਂ ਹੱਸ ਕੇ ਦੁੱਖਾਂ ਦੇ ਅੱਗੇ ਖਲੋਣਾ ਸਿਖ ਲਿਆ
ਮੈਂ ਤਾਂ ਐਵੇਂ....
ਜ਼ਿੰਦਗੀ ਦੇ ਭੁਲੇਖਿਆਂ ਦੀ ਦੌੜ ਵਿਚ me
ਦੁੱਖ ਆਪਣੀ ਕਲਮ ਨੂੰ ਸੁਣਾਉਣਾ ਸਿਖ ਲਿਆ
ਮੈਂ ਤਾਂ ਐਵੇਂ ਭੁਲੇਖਿਆਂ 'ਚ........
Saturday, April 25 2020 11:42 PM
ਨਾ ਮੈਂ ਮੁਸਲਮਾਨ ਰੱਬਾ
ਬਖਸ਼ੀ ਮੇਰੇ ਗੁਨਾਹਾਂ ਨੂੰ
ਮੈਂ ਹਾਂ ਇੱਕ ਇਨਸਾਨ ਰੱਬਾ
ਕਦਰ ਨਾ ਕੀਤੀ ਮਾਪਿਆਂ ਦੀ ਮੈਂ
ਬਿਰਧ ਆਸ਼ਰਮ ਛੱਡ ਆਇਆ
ਜਿੰਨਾ ਹੋਇਆ ਕਰਿਆ ਮੈਂ
ਓਹਨਾਂ ਦਾ ਅਪਮਾਨ ਰੱਬਾ
ਧੀ ਜੰਮਣ ਤੋਂ ਪਹਿਲਾਂ ਮਾਰਣ
ਕੲੀ ਪੁੱਤ ਜੰਮ ਕੇ ਸੁੱਟ ਜਾਂਦੇ ਨੇ
ਭਲੇ ਆਦਮੀ ਤੋਬਾ ਕਰਦੇ
ਇਹ ਕਿਹੋ ਜਿਹਾ ਜਹਾਨ ਰੱਬਾ
ਰੱਬ ਦੀ ਹੋਂਦ ਨੂੰ ਮੈਂ ਨਾਂ ਮੰਨਿਆ
ਮੈਂ ਹੰਕਾਰ ਚ ਗੱਲਾਂ ਕਰੀਆਂ ਨੇ
ਵੇਖ ਲਿਆ ਮੈਂ ਫੇਲ ਹੋਇਆ
ਅੱਜ ਮੇਰਾ ਹੀ ਵਿਗਿਆਨ ਰੱਬਾ
ਸਿਫ਼ਾਰਸ਼ ਦੇ ਨਾਲ ਮਿਲੀ ਤਰੱਕੀ
ਜ਼ਿਆਦਾ ਚਿਰ ਨਹੀਂ ਚੱਲਦੀ ਜੀ
ਮ...
Wednesday, January 22 2020 08:32 AM
ਮੈਂ ਪਹਿਲਾਂ ਕਦੇ
ਇਸ ਤਰ੍ਹਾਂ
ਕਵਿਤਾ ਪੇਸ਼ ਨਹੀਂ ਕੀਤੀ
ਤੇ ਨਾਂਹੀ ਮੈਨੂੰ
ਕਰਨੀ ਆਉਂਦੀ ਹੈ
ਮਾਇਕ ਤੇ ਖਲ੍ਹੋ
ਇਕੱਠ ਨੂੰ ਵੇਖਦਿਆਂ
ਖਵਰੇ
ਕਦੋਂ ਸੁਰਤ ਸੰਭਲੀ
ਤੇ ਅੱਖਰਾਂ ਨੂੰ ਜੋੜ
ਸ਼ਬਦ ਬਣੇ
ਤੇ ਸ਼ਬਦਾਂ ਨੂੰ ਜੋੜ
ਲਾਇਨਾਂ ਬਣਾ ਲਈਆਂ
ਮਨੋ-ਭਾਵਾਂ ਨੂੰ
ਸਮੇਟਦੀਆਂ
ਇਸ਼ਕ ਦੇ
ਊੜੇ ਐੜੇ ਤੋਂ
ਸ਼ੁਰੂ ਹੋਈ
ਙੰਙਾ
ਖਾਲੀ ਤੇ
ਆ ਰੁੱਕੀ
ਮੇਰੀ
ਟੁੱਟੀ ਭੱਜੀ
ਮੇਰੇ ਵਰਗੀ
ਕਵਿਤਾ
ਕੋਈ ਫਾਇਦਾ ਨਹੀਂ
ਵਰਕੇ
ਕਾਲੇ ਕਰਿਆਂ ਦਾ
ਜੇ ਲਕੀਰਾਂ
ਤੇ ਜ਼ਮੀਰਾਂ ਚ
ਮੇ...
Tuesday, September 18 2018 08:08 AM
ਪਾਪਾ ਮੇਰੇ ਲਈ ਲਿਆਏ ਬਦਾਮ,
ਰੋਗਾਂ ਦਾ ਹੁਣ ਹੋਊ ਕੰਮ ਤਮਾਮ।
ਇਸਦਾ ਫਾਈਬਰ ਭੁੱਖ ਨੂੰ ਮਾਰੇ,
ਖਾਓ ਸਦਾ ਬਿਨ੍ਹਾਂ ਛਿਲਕ ਉਤਾਰੇ।
ਪਾਣੀ ਵਿੱਚ ਨਾ ਭਿਓ ਕੇ ਰੱਖੋ,
ਪੂਰੇ ਤੱਤਾਂ ਲਈ ਕੱਚੇ ਹੀ ਚੱਬੋ।
ਚਮੜੀ ਦੀ ਕਰਨ ਪੂਰੀ ਸੰਭਾਲ,
ਬਦਾਮੀ ਤੇਲ ਨਾਲ ਹੋਵੇ ਕਮਾਲ।
ਵੱਧ ਮਾਤਰਾ ਵਿੱਚ ਵਿਟਾਮਿਨ ਈ,
ਯਾਦ ਸ਼ਕਤੀ ਨੂੰ ਵਧਾਉਂਦਾ ਜੀ।
ਹੱਡੀਆਂ ਦੇ ਲਈ ਬੜਾ ਗੁਣਕਾਰੀ,
ਕੈਲਸ਼ੀਅਮ ਭਰੇ ਕਮਜੋ ਸਾਰੀ।
ਕਬਜ਼ ਦਾ ਇਹ ਕਰਨ ਉਪਚਾਰ,
ਬਿਨਾਂ੍ਹ ਕਸਰਤ ਤੋਂ ਘੱਟਦਾ ਭਾਰ।
ਸਰਦੀਆਂ ਵਿੱਚ ਲੋਕੀ ਵੱਧ ਖਾਂਦੇ,
ਗਰਮ ਤਸੀਰ ਦਾ ਲਾਭ ਪਾਉਂਦੇ।
ਮੋਹੀ,ਦਿਕਸ਼ੂ ਗੱਲ ਸਮਝ ਗਏ,
ਪ...