News: ਦੇਸ਼

ਲੁਧਿਆਣਾ ਵਿੱਚ ਚੋਰ ਗਰੋਹ ਨੇ ਛੇ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ

Tuesday, October 2 2018 06:23 AM
ਲੁਧਿਆਣਾ, ਸ਼ਹਿਰ ’ਚ ਸਵਿੱਫ਼ਟ ਕਾਰ ਸਵਾਰ ਚੋਰ ਗਰੋਹ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਦੁਕਾਨਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਚੋਰ ਗਰੋਹ ਦੇ ਮੈਂਬਰ ਨਗਦੀ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਤੋਂ ਬਾਅਦ ਸੀਸੀਟੀਵੀ ਕੈਮਰੇ ਦੀ ਡੀਵੀਆਰ ਦੇ ਨਾਲ ਹੀ ਲੈ ਜਾਂਦੇ ਹਨ। ਚੋਰ ਗਰੋਹ ਦੇ ਮੈਂਬਰਾਂ ਨੇ ਐਤਵਾਰ ਦੀ ਦੇਰ ਰਾਤ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ 6 ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਕੀਤੀ। ਚੋਰ ਗਰੋਹ ਦੇ ਮੈਂਬਰਾਂ ਨੇ ਬਸਤੀ ਜੋਧੇਵਾਲ ਰੋਡ ਦੀਆਂ ਚਾਰ ਦੁਕਾਨਾਂ ਦੇ ਤਾਲੇ ਤੋੜੇ। ਚੋਰ ਦੁਕਾਨਾਂ ’ਚੋਂ ਕੈਸ਼, ਬੈਟਰੀਆਂ ਤੇ ਹੋਰ ਕੀਮਤੀ ਸਾਮਾਨ ਲੈ ਗਏ। ਲੱਕੜ ਬਾਜ਼ਾਰ ...

ਮੁੰਬਈ ’ਚ ਪੈਟਰੋਲ 90 ਨੂੰ ਪਾਰ

Tuesday, September 25 2018 06:53 AM
ਨਵੀਂ ਦਿੱਲੀ, ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ’ਚ ਆਏ ਉਛਾਲ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵਿੱਚ ਨਿਘਾਰ ਦਾ ਰੁਝਾਨ ਜਾਰੀ ਰਹਿਣ ਕਰਕੇ ਮੁੰਬਈ ਵਿੱਚ ਪੈਟਰੋਲ ਦੀ ਕੀਮਤ ਪ੍ਰਤੀ ਲਿਟਰ 90 ਰੁਪਏ ਨੂੰ ਵੀ ਟੱਪ ਗਈ। ਸਰਕਾਰੀ ਮਾਲਕੀ ਵਾਲੀਆਂ ਤੇਲ ਫਰਮਾਂ ਵੱਲੋਂ ਕੀਮਤਾਂ ਬਾਰੇ ਜਾਰੀ ਨੋਟੀਫਿਕੇਸ਼ਨ ਮੁਤਾਬਕ ਪੈਟਰੋਲ ਤੇ ਡੀਜ਼ਲ ਦੇ ਭਾਅ ਵਿੱਚ ਕ੍ਰਮਵਾਰ ਪ੍ਰਤੀ ਲਿਟਰ 11 ਤੇ ਪੰਜ ਪੈਸੇ ਦਾ ਇਜ਼ਾਫ਼ਾ ਹੋਇਆ ਹੈ। ਸ਼ੁੱਕਰਵਾਰ ਨੂੰ ਵਧੀਆਂ ਕੀਮਤਾਂ ਮਗਰੋਂ ਦਿੱਲੀ ’ਚ ਪੈਟਰੋਲ 82.72 ਰੁਪਏ ਪ੍ਰਤੀ ਲਿਟਰ ਨੂੰ ਪੁੱਜ ਗਿਆ ਜਦੋਂ ਕਿ ਡੀਜ਼ਲ 74.02 ...

ਤਿੰਨ ਤਲਾਕ ਆਰਡੀਨੈਂਸ ਨੂੰ ਕੈਬਿਨਟ ਦੀ ਮਨਜ਼ੂਰੀ, ਰਾਜਸਭਾ 'ਚ ਪਰੀਖਿਆ ਬਾਕੀ

Friday, September 21 2018 01:56 PM
ਨਵੀਂ ਦਿੱਲੀ— ਜਿੱਥੇ ਸਰਕਾਰ ਦੇ ਸਾਹਮਣੇ ਇਹ ਮੁਸ਼ਕਿਲ ਹੈ ਕਿ ਇਹ ਆਰਡੀਨੈਂਸ ਸਿਰਫ 6 ਮਹੀਨੇ ਲਈ ਹੀ ਪ੍ਰਮਾਣਕ ਹੁੰਦਾ ਹੈ। 6 ਮਹੀਨਿਆਂ ਦੇ ਅੰਦਰ ਇਸ ਨੂੰ ਸੰਸਦ ਤੋਂ ਪਾਸ ਕਰਵਾਉਣਾ ਪੈਂਦਾ ਹੈ। ਮਤਲਬ ਇਕ ਵਾਰ ਫਿਰ ਸਰਕਾਰ ਦੇ ਸਾਹਮਣੇ ਇਸ ਬਿੱਲ ਨੂੰ ਲੈ ਕੇ ਲੋਕਸਭਾ ਅਤੇ ਰਾਜਸਭਾ ਤੋਂ ਪਾਸ ਕਰਵਾਉਣ ਦੀ ਚੁਣੌਤੀ ਹੋਵੇਗੀ। ਮੁਸਲਿਮ ਔਰਤਾਂ ਨੂੰ ਤਿੰਨ ਤਲਾਕ ਤੋਂ ਆਜ਼ਾਦੀ ਦਿਵਾਉਣ ਲਈ ਮੋਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਕੇਂਦਰੀ ਕੈਬਨਿਟ ਦੀ ਬੈਠਕ 'ਚ ਤਿੰਨ ਤਲਾਕ 'ਤੇ ਆਰਡੀਨੈਂਡ ਨੂੰ ਮਨਜ਼ੂਰੀ ਦੇ ਦਿੱਤੀ ਗਈ। ਤਿੰਨ ਤਲਾਕ ਬਿੱਲ ਲੋਕਸਭਾ ਤੋਂ ਪਾਸ ਹੋ ਚੁੱਕਾ ...

ਅੰਬਾਲਾ:ਵਿਆਹ ਤੋਂ ਤਿੰਨ ਦਿਨ ਬਾਅਦ ਵਿਆਹੁਤਾ ਨੂੰ ਅਗਵਾ ਕਰ ਕੀਤਾ ਗੈਂਗਰੇਪ

Friday, September 21 2018 01:54 PM
ਨੈਸ਼ਨਲ ਡੈਸਕ— ਅੰਬਾਲਾ ਤੋਂ ਕਿਡਨੈਪਿੰਗ ਦੇ ਬਾਅਦ ਬੰਦੂਕ ਦੀ ਨੋਕ 'ਤੇ ਵਿਆਹ ਤੋਂ ਤਿੰਨ ਦਿਨ ਬਾਅਦ ਨਵੀਂ ਵਿਆਹੀ ਲੜਕੀ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਵਿਆਹ ਦੇ ਸਿਰਫ ਤਿੰਨ ਦਿਨ ਬਾਅਦ ਹੀ ਵਿਆਹੁਤਾ ਨੂੰ ਕਿਡਨੈਪ ਕਰਕੇ ਹਥਿਆਰਾ ਦੇ ਦਮ 'ਤੇ ਉਸ ਨਾਲ ਗੈਂਗਰੇਪ ਕੀਤਾ ਗਿਆ। ਪੁਲਸ ਨੇ ਇਸ ਮਾਮਲੇ 'ਚ ਪੀੜਤਾ ਦੇ ਪਤੀ ਦੀ ਪਹਿਲੀ ਪਤਨੀ ਦੇ ਪਿਤਾ ਅਤੇ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਨੂੰ ਕੋਰਟ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰੇਗੀ। ਸੂਤਰਾਂ ਮੁਤਾਬਕ ਵਿਆਹ ਕਈ ਸਾਲ ਪਹਿਲਾਂ ਗੁੜਗਾਓਂ ਦੀ ਇਕ ਲੜਕੀ ਨਾਲ ਹੋਇਆ ਸੀ ਪਰ ਆਏ ਦਿਨ ਕਲੇ...

ਇਮਰਾਨ ਨੇ ਪੀ.ਐੱਮ. ਮੋਦੀ ਨੂੰ ਲਿਖੀ ਚਿੱਠੀ, ਗੱਲਬਾਤ ਕਰਨ ਦਾ ਰੱਖਿਆ ਪ੍ਰਸਤਾਵ

Thursday, September 20 2018 07:35 AM
ਇਸਲਾਮਾਬਾਦ/ਨਵੀਂ ਦਿੱਲੀ (ਬਿਊਰੋ)— ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਚਾਹੁੰਦੇ ਹਨ ਕਿ ਭਾਰਤ ਨਾਲ ਦੁਬਾਰਾ ਗੱਲਬਾਤ ਸ਼ੁਰੂ ਹੋਵੇ। ਇਸ ਲਈ ਇਮਰਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿਚ ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਸੰਯੁਕਤ ਰਾਸ਼ਟਰ ਦੀ ਬੈਠਕ ਤੋਂ ਵੱਖ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਗੱਲਬਾਤ ਕਰਨ। ਹਾਲਾਂਕਿ ਭਾਰਤ ਦਾ ਰਵੱਈਆ ਇਹੀ ਹੈ ਕਿ 'ਅੱਤਵਾਦ ਤੇ ਵਾਰਤਾ ਨਾਲ-ਨਾਲ ਨਹੀਂ ਹੋ ਸਕਦੀ'। ਨਿਊਯਾਰਕ ਵਿਚ ਹੋਵੇਗੀ ਵਿਦੇਸ਼ ਮੰਤਰੀਆਂ ...

ਰਾਹੁਲ ਗਾਂਧੀ ਨੇ ਫਿਰ ਚੁੱਕਿਆ ਰਾਫੇਲ ਮੁੱਦਾ, ਕਿਹਾ-ਅਸਤੀਫਾ ਦਵੇ ਸੀਤਾਰਮਨ

Thursday, September 20 2018 07:34 AM
ਨਵੀਂ ਦਿੱਲੀ— ਰਾਫੇਲ ਸੌਦੇ 'ਤੇ ਜਾਰੀ ਵਿਵਾਦ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਵਿਰੋਧੀ ਧਿਰ ਅਤੇ ਸਰਕਾਰ ਇਕ ਦੂਜੇ 'ਤੇ ਦੋਸ਼ ਲਗਾ ਰਹੀ ਹੈ। ਇਸ ਸਿਆਸੀ ਲੜਾਈ ਵਿਚਾਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਰਾਹੁਲ ਨੇ ਦੋਸ਼ ਲਗਾਇਆ ਕਿ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਰਾਫੇਲ ਸੌਦੇ ਨੂੰ ਲੈ ਕੇ ਵਾਰ-ਵਾਰ ਝੂਲ ਬੋਲ ਰਹੀ ਹੈ ਅਤੇ ਹਰ ਵਾਰ ਉਨ੍ਹਾਂ ਦਾ ਝੂਠ ਫੜਿਆ ਜਾ ਰਿਹਾ ਹੈ। ਇਸ ਲਈ ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਕਾਂਗਰਸ ਪ੍ਰਧਾਨ ਨੇ ਰੱਖਿਆ ਮੰਤਰੀ ਨੂੰ ਰਾਫੇਲ ਮੰਤਰੀ ਕਰਾਰ ਦਿੰਦੇ ਹੋਏ ...

ਤਿੰਨ ਤਲਾਕ ਖਤਮ ਕਰਕੇ ਮੋਦੀ ਸਰਕਾਰ ਮੁਸਲਿਮ ਵੋਟਾਂ ਨੂੰ ਹਾਸਲ ਕਰਨ ਦੀ ਕੋਸ਼ਿਸ਼ 'ਚ

Thursday, September 20 2018 07:32 AM
ਨਵੀਂ ਦਿੱਲੀ—ਮੋਦੀ ਸਰਕਾਰ ਨੇ ਤਿੰਨ ਤਲਾਕ ਨੂੰ ਅਪਰਾਧ ਬਣਾਉਣ ਵਾਲੇ ਆਰਡੀਨੈਂਸ ਨੂੰ ਪਾਸ ਕਰ ਦਿੱਤਾ ਹੈ। ਇਹ ਸਰਕਾਰ ਵੱਲੋਂ ਸੰਸਦ 'ਚ ਪੇਸ਼ ਕੀਤੇ ਗਏ ਬਿੱਲ 'ਚ ਤਿੰਨ ਸੋਧ ਜੋੜ ਕੇ ਲਿਆਇਆ ਗਿਆ ਹੈ। ਵਿਰੋਧੀ ਧਿਰ ਦੇ ਤੇਵਰ ਦੇ ਬਾਅਦ ਤੋਂ ਹੀ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਸਰਕਾਰ ਇਸ ਮੁੱਦੇ 'ਤੇ ਆਰਡੀਨੈਂਸ ਲਿਆ ਸਕਦੀ ਹੈ। 15 ਅਗਸਤ ਨੂੰ ਲਾਲਕਿਲੇ ਤੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਨੂੰ ਸੰਬੋਧਨ ਦੌਰਾਨ ਜਦੋਂ ਇਸ ਦਾ ਜ਼ਿਕਰ ਕੀਤਾ ਗਿਆ ਤਾਂ ਫਿਰ ਉਮੀਦਾਂ ਵਧ ਗਈਆਂ ਸਨ। ਮੰਨਿਆ ਜਾ ਰਿਹਾ ਹੈ ਕਿ ਆਰਡੀਨੈਂਸ ਦੇ ਸਹਾਰੇ ਮੋਦੀ ਸਰਕਾਰ ਮੁਸਲਿਮ ਔਰਤਾਂ ਨ...

ਪਾਕਿਸਤਾਨ ਰੇਂਜਰਸ ਦੀ ਕਰੂਰਤਾ ਦਾ ਸ਼ਿਕਾਰ ਹੋਏ ਸ਼ਹੀਦ ਨਰੇਂਦਰ ਦੀ ਮ੍ਰਿਤ ਦੇਹ ਪੁੱਜੀ ਸੋਨੀਪਤ

Thursday, September 20 2018 07:31 AM
ਜੰਮੂ— ਜੰਮੂ ਦੇ ਸਾਂਬਾ ਜ਼ਿਲੇ ਦੇ ਰਾਮਗੜ੍ਹ ਸੈਕਟਰ 'ਚ ਪਾਕਿਸਤਾਨ ਰੇਂਜਰਸ ਦੀ ਕਾਇਰਾਨਾ ਹਰਕਤ ਦਾ ਸ਼ਿਕਾਰ ਹੋਏ ਸ਼ਹੀਦ ਨਰੇਂਦਰ ਸਿੰਘ ਦੀ ਮ੍ਰਿਤ ਦੇਹ ਸੋਨੀਪਤ ਪੁੱਜ ਚੁੱਕੀ ਹੈ। ਪਾਕਿਸਤਾਨ ਰੇਂਜਰਸ ਨੇ ਸ਼ਹੀਦ ਨਰੇਂਦਰ ਸਿੰਘ ਦੀ ਲਾਸ਼ ਨਾਲ ਕਰੂਰਤਾ ਵੀ ਕੀਤੀ। ਸ਼ਹੀਦ ਨਰੇਂਦਰ ਦੇ ਪੈਰ ਅਤੇ ਛਾਤੀ 'ਤੇ ਗੋਲੀ ਮਾਰ ਕੇ ਪਾਕਿਸਤਾਨ ਰੇਂਜਰਸ ਨੇ ਕਤਲ ਕਰ ਦਿੱਤਾ। ਉਨ੍ਹਾਂ ਨੇ ਜਵਾਨ ਦੀਆਂ ਅੱਖਾਂ ਵੀ ਕੱਢ ਦਿੱਤੀਆਂ। ਸ਼ਹੀਦ ਦੀ ਲਾਸ਼ ਨਾਲ ਕਰੂਰਤਾ ਕੀਤੇ ਜਾਣ 'ਤੇ ਪੂਰਾ ਪਿੰਡ ਭੜਕ ਗਿਆ ਹੈ। ਪਿੰਡ ਥਾਣਾ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਪ੍ਰਧਾਨਮੰਤਰੀ ਤੋਂ ਪਾਕਿਸਤਾਨ...

ਉਤਰਾਖੰਡ ਵਿਧਾਨਸਭਾ 'ਚ ਗਾਂ ਨੂੰ 'ਰਾਸ਼ਟਰ ਮਾਤਾ' ਐਲਾਨ ਕਰਨ ਦਾ ਪ੍ਰਸਤਾਵ ਪਾਸ

Thursday, September 20 2018 07:29 AM
ਨਵੀਂ ਦਿੱਲੀ— ਦੇਵਭੂਮੀ ਉਤਰਾਖੰਡ ਦੇਸ਼ ਦਾ ਪਹਿਲਾਂ ਅਜਿਹਾ ਰਾਜ ਬਣ ਗਿਆ ਹੈ, ਜਿਸ ਨੇ ਗਊ ਨੂੰ ਰਾਸ਼ਟਰ ਮਾਤਾ ਦਾ ਦਰਜਾ ਦਿਵਾਉਣ ਦੀ ਪਹਿਲ ਕੀਤੀ ਹੈ। ਉਤਰਾਖੰਡ ਸਰਕਾਰ ਗਊ ਮਾਤਾ ਨੂੰ ਰਾਸ਼ਟਰ ਮਾਤਾ ਘੋਸ਼ਿਤ ਕਰਨ ਲਈ ਇਕ ਪ੍ਰਸਤਾਵ ਬੁੱਧਵਾਰ ਨੂੰ ਵਿਧਾਨਸਭਾ ਸੈਸ਼ਨ 'ਚ ਲੈ ਕੇ ਆਈ। ਵਿਧਾਨਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਪਸ਼ੂ ਪਾਲਨ ਰਾਜਮੰਤਰੀ ਰੇਖਾ ਆਰਿਆ ਵੱਲੋਂ ਗਾਂ ਨੂੰ ਰਾਸ਼ਟਰ ਮਾਤਾ ਐਲਾਨ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ, ਜਿਸ ਨੂੰ ਸਦਨ ਨੇ ਸਹਿਮਤੀ ਨਾਲ ਪਾਸ ਕਰ ਦਿੱਤਾ। ਹੁਣ ਇਸ ਪ੍ਰਸਤਾਵ ਨੂੰ ਕੇਂਦਰ ਸਰਕਾਰ ਕੋਲ ਭੇਜਿਆ ਜਾਵੇਗਾ। ਪਸ਼ੂ ਪਾਲਨ ਰਾਜਮੰਤਰ...

ਬਾਲ ਗ੍ਰਹਿ ਮਾਮਲਾ: ਨਵਾਂ ਜਾਂਚ ਦਲ ਬਣਾਉਣ ’ਤੇ ਰੋਕ

Wednesday, September 19 2018 07:33 AM
ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਮੁਜ਼ੱਫਰਪੁਰ ਬਾਲ ਗ੍ਰਹਿ ਜਿਨਸੀ ਸ਼ੋਸਣ ਕਾਂਡ ਦੀ ਜਾਂਚ ਲਈ ਨਵਾਂ ਜਾਂਚ ਦਲ ਕਾਇਮ ਕਰਨ ਦੇ ਸੀਬੀਆਈ ਦੇ ਵਿਸ਼ੇਸ਼ ਡਾਇਰੈਕਟਰ ਨੂੰ ਦਿੱਤੇ ਗਏ ਪਟਨਾ ਹਾਈ ਕੋਰਟ ਦੇ ਆਦੇਸ਼ ’ਤੇ ਮੰਗਲਵਾਰ ਤਕ ਰੋਕ ਲਗਾ ਦਿੱਤੀ ਹੈ। ਹਾਈ ਕੋਰਟ ਨੇ ਇਕ ਗੈਰ ਸਰਕਾਰੀ ਸੰਠਗਨ ਵੱਲੋਂ ਚਲਾਏ ਜਾ ਰਹੇ ਇਸ ਬਾਲ ਗ੍ਰਹਿ ਵਿੱਚ ਲੜਕੀਆਂ ਅਤੇ ਮਹਿਲਾਵਾਂ ਦੇ ਕਥਿਤ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਦੀ ਜਾਂਚ ਲਈ 29 ਅਗਸਤ ਨੂੰ ਜਾਂਚ ਬਿਊਰੋ ਦੇ ਵਿਸ਼ੇਸ਼ ਡਾਇਰੈਕਟਰ ਨੂੰ ਨਵਾਂ ਜਾਂਚ ਦਲ ਗਠਿਤ ਕਰਨ ਦਾ ਆਦੇਸ਼ ਦਿੱਤਾ ਸੀ। ਜਸਟਿਸ ਮਦਨ ਬੀ. ਲੋਕੁਰ ਅਤੇ ਜ...

ਹੇਠਲੀਆਂ ਅਦਾਲਤਾਂ ਵਿੱਚ ਦਹਾਕਿਆਂ ਤੋਂ ਲਟਕ ਰਹੇ ਨੇ 22 ਲੱਖ ਕੇਸ

Wednesday, September 19 2018 07:32 AM
ਨਵੀਂ ਦਿੱਲੀ, ਦੇਸ਼ ਦੀਆਂ ਹੇਠਲੀਆਂ ਅਦਾਲਤਾਂ ਵਿੱਚ 22 ਲੱਖ ਕੇਸ ਪੈਂਡਿੰਗ ਹਨ, ਜੋ ਦਹਾਕੇ ਪੁਰਾਣੇ ਹਨ। ਇਹ ਜਾਣਕਾਰੀ ਤਾਜ਼ਾ ਸਰਕਾਰੀ ਅੰਕੜਿਆਂ ਤੋਂ ਮਿਲੀ ਹੈ। ਇਹ ਕੇਸ ਹੇਠਲੀਆਂ ਅਦਾਲਤਾਂ ਵਿੱਚ ਲਗਪਗ ਕੁੱਲ ਪੈਂਡਿੰਗ ਢਾਈ ਕਰੋੜ ਕੇਸਾਂ ਦਾ 8.29 ਫੀਸਦੀ ਹਨ। ਕੌਮੀ ਜੁਡੀਸ਼ਲ ਡੇਟਾ ਗਰਿੱਡ ਅਨੁਸਾਰ ਸੋਮਵਾਰ ,17 ਸਤੰਬਰ ਸ਼ਾਮ ਤਕ ਹੇਠਲੀ ਅਦਾਲਤਾਂ ਵਿੱਚ ਕੁੱਲ੍ਹ 22,90,364 ਕੇਸ ਪੈਂਡਿੰਗ ਹਨ ਤੇ ਇਹ ਸਾਰੇ ਦਸ ਸਾਲ ਪੁਰਾਣੇ ਹਨ। ਇਨ੍ਹਾਂ ਵਿਚੋਂ 5,97,595 ਦੀਵਾਨੀ ਅਤੇ 16,92,769 ਫੌਜਦਾਰੀ ਕੇਸ ਹਨ। ਦੀਵਾਨੀ ਮਾਮਲੇ ਆਮਤੌਰ ’ਤੇ ਕੁਝ ਵਿਅਕਤੀਆਂ ਅਤੇ ਸੰਗਠਨਾਂ...

ਇਟਲੀ 'ਚ 29 ਸਤੰਬਰ ਨੂੰ ਸਜਾਇਆ ਜਾਵੇਗਾ 5ਵਾਂ ਵਿਸ਼ਾਲ ਨਗਰ ਕੀਰਤਨ

Tuesday, September 18 2018 07:33 AM
ਇਟਲੀ :- ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕੋਮੋ ਬਰੇਸ਼ੀਆ ਵਿਖੇ ਮਿਤੀ 29 ਸਤੰਬਰ ਦਿਨ ਸ਼ਨੀਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਵਾਂ ਮਹਾਨ ਵਿਸ਼ਾਲ ਨਗਰ ਕੀਰਤਨ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਤਿਕਾਰ ਯੋਗ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਜਾ ਰਿਹਾ ਹੈ। ਨਗਰ ਕੀਰਤਨ ਵਿਚ ਹੈਲੀਕਾਪਟਰ ਰਾਹੀ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਨਗਰ ਕੀਰਤਨ ਦੀ ਅਰੰਭਤਾ ਬਾਅਦ ਦੁਪਿਹਰ 1 ਵਜੇ ਹੋਵੇਗੀ। ਨਗਰ ਕੀਰਤਨ ਬੋਰਗੋ ਸ...

ਪੁਲਸ ਕਾਂਸਟੇਬਲ ਦੇ ਅਹੁਦੇ 'ਤੇ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

Tuesday, September 18 2018 07:25 AM
ਨਵੀਂ ਦਿੱਲੀ— ਗੁਜਰਾਤ ਪੁਲਸ ਵਲੋਂ ਕਾਂਸਟੇਬਲ ਅਹੁਦੇ ਲਈ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਹਨ। ਜੇਕਰ ਤੁਸੀਂ ਇਸ ਅਹੁਦੇ ਦੇ ਯੋਗ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਅਪਲਾਈ ਕਰਨ ਤੋਂ ਪਹਿਲਾਂ ਹੇਠਾਂ ਲਿਖੀ ਜਾਣਕਾਰੀ ਪੜ੍ਹੋ। ਅਹੁਦੇ ਦਾ ਨਾਂ:ਕਾਂਸਟੇਬਲ ਅਹੁਦੇ ਦੀ ਗਿਣਤੀ: 6189 ਯੋਗਤਾ:ਉਮੀਦਵਾਰ ਨੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਪਾਸ ਕੀਤੀ ਹੋਵੇ। ਉਮਰ ਹੱਦ: 18-33 ਸਾਲ ਇੰਝ ਹੋਵੇਗੀ ਚੋਣ:ਉਮੀਦਵਾਰ ਦੀ ਚੋਣ ਲਿਖਤੀ ਟੈਸਟ, ਮੈਡੀਕਲ ਟੈਸਟ ਅਤੇ ਫਿਜੀਕਲ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ। ਆਖਰੀ ਤਰੀਕ:7 ਸਤੰਬਰ ਅਪਲਾਈ ਫੀਸ:ਜਨਰਲ/ਓ.ਬੀ.ਸ...

E-Paper

Calendar

Videos