Tuesday, March 7 2023 08:26 AM
ਲੰਡਨ, 7 ਮਾਰਚ
ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਇਥੇ ਕਿਹਾ ਕਿ ਭਾਜਪਾ ਇਹ ਮੰਨਣਾ ਚੰਗਾ ਲੱਗਦਾ ਹੈ ਕਿ ਉਹ ਭਾਰਤ ਵਿੱਚ ਹਮੇਸ਼ਾ ਸੱਤਾ ਵਿੱਚ ਰਹੇਗੀ ਪਰ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਕਹਿਣਾ ਹਾਸੋਹੀਣਾ ਹੈ ਕਿ ਕਾਂਗਰਸ ਦਾ ਸਮਾਂ ਖਤਮ ਹੋ ਗਿਆ ਹੈ। ਇਥੇ ਸਮਾਗਮ ਦੌਰਾਨ ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਬਦਲਦੇ ਸਿਆਸੀ ਸੰਵਾਦ ਦੇ ਬਦਲਦੇ ਸੁਭਾਅ ਨੂੰ ਨਜ਼ਰਅੰਦਾਜ਼ ਕਰਨਾ ਕਾਂਗਰਸ ਦੀ ਅਗਵਾਈ ਵਾਲੀ ਸਾਂਝੇ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਸਰਕਾਰ ਦੀ ਅਸਫ਼ਲਤਾ ਦਾ ਵੱਡਾ ਕਾਰਨ ਬਣ ਗਿਆ।...
Tuesday, March 7 2023 08:24 AM
ਸ਼ਿਲਾਂਗ, 7 ਮਾਰਚ
ਨੈਸ਼ਨਲ ਪੀਪਲਜ਼ ਪਾਰਟੀ (ਐੱਨਪੀਪੀ) ਦੇ ਆਗੂ ਕੋਨਰਾਡ ਕੇ. ਸੰਗਮਾ ਨੇ ਅੱਜ ਦੂਜੀ ਵਾਰ ਮੇਘਾਲਿਆ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਮੇਘਾਲਿਆ ਦੇ ਰਾਜਪਾਲ ਫੱਗੂ ਚੌਹਾਨ ਨੇ ਐੱਨਪੀਪੀ ਦੇ ਸੱਤ ਹੋਰ ਵਿਧਾਇਕਾਂ, ਯੂਨਾਈਟਿਡ ਡੈਮੋਕਰੇਟਿਕ ਪਾਰਟੀ (ਯੂਡੀਪੀ) ਦੇ ਦੋ ਅਤੇ ਭਾਜਪਾ ਅਤੇ ਹਿੱਲ ਸਟੇਟ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਐੱਚਐੱਸਪੀਡੀਪੀ) ਦੇ ਇੱਕ-ਇੱਕ ਵਿਧਾਇਕ ਨੂੰ ਰਾਜ ਭਵਨ ’ਚ ਮੰਤਰੀ ਮੰਡਲ ਦੇ ਮੈਂਬਰਾਂ ਵਜੋਂ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹ...
Tuesday, March 7 2023 08:22 AM
ਅਹਿਮਦਾਬਾਦ, 7 ਮਾਰਚ
ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਨੇ ਸਰਕਾਰੀ ਭਰਤੀ ਲਈ ਪ੍ਰੀਖਿਆ ਦੇ ਪੇਪਰ ਲੀਕ ਹੋਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਬਜਟ ਸੈਸ਼ਨ ਦੌਰਾਨ ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਲਿਆਂਦੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਬਿੱਲ ਦੇ ਤਹਿਤ ਅਜਿਹੇ ਮਾਮਲਿਆਂ 'ਚ ਸ਼ਾਮਲ ਲੋਕਾਂ ਨੂੰ 10 ਸਾਲ ਤੱਕ ਦੀ ਕੈਦ ਅਤੇ ਇਕ ਕਰੋੜ ਰੁਪਏ ਤੱਕ ਦੇ ਜੁਰਮਾਨੇ ਦੀ ਸਜ਼ਾ ਦੇਣ ਦੀ ਵਿਵਸਥਾ ਹੈ।...
Tuesday, March 7 2023 08:20 AM
ਸੋਲਨ, 7 ਮਾਰਚ
ਅੱਜ ਸਵੇਰੇ 9.10 ਵਜੇ ਦੇ ਕਰੀਬ ਧਰਮਪੁਰ ਦੇ ਪੈਟਰੋਲ ਪੰਪ ਨੇੜੇ ਨੈਸ਼ਨਲ ਹਾਈਵੇ 'ਤੇ ਪੈਦਲ ਜਾ ਰਹੇ ਮਜ਼ਦੂਰਾਂ ’ਤੇ ਇਨੋਵਾ ਚੜ੍ਹ ਗਈ। ਇਸ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ। ਡਰਾਈਵਰ ਦੀ ਕਥਿਤ ਤੌਰ 'ਤੇ ਲਾਪ੍ਰਵਾਹੀ ਕਾਰਨ ਹਾਦਸਾ ਹੋਇਆ।
Tuesday, March 7 2023 08:20 AM
ਸੋਲਨ, 7 ਮਾਰਚ
ਅੱਜ ਸਵੇਰੇ 9.10 ਵਜੇ ਦੇ ਕਰੀਬ ਧਰਮਪੁਰ ਦੇ ਪੈਟਰੋਲ ਪੰਪ ਨੇੜੇ ਨੈਸ਼ਨਲ ਹਾਈਵੇ 'ਤੇ ਪੈਦਲ ਜਾ ਰਹੇ ਮਜ਼ਦੂਰਾਂ ’ਤੇ ਇਨੋਵਾ ਚੜ੍ਹ ਗਈ। ਇਸ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ। ਡਰਾਈਵਰ ਦੀ ਕਥਿਤ ਤੌਰ 'ਤੇ ਲਾਪ੍ਰਵਾਹੀ ਕਾਰਨ ਹਾਦਸਾ ਹੋਇਆ।
Tuesday, March 7 2023 08:19 AM
ਸੋਲਨ, 7 ਮਾਰਚ
ਅੱਜ ਸਵੇਰੇ 9.10 ਵਜੇ ਦੇ ਕਰੀਬ ਧਰਮਪੁਰ ਦੇ ਪੈਟਰੋਲ ਪੰਪ ਨੇੜੇ ਨੈਸ਼ਨਲ ਹਾਈਵੇ 'ਤੇ ਪੈਦਲ ਜਾ ਰਹੇ ਮਜ਼ਦੂਰਾਂ ’ਤੇ ਇਨੋਵਾ ਚੜ੍ਹ ਗਈ। ਇਸ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ। ਡਰਾਈਵਰ ਦੀ ਕਥਿਤ ਤੌਰ 'ਤੇ ਲਾਪ੍ਰਵਾਹੀ ਕਾਰਨ ਹਾਦਸਾ ਹੋਇਆ।
Tuesday, March 7 2023 08:17 AM
ਵਾਸ਼ਿੰਗਟਨ, 7 ਮਾਰਚ
ਅਮਰੀਕਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਕੁਝ ਸ਼੍ਰੇਣੀਆਂ ਲਈ ਅਰਜ਼ੀਆਂ ਦੀ ਪ੍ਰੀਮੀਅਮ ਪ੍ਰੋਸੈਸਿੰਗ(ਵੀਜ਼ੇ ਤੇਜ਼ੀ ਨਾਲ ਜਾਰੀ ਕਰਨ) ਦਾ ਐਲਾਨ ਕੀਤਾ, ਜਿਸ ਨਾਲ ਵਿਦਿਆਰਥੀਆਂ ਲਈ ਅਮਰੀਕਾ ਵਿੱਚ (ਵਿਗਿਆਨ, ਤਕਨਾਲੋਜੀ, ਇੰਜਨੀਅਰਿੰਗ ਅਤੇ ਗਣਿਤ) ਵਿਸ਼ਿਆਂ ਦਾ ਅਧਿਐਨ ਕਰਨ ਲਈ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਲਾਭ ਮਿਲਣ ਦੀ ਸੰਭਾਵਨਾ ਹੈ।...
Tuesday, March 7 2023 08:13 AM
ਨਵੀਂ ਦਿੱਲੀ, 7 ਮਾਰਚ
ਸੀਬੀਆਈ ਨੇ ਅੱਜ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਤੋਂ ਨੌਕਰੀ ਬਦਲੇ ਜ਼ਮੀਨ ਘਪਲੇ ਸਬੰਧੀ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨ ਲਾਲੂ ਦੀ ਪਤਨੀ ਅਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਤੋਂ ਏਜੰਸੀ ਨੇ ਪਟਨਾ ਸਥਿਤ ਰਿਹਾਇਸ਼ 'ਤੇ ਪੰਜ ਘੰਟੇ ਪੁੱਛ ਪੜਤਾਲ ਕੀਤੀ ਸੀ। ਸੀਬੀਆਈ ਦੇ ਪੰਜ ਅਧਿਕਾਰੀਆਂ ਦੀ ਟੀਮ ਅੱਜ ਸਵੇਰੇ 10.40 ਵਜੇ ਦੋ ਕਾਰਾਂ ਵਿੱਚ ਮੀਸ਼ਾ ਭਾਰਤੀ ਦੇ ਪੰਡਾਰਾ ਪਾਰਕ ਸਥਿਤ ਘਰ ਪਹੁੰਚੀ, ਜਿੱਥੇ ਪ੍ਰਸਾਦ ਫਿਲਹਾਲ ਰਹਿ ਰਹੇ ਹਨ ਅਤੇ ਦਿਨ ਭਰ ਪੁੱਛ ਪੜਤਾਲ ਜਾਰੀ ਰਹੇਗੀ।...
Tuesday, March 7 2023 08:10 AM
ਪੋਰਬੰਦਰ (ਗੁਜਰਾਤ), 7 ਮਾਰਚ
ਭਾਰਤੀ ਤੱਟ ਰੱਖਿਅਕ ਅਤੇ ਗੁਜਰਾਤ ਏਟੀਐੱਸ ਨੇ ਸਾਂਝੀ ਕਾਰਵਾਈ ਦੌਰਾਨ ਗੁਜਰਾਤ ਤੋਂ ਦੂਰ ਅਰਬ ਸਾਗਰ ਵਿੱਚ ਭਾਰਤੀ ਜਲ ਸੀਮਾ ਵਿੱਚ 425 ਕਰੋੜ ਰੁਪਏ ਦੀ ਕੀਮਤ ਦੇ 61 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਤੇ ਪੰਜ ਮੁਲਜ਼ਮਾਂ ਨੂੰ ਇਰਾਨੀ ਕਿਸ਼ਤੀ ਸਣੇ ਕਾਬੂ ਕੀਤਾ ਹੈ। ਇਹ ਕਾਰਵਾਈ ਸੋਮਵਾਰ ਦੇਰ ਰਾਤ ਨੂੰ ਕੀਤੀ ਗਈ। ਏਟੀਐੱਸ ਦੇ ਸੂਤਰਾਂ ਨੇ ਦੱਸਿਆ ਕਿ ਭਾਰਤੀ ਜਲ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਖ਼ੁਫ਼ੀਆ ਸੂਚਨਾ 'ਤੇ ਤੱਟ ਰੱਖਿਅਕ ਅਤੇ ਏਟੀਐੱਸ ਨੇ ਨਜ਼ਰ ਰੱਖੀ ਹੋਈ ਸੀ ਅਤੇ ਓਖਾ ਬੰਦਰਗਾਹ ਤੋਂ ਕੁਝ ਸੌ ਨੌਟੀਕਲ ਮੀਲ ...
Tuesday, March 7 2023 08:06 AM
ਵਾਸ਼ਿੰਗਟਨ, 7 ਮਾਰਚ
ਅਮਰੀਕਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਕੁਝ ਸ਼੍ਰੇਣੀਆਂ ਲਈ ਅਰਜ਼ੀਆਂ ਦੀ ਪ੍ਰੀਮੀਅਮ ਪ੍ਰੋਸੈਸਿੰਗ(ਵੀਜ਼ੇ ਤੇਜ਼ੀ ਨਾਲ ਜਾਰੀ ਕਰਨ) ਦਾ ਐਲਾਨ ਕੀਤਾ, ਜਿਸ ਨਾਲ ਵਿਦਿਆਰਥੀਆਂ ਲਈ ਅਮਰੀਕਾ ਵਿੱਚ (ਵਿਗਿਆਨ, ਤਕਨਾਲੋਜੀ, ਇੰਜਨੀਅਰਿੰਗ ਅਤੇ ਗਣਿਤ) ਵਿਸ਼ਿਆਂ ਦਾ ਅਧਿਐਨ ਕਰਨ ਲਈ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਲਾਭ ਮਿਲਣ ਦੀ ਸੰਭਾਵਨਾ ਹੈ।...
Tuesday, March 7 2023 08:02 AM
ਚੰਡੀਗੜ੍ਹ, 7 ਮਾਰਚ
ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਅੱਜ ਇਥੇ ਪੰਜਾਬ ਵਿਧਾਨ ਸਭਾ ਕੰਪਲੈਕਸ ਦੇ ਬਾਹਰ ਆਪਣੇ ਪੁੱਤਰ ਲਈ ਇਨਸਾਫ਼ ਦੀ ਮੰਗ ਕਰਦਿਆਂ ਧਰਨਾ ਦਿੱਤਾ। ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਸ਼ੁਭਦੀਪ ਸਿੰਘ ਸਿੱਧੂ ਦੀ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਦੇ ਪਿਤਾ ਬਲਕੌਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੇ ਪੁੱਤਰ ਦੇ ਕਤਲ ਦੇ ਮੁੱਖ ਸਾਜ਼ਿਸ਼ਕਰਤਾ ਫ਼ਰਾਰ ਹਨ। ਜਾਂਚ ਏਜੰਸੀਆਂ ਵੱਲੋਂ ਕੁਝ ਵੀ ਠੋਸ ਨਹੀਂ ਕੀਤਾ ਗਿਆ। ਉਨ੍ਹਾਂ ਇਸ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ (ਸੀਬ...
Tuesday, March 7 2023 07:58 AM
ਨਵੀਂ ਦਿੱਲੀ, 7 ਮਾਰਚ
ਸੀਬੀਆਈ ਨੇ ਪਰਲ ਗਰੁੱਪ ਦੇ ਡਾਇਰੈਕਟਰ ਹਰਚੰਦ ਸਿੰਘ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗਿੱਲ ਨੂੰ ਬਹੁ-ਕਰੋੜੀ ਪੋਂਜੀ ਘਪਲੇ ਦੀ ਜਾਂਚ ਦੇ ਮੱਦੇਨਜ਼ਰ ਫਿਜੀ ਤੋਂ ਭਾਰਤ ਹਵਾਲੇ ਕੀਤਾ ਗਿਆ ਹੈ।
Thursday, April 28 2022 06:36 AM
ਸ੍ਰੀਨਗਰ, 28 ਅਪਰੈਲ-
ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨਾਲ ਰਾਤ ਭਰ ਚੱਲੇ ਮੁਕਾਬਲੇ 'ਚ ਦੋ ਅਤਿਵਾਦੀ ਮਾਰੇ ਗਏ| ਪੁਲੀਸ ਨੇ ਦੱਸਿਆ ਕਿ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਉਸੇ ਸਮੇਂ ਉਥੇ ਲੁਕੇ ਅਤਿਵਾਦੀਆਂ ਨੇ ਜਵਾਨਾਂ 'ਤੇ ਗੋਲੀਬਾਰੀ ਕਰ ਦਿੱਤੀ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਗੋਲੀਬਾਰੀ ਦੇ ਕੁਝ ਸਮੇਂ ਬਾਅਦ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲ...
Thursday, April 28 2022 06:35 AM
ਮੁੰਬਈ, 28 ਅਪਰੈਲ-
ਕੋਰੇਗਾਓਂ-ਭੀਮਾ ਜਾਂਚ ਕਮਿਸ਼ਨ ਨੇ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਜੰਗੀ ਯਾਦਗਾਰ ਵਿੱਚ ਜਨਵਰੀ 2018 ਵਿੱਚ ਹੋਈ ਹਿੰਸਾ ਦੇ ਸਬੰਧ ਵਿੱਚ ਐੱਨਸੀਪੀ ਮੁਖੀ ਸ਼ਰਦ ਪਵਾਰ ਨੂੰ 5 ਅਤੇ 6 ਮਈ ਨੂੰ ਪੇਸ਼ ਹੋਣ ਲਈ ਕਿਹਾ ਹੈ। ਪੈਨਲ ਨੇ ਪਹਿਲਾਂ ਪਵਾਰ ਨੂੰ 2020 ਵਿੱਚ ਸੰਮਨ ਕੀਤਾ ਸੀ ਪਰ ਉਹ ਤਾਲਾਬੰਦੀ ਕਾਰਨ ਇਸ ਦੇ ਸਾਹਮਣੇ ਪੇਸ਼ ਨਹੀਂ ਹੋ ਸਕੇ। ਬਾਅਦ ਵਿੱਚ ਸ੍ਰੀ ਪਵਾਰ ਨੂੰ ਇਸ ਸਾਲ 23 ਅਤੇ 24 ਫਰਵਰੀ ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਲਈ ਹੋਰ ਸੰਮਨ ਜਾਰੀ ਕੀਤਾ ਗਿਆ ਸੀ ਪਰ ਸੀਨੀਅਰ ਰਾਜਨੇਤਾ ਨੇ ਇਹ ਕਹਿੰਦੇ ਹੋਏ ਨਵੀਂ ਤਰੀਕ ਦੀ ਮੰਗ...
Thursday, April 28 2022 06:34 AM
ਨਵੀਂ ਦਿੱਲੀ, 28 ਅਪਰੈਲ-
ਦੇਸ਼ ’ਚ ਇੱਕ ਦਿਨ ਵਿੱਚ ਕਰੋਨਾ ਦੇ 3,303 ਨਵੇਂ ਕੇਸ ਸਾਹਮਣੇ ਆਉਣ ਕਾਰਨ ਕੁੱਲ ਕੇਸਾਂ ਦੀ ਗਿਣਤੀ4,30,68,799 ਹੋ ਗਈ। ਇਸ ਦੌਰਾਨ 39 ਮੌਤਾਂ ਹੋਣ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 5,23,693 ਹੋ ਗਈ।
Thursday, April 28 2022 06:31 AM
ਚੰਡੀਗੜ੍ਹ, 28 ਅਪ੍ਰੈਲ - ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ | ਕੋਠੀ ਦੀ ਖਰੀਦੋ ਫ਼ਰੋਖਤ ਮਾਮਲੇ 'ਚ ਅੰਤਰਿਮ ਜ਼ਮਾਨਤ ਉਨ੍ਹਾਂ ਨੂੰ ਮਿਲੀ ਹੈ | ਮੁਹਾਲੀ ਅਦਾਲਤ ਨੇ ਉਨ੍ਹਾਂ ਦੀ ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ |
Thursday, April 28 2022 06:24 AM
ਚੰਡੀਗੜ੍ਹ, 28 ਅਪ੍ਰੈਲ -ਪੰਜਾਬ 'ਚ ਵੱਡੇ ਪੱਧਰ 'ਤੇ ਜੱਜਾਂ ਦੇ ਤਬਾਦਲੇ ਹੋਏ ਹਨ | ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਦੇ ਆਦੇਸ਼ਾਂ ਅਨੁਸਾਰ ਰਜਿੰਦਰ ਸਿੰਘ ਰਾਏ ਨੂੰ ਐਸ.ਏ.ਐਸ. ਨਗਰ ਤੋਂ ਸੰਗਰੂਰ, ਵਰਿੰਦਰ ਅਗਰਵਾਲ ਨੂੰ ਬਰਨਾਲਾ ਤੋਂ ਫ਼ਿਰੋਜ਼ਪੁਰ, ਹਰਪਾਲ ਸਿੰਘ ਨੂੰ ਸੰਗਰੂਰ ਤੋਂ ਐਸ.ਏ.ਐਸ. ਨਗਰ, ਰਜਿੰਦਰ ਅਗਰਵਾਲ ਨੂੰ ਪਟਿਆਲਾ ਤੋਂ ਗੁਰਦਾਸਪੁਰ, ਰਮੇਸ਼ ਕੁਮਾਰੀ ਨੂੰ ਗੁਰਦਾਸਪੁਰ ਤੋਂ ਫਰੀਦਕੋਟ, ਕਮਲਜੀਤ ਲਾਂਬਾ ਨੂੰ ਬਠਿੰਡਾ ਤੋਂ ਬਰਨਾਲਾ, ਤਰਸੇਮ ਮੰਗਲਾ ਨੂੰ ਫਾਜ਼ਿਲਕਾ ਤੋਂ ਪਟਿਆਲਾ, ਸੁਮਿਤ ਮਲਹੋਤਰਾ ਨੂੰ ਫਰੀਦਕੋਟ ਤੋਂ ਬਠਿੰਡਾ, ਜਤਿੰਦਰ ਕੌ...
Wednesday, April 27 2022 10:17 AM
ਚੰਡੀਗੜ੍ਹ, 27 ਅਪ੍ਰੈਲ, 2022: ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਤੇ ਹੋਰ ਜੱਜਾਂ ਨੇ ਪੰਜਾਬ ਦੇ 73 ਜੱਜਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਹਨ।
Monday, April 25 2022 09:02 AM
ਬੰਗਲੁਰੂ, 25 ਅਪਰੈਲ
ਕਰਨਾਟਕ ਵਿਚ ਹਿਜਾਬ ਤੋਂ ਬਾਅਦ ਬਾਈਬਲ ’ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਬੰਗਲੁਰੂ ਦੇ ਕਲੇਰੈਂਸ ਹਾਈ ਸਕੂਲ ਪ੍ਰਬੰਧਕਾਂ ਨੇ ਸਰਕੁਲਰ ਜਾਰੀ ਕੀਤਾ ਹੈ ਜਿਸ ਵਿਚ ਸਕੂਲ ਵਿਚ ਬੱਚਿਆਂ ਨੂੰ ਬਾਈਬਲ ਲਿਆਉਣਾ ਜ਼ਰੂਰੀ ਕੀਤਾ ਗਿਆ ਹੈ। ਸਕੂਲ ਦੇ ਇਸ ਫੈਸਲੇ ਖ਼ਿਲਾਫ਼ ਹਿੰਦੂ ਸੰਗਠਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਰਾਈਟ ਟੂ ਐਜੂਕੇਸ਼ਨ ਐਕਟ ਦੇ ਉਲਟ ਹੈ।...
Monday, April 25 2022 08:42 AM
ਅਹਿਮਦਾਬਾਦ, 25 ਅਪਰੈਲ-
ਗੁਜਰਾਤ ਤੱਟੀ ਰੱਖਿਅਕ ਦਲ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਪਾਕਿਸਤਾਨੀ ਕਿਸ਼ਤੀ ਨੂੰ ਜ਼ਬਤ ਕੀਤਾ ਹੈ ਜਿਸ ਵਿਚੋਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 280 ਕਰੋੜ ਰੁਪਏ ਦੇ ਲਗਪਗ ਹੈ। ਭਾਰਤੀ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਅਰਬ ਸਾਗਰ ਵਿਚ ਸ਼ੱਕੀ ਹਾਲਤ ਤੇ ਭਾਰਤ ਦੇ ਪਾਣੀ ਵਿਚ ਦਾਖਲ ਹੋਣ ’ਤੇ ਕਿਸ਼ਤੀ ਦਾ ਪਿੱਛਾ ਕੀਤਾ ਗਿਆ ਤੇ ਨੌਂ ਪਾਕਿਸਤਾਨੀਆਂ ਨੂੰ ਹੈਰੋਇਨ ਦੀ ਵੱਡੀ ਖੇਪ ਸਣੇ ਕਾਬੂ ਕੀਤਾ ਗਿਆ।...