Tuesday, March 7 2023 08:26 AM
ਲੰਡਨ, 7 ਮਾਰਚ
ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਇਥੇ ਕਿਹਾ ਕਿ ਭਾਜਪਾ ਇਹ ਮੰਨਣਾ ਚੰਗਾ ਲੱਗਦਾ ਹੈ ਕਿ ਉਹ ਭਾਰਤ ਵਿੱਚ ਹਮੇਸ਼ਾ ਸੱਤਾ ਵਿੱਚ ਰਹੇਗੀ ਪਰ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਕਹਿਣਾ ਹਾਸੋਹੀਣਾ ਹੈ ਕਿ ਕਾਂਗਰਸ ਦਾ ਸਮਾਂ ਖਤਮ ਹੋ ਗਿਆ ਹੈ। ਇਥੇ ਸਮਾਗਮ ਦੌਰਾਨ ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਬਦਲਦੇ ਸਿਆਸੀ ਸੰਵਾਦ ਦੇ ਬਦਲਦੇ ਸੁਭਾਅ ਨੂੰ ਨਜ਼ਰਅੰਦਾਜ਼ ਕਰਨਾ ਕਾਂਗਰਸ ਦੀ ਅਗਵਾਈ ਵਾਲੀ ਸਾਂਝੇ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਸਰਕਾਰ ਦੀ ਅਸਫ਼ਲਤਾ ਦਾ ਵੱਡਾ ਕਾਰਨ ਬਣ ਗਿਆ।...
Tuesday, March 7 2023 08:24 AM
ਸ਼ਿਲਾਂਗ, 7 ਮਾਰਚ
ਨੈਸ਼ਨਲ ਪੀਪਲਜ਼ ਪਾਰਟੀ (ਐੱਨਪੀਪੀ) ਦੇ ਆਗੂ ਕੋਨਰਾਡ ਕੇ. ਸੰਗਮਾ ਨੇ ਅੱਜ ਦੂਜੀ ਵਾਰ ਮੇਘਾਲਿਆ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਮੇਘਾਲਿਆ ਦੇ ਰਾਜਪਾਲ ਫੱਗੂ ਚੌਹਾਨ ਨੇ ਐੱਨਪੀਪੀ ਦੇ ਸੱਤ ਹੋਰ ਵਿਧਾਇਕਾਂ, ਯੂਨਾਈਟਿਡ ਡੈਮੋਕਰੇਟਿਕ ਪਾਰਟੀ (ਯੂਡੀਪੀ) ਦੇ ਦੋ ਅਤੇ ਭਾਜਪਾ ਅਤੇ ਹਿੱਲ ਸਟੇਟ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਐੱਚਐੱਸਪੀਡੀਪੀ) ਦੇ ਇੱਕ-ਇੱਕ ਵਿਧਾਇਕ ਨੂੰ ਰਾਜ ਭਵਨ ’ਚ ਮੰਤਰੀ ਮੰਡਲ ਦੇ ਮੈਂਬਰਾਂ ਵਜੋਂ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹ...
Tuesday, March 7 2023 08:22 AM
ਅਹਿਮਦਾਬਾਦ, 7 ਮਾਰਚ
ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਨੇ ਸਰਕਾਰੀ ਭਰਤੀ ਲਈ ਪ੍ਰੀਖਿਆ ਦੇ ਪੇਪਰ ਲੀਕ ਹੋਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਬਜਟ ਸੈਸ਼ਨ ਦੌਰਾਨ ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਲਿਆਂਦੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਬਿੱਲ ਦੇ ਤਹਿਤ ਅਜਿਹੇ ਮਾਮਲਿਆਂ 'ਚ ਸ਼ਾਮਲ ਲੋਕਾਂ ਨੂੰ 10 ਸਾਲ ਤੱਕ ਦੀ ਕੈਦ ਅਤੇ ਇਕ ਕਰੋੜ ਰੁਪਏ ਤੱਕ ਦੇ ਜੁਰਮਾਨੇ ਦੀ ਸਜ਼ਾ ਦੇਣ ਦੀ ਵਿਵਸਥਾ ਹੈ।...
Tuesday, March 7 2023 08:10 AM
ਪੋਰਬੰਦਰ (ਗੁਜਰਾਤ), 7 ਮਾਰਚ
ਭਾਰਤੀ ਤੱਟ ਰੱਖਿਅਕ ਅਤੇ ਗੁਜਰਾਤ ਏਟੀਐੱਸ ਨੇ ਸਾਂਝੀ ਕਾਰਵਾਈ ਦੌਰਾਨ ਗੁਜਰਾਤ ਤੋਂ ਦੂਰ ਅਰਬ ਸਾਗਰ ਵਿੱਚ ਭਾਰਤੀ ਜਲ ਸੀਮਾ ਵਿੱਚ 425 ਕਰੋੜ ਰੁਪਏ ਦੀ ਕੀਮਤ ਦੇ 61 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਤੇ ਪੰਜ ਮੁਲਜ਼ਮਾਂ ਨੂੰ ਇਰਾਨੀ ਕਿਸ਼ਤੀ ਸਣੇ ਕਾਬੂ ਕੀਤਾ ਹੈ। ਇਹ ਕਾਰਵਾਈ ਸੋਮਵਾਰ ਦੇਰ ਰਾਤ ਨੂੰ ਕੀਤੀ ਗਈ। ਏਟੀਐੱਸ ਦੇ ਸੂਤਰਾਂ ਨੇ ਦੱਸਿਆ ਕਿ ਭਾਰਤੀ ਜਲ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਖ਼ੁਫ਼ੀਆ ਸੂਚਨਾ 'ਤੇ ਤੱਟ ਰੱਖਿਅਕ ਅਤੇ ਏਟੀਐੱਸ ਨੇ ਨਜ਼ਰ ਰੱਖੀ ਹੋਈ ਸੀ ਅਤੇ ਓਖਾ ਬੰਦਰਗਾਹ ਤੋਂ ਕੁਝ ਸੌ ਨੌਟੀਕਲ ਮੀਲ ...
Friday, March 4 2022 06:25 AM
ਨਵੀਂ ਦਿੱਲੀ, 4 ਮਾਰਚ - ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਸੁਪਰੀਮ ਕੋਰਟ ਵਲੋਂ 11 ਮਾਰਚ ਨੂੰ ਸੁਣਾਇਆ ਜਾਵੇਗਾ | ਸੁਪਰੀਮ ਕੋਰਟ ਇਸ 'ਤੇ 11 ਮਾਰਚ ਨੂੰ ਸੁਣਵਾਈ ਕਰੇਗੀ |
Wednesday, February 23 2022 05:52 AM
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਦਵਾਈਆਂ ਦੀ ਵਿਕਰੀ ਵਧਾਉਣ ਲਈ ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਡਾਕਟਰਾਂ ਨੂੰ ਮੁਫਤ ਵਸਤੂਆਂ ਦੇਣਾ ਕਾਨੂੰਨ 'ਚ ਸਪੱਸ਼ਟ ਤੌਰ 'ਤੇ ਪਾਬੰਦੀਸ਼ੁਦਾ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਐਪੈਕਸ ਲੈਬਾਰਟਰੀਜ਼ ਪ੍ਰਾਈਵੇਟ ਲਿਮਟਿਡ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਇਸ 'ਚ ਕੰਪਨੀ ਨੇ ਡਾਕਟਰਾਂ ਨੂੰ ਮੁਫਤ ਚੀਜ਼ਾਂ ਦੇਣ 'ਤੇ ਹੋਣ ਵਾਲੇ ਖਰਚ 'ਤੇ ਇਨਕਮ ਟੈਕਸ ਐਕਟ ਤਹਿਤ ਟੈਕਸ ਕਟੌਤੀ ਕਰਨ ਦੀ ਮੰਗ ਕੀਤੀ ਸੀ।
ਜਸਟਿਸ ਯੂ ਯੂ ਲਲਿਤ ਤੇ ਜਸਟਿਸ ਐਸ. ਰਵਿੰਦਰ ਭੱਟ ਨੇ ਕਿਹਾ, “ਇਹ ਜਨਤਕ ਮਹੱਤਤਾ ਤੇ ਵੱਡੀ ...
Monday, February 21 2022 07:11 AM
ਮੋਗਾ, 21 ਫਰਵਰੀ-
ਸਥਾਨਕ ਪੁਲੀਸ ਨੇ ਚੋਣ ਕਮਿਸ਼ਨ ਦੀ ਹਦਾਇਤ ’ਤੇ ਅਦਾਕਾਰ ਤੇ ਸਮਾਜ ਸੇਵੀ ਸੋਨੂ ਸੂਦ ਖ਼ਿਲਾਫ਼ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਲਈ ਆਈਪੀਸੀ ਦੀ ਧਾਰਾ 188 ਤਹਿਤ ਕੇਸ ਦਰਜ ਕੀਤਾ ਹੈ। ਐੱਫਆਈਆਰ ਵਿੱਚ ਸੋਨੂ ਉੱਤੇ ਆਪਣੀ ਭੈਣ ਮਾਲਵਿਕਾ ਸੂਦ, ਜੋ ਕਾਂਗਰਸ ਦੀ ਟਿਕਟ ’ਤੇ ਮੋਗਾ ਤੋਂ ਚੋਣ ਲੜ ਰਹੇ ਹਨ, ਲਈ ਵੋਟਰਾਂ ਨੂੰ ਅਸਰਅੰਦਾਜ਼ ਕਰਨ ਦਾ ਦੋਸ਼ ਲੱਗਾ ਹੈ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਸੋਨੂ ਮੋਗਾ ਅਸੈਂਬਲੀ ਹਲਕੇ ਦਾ ਵੋਟਰ ਨਹੀਂ ਹੈ, ਲਿਹਾਜ਼ਾ ਉਸ ਨੂੰ ਕਿਸੇ ਵੀ ਸਿਆਸੀ ਪਾਰਟੀ ਜਾਂ ਉਮੀਦਵਾਰ ਲਈ ਪ੍ਰਚਾਰ ਕਰਨ ਜਾਂ ਵੋਟਰਾਂ ਨੂੰ ਅਸਰਅੰਦਾਜ਼...
Monday, February 21 2022 07:10 AM
ਮੁੰਬਈ, 21 ਫਰਵਰੀ-
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਸਰਕਾਰ ਦਾ ਟੀਚਾ ਟਿਕਾਊ ਉਪਲਬਧੀ ਦਾ ਹੈ। ਦੇਸ਼ ਦੀ ਵਿੱਤੀ ਰਾਜਧਾਨੀ ਵਿਚ ਬਜਟ ਮਗਰੋਂ ਇੰਡਸਟਰੀ ਦੇ ਰੂਬਰੂ ਹੁੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਬੁਨਿਆਦੀ ਢਾਂਚੇ ’ਤੇ ਖਰਚ ਲਈ ਬਜਟ ਤਜਵੀਜ਼ਾਂ ਨਾਲ ਅਰਥਚਾਰੇ ’ਤੇ ਗੁਣਾਤਮਕ ਅਸਰ ਪਏਗਾ। ਉਨ੍ਹਾਂ ਕਿਹਾ ਕਿ ਇਹ ਬਜਟ ਅਜਿਹੇ ਸਮੇਂ ਤਿਆਰ ਕੀਤਾ ਗਿਆ ਹੈ ਜਦੋਂ ਅਰਥਚਾਰਾ ਕਰੋਨਾ ਮਹਾਮਾਰੀ ਦੇ ਅਸਰ ਤੋਂ ਉਬਰ ਰਿਹਾ ਹੈ। ਉਨ੍ਹਾ ਕਿਹਾ ਕਿ ਸਟਾਰਟਅੱਪ ਕੰਪਨੀਆਂ ਨੂੰ ਸਰਕਾਰ ਵੱਲੋਂ ਹਮਾਇਤ ਜਾਰੀ ਰਹੇਗੀ।...
Thursday, February 10 2022 06:56 AM
ਲਖਨਊ, 10 ਫਰਵਰੀ - ਯੂ.ਪੀ. ਵਿਧਾਨ ਸਭਾ ਚੋਣਾਂ 2022 ਦੇ ਪਹਿਲੇ ਪੜਾਅ ਵਿਚ ਅੱਜ ਭਾਵ ਵੀਰਵਾਰ (10 ਫਰਵਰੀ) ਨੂੰ 11 ਜ਼ਿਲ੍ਹਿਆਂ ਦੀਆਂ ਕੁੱਲ 58 ਵਿਧਾਨ ਸਭਾ ਸੀਟਾਂ ਲਈ ਵੋਟਾਂ ਪੈ ਰਹੀਆਂ ਹਨ | ਉੱਥੇ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਵੀ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਨੂੰ "ਹਰ ਡਰ" ਤੋਂ ਮੁਕਤ ਕਰਨ ਲਈ ਵੋਟ ਦਿਓ |...
Thursday, February 10 2022 06:54 AM
ਨਵੀਂ ਦਿੱਲੀ, 10 ਫਰਵਰੀ - ਸੁਪਰੀਮ ਕੋਰਟ ਨੇ ਕਰਨਾਟਕ ਹਾਈ ਕੋਰਟ ਤੋਂ ਹਿਜਾਬ ਮਾਮਲੇ ਨਾਲ ਸੰਬੰਧਿਤ ਪਟੀਸ਼ਨਾਂ ਨੂੰ ਸੁਪਰੀਮ ਕੋਰਟ ਵਿਚ ਤਬਦੀਲ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਤੁਰੰਤ ਸੂਚੀਬੱਧ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਹਾਈ ਕੋਰਟ ਅੱਜ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਹੈ ਤੇ ਉਹ ਇਸ ਵਿਚ ਦਖਲ ਨਹੀਂ ਦੇਣਗੇ | ਅਦਾਲਤ ਵਲੋਂ ਕੋਈ ਖਾਸ ਮਿਤੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ | ਅਦਾਲਤ ਦਾ ਕਹਿਣਾ ਹੈ ਕਿ ਪਹਿਲਾਂ ਹਾਈ ਕੋਰਟ ਨੂੰ ਇਸ ਮਾਮਲੇ ਵਿਚ ਫ਼ੈਸਲਾ ਲੈਣ ਦਿੱਤਾ ਜਾਵੇ ਕਿਉਂਕਿ ਜੇਕਰ ਉਹ ਮਾਮਲੇ ਦੀ ਸੁਣਵਾਈ ...
Thursday, February 10 2022 06:54 AM
ਨਵੀਂ ਦਿੱਲੀ, 10 ਫਰਵਰੀ - 'ਆਪ' ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਅਤੇ ਬੇਟੀ ਰਾਜ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਪੰਜਾਬ ਆਉਣਗੇ। ਉਹ 11 ਫਰਵਰੀ ਨੂੰ ਸੰਗਰੂਰ ਜ਼ਿਲ੍ਹੇ ਦੇ ਧੂਰੀ ਖੇਤਰ ਵਿਚ 'ਆਪ' ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਦੀ 'ਜਨ ਸਭਾ' ਵਿਚ ਸ਼ਾਮਿਲ ਹੋਣਗੇ |...
Tuesday, February 8 2022 07:52 AM
ਨਵੀਂ ਦਿੱਲੀ, 8 ਫਰਵਰੀ--
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿੱਚ ਮਹਿੰਗਾਈ 'ਤੇ ਕਾਬੂ ਪਾਉਣ ਲਈ ਸੁਹਿਰਦ ਯਤਨਾਂ ਸਦਕਾ ਅੱਜ ਭਾਰਤ ਦੁਨੀਆ ਦੀ ਇਕਲੌਤੀ ਅਜਿਹੀ ਅਰਥਵਿਵਸਥਾ ਹੈ, ਜਿੱਥੇ ਵਿਕਾਸ ਦਰ ਉੱਚੀ ਹੈ ਅਤੇ ਮਹਿੰਗਾਈ ਦਰ ਮੱਧਮ ਹੈ, ਉਥੇ ਦੁਨੀਆ ਦੇ ਹੋਰ ਦੇਸ਼ਾਂ ਦੀ ਆਰਥਿਕਤਾ ਸੁਸਤ ਤੇ ਮਹਿੰਗਾਈ ਚੁਸਤ ਹੈ। ਰਾਜ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਨ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 100 ਸਾਲਾਂ 'ਚ ਦੁਨੀਆ ਦੀ ਸਭ ਤੋਂ ਵੱਡੀ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ, ‘ਮਹਿੰਗਾਈ ਦੀ ਗੱਲ ਕ...
Tuesday, February 8 2022 07:51 AM
ਨਵੀਂ ਦਿੱਲੀ, 8 ਫਰਵਰੀ - ਰਾਜ ਸਭਾ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਨੂੰ ਘੇਰਿਆ ਅਤੇ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਸਦਨ ਵਿਚ ਬੋਲਦੇ ਹੀ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਰਾਜ ਸਭਾ ਵਿਚੋਂ ਵਾਕਆਊਟ ਕੀਤਾ। ਜ਼ਿਕਰਯੋਗ ਹੈ ਕਿ ਮੱਲਿਕਅਰਜੁਨ ਖੜਗੇ ਨੇ ਕਿਹਾ ਕਿ ਅਸੀਂ ਧੰਨਵਾਦ ਦੇ ਮਤੇ 'ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਵਾਕਆਊਟ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਰਾਸ਼ਟਰਪਤੀ ਦੇ ਭਾਸ਼ਣ 'ਤੇ ਬੋਲਣ ਦੀ ਬਜਾਏ ਕਾਂਗਰਸ 'ਤੇ ਦੋਸ਼ ਲਗਾਏ ਹਨ |...
Tuesday, February 8 2022 07:50 AM
ਚੰਡੀਗੜ੍ਹ, 8 ਫਰਵਰੀ - ਭਾਜਪਾ ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ ਦੇ ਗੱਠਜੋੜ ਵਲੋਂ ਅੱਜ ਛੇ ਪੇਂਡੂ ਖ਼ੇਤਰ ਲਈ ਗਿਆਰਾਂ ਨੁਕਾਤੀ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ, ਜਿਸ 'ਚ ਭਾਜਪਾ ਤੇ ਸਹਿਯੋਗੀ ਦਲਾਂ ਨੇ ਪੇਂਡੂ ਖ਼ੇਤਰਾਂ ਲਈ 11 ਸੰਕਲਪ ਪੱਤਰ ਜਾਰੀ ਕੀਤੇ ਹਨ।
1.ਖੁਸ਼ਹਾਲ ਕਿਸਾਨ
2. ਟਿਕਾਊ ਹਰਿਤ ਕ੍ਰਾਂਤੀ
3.ਹਰੇਕ ਖੇਤ ਲਈ ਪਾਣੀ ਦਾ ਪ੍ਰਬੰਧ
4. ਖੇਤੀਬਾੜੀ ਸਹਾਇਕ ਧੰਦਿਆਂ ਨੂੰ ਪ੍ਰੋਤਸਾਹਨ
5.ਖੇਤੀ ਆਧਾਰਿਤ ਉਦਯੋਗ ਧੰਦਿਆਂ ਨੂੰ ਬੜਾਵਾ
6.ਪੇਂਡੂ ਉਦਮੱਤਾ ਨੂੰ ਬੜਾਵਾ
7. ਨਰੋਏ ਪਿੰਡ
8. ਬੁਨਿਆਦੀ ਢਾਂਚੇ ਦਾ ਵਿਕਾਸ
9. ਵਿਕਸਿਤ ਪਿੰਡ
10....
Monday, February 7 2022 07:30 PM
ਨਵਾਂਸ਼ਹਿਰ : ਬਸਪਾ ਸੁਪਰੀਮੋ ਮਾਇਆਵਤੀ ਦਾਣਾ ਮੰਡੀ ਨਵਾਂਸ਼ਹਿਰ ਵਿਚ ਰੈਲੀ ਨਾਲ ਪੰਜਾਬ ਵਿਚ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਗੜ੍ਹੀ ਨੇ ਦੱਸਿਆ ਕਿ ਰੈਲੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਬਸਪਾ ਦੇ ਗੜ੍ਹ ਦੋਆਬਾ ਵਾਸੀਆਂ ਨੂੰ ਬਸਪਾ ਸੁਪਰੀਮੋ ਦੀ ਬੇਸਬਰੀ ਨਾਲ ਉਡੀਕ ਹੈ। ਗੜ੍ਹੀ ਨੇ ਕਿਹਾ ਕਿ ਇਸ ਚੋਣ ਰੈਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਬਸਪਾ ਦੀ ਲੀਡਰਸ਼ਿਪ ਹਾਜ਼ਰ ਰਹੇਗੀ।...