News: ਦੇਸ਼

ਵਿਆਹ ਮੌਕੇ ਕੇਟਰਰ ਪੈਸੇ ਲੈ ਕੇ ਫ਼ਰਾਰ

Wednesday, October 24 2018 06:35 AM
ਡੇਰਾਬੱਸੀ, ਇੱਥੋਂ ਦੇ ਪਿੰਡ ਰਾਮਪੁਰ ਸੈਣੀਆਂ ਦੇ ਇੱਕ ਪਰਿਵਾਰ ਨੂੰ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਵੱਲੋਂ ਲੜਕੀ ਦੇ ਵਿਆਹ ਲਈ ਬੁੱਕ ਕੀਤਾ ਗਿਆ ਕੇਟਰਰ ਪੈਸੇ ਲੈ ਕੇ ਫ਼ਰਾਰ ਹੋ ਗਿਆ। ਪਰਿਵਾਰ ਨੂੰ ਆਪਣੀ ਇੱਜ਼ਤ ਬਚਾਉਣ ਲਈ ਐਨ ਮੌਕੇ ’ਤੇ ਬਰਾਤ ਲਈ ਖਾਣ-ਪੀਣ ਦੇ ਸਾਮਾਨ ਦਾ ਇੰਤਜ਼ਾਮ ਖ਼ੁਦ ਕਰਨਾ ਪਿਆ। ਲੜਕੀ ਦੇ ਪਿਤਾ ਗੁਰਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ 21 ਅਕਤੂਬਰ ਨੂੰ ਪਿੰਡ ਸਦੋਮਾਜਰਾ, ਸਰਹਿੰਦ ਦੇ ਵਸਨੀਕ ਨਾਲ ਹੋਣਾ ਤੈਅ ਹੋਇਆ ਸੀ। ਵਿਆਹ ਲਈ ਉਨ੍ਹਾਂ ਨੇ ਖਰੜ ਦੇ ਮਹਾਰਾਜਾ ਕੇਟਰਰ ਐਂਡ ਟੈਂਟ ਹਾਊਸ ਦੇ ਮਾਲਕ ...

ਦੋ ਕਾਰਾਂ ਦੀ ਟੱਕਰ ਵਿੱਚ ਛੇ ਜ਼ਖ਼ਮੀ

Wednesday, October 24 2018 06:34 AM
ਕੁਰਾਲੀ, ਸ਼ਹਿਰ ਦੀ ਮੋਰਿੰਡਾ ਰੋਡ ਉਤੇ ਫਲਾਈਓਵਰ ਹੇਠ ਵਾਪਰੇ ਹਾਦਸੇ ਵਿੱਚ ਛੇ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਇੱਥੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਕੁਰਾਲੀ ਬਾਈਪਾਸ ਦੇ ਮੋਰਿੰਡਾ ਰੋਡ ’ਤੇ ਬਣੇ ਫਲਾਈਓਵਰ ਹੇਠ ਉਦੋਂ ਵਾਪਰਿਆ ਜਦੋਂ ਕਾਂਗੜਾ ਤੋਂ ਖਰੜ ਵੱਲ ਜਾ ਰਹੀ ਸੈਂਟਰੋ ਕਾਰ (ਨੰਬਰ ਐੱਚਆਰ 03 ਐੱਚ 6996) ਸਹੀ ਰਸਤਾ ਪਤਾ ਨਾ ਚੱਲਣ ਕਾਰਨ ਗਲਤੀ ਨਾਲ ਫਲਾਈਓਵਰ ਤੋਂ ਹੇਠ ਜਾ ਰਹੀ ਸਲਿੱਪ ਰੋਡ ਰਾਹੀਂ ਮੋਰਿੰਡਾ ਰੋਡ ਉਤੇ ਆ ਗਈ। ਇਸੇ ਦੌਰਾਨ ਸੈਂਟਰੋ ਕਾਰ ਦੀ ਟੱਕਰ ਕੁਰਾਲੀ ਤੋਂ ਮੋਰਿੰਡਾ ਵੱਲ ...

ਦੁੱਧ ਦੇ 6 ਸੈਂਪਲਾਂ ਵਿੱਚ ਪਾਣੀ ਦੀ ਮਿਲਾਵਟ

Tuesday, October 23 2018 06:15 AM
ਐਸ.ਏ.ਐਸ. ਨਗਰ (ਮੁਹਾਲੀ), ਪਸ਼ੂ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਵਿਭਾਗ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੀਆਂ ਹਦਾਇਤਾਂ ’ਤੇ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ ਤੇ ਮਨੁੱਖੀ ਸਿਹਤ ਲਈ ਇਸ ਦਾ ਮਹੱਤਵ ਤੇ ਦੁੱਧ ਵਿੱਚ ਮਿਲਾਵਟ ਬਾਰੇ ਜਾਗਰੂਕ ਕਰਨ ਲਈ ਅੱਜ ਇੱਥੋਂ ਦੇ ਫੇਜ਼-6 ਵਿੱਚ ਦੁੱਧ ਪਰਖ ਕੈਂਪ ਲਾਇਆ ਗਿਆ। ਜਿਸ ਦਾ ਉਦਘਾਟਨ ਸਮਾਜ ਸੇਵੀ ਮਨਜੀਤ ਸਿੰਘ ਨੇ ਕੀਤਾ ਤੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਡੇਅਰੀ ਵਿਭਾਗ ਦੇ ਤਕਨੀਕੀ ਅਫ਼ਸਰ ਦਰਸ਼ਨ ਸਿੰਘ ਦੀ ਦੇਖ-ਰੇਖ ਹੇਠ ਲਾਏ ਗਏ ਦੁੱਧ ਪਰਖ ਕੈਂਪ ਘਰਾ...

ਜਬਰ-ਜਨਾਹ ਦੇ ਦੋਸ਼ ਹੇਠ ਮੰਗੇਤਰ ਖ਼ਿਲਾਫ਼ ਕੇਸ

Tuesday, October 23 2018 06:13 AM
ਡੇਰਾਬਸੀ, ਇਥੇ ਝੁੱਗੀਆਂ ਵਿੱਚ ਰਹਿੰਦੀ ਇਕ ਲੜਕੀ ਨਾਲ ਉਸਦੇ ਮੰਗੇਤਰ ਵੱਲੋਂ ਜਬਰ-ਜਨਾਹ ਕੀਤਾ ਗਿਆ। ਲੜਕੀ ਦੇ ਮਾਪਿਆਂ ਨੂੰ ਉਸ ਵੇਲੇ ਪਤਾ ਲੱਗਿਆ ਜਦੋਂ ਲੜਕੀ ਸੱਤ ਮਹੀਨੇ ਦੀ ਗਰਭਵੱਤੀ ਹੋ ਗਈ। ਪੁਲੀਸ ਨੇ ਪੀੜਤ ਲੜਕੀ ਦੇ ਮੰਗੇਤਰ ਖ਼ਿਲਾਫ਼ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੜਤਾਲੀਆ ਅਫਸਰ ਸਹਾਇਕ ਇੰਸਪੈਕਟਰ ਖ਼ੁਸ਼ਪ੍ਰੀਤ ਕੌਰ ਨੇ ਦੱਸਿਆ ਕਿ ਲੜਕੀ ਨੇ ਬਿਆਨ ’ਚ ਦੱਸਿਆ ਕਿ ਉਸਦੀ ਲੁਧਿਆਣਾ ਵਸਨੀਕ ਇਕ ਨੌਜਵਾਨ ਪ੍ਰਮੋਦ ਨਾਲ ਵਿਆਹ ਦੀ ਗੱਲਬਾਤ ਚੱਲ ਰਹੀ ਸੀ। ਲੜਕਾ ਉਨ੍ਹਾਂ ਦੇ ਘਰ ਆਉਂਦਾ ਰਹਿੰਦਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਸੱਤ ਮਹੀਨੇ ਪਹਿ...

ਚੰਡੀਗੜ੍ਹ ਪ੍ਰਸ਼ਾਸਨ ਨੇ ਸਿੱਖ ਬੀਬੀਆਂ ਨੂੰ ਹੈਲਮਟ ਤੋਂ ਛੋਟ ਦਿੱਤੀ

Tuesday, October 23 2018 06:13 AM
ਚੰਡੀਗੜ੍ਹ, ਚੰਡੀਗੜ੍ਹ ਪ੍ਰਸ਼ਾਸਨ ਨੇ ਸਿੱਖ ਬੀਬੀਆਂ ਨੂੰ ਹੈਲਮਟ ਪਹਿਨਣ ਤੋਂ ਛੋਟ ਦੇਣ ਦੇ ਮਾਮਲੇ ’ਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹੈਲਮਟ ਪਹਿਨਣ ਦਾ ਫੈ਼ਸਲਾ ਹੁਣ ਸਿੱਖ ਮਹਿਲਾਵਾਂ ਦੀ ਮਰਜੀ ’ਤੇ ਨਿਰਭਰ ਰਹੇਗਾ। ਅੱਜ ਜਾਰੀ ਇਸ ਨਿਟੀਫਿਕੇਸ਼ਨ ਅਨੁਸਾਰ ਚੰਡੀਗੜ੍ਹ ਮੋਟਰ ਵਾਹਨ ਰੂਲਜ਼,1999 ਦੇ ਰੂਲ 193 ’ਚ ਕੀਤੀ ਸੋਧ ਸਬੰਧੀ ਨੋਟੀਫਾਈਡ ਜਾਰੀ ਕੀਤਾ ਗਿਆ ਹੈ ਕਿ ਚੰਡੀਗੜ੍ਹ ਦੀਆਂ ਸੜਕਾਂ ’ਤੇ ਦੋਪਹੀਆ ਵਾਹਨ ਚਲਾਉਂਦੇ ਸਮੇਂ ਸਿੱਖ ਵਿਅਕਤੀਆਂ (ਮਹਿਲਾਵਾਂ ਸਣੇ) ਨੂੰ ਹੈਲਮਟ ਪਹਿਨਣ ਤੋਂ ਛੋਟ ਦਿੱਤੀ ਗਈ ਹੈ। ਹਾਲਾਂਕਿ ਇਸ ਨਿਟੀਫਿਕੇਸ਼ਨ ਨੂੰ ਲੈ ਕੇ ਪ੍ਰਸ਼ਾਸਨ...

ਸਕੂਲਾਂ ਦੇ ਮਾਲਕਾਂ ਨੇ ਰੋਡਵੇਜ਼ ਤੋਂ ਬੱਸਾਂ ਵਾਪਸ ਮੰਗੀਆਂ

Monday, October 22 2018 07:20 AM
ਪੰਚਕੂਲਾ, ‘ਬਗਾਨੇ ਪਾਇਆ ਗਹਿਣਾ ਮੋਹ ਲਿਆ, ਬਗਾਨੇ ਮਾਰੀ ਚੰਡ ਗਹਿਣਾ ਖੋਹ ਲਿਆ’ ਦੀ ਤਰਜ਼ ’ਤੇ ਅੱਜ ਪੰਚਕੂਲਾ ਵਿੱਚ ਚੱਲ ਰਹੀਆਂ ਸਕੂਲ ਬੱਸਾਂ ਵਾਪਿਸ ਲੈ ਲਈਆਂ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਤੇ ਨਾਲ ਹੀ ਮੁਲਾਜ਼ਮ ਜਿਹੜੇ ਹੜਤਾਲ ’ਤੇ ਸਨ ਉਨ੍ਹਾਂ ਵਿੱਚ ਵੀ ਇਕ ਨਵੀਂ ਊਰਜਾ ਪੈਦਾ ਹੋ ਗਈ ਹੈ। ਕਿਉਂਕਿ ਸੋਮਵਾਰ ਨੂੰ ਸਕੂਲ ਖੁੱਲ੍ਹ ਜਾਣੇ ਹਨ ਤੇ ਸਵੇਰ ਤੋਂ ਹੀ ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਲੈ ਕੇ ਆਉਣਾ ਹੈ। ਰੋਡਵੇਜ਼ ਦੀ ਅੱਜ ਛੇਵੇਂ ਦਿਨ ਹੜਤਾਲ ਹੋਣ ਕਾਰਨ ਹੁਣ ਸਵਾਰੀਆਂ ਆਪਣੇ ਆਪ ਹੀ ਬੱਸ ਅੱਡਿਆਂ ’ਤੇ...

ਡਿਸਕੋਘਰ ਬੰਦ ਕਰਾਉਣ ਲਈ ਪੁਲੀਸ ਤੇ ਆਬਕਾਰੀ ਵਿਭਾਗ ਹੋਏ ਸਖ਼ਤ

Monday, October 22 2018 07:19 AM
ਜ਼ੀਰਕਪੁਰ, ਇਥੇ ਖੁੱਲ੍ਹੇ ਡਿਸਕੋ ਘਰਾਂ ਨੂੰ ਬੰਦ ਕਰਵਾਉਣ ਲਈ ਪੁਲੀਸ ਨਾਲ ਨਾਲ ਹੁਣ ਆਬਕਾਰੀ ਵਿਭਾਗ ਵੀ ਸਖ਼ਤ ਹੋ ਗਿਆ ਹੈ। ਲੰਘੇ ਦੋ ਮਹੀਨੇ ਤੋਂ ਜਿਥੇ ਪੁਲੀਸ ਰੋਜ਼ਾਨਾ ਰਾਤ ਦੇ 12 ਵਜੇ ਨਿਰਧਾਰਤ ਸਮੇਂ ਤੇ ਡਿਸਕੋ ਬੰਦ ਕਰਵਾ ਰਹੀ ਸੀ। ਉਥੇ ਹੁਣ ਲੰਘੇ ਦੋ ਹਫ਼ਤੇ ਤੋਂ ਆਬਕਾਰੀ ਵਿਭਾਗ ਵੀ ਤੈਅ ਸਮੇਂ ਤੋਂ ਡਿਸਕੋ ਘਰਾਂ ਦੀ ਜਾਂਚ ਕਰਨ ਲਈ ਪਹੁੰਚ ਰਿਹਾ ਹੈ। ਸ਼ਨਿੱਚਰਵਾਰ ਰਾਤ ਪੁਲੀਸ ਤੇ ਆਬਕਾਰੀ ਵਿਭਾਗ ਵੱਲੋਂ ਰੋਜ਼ਾਨਾ ਦੀ ਤਰ੍ਹਾਂ ਰਾਤ ਬਾਰਾਂ ਵਜੇ ਡਿਸਕੋ ਘਰ ਬੰਦ ਕਰਵਾ ਦਿੱਤੇ ਗਏ। ਪਰ ਹੁਣ ਦੂਜੇ ਪਾਸੇ ਡਿਸਕੋ ਘਰਾਂ ਦੇ ਪਬ੍ਰੰਧਕਾਂ ਨੇ ਪੁਲੀਸ ਨੂੰ ਚਕਮਾ ਦੇਣ ਲ...

ਲਖਨੌਰ ਫਰਨੀਚਰ ਮਾਰਕੀਟ ਨੂੰ ਅੱਗ ਲੱਗੀ; ਕਰੋੜਾਂ ਦਾ ਨੁਕਸਾਨ

Monday, October 22 2018 07:18 AM
ਐਸਏਐਸ ਨਗਰ (ਮੁਹਾਲੀ), ਮੁਹਾਲੀ-ਲਾਂਡਰਾਂ ਮੁੱਖ ਸੜਕ ’ਤੇ ਲਖਨੌਰ ਫਰਨੀਚਰ ਮਾਰਕੀਟ ਵਿੱਚ ਐਤਵਾਰ ਨੂੰ ਤੜਕੇ ਭਿਆਨਕ ਅੱਗ ਲੱਗ ਗਈ। ਜਿਸ ਕਾਰਨ 20 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਜਿਨ੍ਹਾਂ ਵਿੱਚ ਲੱਕੜ ਦੇ ਕਈ ਆਰੇ ਵੀ ਸ਼ਾਮਲ ਹਨ। ਕਰੀਬ ਤਿੰਨ ਏਕੜ ਜ਼ਮੀਨ ਵਿੱਚ ਬਣੀ ਇਸ ਮਾਰਕੀਟ ਦੇ ਦੁਕਾਨਦਾਰਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਫਾਇਰ ਬ੍ਰਿਗੇਡ ਦਫ਼ਤਰ ਦੀ ਮੁੱਢਲੀ ਜਾਂਚ ਮੁਤਾਬਕ ਸ਼ਾਟ ਸਰਕਟ ਨਾਲ ਅੱਗ ਲੱਗੀ ਜਾਪਦੀ ਹੈ। ਮਾਰਕੀਟ ’ਚ ਸੁੱਕੀ ਲੱਕੜ, ਕੱਪੜਾ, ਫੌਮ, ਥੀਨਰ, ਫਰਨਿਸ਼ ਵੱਡੀ ਮਾਤਰਾ ਵਿੱਚ ਪਿਆ ਹੋਣ ਕਾਰਨ ਅੱਗ ਨੇ ਪੂਰੀ ਮਾਰਕੀਟ ਨ...

ਅੱਧਾ ਕਿੱਲੋ ਅਫੀਮ ਤੇ ਨਸ਼ੀਲੇ ਕੈਪਸੂਲਾਂ ਸਣੇ ਦੋ ਗ੍ਰਿਫ਼ਤਾਰ

Thursday, October 18 2018 06:40 AM
ਚੰਡੀਗੜ੍ਹ, ਚੰਡੀਗੜ੍ਹ ਪੁਲੀਸ ਦੀ ਕਰਾਈਮ ਬ੍ਰਾਂਚ ਤੇ ਅਪਰੇਸ਼ਨ ਸੈੱਲ ਦੀ ਟੀਮ ਨੇ ਵੱਖ-ਵੱਖ ਥਾਵਾਂ ਤੋਂ ਦੋ ਜਣਿਆਂ ਨੂੰ ਅੱਧਾ ਕਿੱਲੋ ਅਫੀਮ ਅਤੇ 160 ਨਸ਼ੀਲੇ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪੰਚਕੂਲਾ ਦੇ ਸਕੇਤੜੀ ਵਾਸੀ ਬਾਬੂਰਾਮ ਅਤੇ ਚੰਡੀਗੜ੍ਹ ਦੇ ਕਿਸ਼ਨਗੜ੍ਹ ਵਾਸੀ ਜਗਤ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਪੁਲੀਸ ਦੀ ਕਰਾਈਮ ਬ੍ਰਾਂਚ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਥੇ ਸੁਖਨਾ ਝੀਲ ਨੇੜੇ ਇੱਕ ਵਿਅਕਤੀ ਨਸ਼ੀਲੇ ਪਦਾਰਥ ਲੈਕੇ ਘੁੰਮ ਰਿਹਾ ਹੈ...

ਸਿਹਤ ਵਿਭਾਗ ਨੇ ਨਿੱਜੀ ਹਸਪਤਾਲ ਦੀ ਅਲਟਰਾਸਾਊਂਡ ਮਸ਼ੀਨ ਸੀਲ ਕੀਤੀ

Thursday, October 18 2018 06:39 AM
ਫਤਹਿਗੜ੍ਹ ਸਾਹਿਬ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਕਰਨ ਸਾਗਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਦੇ ਡਾਕਟਰਾਂ ਦੀ ਟੀਮ ਨੇ ਚਾਰ ਨੰਬਰ ਚੁੰਗੀ ਨੇੜੇ ਸਥਿਤ ਨਿੱਜੀ ਹਸਪਤਾਲ ਵਿੱਚ ਛਾਪਾ ਮਾਰ ਕੇ ਹਸਪਤਾਲ ਵਿੱਚ ਰੱਖੀ ਅਲਟਰਾਸਾਊਂਡ ਮਸ਼ੀਨ ਸੀਲ ਕਰ ਦਿੱਤੀ। ਟੀਮ ਨੇ ਹਸਪਤਾਲ ਦੇ ਡਾਕਟਰ, ਜੋ ਕਿ ਬੀ.ਏ.ਐਮ.ਐੱਸ. ਹੈ, ਖ਼ਿਲਾਫ਼ ਗੈਰਕਾਨੂੰਨੀ ਤਰੀਕੇ ਨਾਲ ਅਲਟਰਾਸਾਊਂਡ ਕਰਨ ਦੇ ਦੋਸ਼ ਲਗਾਏ ਹਨ। ਡਾ. ਕਰਨ ਸਾਗਰ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਮਹੇਸ਼ ਹਸਪਤਾਲ ਦੇ ਮਾਲਕ ਡਾ. ਮਹੇਸ਼ ਵੱਲੋਂ ਮਰੀਜ਼ਾਂ ਦਾ ਅਲਟਰਾਸਾਊਂਡ ਕੀਤਾ ਜਾਂਦਾ ਹ...

ਥਾਣੇਦਾਰ ਨੂੰ ਨਾਜਾਇਜ਼ ਖਣਨ ਖ਼ਿਲਾਫ਼ ਕਾਰਵਾਈ ਮਹਿੰਗੀ ਪਈ

Thursday, October 18 2018 06:39 AM
ਜ਼ੀਰਕਪੁਰ, ਢਕੋਲੀ ਦੇ ਥਾਣਾ ਮੁਖੀ ਸਹਾਇਕ ਇੰਸਪੈਕਟਰ ਜਗਜੀਤ ਸਿੰਘ ਨੂੰ ਲੰਘੇ ਦਿਨੀਂ ਡੇਰਾਬਸੀ ਦੇ ਪਿੰਡ ਕਕਰਾਲੀ ਵਿੱਚ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵੱਡੀ ਕਾਰਵਾਈ ਕਰਨੀ ਮਹਿੰਗੀ ਪਈ ਹੈ। ਮਾਈਨਿੰਗ ਮਾਫ਼ੀਆ ਦੇ ਕਥਿਤ ਦਬਾਅ ਹੇਠ ਪੁਲੀਸ ਵੱਲੋਂ ਉਨ੍ਹਾਂ ਦੀ ਬਦਲੀ ਪੁਲੀਸ ਲਾਈਨ ਮੁਹਾਲੀ ਵਿੱਚ ਕਰ ਦਿੱਤੀ ਗਈ ਹੈ। ਉਂਜ ਐੱਸ.ਐੱਸ.ਪੀ. ਮੁਹਾਲੀ ਕੁਲਦੀਪ ਸਿੰਘ ਚਾਹਲ ਇਸ ਨੂੰ ਰੁਟੀਨ ਬਦਲੀ ਦੱਸ ਰਹੇ ਹਨ ਪਰ ਪੂਰੇ ਹਲਕੇ ਵਿੱਚ ਚਰਚਾ ਹੈ ਕਿ ਲੰਘੇ ਦਿਨੀਂ ਢਕੋਲੀ ਥਾਣਾ ਮੁਖੀ ਵੱਲੋਂ ਕੀਤੀ ਕਾਰਵਾਈ ਕਾਰਨ ਉਨ੍ਹਾਂ ਦੀ ਮਾਫੀਆ ਦੇ ਦਬਾਅ ਹੇਠ ਬਦਲੀ ਕੀਤੀ ਗਈ ਹੈ। ਉਨ੍ਹਾਂ ਦ...

ਪੁਲੀਸ ਨੇ ਨਸ਼ਾ ਛੁਡਾਊ ਕੇਂਦਰ ਵਿੱਚੋਂ 250 ਨੌਜਵਾਨ ਛੁਡਵਾਏ

Wednesday, October 17 2018 07:04 AM
ਚਮਕੌਰ ਸਾਹਿਬ, ਚਮਕੌਰ ਸਾਹਿਬ ਥਾਣੇ ਅਧੀਨ ਪੈਂਦੇ ਪਿੰਡ ਜੰਡ ਸਾਹਿਬ ਦੇ ਨਸ਼ਾ ਛਡਾਊ ਕੇਂਦਰ ਵਿੱਚੋਂ ਪੁਲੀਸ ਨੇ ਅੱਜ ਦੇਰ ਸ਼ਾਮ 250 ਤੋਂ ਵੱਧ ਨੌਜਵਾਨਾਂ ਨੂੰ ਛੁਡਾਇਆ। ਇਸ ਨਸ਼ਾ ਛਡਾਊ ਕੇਂਦਰ ਵਿੱਚ ਨੌਜਵਾਨਾਂ ਨਾਲ ਕਥਿਤ ਤੌਰ ’ਤੇ ਮਾੜਾ ਸਲੂਕ ਕੀਤਾ ਜਾਂਦਾ ਸੀ ਅਤੇ ਨੌਜਵਾਨਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਸੀ। ਇਸ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਹੋਏ ਇੱਕ ਨੌਜਵਾਨ ਦੀ ਮਾਂ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਕਿ ਨਸ਼ਾ ਕੇਂਦਰ ਦੇ ਪ੍ਰਬੰਧਕ ਉਸ ਦੇ ਪੁੱਤਰ ਨੂੰ ਮਿਲਣ ਨਹੀਂ ਦੇ ਰਹੇ ਜਿਸ ਕਾਰਨ ਉਸ ਦੇ ਪੁੱਤਰ ਸਮੇਤ ਕੇਂਦਰ ਵਿੱਚ ਹੋਰ ਨੌਜਵਾਨਾਂ ਨੂੰ ਛੁਡਾਇਆ ਜਾਵੇ।...

ਪਿੰਡ ਭਬਾਤ ਵਾਸੀਆਂ ਦੀ ਅੱਖ ਹੁਣ ਹਾਈ ਕੋਰਟ ’ਤੇ ਟਿਕੀ

Tuesday, October 16 2018 06:56 AM
ਜ਼ੀਰਕਪੁਰ, ਚੰਡੀਗੜ੍ਹ ਏਅਰਫੋਰਸ ਸਟੇਸ਼ਨ ਦੇ 100 ਮੀਟਰ ਦੇ ਪਾਬੰਦੀਸ਼ੁਦਾ ਘੇਰੇ ’ਚ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਲਈ ਹਾਈ ਕੋਰਟ ਦੇ ਹੁਕਮਾਂ ’ਤੇ ਨਗਰ ਕੌਂਸਲ ਵੱਲੋਂ ਛੇੜੀ ਗਈ ਮੁਹਿੰਮ ਤਹਿਤ ਹੁਣ ਪਿੰਡ ਭਬਾਤ ਵਾਸੀਆਂ ਦੀ ਅੱਖ ਹਾਈ ਕੋਰਟ ’ਤੇ ਟਿੱਕੀ ਹੋਈ ਹੈ। ਮਾਮਲੇ ਸਬੰਧੀ ਹਾਈ ਕੋਰਟ ’ਚ ਮਾਮਲੇ ਦੀ ਤਰੀਕ 16 ਅਕਤੂਬਰ ਨੂੰ ਸੁਣਵਾਈ ਹਵੇਗੀ। ਇਕੱਤਰ ਜਾਣਕਾਰੀ ਅਨੁਸਾਰ ਹਾਈ ਕੋਰਟ ਵੱਲੋਂ ਏਅਰਫੋਰਸ ਦੇ 100 ਮੀਟਰ ਦੇ ਪਾਬੰਦੀਸ਼ੁਦਾ ਘੇਰੇ ’ਚ ਸਾਰੀਆਂ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਦੇ ਹੁਕਮ ਸੁਣਾਏ ਸੀ। ਇਸ ’ਤੇ ਕਾਰਵਾਈ ਕਰਦਿਆਂ ਨਗਰ ਕੌਂਸਲ ਜ਼ੀਰਕਪੁਰ ਵੱਲੋਂ ...

ਜ਼ੀਰਕਪੁਰ ਵਿੱਚ ਬੱਚਿਆਂ ਦੀ ਮਾਮੂਲੀ ਲੜਾਈ ਨੇ ਧਾਰਿਆ ਖੂਨੀ ਰੂਪ

Tuesday, October 16 2018 06:55 AM
ਜ਼ੀਰਕਪੁਰ, ਇਥੇ ਭਬਾਤ ਖੇਤਰ ’ਚ ਸਥਿਤ ਵਿਕਟੋਰੀਆ ਸਿਟੀ ’ਚ ਲੰਘੀ ਰਾਤ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਦੋ ਬੱਚਿਆਂ ਦੀ ਆਪਸੀ ਮਾਮੂਲੀ ਲੜਾਈ ਨੇ ਖੂਨੀ ਰੂਪ ਧਾਰ ਲਿਆ। ਮਾਮਲੇ ਨੇ ਪੁਲੀਸ ਨੂੰ ਵੀ ਭਾਜੜਾਂ ਪਾ ਦਿੱਤੀਆਂ ਜਦੋਂ ਹਿੰਦੂ ਮੁਸਲਿਮ ਨਾਲ ਜੋੜ ਕੇ ਮਾਮਲੇ ਨੂੰ ਤੂਲ ਦੇਣ ਦੀ ਕੋਸ਼ਿਸ਼ ਕੀਤੀ ਗਈ। ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਉਮੇਸ਼ ਕੁਮਾਰ ਵਾਸੀ ਜਰਨੈਲ ਐਨਕਲੇਵ ਫੇਜ਼ 2 ਭਬਾਤ ਨੇ ਦੱਸਿਆ ਕਿ ਉਹ ਲੰਘੀ ਸ਼ਾਮ ਤਕਰੀਬਨ ਸਾਢੇ ਛੇ ਵਜੇ ਆਪਣੇ ਦੋਸਤ ਸੰਜੇ ਕੁਮਾਰ ਗਿਰੀ ਵਾਸੀ ਮਕਾਨ ਨੰ. 107 ਐਫ ਵਿਕਟੋਰੀਆ ਸਿਟੀ ਭਬਾਤ ਨੂੰ ਮਿਲਣ ਉਸਦੇ ਘਰ ਗਿਆ ਸੀ। ...

ਨੌਜਵਾਨ ਦੇ ਕਤਲ ਦੇ ਦੋਸ਼ ’ਚ ਤਿੰਨ ਵੇਟਰ ਗ੍ਰਿਫ਼ਤਾਰ

Tuesday, October 16 2018 06:55 AM
ਚੰਡੀਗੜ੍ਹ, ਚੰਡੀਗੜ੍ਹ ਪੁਲੀਸ ਨੇ ਲੰਘੀ 13 ਅਕਤੂਬਰ ਨੂੰ ਇਥੇ ਸੈਕਟਰ-15 ’ਚ ਸੰਦੀਪ ਨਾਂ ਦੇ ਨੌਜਵਾਨ ਦੇ ਕਤਲ ਦੇ ਦੋਸ਼ ’ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਤਿੰਨੇ ਮੁਲਜ਼ਮ ਇਥੇ ਧਨਾਸ ਦੇ ਰਹਿਣ ਵਾਲੇ ਹਨ ਤੇ ਵੇਟਰ ਦਾ ਕੰਮ ਕਰਦੇ ਸਨ। ਪੁਲੀਸ ਅਨੁਸਾਰ ਗੁਪਤ ਸੂਚਨਾ ਦੇ ਆਧਾਰ ’ਤੇ ਤਿੰਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਨੌਜਵਾਨ ਦੇ ਕਤਲ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤੇ ਮੁਜ਼ਲਮਾਂ ਬਾਰੇ ਸੈਕਟਰ-11 ਥਾਣੇ ਦੇ ਐਸਐਚਓ ਲਖਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ 13 ਅਕਤੂਬਰ ਨੂੰ ਸੰਦੀਪ ਨਾਂ ਦੇ ਨੌ...

E-Paper

Calendar

Videos