ਪੈਨਚਕ ਸਿਲਾਟ ਮੁਕਾਬਲਿਆਂ ਦਾ ਹੋਇਆ ਆਗਾਜ਼

24

November

2020

ਮੰਡੀ ਗੋਬਿੰਦਗੜ੍ਹ, 24 ਨਵੰਬਰ (ਮੁਖਤਿਆਰ ਸਿੰਘ/ਹਰਜਿੰਦਰ ਧੀਮਾਨ) ਪੈਨਚਕ ਸਿਲਾਟ ਐਸੋਸੀਏਸ਼ਨ ਵੱਲੋਂ ਸਥਾਨਕ ਐਸ ਐਸ ਏ ਐਸ ਸੀਨੀਅਰ ਸਕੈਂਡਰੀ ਸਕੂਲ ਦੇ ਸਰਸਵਤੀ ਹਾਲ ਵਿੱਚ ਸਬ-ਜੂਨੀਅਰ ਜੂਨੀਅਰ ਅਤੇ ਸੀਨੀਅਰ ਵਰਗ ਦੇ ਖਿਡਾਰੀਆਂ ਦੇ ਪੈਨਚਕ ਸਿਲਾਟ ਖੇਡ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਖ-ਵੱਖ ਉਮਰ ਵਰਗ ਦੇ ਮੁੰਡੇ ਅਤੇ ਕੁੜੀਆਂ ਨੇ ਹਿੱਸਾ ਲਿਆ ਮੁਕਾਬਲਿਆਂ ਦੀ ਸ਼ੁਰੂਆਤ ਸ਼ਮਾ ਰੋਸ਼ਨ ਕਰਕੇ ਹੋਈ ਮੁੱਖ ਮਹਿਮਾਨ ਦੇ ਤੌਰ ਤੇ ਡਾਕਟਰ ਮਨਮੋਹਨ ਕੌਸ਼ਲ ਵਿਸ਼ੇਸ਼ ਰੂਪ ਵਿੱਚ ਪਹੁੰਚੇ ਉਨ੍ਹਾਂ ਦੇ ਨਾਲ ਲਾਇਨਜ ਕੱਲਬ ਗ੍ਰੇਟਰ ਦੇ ਪ੍ਰਧਾਨ ਮੋਹਨ ਗੁਪਤਾ ਸਕੱਤਰ ਵਿਕਰਮ ਮਿੱਤਲ ਖਜਾਨਚੀ ਤਰੁਣ ਬਾਂਸਲ ਫਾਸਟ ਮੀਡੀਆ ਦੇ ਇੰਚਾਰਜ ਹਿਤੇਸ਼ ਗੁਪਤਾ ਐਡਵੋਕੇਟ ਬਿਕਰਮਜੀਤ ਸਿੰਘ ਰੰਧਾਵਾ ਵਿਸ਼ੇਸ਼ ਤੌਰ ਤੇ ਪਹੁੰਚੇ ਸਮਾਜ ਸੇਵਕ ਡਾਕਟਰ ਮਨਮੋਹਨ ਕੌਸ਼ਲ ਨੇ ਸ਼ਮਾ ਰੋਸ਼ਨ ਕਰਨ ਤੋਂ ਬਾਅਦ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਖੇਡਾਂ ਵਿਚ ਅੱਗੇ ਵਧਣ ਤੇ ਵੱਡੀਆਂ ਪ੍ਰਾਪਤੀਆਂ ਕਰਨ ਲਈ ਉਤਸ਼ਾਹਿਤ ਕੀਤਾ ਉਹਨਾਂ ਨੇ ਕਿਹਾ ਖੇਡਾਂ ਸਰੀਰ ਅਤੇ ਮਨ ਨੂੰ ਤੰਦਰੁਸਤ ਬਣਾਉਣ ਲਈ ਬਹੁਤ ਲਾਹੇਵੰਦ ਹਨ ਪੈਨਚਕ ਸਿਲਾਟ ਐਸੋਸੀਏਸ਼ਨ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਉਸ ਦੀਆਂ ਅੰਤਰਰਾਸ਼ਟਰੀ ਪ੍ਰਾਪਤੀਆਂ ਦੇ ਲਈ ਵਧਾਈ ਦਿੱਤੀ ਅਤੇ ਫਿੱਟ ਇੰਡੀਆ ਮੂਵਮੇਂਟ ਦੀਆਂ ਸਰਗਰਮੀਆਂ ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਵਿੱਚ ਵਧਾਉਣ ਲਈ ਸ਼ਲਾਘਾ ਕੀਤੀ ਮੁਕਾਬਲਿਆਂ ਦੇ ਵਿੱਚ ਖਿਡਾਰੀਆਂ ਨੇ ਆਪਣੀ ਖੇਡ ਦਾ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਮੈਡਲ ਜਿੱਤੇ ਮੁੰਡਿਆਂ ਵਿੱਚ ਜਸਕਰਨ ਸਿੰਘ, ਲਾਲ ਜੀ, ਆਇਨ ਨਿਗੋਯ, ਆਰਵ ਸੂਦ, ਗੁਰਅਰਮਾਨ ਸਿੰਘ, ਹਰ ਨਿਮਰਤ ਸਿੰਘ, ਲਾਵਣਆ ਮਲਹੋਤਰਾ, ਇਸ਼ਾਨ ਸ਼ਰਮਾ, ਸ਼ੌਰਆ ਗੁਪਤਾ, ਚਿਰਾਗ਼ ਗੁਪਤਾ, ਸਾਹਿਲ ਗੁਪਤਾ, ਨਿਤਿਸ਼ ਕੁਮਾਰ , ਰਾਘਵ ਗੋਇਲ, ਸੂਰਜ ਸਿੰਘ ਰਹੇ ਕੁੜੀਆਂ ਦੇ ਵਿਚ ਅੰਜੂ, ਮਨੀਸ਼ਾ, ਅਮਨਦੀਪ ਕੌਰ, ਜਮੁਨਾ ਭੋਈ, ਰਾਖੀ ਕੁਮਾਰੀ , ਕੁਮਕੁਮ ਜੱਸਲ, ਪ੍ਰਿਯਕਾ ਕੁਮਾਰੀ, ਪੱਪੀ, ਲਵਲੀ, ਪ੍ਰਿਆ ਕੁਮਾਰੀ ਆਦਿ ਨੇ ਮੈਡਲ ਹਾਸਿਲ ਕਿਤੇ ਇਨਾਮ ਵੰਡ ਸਮ ਦੇ ਲਈ ਸੀਨੀਅਰ ਕਾਂਗਰਸ ਨੇਤਾ ਲਾਲ ਸਿੰਘ ਲਾਲੀ ਵਿਸ਼ੇਸ਼ ਰੂਪ ਤੇ ਹਾਜ਼ਰ ਹੋਏ ਕੋਚ ਨੀਰਜ ਸ਼ਰਮਾ ਨੂੰ ਲਾਲ ਸਿੰਘ ਲਾਲੀ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤ ਸਰਕਾਰ ਦੇ ਅਧੀਨ “ਖੇਲੋ ਇੰਡੀਆ “ ਵਿੱਚ ਪੈਨਚਕ ਸਿਲਾਟ ਖੇਡ ਦੇ ਸ਼ਾਮਿਲ ਹੋਣ ਤੇ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਖਿਡਾਰੀਆਂ ਤੱਕ ਜਲਦੀ ਪਹੁੰਚਿਆ ਕਰਨਗੀਆਂ ਤੇ ਆਉਣ ਵਾਲੇ ਸਮੇਂ ਵਿੱਚ ਜਿਲਾ ਫਤਿਹਗੜ੍ਹ ਤੋਂ ਖਿਡਾਰੀ ਅੰਤਰਰਾਸ਼ਟਰੀ ਪੱਧਰ ਉੱਤੇ ਮੱਲਾਂ ਮਾਰਦੇ ਰਹਿਣਗੇ ਕੋਚ ਅਤੇ ਅੰਤਰਰਾਸ਼ਟਰੀ ਰੈਫ਼ਰੀ ਨੀਰਜ ਸ਼ਰਮਾ ਨੇ ਦੱਸਿਆ ਕਿ ਲੈਫਟੀਨੈਂਟ ਜਨਰਲ (ਰਿਟਾਇਰਡ) ਐਸ ਪ੍ਰਬੋਵੋ ਸੂਬਿਆਂਤੋ, ਇੰਟਰਨੈਸ਼ਨਲ ਪੈਨਚਕ ਸਿਲਾਟ ਫੈਡਰੇਸ਼ਨ ਜਕਾਰਤਾ, ਇੰਡੋਨੇਸ਼ੀਆ ਵੱਲੋਂ ਖਿਡਾਰੀ ਮਨੀਸ਼ਾ ਅਤੇ ਅੰਜੂ ਨੂੰ ਔਫੀਸ਼ਲ ਕੋਰਸ ਪੂਰਾ ਕਰਨ ਤੇ ਸਨਮਾਨਿਤ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਵੀ ਇੰਟਰਨੈਸ਼ਨਲ ਪੈਨਚਕ ਸਿਲਾਟ ਫੈਡਰੇਸ਼ਨ ਵੱਲੋਂ ਕਰਵਾਏ ਗਏ ਮੁਕਾਬਲਿਆਂ ਵਿੱਚ ਮੰਡੀ ਗੋਬਿੰਦਗੜ੍ਹ ਦੇ ਖਿਡਾਰੀਆਂ ਨੇ ਭਾਰਤ ਦੀ ਤਰਜਮਾਨੀ ਕੀਤੀ ਕਰਦੇ ਹੋਏ 14 ਮੈਡਲ ਜਿੱਤੇ ਇਸ ਮੌਕੇ ਤੇ ਜਿਲਾ ਰਗਬੀ ਸਕੱਤਰ ਗੁਰਵਿੰਦਰ ਸਿੰਘ , ਸਚਿਨ ਵਰਮਾ, ਸੱਜਣ ਸਿੰਘ ਹਾਜਰ ਰਹੇ ਪੈਨਚਕ ਸਿਲਾਟ ਐਸੋਸੀਏਸ਼ਨ ਜਿਲ੍ਹਾ ਫ਼ਤਹਿਗੜ੍ਹ ਦੇ ਪ੍ਰਧਾਨ ਅਸ਼ੋਕ ਮਲਹੌਤਰਾ ਨੇ ਜ਼ਿਲ੍ਹਾ ਮੁਕਾਬਲਿਆਂ ਦੇ ਜੇਤਆਂ ਨੂੰ ਵਧਾਈ ਦਿੱਤੀ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ।