News: ਪੰਜਾਬ

ਸੈਨਿਕ ਸਕੂਲਾਂ ਵਿਚ ਦਾਖਲੇ ਲਈ ਇਮਤਿਹਾਨ 10 ਜਨਵਰੀ 2021 ਨੂੰ

Tuesday, November 24 2020 09:51 AM
ਫਿਰੋਜ਼ਪੁਰ 24 ਨਵੰਬਰ (ਪ.ਪ) ਆਲ ਇੰਡੀਆ ਸੈਨਿਕ ਸਕੂਲਾਂ ਵਿਚ ਦਾਖਲੇ ਲਈ ਇਮਤਿਹਾਨ 10 ਜਨਵਰੀ 2021 (ਐਤਵਾਰ) ਨੂੰ ਲਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਸ੍ਰ: ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਆਲ ਇੰਡੀਆ ਸੈਨਿਕ ਸਕੂਲਾਂ ਵਿਚ ਦਾਖਲਾ ਲੈਣ ਲਈ ਪ੍ਰੀਖਿਆ ਮਿਤੀ 10 ਜਨਵਰੀ 2021 ਨੂੰ ਹੋਵੇਗੀ। ਇਸ ਪ੍ਰੀਖਿਆ ਰਾਹੀਂ ਸਫਲ ਹੋਣ ਵਾਲੇ ਲੜਕੇ ਅਤੇ ਲੜਕੀਆਂ ਕਲਾਸ ਛੇਵੀਂ ਵਿਚ ਦਾਖਲਾ ਲੈ ਸਕਦੇ ਹਨ ਅਤੇ ਕਲਾਸ ਨੌਵੀਂ ਲਈ ਸਿਰਫ ਲੜਕੇ ਦਾਖਲਾ ਲੈ ਸਕਦੇ ਹਨ। ਇਸ ਸਬੰਧੀ ਚਾਹਵਾਨ ਵਿਦਿਆਰਥੀ ਆਪਣੀ ਅਰਜ਼ੀ https://aissee. nta.nic....

ਅੱਜ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਹੋਵੇਗਾ ਆਨਲਾਈਨ ਕੁਇਜ਼ ਮੁਕਾਬਲਾ

Tuesday, November 24 2020 09:47 AM
ਫਾਜ਼ਿਲਕਾ, 24 ਨਵੰਬਰ (ਪ.ਪ) ਮੁੱਖ ਚੋਣ ਅਫਸਰ ਪੰਜਾਬ ਵੱਲੋਂ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਅੱਜ 'ਸੰਵਿਧਾਨ, ਲੋਕਤੰਤਰ ਤੇ ਅਸੀ' ਵਿਸ਼ੇ 'ਤੇ ਆਨਲਾਈਨ ਕੁਇਜ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਕੁਇਜ ਮੁਕਾਬਲੇ ਵਿਚ ਕੋਈ ਵੀ ਨਾਗਰਿਕ ਹਿੱਸਾ ਲੈ ਸਕਦਾ ਹੈ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਸ ਕੁਇਜ ਮੁਕਾਬਲੇ 'ਚ ਕੁਲ 30 ਸਵਾਲਾਂ ਲਈ 30 ਮਿੰਟ ਦਾ ਸਮਾਂ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫਸਰ ਵੱਲੋਂ ਉਕਤ ਵਿਸ਼ੇ ਸਬੰਧੀ 27 ਲੇਖਾਂ ਦੀ ...

ਲੋਕ ਇਨਸਾਫ਼ ਪਾਰਟੀ ਨੇ 'ਆਪ' ਵਿਧਾਇਕਾਂ ਬੀਬੀ ਮਾਣੂੰਕੇ 'ਤੇ ਜਾਅਲੀ ਡਿਗਰੀਆਂ ਦੇਣ ਦਾ ਲਾਇਆ ਦੋਸ਼

Tuesday, November 24 2020 09:41 AM
ਲੁਧਿਆਣਾ, 24 ਨਵੰਬਰ - ਮੁੱਖ ਬੁਲਾਰਾ ਲੋਕ ਇਨਸਾਫ਼ ਪਾਰਟੀ ਤੇ ਵਿਧਾਇਕ ਗਗਨਦੀਪ ਸਿੰਘ ਸੰਨੀ ਕੈਂਥ ਨੇ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਜਗਰਾਓਂ ਤੋਂ ਵਿਧਾਇਕਾ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਉਨ੍ਹਾਂ ਦੇ ਪਤੀ ਦੁੱਗਰੀ ਸੀ. ਆਰ. ਪੀ. ਐਫ਼. ਕਾਲੋਨੀਆਂ 'ਚ ਜਾਅਲੀ ਡਿਗਰੀ ਦੀ ਦੁਕਾਨ ਚਲਾ ਰਹੇ ਹਨ। ਕੈਂਥ ਨੇ ਬੀਬੀ ਮਾਣੂੰਕੇ ਵਲੋਂ ਸਰਕਾਰੀ ਫਲੈਟਾਂ 'ਤੇ ਕੀਤੇ ਕਬਜ਼ਿਆਂ ਸਬੰਧੀ ਵੀ ਖ਼ੁਲਾਸੇ ਕੀਤੇ। ਇਸ ਮੌਕੇ ਹਰਜੀਤ ਕੌਰ ਅਤੇ ਅਮਰਪਾਲ ਕੌਰ ਨੇ ਵੀ ਬੀਬੀ ਮਾਣੂੰਕੇ '...

ਲੁਧਿਆਣਾ ‘ਚ ਰੂਹ ਕੰਬਾਊ ਘਟਨਾ- ਪ੍ਰਾਪਰਟੀ ਡੀਲਰ ਨੇ ਕੁਹਾੜੀ ਨਾਲ ਵੱਢਿਆ ਪੂਰਾ ਪਰਿਵਾਰ

Tuesday, November 24 2020 09:40 AM
ਲੁਧਿਆਣਾ ਵਿੱਚ ਮੰਗਲਵਾਰ ਨੂੰ ਇੱਕ ਬਹੁਤ ਹੀ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਹੀ ਪਰਿਵਾਰ ਦੇ ਚਾਰ ਲੋਕਾਂ ਦਾ ਘਰ ਦੇ ਹੀ ਮੁਖੀ ਨੇ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਪ੍ਰਾਪਰਟੀ ਡੀਲਰ ਰਾਜੀਵ ਸੁੰਡਾ ਨੇ ਆਪਣੀ ਪਤਨੀ, ਨੂੰਹ, ਬੇਟੇ ਅਤੇ ਪੋਤੇ ਨੂੰ ਕੁਹਾੜੀ ਨਾਲ ਵੱਢ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਟੀਮ ਫਿੰਗਰ ਪ੍ਰਿੰਟ ਐਕਸਪਰਟ, ਡੌਗ ਸਕਵਾਇਡ ਅਤੇ ਫੋਰੈਂਸਿਕ ਟੀਮ ਦੇ ਨਾਲ ਮੌਕੇ ‘ਤੇ ਪਹੁੰਚ ਗਈ। ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ। ਫਿਲਹਾਲ ਕਤਲ ਦੇ ਕਾਰਨਾਂ ਦਾ ਪੁਲਿਸ ਵੱਲੋਂ ਪਤਾ ਲਗਾਇਆ ਜਾ ਰਿਹਾ ਹੈ।ਦੱਸਣਯੋਗ ਹੈ ਕਿ ਘਟਨਾ ਸ...

ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਜੀ ਦੇ ਪੀਏ ਸ੍ਰੀ ਭੱਲਾ ਅਤੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੀਵ ਦੱਤਾ ਨੇ ਕੀਤਾ ਉਦਘਾਟਨ

Tuesday, November 24 2020 09:08 AM
ਮੰਡੀ ਗੋਬਿੰਦਗੜ੍ਹ, 24 ਨਵੰਬਰ (ਮੁਖਤਿਆਰ ਸਿੰਘ/ਹਰਜਿੰਦਰ ਧੀਮਾਨ)- Ñਲੋਹਾ ਨਗਰੀ ਮੰਡੀ ਗੋਬਿੰਦਗੜ• ਦੇ ਵਾਰਡ ਨੰਬਰ 21 ਨਵੇਂ ਦੇ ਨੰਬਰਦਾਰ ਬਲਕਾਰ ਸਿੰਘ ਅਤੇ ਸਮੂਹ ਸਾਥੀਆਂ ਵਲੋ ਕੱਚਾ ਸ਼ਾਤੀ ਨਗਰ ਅਤੇ ਸ਼ਹਿਰ 'ਚ ਨਵੇਂ ਆਏ ਇਲਾਕਿਆਂ ਦੇ ਲੋਕਾਂ ਨੂੰ ਨਰਕਾ ਵਿੱਚੋਂ ਕੱਢਣ ਦੇ ਮਕਸਦ ਨਾਲ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਪੀ.ਏ ਸ੍ਰੀ ਰਾਮ ਕ੍ਰਿਸ਼ਨ ਭੱਲਾ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੀਵ ਦੱਤਾ ਵਲੋਂ ਸੀਵਰੇਜ਼ ਸਪਲਾਈ ਅਤੇ ਵਾਟਰ ਸਪਲਾਈ ਦੀਆਂ ਪਾਈਪਾਂ ਦਾ ਜ਼ਾਲ ਵਿਛਾਉਣ ਦਾ ਉਦਘਾਟਨ ਕਰਨ ਲਈ ਵਿਸੇਸ਼ ਤੋਰ ਤੇ ਗੋਬਿੰਦਗੜ• ਦੇ ਡਿਸਪੋਜਲ ਰੋਡ ਤੇ ਪੁੱਜੇ...

ਸੰਗਤਾਂ ਨੂੰ ਪੂਰਾ ਇੱਕ ਮਹੀਨੇ ਘਰਾਂ ਤੋਂ ਹੀ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਨਤਮਸਤਕ ਹੋਣ ਦੀ ਅਪੀਲ

Tuesday, November 24 2020 05:41 AM
ਫ਼ਤਹਿਗੜ੍ਹ ਸਾਹਿਬ, 24 ਨਵੰਬਰ (ਮੁਖਤਿਆਰ ਸਿੰਘ): ਦਸਮਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਲਾਨਾ ਸ਼ਹੀਦੀ ਸਭਾ ਦੌਰਾਨ ਕੋਵਿਡ-19 ਦੀ ਦੂਸਰੀ ਲਹਿਰ ਨੂੰ ਵਧੇਰੇ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਸੰਬਰ ਦੀ ਸੰਗਰਾਦ ਤੋਂ ਜਨਵਰੀ, 2021 ਦੀ ਸੰਗਰਾਂਦ ਤੱਕ ਆਪਣੇ ਘਰਾਂ 'ਚ ਪਾਠ ਕਰਕੇ ਤੇ ਨੇੜਲੇ ਗੁਰਦੁਆਰਾ ਸਾਹਿਬਾਨ ਵਿੱਚ ਜਾ ਕੇ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਭੇਂਟ ਕਰਨ ਤਾਂ ਜੋ ਵਧੇਰੇ...

ਪੈਨਚਕ ਸਿਲਾਟ ਮੁਕਾਬਲਿਆਂ ਦਾ ਹੋਇਆ ਆਗਾਜ਼

Tuesday, November 24 2020 05:28 AM
ਮੰਡੀ ਗੋਬਿੰਦਗੜ੍ਹ, 24 ਨਵੰਬਰ (ਮੁਖਤਿਆਰ ਸਿੰਘ/ਹਰਜਿੰਦਰ ਧੀਮਾਨ) ਪੈਨਚਕ ਸਿਲਾਟ ਐਸੋਸੀਏਸ਼ਨ ਵੱਲੋਂ ਸਥਾਨਕ ਐਸ ਐਸ ਏ ਐਸ ਸੀਨੀਅਰ ਸਕੈਂਡਰੀ ਸਕੂਲ ਦੇ ਸਰਸਵਤੀ ਹਾਲ ਵਿੱਚ ਸਬ-ਜੂਨੀਅਰ ਜੂਨੀਅਰ ਅਤੇ ਸੀਨੀਅਰ ਵਰਗ ਦੇ ਖਿਡਾਰੀਆਂ ਦੇ ਪੈਨਚਕ ਸਿਲਾਟ ਖੇਡ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਖ-ਵੱਖ ਉਮਰ ਵਰਗ ਦੇ ਮੁੰਡੇ ਅਤੇ ਕੁੜੀਆਂ ਨੇ ਹਿੱਸਾ ਲਿਆ ਮੁਕਾਬਲਿਆਂ ਦੀ ਸ਼ੁਰੂਆਤ ਸ਼ਮਾ ਰੋਸ਼ਨ ਕਰਕੇ ਹੋਈ ਮੁੱਖ ਮਹਿਮਾਨ ਦੇ ਤੌਰ ਤੇ ਡਾਕਟਰ ਮਨਮੋਹਨ ਕੌਸ਼ਲ ਵਿਸ਼ੇਸ਼ ਰੂਪ ਵਿੱਚ ਪਹੁੰਚੇ ਉਨ੍ਹਾਂ ਦੇ ਨਾਲ ਲਾਇਨਜ ਕੱਲਬ ਗ੍ਰੇਟਰ ਦੇ ਪ੍ਰਧਾਨ ਮੋਹਨ ਗੁਪਤਾ ਸਕੱਤਰ ਵਿਕਰਮ ਮਿੱਤਲ...

ਰਾਸ਼ਨ ਵੰਡ ਪ੍ਰਣਾਲੀ ਵਿਚ ਭ੍ਰਿਸ਼ਟਾਚਾਰ ਨੂੰ ਰੋਕਣ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਜੀ ਦੇ ਨਿਰਦੇਸ਼ਾਂ ਤੋ ਸਮਾਰਟ ਰਾਸ਼ਨ ਕਾਰਡ ਵੰਡੇ

Tuesday, November 24 2020 05:24 AM
ਮੰਡੀ ਗੋਬਿੰਦਗੜ੍ਹ, 24 ਨਵੰਬਰ (ਮੁਖਤਿਆਰ ਸਿੰਘ/ਹਰਜਿੰਦਰ ਧੀਮਾਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਸਰਕਾਰੀ ਡਿਪੂਆਂ ਦੇ ਰਾਸ਼ਨ ਦੀ ਵੰਡ ਨੂੰ ਲੈ ਕੇ ਹੋ ਰਹੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਨਵੇਂ ਸਮਾਰਟ ਰਾਸ਼ਨ ਕਾਰਡ ਬਣਾਏ ਜਾ ਰਹੇ ਜਿਨ੍ਹਾਂ ਦਾ ਕੰਮ ਸਾਰਾ ਆਨਲਾਈਨ ਹੋਵੇਗਾ ਅਤੇ ਇਸ ਕਾਰਡ ਦੇ ਜਰੀਏ ਕੋਈ ਵੀ ਕਾਰਡ ਹੋਲਡਰ ਜਿਥੇ ਮਰਜ਼ੀ ਆਪਣਾਂ ਰਾਸ਼ਨ ਲੈ ਸਕੇਗਾ, ਇਹ ਵਿਚਾਰ ਬਲਾਕ ਪ੍ਰਧਾਨ ਸੰਜੀਵ ਦੱਤਾ ਨੇ ਪਿੰਡ ਕੋਟਲਾ ਵਿਚ ਪਿੰਡ ਕੋਟਲਾ ਦੇ ਸਰੰਪਚ ਹਰਮੇਲ ਸਿੰਘ ਦੀ ਰਹਿਨੁਮਾਈ ਹੇਠ ਡਿਪੂ ਹੋਲਡਰ ਵਲੋ ਪਿੰਡ ਵਾਸੀਆਂ ਨੂੰ ਵੰਡੇ ਜ...

ਲੌਂਗੋਵਾਲ ਦੇ ਕਿਸਾਨ ਜਗਦੀਸ਼ ਸਿੰਘ ਨੇ ਪਿਛਲੇ 4 ਸਾਲਾਂ ਤੋਂ ਨਹੀਂ ਲਗਾਈ ਖੇਤ ਵਿੱਚ ਅੱਗ

Tuesday, November 24 2020 05:17 AM
ਲੌਂਗੋਵਾਲ,24 ਨਵੰਬਰ (ਜਗਸੀਰ ਸਿੰਘ ) - ਡਾਇਰੈਕਟਰ ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਨੂੰ ਮੰਨਦੇ ਹੋਏ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੁਆਰਾ ਕੀਤੇ ਜਾਂਦੇ ਉਪਰਾਲਿਆਂ ਤਹਿਤ ਅੱਜ ਕਿਸਾਨ ਜਗਦੀਸ਼ ਸਿੰਘ ਨੇ ਝੋਨੇ ਦੇ ਨਾੜ ਨੂੰ ਬਿਨਾਂ ਅੱਗ ਲਗਾਏ ਖੜ੍ਹੇ ਕਰਚਿਆਂ ਵਿੱਚ ਕਣਕ ਦੀ ਬਿਜਾਈ ਕੀਤੀ।ਇਸ ਮੌਕੇ ਕਿਸਾਨ ਜਗਦੀਸ਼ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਬਿਨਾਂ ਅੱਗ ਲਗਾਏ ਹੀ ਖੇਤ ਵਿੱਚ ਫ਼ਸਲ ਦੀ ਬਿਜਾਈ ਕਰ ਰਿਹਾ ਹੈ ਇਸ ਨਾਲ ਉਹ ਯੂਰੀਆ ਖਾਦ ਦੀ ਵਰਤੋਂ ਵੀ ਘੱਟ ਕਰਦਾ ਹੈ ਅਤੇ ਹ...

ਪਿੰਡ ਬਹਾਦਰਪੁਰ ਵਿੱਚੋਂ ਪਟਵਾਰੀ ਦੀ ਡਿਊਟੀ ਕੱਟਣ ਖ਼ਿਲਾਫ਼ ਕਿਰਤੀ ਕਿਸਾਨ ਯੂਨੀਅਨ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ

Tuesday, November 24 2020 05:15 AM
ਸੰਗਰੂਰ, 24 ਨਵੰਬਰ (ਜਗਸੀਰ ਲੌਂਗੋਵਾਲ ) - ਝੋਨੇ ਦੀ ਪਰਾਲੀ ਫੂਕਣ ਦੇ ਮਸਲੇ ਤੇ 5 ਨਵੰਬਰ ਨੂੰ ਪਿੰਡ ਬਹਾਦਰਪੁਰ ਦੇ ਖੇਤਾਂ ਵਿੱਚ ਕਿਸਾਨਾਂ ਤੇ ਕਾਰਵਾਈ ਕਰਨ ਆਏ ਪਟਵਾਰੀ ਸਮੇਤ ਅਧਿਕਾਰੀਆਂ ਦਾ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ ਨੇ ਘਿਰਾਓ ਕੀਤਾ ਸੀ ਤੇ ਸ਼ਾਮ ਨੂੰ ਐਸਡੀਐਮ ਦੇ ਭਰੋਸੇ ਤੋਂ ਬਾਅਦ ਘਿਰਾਓ ਖ਼ਤਮ ਕੀਤਾ ਗਿਆ ਸੀ। ਇਸ ਘਿਰਾਓ ਵਿੱਚ ਪਿੰਡ ਬਹਾਦਰਪੁਰ ਤੋਂ ਇਲਾਵਾ ਦੁੱਗਾਂ, ਉੱਭਾਵਾਲ, ਭੰਮਾਬੱਦੀ ਸਮੇਤ ਕਈ ਪਿੰਡਾਂ ਦੇ ਕਿਸਾਨ ਸ਼ਾਮਲ ਸਨ ਪਰ ਜਿਲ੍ਹਾ ਪ੍ਰਸਾਸ਼ਨ ਵੱਲੋਂ ਕਥਿਤ ਤੌਰ ਤੇ ਬਹਾਦਰਪੁਰ ਦੇ ਕਿਸਾਨਾਂ ਨੂੰ ਸਬਕ ਸਿਖਾਉਣ ਦੇ ਇਰਾਦੇ ਨਾ...

ਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਨਾਭਾ ਦੀਆਂ ਜੇਲ੍ਹਾਂ ਦਾ ਦੌਰਾ

Tuesday, November 24 2020 05:10 AM
ਨਾਭਾ, 24 ਨਵੰਬਰ (ਪ.ਪ) ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਸ੍ਰੀ ਰਜਿੰਦਰ ਅਗਰਵਾਲ ਨੇਨਾਭਾ ਦੀਆਂ ਜੇਲ੍ਹਾਂ ਦਾ ਦੌਰਾ ਕਰਕੇ ਬੰਦੀਆਂ ਨਾਲ ਮੁਲਾਕਾਤ ਕੀਤੀ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸ਼੍ਰੀ ਅਗਰਵਾਲ ਵੱਲੋਂ ਮੈਕਸੀਮਮ ਸਕਿਓਰਟੀ ਜੇਲ੍ਹ ਅਤੇ ਖੁੱਲ੍ਹੀ ਖੇਤੀਬਾੜੀ ਜੇਲ੍ਹ ਦਾ ਅਚਨਚੇਤ ਨਿਰੀਖਣ ਕਰਨ ਮੌਕੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਮੈਡਮ ਦੀਪਤੀ ਗੁਪਤਾ ਤੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਮੈਡਮ ਪਰਮਿੰਦਰ ਕੌਰ ਵੀ ਹਾਜ਼ਰ ਸਨ। ਇਸ ਮੌਕੇ ਸ਼੍ਰੀ ਅਗਰਵਾਲ ਨੇ ਬ...

ਬਲਬੀਰ ਸਿੰਘ ਦੇ ਅਕਾਲ ਚਲਾਣੇ 'ਤੇ ਵੱਖ-ਵੱਖ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ

Tuesday, November 24 2020 05:10 AM
ਅਮਰਗੜ੍ਹ, 24 ਨਵੰਬਰ (ਹਰੀਸ਼ ਅਬਰੋਲ) ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਰਹੇ ਸਰਦਾਰ ਸੋਹਣ ਸਿੰਘ ਦੇ ਪੁੱਤਰ ਬਲਵੀਰ ਸਿੰਘ (64) ਪਿਛਲੇ ਦਿਨੀਂ ਅਚਾਨਕ ਸਵਰਗ ਸਧਾਰ ਗਏ। ਇਸ ਦੁੱਖ ਦੀ ਘੜੀ ਮੌਕੇ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ,ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾ, ਪ੍ਰੋ: ਜਸਵੰਤ ਸਿੰਘ ਗੱਜਣਮਾਜਰਾ, ਸਵਰਨਜੀਤ ਸਿੰਘ ਪਨੇਸਰ ਐੱਮ.ਡੀ.ਦਸਮੇਸ਼ ਮਕੈਨੀਕਲ ਵਰਕਸ, ਯੂਥ ਕਾਂਗਰਸ ਆਗੂ ਗੁਰਜੋਤ ਸਿੰਘ ਢੀਂਡਸਾ, ਮਨਜਿੰਦਰ ਸਿੰਘ ਬਿੱਟਾ ਪੀਏ ਧੀਮਾਨ, ਗੁਰਵੀਰ ਸਿੰਘ ਸੋਹੀ, ਸਰਬਜੀਤ ਸਿੰਘ ਗੋਗੀ ਸਾਬਕਾ ਅਮਰਗੜ੍ਹ, ਪਲਵਿੰਦਰ ਸਿੰਘ ਚੰਨਾ ਝੂੰ...

ਕਬੱਡੀ ਕੱਪ ਨਾ ਕਰਵਾਕੇ ਕਿਸਾਨੀ ਸੰਘਰਸ਼ 'ਚ ਸਹਿਯੋਗ ਦੇਣ ਦਾ ਕੀਤਾ ਫੈਸਲਾ

Tuesday, November 24 2020 05:09 AM
ਅਮਰਗੜ੍ਹ 24 ਨਵੰਬਰ (ਹਰੀਸ਼ ਅਬਰੋਲ) ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਪਿਛਲੇ ਕਈ ਸਾਲਾਂ ਤੋਂ ਕਬੱਡੀ ਕੱਪ ਕਰਵਾ ਰਹੇ 'ਹਾਅ-ਦਾ-ਨਾਅਰਾ' ਨਵਾਬ ਸ਼ੇਰ ਖਾਂ ਕਲੱਬ ਮਲੇਰਕੋਟਲਾ ਦੀ ਹੋਈ ਅਹਿਮ ਮੀਟਿੰਗ ਵਿਚ ਸਮੂਹ ਅਹੁਦੇਦਾਰਾਂ ਵੱਲੋਂ ਚੱਲ ਰਹੇ ਕਿਸਾਨੀ ਸੰਘਰਸ਼ ਦੇ ਮੱਦੇਨਜ਼ਰ ਇਸ ਵਾਰ ਕਬੱਡੀ ਕੱਪ ਨਾ ਕਰਵਾ ਕੇ ਤਨ,ਮਨ ਅਤੇ ਧਨ ਨਾਲ ਕਿਸਾਨੀ ਸੰਘਰਸ਼ ਦਾ ਵਧ ਚੜ੍ਹ ਕੇ ਸਾਥ ਦੇਣ ਦਾ ਫ਼ੈਸਲਾ ਕੀਤਾ ਗਿਆ। ਜਾਣਕਾਰੀ ਦਿੰਦਿਆਂ ਕਲੱਬ ਦੇ ਮੁੱਖ ਅਹੁਦੇਦਾਰ ਗੁਰਦੀਪ ਧੀਮਾਨ ਕੇ.ਐੱਸ ਗਰੁੱਪ, ਲਛਮਣ ਸਰੌਦ, ਜੱਗੀ ਤੋਲੇਵਾਲ, ਗਿੱਲ ਉੱਪੋਕੀ, ਠੇਕ...

ਸਾਲਾਨਾ ਕੇਂਦਰੀ ਸਮਾਗਮ ਦੇ ਦੂਜੇ ਦਿਨ ਵਿਦਿਆਰਥੀ ਸੰਮੇਲਨ ਦਾ ਆਯੋਜਨ

Friday, November 20 2020 10:29 AM
ਲੁਧਿਆਣਾ 20 ਨਵੰਬਰ (ਜੱਗੀ): ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਵੀਡਿਓ ਕਾਨਫਰੰਸਿੰਗ ਰਾਹੀਂ ਆਯੋਜਿਤ ਕੀਤੇ ਜਾ ਰਹੇ ਪੰਜ ਰੋਜ਼ਾ ਸਾਲਾਨਾ ਕੇਂਦਰੀ ਸਮਾਗਮ ਦੇ ਦੂਜੇ ਦਿਨ ਅੱਜ ਅਕਾਦਮਿਕ ਕੌਂਸਲ ਦੇ ਪ੍ਰਬੰਧ ਹੇਠ ਕੇਂਦਰੀ ਵਿਦਿਆਰਥੀ ਕੌਂਸਲ ਵਲੋਂ ਵਿਦਿਆਰਥੀ ਸੰਮੇਲਨ ਕਰਵਾਇਆ ਗਿਆ। ਜਸਕੀਰਤ ਸਿੰਘ ਪ੍ਰਧਾਨ ਕੇਂਦਰੀ ਵਿਦਿਆਰਥੀ ਕੌਂਸਲ ਨੇ ਸੁਆਗਤੀ ਸ਼ਬਦ ਕਹਿੰਦਿਆਂ ਸੰਮੇਲਨ ਦਾ ਮਨੋਰਥ ਸਾਂਝਾ ਕੀਤਾ। ਆਰੰਭ ਵਿੱਚ ਇੰਜੀ. ਅਮਰਪ੍ਰੀਤ ਸਿੰਘ ਨੇ ਕੇਂਦਰੀ ਵਿਦਿਆਰਥੀ ਕੌਂਸਲ ਦੀਆਂ ਪਿਛਲੇ ਸਾਲ ਦੀਆਂ ਸਮੁੱਚੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦਿੱਲੀ, ਮਲੇਸ਼ੀਆ, ਲੁਧਿ...

ਕੈਪਟਨ ਸੰਦੀਪ ਸੰਧੂ ਦੀ ਅਗਵਾਈ 'ਚ ਰਿਟਾਇਰਡ ਨਾਇਬ ਤਹਿਸੀਲਦਾਰ ਹਰਬੰਸ ਸਿੰਘ ਪਮਾਲੀ ਕਾਂਗਰਸ 'ਚ ਸਾਮਿਲ

Friday, November 20 2020 10:28 AM
ਜੋਧਾਂ 20 ਨਵੰਬਰ (ਪ.ਪ) ਵਿਧਾਨ ਸਭਾ ਹਲਕਾ ਦਾਖਾ ਅੰਦਰ ਅੱਜ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆਂ ਜਦੋ ਸਿਵਲ ਪ੍ਰਸ਼ਾਸਨ ਵਿੱਚ ਵਧੀਆਂ ਸੇਵਾਵਾਂ ਦੇਣ ਵਾਲੇ ਰਿਟਾਇਰਡ ਨਾਇਬ ਤਹਿਸੀਲਦਾਰ ਹਰਬੰਸ ਸਿੰਘ ਪਮਾਲੀ ਨੇ ਕੈਪਟਨ ਸੰਦੀਪ ਸਿੰਘ ਸੰਧੂ ਸਿਆਸੀ ਸਕੱਤਰ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸਾਮਲ ਹੋਏ। ਕਾਂਗਰਸ ਪਾਰਟੀ ਵਿੱਚ ਸਾਮਲ ਹੋਣ ਸਮੇ ਹਰਬੰਸ ਸਿੰਘ ਪਮਾਲੀ ਰਿਟਾਇਰਡ ਨਾਇਬ ਤਹਿਸੀਲਦਾਰ ਨੇ ਕਿਹਾ ਕਿ ਉਹ ਕੈਪਟਨ ਸੰਦੀਪ ਸਿੰਘ ਸੰਧੂ ਜੀ ਵੱਲੋ ਹਲਕਾ ਦਾਖਾ ਅੰਦਰ ਕਰਵਾਏ ਜਾ ਰਹੇ ਰਿਕਾਰਡਤੋੜ੍ਹ ਵਿਕਾਸ ਨੂੰ ਵੇਖਦੇ...

E-Paper

Calendar

Videos