ਕਬੱਡੀ ਕੱਪ ਨਾ ਕਰਵਾਕੇ ਕਿਸਾਨੀ ਸੰਘਰਸ਼ 'ਚ ਸਹਿਯੋਗ ਦੇਣ ਦਾ ਕੀਤਾ ਫੈਸਲਾ

24

November

2020

ਅਮਰਗੜ੍ਹ 24 ਨਵੰਬਰ (ਹਰੀਸ਼ ਅਬਰੋਲ) ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਪਿਛਲੇ ਕਈ ਸਾਲਾਂ ਤੋਂ ਕਬੱਡੀ ਕੱਪ ਕਰਵਾ ਰਹੇ 'ਹਾਅ-ਦਾ-ਨਾਅਰਾ' ਨਵਾਬ ਸ਼ੇਰ ਖਾਂ ਕਲੱਬ ਮਲੇਰਕੋਟਲਾ ਦੀ ਹੋਈ ਅਹਿਮ ਮੀਟਿੰਗ ਵਿਚ ਸਮੂਹ ਅਹੁਦੇਦਾਰਾਂ ਵੱਲੋਂ ਚੱਲ ਰਹੇ ਕਿਸਾਨੀ ਸੰਘਰਸ਼ ਦੇ ਮੱਦੇਨਜ਼ਰ ਇਸ ਵਾਰ ਕਬੱਡੀ ਕੱਪ ਨਾ ਕਰਵਾ ਕੇ ਤਨ,ਮਨ ਅਤੇ ਧਨ ਨਾਲ ਕਿਸਾਨੀ ਸੰਘਰਸ਼ ਦਾ ਵਧ ਚੜ੍ਹ ਕੇ ਸਾਥ ਦੇਣ ਦਾ ਫ਼ੈਸਲਾ ਕੀਤਾ ਗਿਆ। ਜਾਣਕਾਰੀ ਦਿੰਦਿਆਂ ਕਲੱਬ ਦੇ ਮੁੱਖ ਅਹੁਦੇਦਾਰ ਗੁਰਦੀਪ ਧੀਮਾਨ ਕੇ.ਐੱਸ ਗਰੁੱਪ, ਲਛਮਣ ਸਰੌਦ, ਜੱਗੀ ਤੋਲੇਵਾਲ, ਗਿੱਲ ਉੱਪੋਕੀ, ਠੇਕੇਦਾਰ ਫਰੀਦਪੁਰ, ਇਰਫ਼ਾਨ ਰੋਹੀੜਾ, ਜਗਦੀਪ ਧਾਲੀਵਾਲ 'ਤੇ ਦੀਪਾ ਝੂੰਦਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਵਿਰੋਧੀ ਕਾਲ਼ੇ ਕਾਨੂੰਨਾਂ ਨੂੰ ਰੱਦ ਕਰਵਾਉਣ ਹਿੱਤ ਚੱਲ ਰਹੇ ਸੰਘਰਸ਼ ਵਿੱਚ ਯੋਗਦਾਨ ਪਾਉਣ ਲਈ ਇਸ ਵਾਰ ਦਾ ਕਬੱਡੀ ਕੱਪ ਮੁਲਤਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਹੋਰਾਣਾ ਟੌਲ ਪਲਾਜ਼ਾ ਦੇ ਚੱਲ ਰਹੇ ਧਰਨੇ 'ਤੇ ਭਲਕੇ ਅੱਜ ਕਿਸਾਨ ਜਥੇਬੰਦੀ ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੂੰ ਕਬੱਡੀ ਕੱਪ 'ਤੇ ਖਰਚ ਆਉਣ ਵਾਲੀ ਰਾਸ਼ੀ ਭੇਂਟ ਕੀਤੀ ਜਾਵੇਗੀ।ਇਸ ਮੌਕੇ ਸਿਮਰ ਮਾਨ ਕੈਨੇਡਾ, ਬਾਬੂ ਪ੍ਰਧਾਨ, ਰਾਜੂ ਭੁੱਲਰ, ਬਲਕਰਨ ਕੈਨੇਡਾ, ਗੋਲਡੀ ਕੰਗਣਵਾਲ, ਪਿੰਦਰੀ ਸਰਪੰਚ, ਬਿੰਦੂ ਗਰੇਵਾਲ, ਬਿੰਦਰ ਝੂੰਦਾ, ਗੱਗੀ ਭੂਦਨ, ਮੁਹੰਮਦ ਜ਼ਮੀਲ, ਕਰਮ ਖੱਟੜਾ, ਗੋਲਡੀ ਫਰੀਦਪੁਰ, ਜੇ.ਬੀ ਖ਼ਾਨ, ਦੀਪੂ ਬਡਲਾ, ਮਨਜੀਤ ਬਧੇਸਾ, ਬੱਬੂ ਸਿੰਘ, ਸਾਬਰ ਸਰਪੰਚ ਨਿਜ਼ਾਮਦੀਨ 'ਤੇ ਗੋਗੀ ਭੋਗੀਵਾਲ ਆਦਿ ਹਾਜ਼ਰ ਸਨ।