News: ਦੇਸ਼

ਚੰਡੀਗੜ੍ਹ ਵਿੱਚ ਪੈਟਰੋਲ ਤੇ ਡੀਜ਼ਲ ਚਾਰ ਰੁਪਏ ਸਸਤਾ

Saturday, October 6 2018 06:24 AM
ਚੰਡੀਗੜ੍ਹ, ਯੂਟੀ ਪ੍ਰਸਾਸ਼ਨ ਨੇ ਅੱਜ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਘਟਾ ਦਿੱਤਾ ਹੈ ਜਿਸ ਨਾਲ ਹੁਣ ਚੰਡੀਗੜ੍ਹ ਵਿੱਚ ਪੈਟਰੋਲ ਅਤੇ ਡੀਜ਼ਲ ਪਹਿਲਾਂ ਨਾਲੋਂ 4 ਰੁਪਏ ਪ੍ਰਤੀ ਲਿਟਰ ਸਸਤਾ ਹੋ ਗਿਆ ਹੈ। ਲੰਘੀ ਰਾਤ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਤੇ ਐਕਸਾਈਜ਼ ਡਿਊਟੀ ਘਟਾ ਦਿੱਤੀ ਸੀ ਜਿਸ ਕਰਕੇ ਦੇਸ਼ ’ਚ ਪੈਟਰੋਲ ਅਤੇ ਡੀਜ਼ਲ ਢਾਈ ਰੁਪਏ ਸਸਤਾ ਹੋ ਗਿਆ ਸੀ। ਅੱਜ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਡੀਜ਼ਲ ਅਤੇ ਪੈਟਰੋਲ ’ਤੇ ਵੈਟ ਘਟਾ ਦਿੱਤਾ ਹੈ ਜਿਸ ਨਾਲ ਪੈਟਰੋਲ ਅਤੇ ਡੀਜ਼ਲ ਡੇਢ ਰੁਪਏ ਪ੍ਰਤੀ ਲਿਟਰ ਹੋਰ ਸਸਤਾ ਹੋ ਗਿਆ। ਹੁਣ ਚੰਡੀਗੜ੍ਹ ਵਿੱਚ ਪੈਟਰੋਲ ਅਤ...

ਹਾਊਸਿੰਗ ਬੋਰਡ ਵੱਲੋਂ ਮਕਾਨ ਮਾਲਕਾਂ ਨੂੰ ਰਾਹਤ

Saturday, October 6 2018 06:23 AM
ਚੰਡੀਗੜ੍ਹ, ਚੰਡੀਗੜ੍ਹ ਹਾਊਸਿੰਗ ਬੋਰਡ ਦੀ ਅੱਜ ਹੋਈ ਮੀਟਿੰਗ ਦੌਰਾਨ ਹਾਊਸਿੰਗ ਬੋਰਡ ਦੇ ਮਕਾਨਾਂ ਵਿੱਚ ਰਹਿ ਰਹੇ ਹਜ਼ਾਰਾਂ ਵਾਸੀਆਂ ਵੱਲੋਂ ਮਕਾਨਾਂ ਵਿੱਚ ਲੋੜ ਅਨੁਸਾਰ ਕੀਤੀਆਂ ਤਬਦੀਲੀਆਂ ਸਬੰਧੀ ਰਾਹਤ ਦਿੱਤੀ ਗਈ ਹੈ। ਬੋਰਡ ਦੇ ਮਕਾਨਾਂ ਵਿੱਚ ਕੀਤੀਆਂ ਲੋੜ ਅਨੁਸਾਰ ਤਬਦੀਲੀਆਂ ਜਾਂ ਉਸਾਰੀਆਂ ਨੂੰ ਪ੍ਰਵਾਨਗੀ ਦੇਣ ਦੇ ਫੈਸਲੇ ਨੂੰ ਲੈ ਕੇ ਇਸ ਮੀਟਿੰਗ ਦੌਰਾਨ ਕੁਝ ਮਹੱਤਵਪੂਰਨ ਫੈਸਲੇ ਲਏ ਗਏ। ਚੰਡੀਗੜ੍ਹ ਹਾਊਸਿੰਗ ਬੋਰਡ ਦੀ ਅੱਜ ਹੋਈ ਮੀਟਿੰਗ ਦੌਰਾਨ ਬੋਰਡ ਦੇ ਮਕਾਨਾਂ ਵਿੱਚ ਰਹਿਣ ਵਾਲਿਆਂ ਨੂੰ ਰਾਹਤ ਪ੍ਰਦਾਨ ਕਰਦੇ ਹੋਏ ਜ਼ਰੂਰਤ ਅਨੁਸਾਰ ਕੀਤੇ ਬਦਲਾਵਾਂ ਤੇ ਉਸਾਰ...

ਸਹਾਇਕ ਧੰਦੇ ਅਪਣਾਉਣਾ ਸਮੇਂ ਦੀ ਲੋੜ: ਰਾਣਾ

Friday, October 5 2018 06:38 AM
ਰੂਪਨਗਰ, ਖੇਤੀਬਾੜੀ ਨਾਲ ਲਾਹੇਵੰਦ ਸਹਾਇਕ ਧੰਦੇ ਅਪਣਾਉਣਾ ਅੱਜ ਦੇ ਸਮੇਂ ਦੀ ਲੋੜ ਹੈ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਅੱਜ ਇੱਥੇ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਜਾਈ ਯੋਜਨਾ ਅਤੇ ਆਤਮਾ ਸਕੀਮ ਅਧੀਨ ਹਾੜ੍ਹੀ ਦੀਆਂ ਫ਼ਸਲਾਂ ਦੀ ਕਾਸ਼ਤ, ਫ਼ਸਲਾਂ ਦੀ ਰਹਿੰਦ-ਖੁਹੰਦ ਨੂੰ ਅੱਗ ਨਾ ਲਗਾਉਣਾ ਅਤੇ ਪਾਣੀ ਦੀ ਸੁੱਚਜੀ ਵਰਤੋਂ ਸਬੰਧੀ ਲਗਾਏ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ-ਨਾਲ ਕਿਸਾਨਾਂ ਨੂੰ ਆਪਣੇ ਖਰਚਿਆਂ ’ਤੇ ਵੀ ਕਾਬੂ ਪਾਉਣਾ ਚਾਹੀਦਾ ਹੈ ਤਾਂ ਜੋ ...

ਮਿੰਢੇਮਾਜਰਾ ਦੇ ਪ੍ਰਾਇਮਰੀ ਸਕੂਲ ਨੂੰ ਲੱਗਿਆ ਤਾਲਾ

Friday, October 5 2018 06:37 AM
ਬਨੂੜ, ਪਿੰਡ ਮਿੰਢੇਮਾਜਰਾ ਦੇ ਪ੍ਰਾਇਮਰੀ ਸਕੂਲ ਨੂੰ ਅੱਜ ਤਾਲਾ ਲੱਗਾ ਦਿੱਤਾ ਗਿਆ। ਸਕੂਲ ਵਿੱਚ ਪੜ੍ਹਦੇ ਤਿੰਨ ਵਿਦਿਆਰਥੀਆਂ ਅਤੇ ਇੱਕ ਅਧਿਆਪਕਾ ਨੂੰ ਸਬੰਧਤ ਸਕੂਲ ਤੋਂ ਡੇਢ ਕਿਲੋਮੀਟਰ ਦੂਰ ਸਥਿਤ ਪਿੰਡ ਗੀਗੇਮਾਜਰਾ ਦੇ ਪ੍ਰਾਇਮਰੀ ਸਕੂਲ ਵਿੱਚ ਤਬਦੀਲ ਕਰ ਦਿੱਤਾ ਗਿਆ। ਸਕੂਲ ਅਧਿਆਪਕਾ ਨੇ ਖਰੜ-3 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੀਨਾ ਰਾਣੀ ਦੇ ਦਫ਼ਤਰ ਤੋਂ ਮੋਬਾਈਲ ਉੱਤੇ ਆਏ ਆਦੇਸ਼ਾਂ ਤਹਿਤ ਅੱਜ ਪਿੰਡ ਗੀਗੇਮਾਜਰਾ ਵਿੱਚ ਬੱਚਿਆਂ ਸਮੇਤ ਜੁਆਇੰਨ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਅਧਿਆਪਕਾ ਨੂੰ ਬੁੱਧਵਾਰ ਨੂੰ ਸਕੂਲ ਬੰਦ ਕਰਨ ਸਬੰਧੀ ਮੋਬਾਈਲ ਉੱਤੇ ਨਿ...

ਹਵਾਈ ਅੱਡੇ ਨੇੜੇ ਨਾਜਾਇਜ਼ ਉਸਾਰੀਆਂ ਢਾਹੁਣ ਦੀ ਤਿਆਰੀ

Friday, October 5 2018 06:35 AM
ਜ਼ੀਰਕਪੁਰ, ਜ਼ੀਰਕਪੁਰ ਨਗਰ ਕੌਂਸਲ ਨੇ ਚੰਡੀਗੜ੍ਹ ਹਵਾਈ ਅੱਡੇ ਦੇ 100 ਮੀਟਰ ਪਾਬੰਦੀਸ਼ੁਦਾ ਘੇਰੇ ਵਿੱਚ ਨਾਜਾਇਜ਼ ਉਸਾਰੀਆਂ ਨੂੰ ਤੋੜਨ ਲਈ ਕਮਰ ਕੱਸ ਲਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਵਾਈ ਅੱਡੇ ਦੇ 100 ਮੀਟਰ ਦੇ ਘੇਰੇ ਵਿੱਚ ਉਸਾਰੀਆਂ ਤੋੜਨ ਦੇ ਹੁਕਮ ਦਿੱਤੇ ਹਨ। ਇਸ ਸਬੰਧ ਵਿੱਚ ਕੌਂਸਲ ਦਾ ਸਰਵੇ ਕੱਲ੍ਹ ਮੁੱਕ ਜਾਏਗਾ ਤੇ ਨਾਜਾਇਜ਼ ਉਸਾਰੀ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਕਰ ਕੇ ਉਸਾਰੀਆਂ ਤੋੜਨ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਜਾਏਗਾ। ਹਾਈ ਕੋਰਟ ਵਿੱਚ ਇਸ ਕੇਸ ਦੀ ਅਗਲੀ ਸੁਣਵਾਈ 16 ਅਕਤੂਬਰ ਨੂੰ ਹੋਵੇਗੀ ਜਿਸ ਵਿੱਚ ਕੌਂਸਲ ਨੇ...

ਹਾਈ ਕੋਰਟ ਵੱਲੋਂ ਜਨਤਾ ਖੋਖਾ ਮਾਰਕੀਟ ਦੇ ਕਿਰਾਏਦਾਰਾਂ ਨੂੰ ਵੱਡੀ ਰਾਹਤ

Wednesday, October 3 2018 06:44 AM
ਐੱਸਏਐਸ ਨਗਰ (ਮੁਹਾਲੀ), ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇੱਥੋਂ ਦੇ ਫੇਜ਼-3ਬੀ1 ਸਥਿਤ ਕਰੀਬ 11 ਸਾਲ ਪਹਿਲਾਂ 2007 ਵਿੱਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋਈ ਜਨਤਾ ਖੋਖਾ ਮਾਰਕੀਟ ਦੇ ਉਨ੍ਹਾਂ ਦੁਕਾਨਦਾਰਾਂ (ਜੋ ਕਿਰਾਏ ’ਤੇ ਦੁਕਾਨਾਂ ਲੈ ਕੇ ਕਾਰੋਬਾਰ ਕਰ ਰਹੇ ਸੀ) ਨੂੰ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਇਸ ਸਬੰਧੀ ਗਮਾਡਾ ਨੂੰ ਹਦਾਇਤਾਂ ਜਾਰੀ ਕਰਕੇ ਮਾਰਕੀਟ ਦੇ ਅਸਲ ਦੁਕਾਨਦਾਰਾਂ ਨੂੰ ਫੌਰੀ ਰਾਹਤ ਦੇਣਾ ਯਕੀਨੀ ਬਣਾਈ ਜਾਵੇ। ਹਾਈ ਕੋਰਟ ਦੇ ਜੱਜ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਡਿਵੀਜ਼ਨ ਬੈਂ...

ਪੰਜਾਬ ਸਰਕਾਰ ਅਫ਼ੀਮ ਦੀ ਖੇਤੀ ਵੱਲ ਧਿਆਨ ਦੇਵੇ: ਡਾ. ਗਾਂਧੀ

Tuesday, October 2 2018 06:28 AM
ਪਟਿਆਲਾ, ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਅੱਜ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅਫ਼ੀਮ ਤੇ ਭੁੱਕੀ ਖੋਲ੍ਹਣ ਤੇ ਖ਼ਸਖ਼ਸ ਦੀ ਖੇਤੀ ਬਾਰੇ ਲਏ ਸਟੈਂਡ ਦੀ ਸ਼ਲਾਘਾ ਕੀਤੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੰਯੁਕਤ ਰਾਸ਼ਟਰ ਵੱਲੋਂ ਵਿੱਢੀ ਨਸ਼ਾ ਵਿਰੋਧੀ ਜੰਗ ਦੇ ਨਾਕਾਮਯਾਬ ਤਜਰਬੇ ਤੇ ਹਾਲੀਆ ਕਈ ਦੇਸ਼ਾਂ ਵੱਲੋਂ ਜਿਨ੍ਹਾਂ ਵਿੱਚ ਕੈਨੇਡਾ ਤੇ ਅਮਰੀਕਾ ਸ਼ਾਮਲ ਹਨ, ਭੰਗ ਖੋਲ੍ਹਣ ਦੇ ਤਰਕ ਭਰਪੂਰ ਕਦਮਾਂ ਦੇ ਆਧਾਰ ’ਤੇ ਇੱਕ ਮਜ਼ਬੂਤ ਕੇਸ ਤਿਆਰ ਕਰੇ ਤੇ ਕੇਂਦਰ ਸਰਕਾਰ ਨੂੰ ਪੰਜਾਬ ਦੀ ਮਦਦ ਕਰਨ ਵਾਸਤੇ ਪੇਸ਼ ਕਰੇ ਤਾਂ ਕਿ ਮਾਫ਼ੀਆ ਤੇ ਨਸ਼ਿਆਂ ਨੂੰ...

ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ ’ਤੇ ਛਾਪੇ

Tuesday, October 2 2018 06:27 AM
ਸੰਗਰੂਰ, ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਵਿਭਾਗੀ ਦੀ ਟੀਮ ਵੱਲੋਂ ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ ਉਪਰ ਅਚਾਨਕ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਦੇ ਸਟਾਫ਼ ਅਤੇ ਰਿਕਾਰਡ ਦੀ ਚੈਕਿੰਗ ਕੀਤੀ ਗਈ ਅਤੇ ਵੱਖ-ਵੱਖ ਡੀਲਰਾਂ ਦੀਆਂ ਦੁਕਾਨਾਂ ਤੋਂ ਕੀਟਨਾਸ਼ਕਾਂ ਅਤੇ ਖਾਦਾਂ ਦੇ ਦਸ ਨਮੂਨੇ ਲਏ ਗਏ ਹਨ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਹਦਾਇਤ ’ਤੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸਾਉਣੀ- 2018 ਦੌਰਾਨ ਫਸਲਾਂ ਲਈ ਲੋੜੀਦੇ ਮਿਆਰੀ ਕੀਟਨਾਸ਼ਕਾਂ ਜ਼ਹਿਰਾ...

ਕਿਸਾਨ ਝੋਨਾ ਵੇਚਣ ਆਏ ਪਰ ਖਰੀਦਣ ਵਾਲੇ ਨਾ ਥਿਆਏ

Tuesday, October 2 2018 06:26 AM
ਲਹਿਰਾਗਾਗਾ, ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਹਿਲੀ ਅਕਤੂਬਰ ਤੋਂ ਸਰਕਾਰੀ ਖ੍ਰੀਦ ਦੇ ਐਲਾਨ ਦੇ ਬਾਵਜੂਦ ਕੋਈ ਅਧਿਕਾਰੀ ਬੋਲੀ ਕਰਵਾਉਣ ਲਈ ਨਹੀਂ ਆਇਆ ਜਦੋਂਕਿ ਕੁਝ ਕਿਸਾਨ ਪੀਆਰ 126 ਝੋਨਾ ਅਨਾਜ ਮੰਡੀ ਵਿੱਚ ਵੇਚਣ ਲਈ ਲਿਆਏ। ਅੱਜ ਇਥੇ ਬਾਸਮਤੀ 1509 ਕਿਸਮ ਦਾ ਝੋਨਾ 2550 ਤੋਂ ਵੱਧ ਵਿਕਿਆ ਪਰ ਪੀਆਰ 126 ਕਿਸਮ ਦੇ ਝੋਨੇ ਦਾ ਕਿਸਾਨਾਂ ਨੂੰ ਕੰਟਰੋਲ ਰੇਟ 1770 ਮਿਲੇਗਾ। ਆੜ੍ਹਤੀਆਂ ਦਾ ਕਹਿਣਾ ਹੈ ਕਿ ਝੋਨੇ ਵਿੱਚ ਨਮੀ ਵੱਧ ਹੈ। ਲਹਿਰਾਗਾਗਾ ਮੁੱਖ ਯਾਰਡ ’ਚ ਗੰਦਗੀ ਤੋਂ ਇਲਾਵਾ ਲੁਹਾਰ ਪਰਿਵਾਰਾਂ ਨੇ ਆਪਣੀਆਂ ਝੌਪੜੀਆਂ ਪਾ ਰੱਖੀਆਂ ਹਨ ਅਤੇ ਰਸਤੇ ਮਿੱਟੀ ਤੇ ਗੰਦ...

ਪਾਇਲ ਨੇੜੇ ਚਲਦੇ ਨਸ਼ਾ ਛਡਾਊ ਕੇਂਦਰ ਉੱਤੇ ਪੁਲੀਸ ਛਾਪਾ

Tuesday, October 2 2018 06:24 AM
ਪਾਇਲ,ਪਾਇਲ ਨੇੜੇ ਪੈਂਦੇ ਪਿੰਡ ਗੋਬਿੰਦਪੁਰਾ ਤੇ ਘੁੰਗਰਾਲੀ ਰਾਜਪੂਤਾਂ ਦੇ ਵਿਚਕਾਰ ਪਿਛਲੇ ਕਰੀਬ 6 ਸਾਲਾਂ ਤੋਂ ਚਲਦੇ ਨਸ਼ਾ ਮੁਕਤੀ ਕੇਂਦਰ ਅਤੇ ਧਾਰਮਿਕ ਅਸਥਾਨ ’ਤੇ ਪੁਲੀਸ ਨੇ ਪ੍ਰਸਾਸ਼ਨ ਦੀ ਹਾਜ਼ਰੀ ਵਿੱਚ ਭਾਰੀ ਫੋਰਸ ਨਾਲ ਛਾਪਾ ਮਾਰ ਕੇ ਇੱਥੇ ਰਹਿੰਦੇ ਕਰੀਬ 135 ਨੌਜਵਾਨਾਂ ਨੂੰ ਕੱਢ ਕੇ ਉਨ੍ਹਾਂ ਦੇ ਮਾਪਿਆਂ ਹਵਾਲੇ ਕੀਤਾ ਗਿਆ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਘੁੰਗਰਾਲੀ ਦੀ ਜ਼ਮੀਨ ਵਿੱਚ ਚਲਦੇ ਨਸ਼ਾ ਮੁਕਤੀ ਕੇਂਦਰ ਨੂੰ ਧਾਰਮਿਕ ਕੇਂਦਰ ਦਾ ਨਾਂ ਦੇ ਕੇ ਚਲਾਇਆ ਜਾ ਰਿਹਾ ਸੀ ਤੇ ਇਥੇ ਨਸ਼ੇ ਦੇ ਆਦੀ ਨੌਜਵਾਨਾਂ ਦੇ ਮਾਪੇ ਜਾਂ ਪਰਿਵਾਰਕ ਮੈਂਬਰ ਉਨ੍ਹਾਂ ਨ...

ਲੁਧਿਆਣਾ ਵਿੱਚ ਚੋਰ ਗਰੋਹ ਨੇ ਛੇ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ

Tuesday, October 2 2018 06:23 AM
ਲੁਧਿਆਣਾ, ਸ਼ਹਿਰ ’ਚ ਸਵਿੱਫ਼ਟ ਕਾਰ ਸਵਾਰ ਚੋਰ ਗਰੋਹ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਦੁਕਾਨਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਚੋਰ ਗਰੋਹ ਦੇ ਮੈਂਬਰ ਨਗਦੀ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਤੋਂ ਬਾਅਦ ਸੀਸੀਟੀਵੀ ਕੈਮਰੇ ਦੀ ਡੀਵੀਆਰ ਦੇ ਨਾਲ ਹੀ ਲੈ ਜਾਂਦੇ ਹਨ। ਚੋਰ ਗਰੋਹ ਦੇ ਮੈਂਬਰਾਂ ਨੇ ਐਤਵਾਰ ਦੀ ਦੇਰ ਰਾਤ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ 6 ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਕੀਤੀ। ਚੋਰ ਗਰੋਹ ਦੇ ਮੈਂਬਰਾਂ ਨੇ ਬਸਤੀ ਜੋਧੇਵਾਲ ਰੋਡ ਦੀਆਂ ਚਾਰ ਦੁਕਾਨਾਂ ਦੇ ਤਾਲੇ ਤੋੜੇ। ਚੋਰ ਦੁਕਾਨਾਂ ’ਚੋਂ ਕੈਸ਼, ਬੈਟਰੀਆਂ ਤੇ ਹੋਰ ਕੀਮਤੀ ਸਾਮਾਨ ਲੈ ਗਏ। ਲੱਕੜ ਬਾਜ਼ਾਰ ...

ਮੁੰਬਈ ’ਚ ਪੈਟਰੋਲ 90 ਨੂੰ ਪਾਰ

Tuesday, September 25 2018 06:53 AM
ਨਵੀਂ ਦਿੱਲੀ, ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ’ਚ ਆਏ ਉਛਾਲ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵਿੱਚ ਨਿਘਾਰ ਦਾ ਰੁਝਾਨ ਜਾਰੀ ਰਹਿਣ ਕਰਕੇ ਮੁੰਬਈ ਵਿੱਚ ਪੈਟਰੋਲ ਦੀ ਕੀਮਤ ਪ੍ਰਤੀ ਲਿਟਰ 90 ਰੁਪਏ ਨੂੰ ਵੀ ਟੱਪ ਗਈ। ਸਰਕਾਰੀ ਮਾਲਕੀ ਵਾਲੀਆਂ ਤੇਲ ਫਰਮਾਂ ਵੱਲੋਂ ਕੀਮਤਾਂ ਬਾਰੇ ਜਾਰੀ ਨੋਟੀਫਿਕੇਸ਼ਨ ਮੁਤਾਬਕ ਪੈਟਰੋਲ ਤੇ ਡੀਜ਼ਲ ਦੇ ਭਾਅ ਵਿੱਚ ਕ੍ਰਮਵਾਰ ਪ੍ਰਤੀ ਲਿਟਰ 11 ਤੇ ਪੰਜ ਪੈਸੇ ਦਾ ਇਜ਼ਾਫ਼ਾ ਹੋਇਆ ਹੈ। ਸ਼ੁੱਕਰਵਾਰ ਨੂੰ ਵਧੀਆਂ ਕੀਮਤਾਂ ਮਗਰੋਂ ਦਿੱਲੀ ’ਚ ਪੈਟਰੋਲ 82.72 ਰੁਪਏ ਪ੍ਰਤੀ ਲਿਟਰ ਨੂੰ ਪੁੱਜ ਗਿਆ ਜਦੋਂ ਕਿ ਡੀਜ਼ਲ 74.02 ...

ਤਿੰਨ ਤਲਾਕ ਆਰਡੀਨੈਂਸ ਨੂੰ ਕੈਬਿਨਟ ਦੀ ਮਨਜ਼ੂਰੀ, ਰਾਜਸਭਾ 'ਚ ਪਰੀਖਿਆ ਬਾਕੀ

Friday, September 21 2018 01:56 PM
ਨਵੀਂ ਦਿੱਲੀ— ਜਿੱਥੇ ਸਰਕਾਰ ਦੇ ਸਾਹਮਣੇ ਇਹ ਮੁਸ਼ਕਿਲ ਹੈ ਕਿ ਇਹ ਆਰਡੀਨੈਂਸ ਸਿਰਫ 6 ਮਹੀਨੇ ਲਈ ਹੀ ਪ੍ਰਮਾਣਕ ਹੁੰਦਾ ਹੈ। 6 ਮਹੀਨਿਆਂ ਦੇ ਅੰਦਰ ਇਸ ਨੂੰ ਸੰਸਦ ਤੋਂ ਪਾਸ ਕਰਵਾਉਣਾ ਪੈਂਦਾ ਹੈ। ਮਤਲਬ ਇਕ ਵਾਰ ਫਿਰ ਸਰਕਾਰ ਦੇ ਸਾਹਮਣੇ ਇਸ ਬਿੱਲ ਨੂੰ ਲੈ ਕੇ ਲੋਕਸਭਾ ਅਤੇ ਰਾਜਸਭਾ ਤੋਂ ਪਾਸ ਕਰਵਾਉਣ ਦੀ ਚੁਣੌਤੀ ਹੋਵੇਗੀ। ਮੁਸਲਿਮ ਔਰਤਾਂ ਨੂੰ ਤਿੰਨ ਤਲਾਕ ਤੋਂ ਆਜ਼ਾਦੀ ਦਿਵਾਉਣ ਲਈ ਮੋਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਕੇਂਦਰੀ ਕੈਬਨਿਟ ਦੀ ਬੈਠਕ 'ਚ ਤਿੰਨ ਤਲਾਕ 'ਤੇ ਆਰਡੀਨੈਂਡ ਨੂੰ ਮਨਜ਼ੂਰੀ ਦੇ ਦਿੱਤੀ ਗਈ। ਤਿੰਨ ਤਲਾਕ ਬਿੱਲ ਲੋਕਸਭਾ ਤੋਂ ਪਾਸ ਹੋ ਚੁੱਕਾ ...

ਅੰਬਾਲਾ:ਵਿਆਹ ਤੋਂ ਤਿੰਨ ਦਿਨ ਬਾਅਦ ਵਿਆਹੁਤਾ ਨੂੰ ਅਗਵਾ ਕਰ ਕੀਤਾ ਗੈਂਗਰੇਪ

Friday, September 21 2018 01:54 PM
ਨੈਸ਼ਨਲ ਡੈਸਕ— ਅੰਬਾਲਾ ਤੋਂ ਕਿਡਨੈਪਿੰਗ ਦੇ ਬਾਅਦ ਬੰਦੂਕ ਦੀ ਨੋਕ 'ਤੇ ਵਿਆਹ ਤੋਂ ਤਿੰਨ ਦਿਨ ਬਾਅਦ ਨਵੀਂ ਵਿਆਹੀ ਲੜਕੀ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਵਿਆਹ ਦੇ ਸਿਰਫ ਤਿੰਨ ਦਿਨ ਬਾਅਦ ਹੀ ਵਿਆਹੁਤਾ ਨੂੰ ਕਿਡਨੈਪ ਕਰਕੇ ਹਥਿਆਰਾ ਦੇ ਦਮ 'ਤੇ ਉਸ ਨਾਲ ਗੈਂਗਰੇਪ ਕੀਤਾ ਗਿਆ। ਪੁਲਸ ਨੇ ਇਸ ਮਾਮਲੇ 'ਚ ਪੀੜਤਾ ਦੇ ਪਤੀ ਦੀ ਪਹਿਲੀ ਪਤਨੀ ਦੇ ਪਿਤਾ ਅਤੇ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਨੂੰ ਕੋਰਟ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰੇਗੀ। ਸੂਤਰਾਂ ਮੁਤਾਬਕ ਵਿਆਹ ਕਈ ਸਾਲ ਪਹਿਲਾਂ ਗੁੜਗਾਓਂ ਦੀ ਇਕ ਲੜਕੀ ਨਾਲ ਹੋਇਆ ਸੀ ਪਰ ਆਏ ਦਿਨ ਕਲੇ...

ਇਮਰਾਨ ਨੇ ਪੀ.ਐੱਮ. ਮੋਦੀ ਨੂੰ ਲਿਖੀ ਚਿੱਠੀ, ਗੱਲਬਾਤ ਕਰਨ ਦਾ ਰੱਖਿਆ ਪ੍ਰਸਤਾਵ

Thursday, September 20 2018 07:35 AM
ਇਸਲਾਮਾਬਾਦ/ਨਵੀਂ ਦਿੱਲੀ (ਬਿਊਰੋ)— ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਚਾਹੁੰਦੇ ਹਨ ਕਿ ਭਾਰਤ ਨਾਲ ਦੁਬਾਰਾ ਗੱਲਬਾਤ ਸ਼ੁਰੂ ਹੋਵੇ। ਇਸ ਲਈ ਇਮਰਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿਚ ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਸੰਯੁਕਤ ਰਾਸ਼ਟਰ ਦੀ ਬੈਠਕ ਤੋਂ ਵੱਖ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਗੱਲਬਾਤ ਕਰਨ। ਹਾਲਾਂਕਿ ਭਾਰਤ ਦਾ ਰਵੱਈਆ ਇਹੀ ਹੈ ਕਿ 'ਅੱਤਵਾਦ ਤੇ ਵਾਰਤਾ ਨਾਲ-ਨਾਲ ਨਹੀਂ ਹੋ ਸਕਦੀ'। ਨਿਊਯਾਰਕ ਵਿਚ ਹੋਵੇਗੀ ਵਿਦੇਸ਼ ਮੰਤਰੀਆਂ ...

E-Paper

Calendar

Videos