News: ਖੇਡਾਂ

ਸ਼ਤਰੰਜ: ਪ੍ਰਾਗਨਨੰਦਾ ਨੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਕਾਰਲਸਨ ਨੂੰ ਹਰਾਇਆ

Monday, February 21 2022 07:12 AM
ਚੇਨੱਈ, 21 ਫਰਵਰੀ- ਭਾਰਤ ਦੇ ਨੌਜਵਾਨ ਗਰੈਂਡਮਾਸਟਰ ਆਰ. ਪ੍ਰਾਗਨਨੰਦਾ ਨੇ ਆਨਲਾਈਨ ਰੈਪਿਡ ਸ਼ਤਰੰਜ ਟੂਰਨਾਮੈਂਟ ਏਅਰਥਿੰਗਜ਼ ਮਾਸਟਰਜ਼ ਦੇ 8ਵੇਂ ਦੌਰ ਵਿੱਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾ ਕੇ ਵੱਡਾ ਉਲਟਫੇਰ ਕਰ ਦਿੱਤਾ ਹੈ। ਪ੍ਰਾਗਨਨੰਦਾ ਨੇ ਅੱਜ ਸਵੇਰੇ ਕਾਲੇ ਮੋਹਰਿਆਂ ਨਾਲ ਖੇਡਦਿਆਂ ਕਾਰਲਸਨ ਨੂੰ 39 ਚਾਲ ਵਿੱਚ ਹਰਾਇਆ। ਭਾਰਤੀ ਗਰੈਂਡਮਾਸਟਰ ਨੇ ਕਾਰਲਸਨ ਦੀ ਜੇਤੂ ਮੁਹਿੰਮ ਨੂੰ ਵੀ ਠੱਲਿਆ, ਜਿਨ੍ਹਾਂ ਇਸ ਤੋਂ ਪਹਿਲਾਂ ਤਿੰਨ ਬਾਜ਼ੀਆਂ ਜਿੱਤੀਆਂ ਸੀ। ਅੱਜ ਦੀ ਜਿੱਤ ਨਾਲ ਭਾਰਤੀ ਗਰੈਂਡਮਾਸਟਰ ਦੇ ਅੱਠ ਅੰਕ ਹੋ ਗਏ ਹਨ ਤੇ ਉਹ ਅੱਠਵੇਂ ਦੌ...

ਕਸਟਮ ਵਿਭਾਗ ਦੀ ਕਾਰਵਾਈ 'ਤੇ ਕ੍ਰਿਕਟਰ ਹਾਰਦਿਕ ਪੰਡਯਾ ਦਾ ਬਿਆਨ ਆਇਆ ਸਾਹਮਣੇ

Tuesday, November 16 2021 06:23 AM
ਮੁੰਬਈ,16 ਨਵੰਬਰ - ਕਸਟਮ ਵਿਭਾਗ ਨੇ ਕ੍ਰਿਕਟਰ ਹਾਰਦਿਕ ਪੰਡਯਾ ਦੀਆਂ 5 ਕਰੋੜ ਰੁਪਏ ਦੀਆਂ ਦੋ ਗੁੱਟ ਘੜੀਆਂ ਜ਼ਬਤ ਕੀਤੀਆਂ ਸਨ ਜਦੋਂ ਉਹ ਦੁਬਈ ਤੋਂ ਵਾਪਸ ਆ ਰਹੇ ਸਨ। ਕ੍ਰਿਕਟਰ ਕੋਲ ਕਥਿਤ ਤੌਰ 'ਤੇ ਘੜੀਆਂ ਦੇ ਬਿੱਲ ਦੀ ਰਸੀਦ ਨਹੀਂ ਸੀ | ਹੁਣ ਕ੍ਰਿਕਟਰ ਹਾਰਦਿਕ ਪੰਡਯਾ ਦਾ ਇਕ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਗਲਤ ਧਾਰਨਾਵਾਂ ਘੁੰਮ ਰਹੀਆਂ ਹਨ। ਮੈਂ ਆਪਣੀ ਮਰਜ਼ੀ ਨਾਲ ਮੁੰਬਈ ਹਵਾਈ ਅੱਡੇ ਦੇ ਕਸਟਮ ਵਿਭਾਗ ਕੋਲ ਗਿਆ ਸੀ ਤਾਂ ਕਿ ਮੇਰੇ ਦੁਆਰਾ ਲਿਆਂਦੀਆਂ ਗਈਆਂ ਵਸਤੂਆਂ ਬਾਰੇ ਉਨ੍ਹਾਂ ਨੂੰ ਦੱਸਿਆ ਜਾ ਸਕੇ ਅਤੇ ਲੋ...

ਨੀਰਜ ਚੋਪੜਾ ਨੇ ਮਾਪਿਆਂ ਨੂੰ ਹਵਾਈ ਜਹਾਜ਼ ਦੀ ਸੈਰ ਕਰਵਾਕੇ ਪੂਰਾ ਕੀਤਾ ਆਪਣਾ ਸੁਫ਼ਨਾ

Saturday, September 11 2021 07:28 AM
ਚੰਡੀਗੜ੍ਹ, 11 ਸਤੰਬਰ- ਟੋਕੀਓ ਓਲੰਪਿਕਸ ਵਿੱਚ ਸੋਨ ਤਗਮਾ ਜੇਤੂ ਨੀਰਜ ਚੋਪੜਾ ਦਾ ਸੁਫ਼ਨਾ ਅੱਜ ਉਸ ਵੇਲੇ ਪੂਰਾ ਹੋ ਗਿਆ ਜਦੋਂ ਉਸ ਨੇ ਆਪਣੇ ਮਾਪਿਆਂ ਨੂੰ ਹਵਾਈ ਜਹਾਜ਼ ਦੀ ਸੈਰ ਕਰਵਾਈ। 23 ਸਾਲਾ ਚੋਪੜਾ ਆਪਣੇ ਮਾਪਿਆਂ ਨੂੰ ਹਵਾਈ ਜਹਾਜ਼ ਦੀ ਸੈਰ ਕਰਵਾਉਣ ਬਾਅਦ ਕਾਫ਼ੀ ਖੁ਼ਸ਼ ਨਜ਼ਰ ਆਇਆ। ਤਾਜ਼ਾ ਟਵੀਟ ਵਿੱਚ ਨੀਰਜ ਨੇ ਲਿਖਿਆ: "ਮੇਰਾ ਸੁਪਨਾ ਅੱਜ ਪੂਰਾ ਹੋਇਆ, ਜਦੋਂ ਮੈਂ ਆਪਣੇ ਮਾਪਿਆਂ ਨੂੰ ਪਹਿਲੀ ਵਾਰ ਹਵਾਈ ਜਹਾਜ਼ ਵਿੱਚ ਬਿਠਾ ਸਕਿਆ। ਤੁਹਾਡੇ ਸਾਰਿਆਂ ਦੀਆਂ ਦੁਆਵਾਂ ਤੇ ਆਸ਼ੀਰਵਾਦ ਲਈ ਮੈਂ ਹਮੇਸ਼ਾ ਰਿਣੀ ਰਹਾਂਗਾ।"...

ਆਲ ਇੰਗਲੈਂਡ ਬੈਡਮਿੰਟਨ: ਅਸ਼ਵਨੀ-ਸਿੱਕੀ ਦੀ ਜੋੜੀ ਕੁਆਰਟਰ ਫਾਈਨਲ ’ਚ, ਸਮੀਰ, ਸਾਤਵਿਕ-ਚਿਰਾਗ ਹਾਰੇ

Friday, March 19 2021 07:33 AM
ਆਲ ਇੰਗਲੈਂਡ ਬੈਡਮਿੰਟਨ:

ਕੋਰੋਨਾ ਕਾਰਨ ਖਾਲੀ ਸਟੇਡੀਅਮ 'ਚ ਹੋਣਗੇ ਭਾਰਤ ਇੰਗਲੈਂਡ ਟੀ20 ਸੀਰੀਜ਼ ਦੇ ਬਾਕੀ ਅਗਲੇ 3 ਮੈਚ

Tuesday, March 16 2021 07:19 AM
ਨਵੀਂ ਦਿੱਲੀ, 16 ਮਾਰਚ - ਭਾਰਤ ਤੇ ਇੰਗਲੈਂਡ ਵਿਚਕਾਰ ਚੱਲ ਰਹੀ ਟੀ20 ਸੀਰੀਜ਼ ਦੇ ਬਾਕੀ ਅਗਲੇ ਤਿੰਨ ਮੈਚ ਬਿਨਾਂ ਦਰਸ਼ਕਾਂ ਦੇ ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ ਵਿਚ ਖੇਡੇ ਜਾਣਗੇ। ਇਹ ਫ਼ੈਸਲਾ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ।

ਭਾਰਤ ਨੇ ਜਿੱਤਿਆ ਲਗਾਤਾਰ ਚੌਥਾ ਮੈਚ, ਸ਼ਫਾਲੀ ਵਰਮਾ ਨੇ ਖੇਡੀ ਤੂਫਾਨੀ ਪਾਰੀ

Saturday, February 29 2020 08:27 AM
ਨਵੀਂ ਦਿੱਲੀ : ਭਾਰਤ ਅਤੇ ਸ੍ਰੀਲੰਕਾ ਵਿਚ ਵੂਮੈਨ ਟੀ20 ਵਰਲਡ ਕੱਪ ਦਾ 14ਵਾਂ ਲੀਗ ਮੈਚ ਮੈਲਬਰਨ ਦੇ ਜੰਕਸ਼ਨ ਓਵਲ ਮੈਦਾਨ ਵਿਚ ਖੇਡਿਆ ਜਾ ਰਿਹਾ ਹੈ, ਜਿਸ ਵਿਚ ਸ੍ਰੀਲੰਕਾ ਨੇ ਭਾਰਤ ਸਾਹਮਣੇ 114 ਦੌੜਾਂ ਦਾ ਟੀਚਾ ਰੱਖਿਆ ਹੈ। ਇਸ ਦੇ ਜਵਾਬ ਵਿਚ ਭਾਰਤੀ ਟੀਮ ਨੇ ਖ਼ਬਰ ਲਿਖੇ ਜਾਣ ਤਕ 11 ਓਵਰਾਂ ਵਿਚ 3 ਵਿਕਟਾਂ ਗਵਾ ਕੇ 89 ਦੌੜਾਂ ਬਣਾ ਲਈਆਂ ਹਨ। ਇਸ ਮੈਚ ਵਿਚ ਸ੍ਰੀਲੰਕਾਈ ਟੀਮ ਦੀ ਕਪਤਾਨ ਚਮਾਰੀ ਅਟਾਪੱਟੂ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਨਿਰਧਾਰਤ 20 ਓਵਰਾਂ ਵਿਚ 9 ਵਿਕਟਾਂ ਗਵਾ ਕੇ 113 ਦੌੜਾਂ ਬਣਾਈਆਂ। ਆਸਟਰੇਲੀਆ ਵਿਚ ਖੇਡੇ ਜ...

ਖੇਡ ਜਗਤ ਤੋਂ ਅੱਜ ਦੇ ਦਿਨ ਲਿਆ ਸੀ 'ਕ੍ਰਿਕਟ ਦੇ ਭਗਵਾਨ' ਨੇ ਸੰਨਿਆਸ

Friday, November 16 2018 06:47 AM
ਨਵੀਂ ਦਿੱਲੀ— ਕ੍ਰਿਕਟ ਦੀ ਦੁਨੀਆ 'ਚ ਭਗਵਾਨ ਦੇ ਨਾਂ ਨਾਲ ਜਾਣੇ ਜਾਂਦੇ ਸਚਿਨ ਤੇਂਦੁਲਕਰ ਨੇ ਅੱਜ ਦੇ ਦਿਨ ਹੀ 24 ਸਾਲ ਦੇ ਕ੍ਰਿਕਟ ਕਰੀਅਰ ਨੂੰ ਸਾਲ 2013 'ਚ ਅਲਵਿਦਾ ਕਹਿ ਦਿੱਤਾ ਸੀ। ਉਹ ਆਪਣਾ ਆਖਰੀ ਟੈਸਟ ਵੈਸਟਇੰਡੀਜ਼ ਖਿਲਾਫ ਮੁੰਬਈ 'ਚ ਖੇਡੇ ਅਤੇ ਇਸ ਦੇ ਨਾਲ ਹੀ ਅੱਜ ਦਾ ਦਿਨ ਇਤਿਹਾਸ 'ਚ ਦਰਜ ਹੋ ਗਿਆ। ਸਚਿਨ ਨੂੰ ਸੰਨਿਆਸ ਲਏ 5 ਸਾਲ ਹੋ ਗਏ ਹਨ ਪਰ ਅੱਜ ਵੀ ਉਹ ਕ੍ਰਿਕਟ ਫੈਨਜ਼ ਦੀ ਜੁਬਾਨ 'ਤੇ ਰਹਿੰਦਾ ਹੈ। ਉਨ੍ਹਾਂ ਦੇ ਕਈ ਰਿਕਾਰਡ ਅੱਜ ਤੱਕ ਟੁੱਟ ਨਹੀਂ ਸਕੇ ਅਤੇ ਇਹ ਰਿਕਾਰਡ ਤੋੜਨ ਲਈ ਆਉਣ ਵਾਲੇ ਸਾਲਾਂ 'ਚ ਕ੍ਰਿਕਟਰਸ ਨੂੰ ਬਹੁਤ ਮਿਹਨਤ ਕਰਨੀ ਹੋਵੇਗੀ। ...

ਏਸ਼ੀਆ ਪੈਸਿਫਿਕ ਮਾਸਟਰ: ਹਾਕੀ ਖਿਡਾਰੀ ਦਵਿੰਦਰ ਦਾ ਸਵਾਗਤ

Tuesday, September 18 2018 07:46 AM
ਖੰਨਾ (ਪਰਮਜੀਤ ਧੀਮਾਨ)—ਢੋਲ ਦੀ ਥਾਪ ਨਾਲ ਜਸ਼ਨ ਮਨਾਏ ਜਾ ਰਹੇ, ਭੰਗੜੇ ਪਾਏ ਜਾ ਰਹੇ, ਫੁੱਲਾਂ ਦੀ ਵਰਖਾ ਨਾਲ ਇਸ ਗੱਭਰੂ ਦਾ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ। ਇਹ ਪਿੰਡ ਭੱਦਲਥੂਹੇ ਦਾ ਹਾਕੀ ਖਿਡਾਰੀ ਦਵਿੰਦਰ ਸਿੰਘ ਹੈ। ਜਿਸ ਨੇ ਏਸ਼ੀਆ ਪੈਸਿਫਿਕ ਮਾਸਟਰ 'ਚੋਂ ਭਾਰਤ ਦੀ ਝੋਲੀ ਗੋਲ ਮੈਡਲ ਪਾਇਆ। ਦਵਿੰਦਰ ਸਿੰਘ ਨੇ ਆਪਣੀ ਚੜ੍ਹਦੀ ਜਵਾਨੀ 'ਚ ਭਾਰਤ ਲਈ ਹਾਕੀ ਖੇਡਣ ਦਾ ਸੁਪਨਾ ਦੇਖਿਆ ਸੀ, ਪਰ ਉਹ ਹੀ ਸੁਪਨਾ ਦਵਿੰਦਰ ਨੇ 38 ਸਾਲ ਦੀ ਉਮਰ 'ਚ ਪੂਰਾ ਕੀਤਾ। ਅਸਲ 'ਚ ਪਨਾਗ 'ਚ ਕਰਵਾਈਆਂ ਗਈਆਂ ਏਸ਼ੀਆ ਪੈਸੀਫਿਕ ਮਾਸਟਰ 'ਚ ਭਾਰਤ ਦੀ ਹਾਕੀ ਨੇ ਮਲੇਸ਼ੀਆ ਨੂੰ ਹਰਾ ਕੇ ਗੋਲ...

Asia Cup :ਟੀਮ ਇੰਡੀਆ 'ਚ ਚੱਲ ਰਹੀ ਹੈ 'ਲੜਾਈ', ਰੋਹਿਤ ਸ਼ਰਮਾ ਨੇ ਦਿੱਤੇ ਇਹ ਵੱਡੇ ਬਿਆਨ

Tuesday, September 18 2018 07:41 AM
ਨਵੀਂ ਦਿੱਲੀ—ਏਸ਼ੀਆ ਕੱਪ 'ਚ ਟੀਮ ਇੰਡੀਆ ਦਾ ਮੰਗਲਵਾਰ ਤੋਂ ਹਾਂਗਕਾਂਗ ਵਿਚਕਾਰ ਹੋਵੇਗਾ । ਇਸ ਮੈਚ ਤੋਂ ਪਹਿਲਾਂ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਉਨ੍ਹਾਂ ਨੇ ਕਈ ਵੱਡੇ ਬਿਆਨ ਦਿੱਤੇ। ਰੋਹਿਤ ਸ਼ਰਮਾ ਨੇ ਦੱਸਿਆ ਕਿ ਟੀਮ ਇੰਡੀਆ 'ਚ ਕਿਵੇ ਇਕ 'ਲੜਾਈ' ਚੱਲ ਰਹੀ ਹੈ। ਨਾਲ ਹੀ ਟੀਮ ਇੰਡੀਆ ਦੇ ਕਪਤਾਨ ਨੇ ਟੀਮ 'ਚ ਵਾਪਸ ਆਏ ਖਿਡਾਰੀਆਂ ਬਾਰੇ ਵੀ ਕਈ ਮਹੱਤਵਪੂਰਨ ਗੱਲਾਂ ਕਹੀਆਂ। ਨਰਵਸ ਹੈ ਰੋਹਿਤ ਏਸ਼ੀਅਨ ਕੱਪ 'ਚ ਵਿਰਾਟ ਕੋਹਲੀ ਦੀ ਗੈਰਮੌਜੂਦਗੀ 'ਚ ਕਪਤਾਨੀ ਕਰ ਰਹੇ ਰੋਹਿਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਵਨ-ਡੇ ਸੀਰੀਜ਼ 'ਚ ਟੀ...

ਹਾਂਗਕਾਂਗ ਨਾਲ ਮੈਚ ਵਾਰਮਅੱਪ ਵਰਗਾ, ਅਸਲੀ ਚੁਣੌਤੀ ਹੈ ਪਾਕਿਸਤਾਨ: ਗਾਵਸਕਰ

Tuesday, September 18 2018 07:40 AM
ਨਵੀਂ ਦਿੱਲੀ—ਏਸ਼ੀਆ ਕੱਪ 'ਚ ਹਾਂਗਕਾਂਗ ਖਿਲਾਫ ਭਾਰਤ ਦੇ ਮੈਚ ਤੋਂ ਪਹਿਲਾਂ ਸਾਬਕਾ ਦਿੱਗਜ ਬੱਲੇਬਾਜ਼ ਸੁਨੀਲ ਗਾਵਸਕਰ ਨੇ ਕਿਹਾ ਕਿ ਹਾਂਗਕਾਂਗ ਨਾਲ ਮੈਚ ਭਾਰਤ ਲਈ ਵਾਰਮਅਪ ਵਰਗਾ ਹੋਵੇਗਾ। ਪਰ ਇੰਡੀਅਨ ਟੀਮ ਲਈ ਅਸਲੀ ਚੁਣੌਤੀ ਪਾਕਿਸਤਾਨ ਨਾਲ ਹੋਣ ਵਾਲਾ ਮੈਚ ਹੋਵੇਗਾ। ਦੱਸ ਦਈਏ ਕਿ ਭਾਰਤੀ ਟੀਮ ਅੱਜ ਏਸ਼ੀਆ ਕੱਪ 'ਚ ਆਪਣਾ ਪਹਿਲਾਂ ਮੈਚ ਹਾਂਗਕਾਂਗ ਖਿਲਾਫ ਖੇਡੇਗੀ। ਨਾਲ ਹੀ ਗਾਵਸਕਰ ਨੇ ਕਿਹਾ ਕਿ ਉਨ੍ਹਾਂ ਨੇ ਇਹ ਸਮਝ ਨਹੀਂ ਆ ਰਿਹਾ ਕਿ ਏਸ਼ੀਆ ਕੱਪ ਦੇ ਆਯੋਜਕਾਂ ਨੇ ਕਿਸ ਤਰ੍ਹਾਂ ਮੈਚ ਸ਼ੈਡਿਊਲ ਕੀਤਾ ਹੈ ਕਿਉਂ ਕਿ ਹਾਂਗਕਾਂਗ ਖਿਲਾਫ ਖੇਡਣ ਤੋਂ ਬਾਅਦ ਟੀਮ ਇੰਡੀਆ ਨੂੰ...

ਪਾਕਿਸਤਾਨ ਖਿਲਾਫ ਮੁਕਾਬਲੇ ਲਈ ਟੀਮ ਇੰਡੀਆ ਨਹੀਂ ਹੈ ਗੰਭੀਰ

Tuesday, September 18 2018 07:39 AM
ਨਵੀਂਦਿੱਲੀ— ਵੈਸੇ ਤਾਂ ਏਸ਼ੀਆ ਕੱਪ 'ਚ ਟੀਮ ਇੰਡੀਆ ਦਾ ਅਭਿਆਨ ਮੰਗਲਵਾਲ ਤੋਂ ਹਾਂਗਕਾਂਗ ਖਿਲਾਫ ਸ਼ੁਰੂ ਹੋਵੇਗਾ ਪਰ ਉਸਦਾ ਅਸਲੀ ਇਤਿਹਾਸ ਬੁੱਧਵਾਰ ਨੂੰ ਹੋਵੇਗਾ। 19 ਸਤੰਬਰ ਨੂੰ ਭਾਰਤ ਪਾਕਿਸਤਾਨ ਨਾਲ ਭਿੜੇਗਾ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਖਤ ਟੱਕਰ ਹੋਵੇਗੀ। ਹਾਲਾਂਕਿ ਇਸ ਮੁਕਾਬਲੇ ਲਈ ਟੀਮ ਇੰਡੀਆ ਗੰਭੀਰ ਨਹੀਂ ਦਿਖ ਰਹੀ ਹੈ। ਟੀਮ ਇੰਡੀਆ ਨਾ ਤਾਂ ਸਖਤ ਨੈੱਟ ਪ੍ਰੈਕਟਿਸ ਕਰ ਰਹੀ ਹੈ ਅਤੇ ਨਾ ਹੀ ਉਸਦੇ ਸਾਰੇ ਖਿਡਾਰੀ ਐਤਵਾਰ ਤੱਕ ਦੁੱਬਈ ਪਹੁੰਚੇ ਸੀ। ਇਕ ਖਬਰ ਅਨੁਸਾਰ ਐਤਵਾਰ ਨੂੰ ਟੀਮ ਇੰਡੀਆ ਨੇ 5 ਅਹਿਮ ਖਿਡਾਰੀਆਂ ਦੇ ਬਗ...

E-Paper

Calendar

Videos