News: ਪੰਜਾਬ

ਪਰਾਲੀ ਪ੍ਰਬੰਧਨ ਦੀਆਂ ਵੱਖ-ਵੱਖ ਖੇਤੀ ਮਸ਼ੀਨਾਂ ਦੀ ਕੀਤੀ ਜਾ ਰਹੀ ਹੈ ਵੈਰੀਫਿਕੇਸ਼ਨ-ਡਾ.ਵਾਲੀਆ

Friday, November 20 2020 10:28 AM
ਬਸੀ ਪਠਾਣਾ/ਫ਼ਤਹਿਗੜ੍ਹ ਸਾਹਿਬ, 20 ਨਵੰਬਰ (ਮੁਖਤਿਆਰ ਸਿੰਘ): ਮੁੱਖ ਖੇਤੀਬਾੜੀ ਅਫਸਰ ਡਾ.ਸੁਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂਹੰਦ ਨਾ ਸਾੜਨ ਬਾਰੇ ਪ੍ਰੇਰਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਪਰਾਲੀ ਨੂੰ ਸਾਂਭਣ ਵਾਲੀਆਂ ਖੇਤੀ ਮਸ਼ੀਨਾਂ ਉਪਦਾਨ 'ਤੇ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਧੁਨਿਕ ਖੇਤੀ ਮਸ਼ੀਨਾਂ 'ਤੇ ਪੰਜਾਬ ਸਰਕਾਰ ਵੱਲੋਂ ਸਹਿਕਾਰੀ ਸਭਾਵਾਂ, ਕਿਸਾਨਾਂ ਦੀਆਂ ਰਜਿਸਟਰਡ ਸੁਸਾਇਟੀਆਂ, ਰਜਿਸਟਰ ਕਿਸਾਨ ਗਰੁੱਪਾਂ, ਗ੍ਰਾਮ ਪੰਚਾਇਤਾਂ ਅਤੇ ਫਾਰਮਰ ਪ੍ਰੋਡਿਊਸਰ ਸੰਸਥਾਵਾਂ ਨੂੰ 80 ਫੀਸਦੀ ਅਤੇ ਨਿੱਜੀ...

ਭਵਾਨੀਗੜ ਵਿਖੇ ਕੈਂਪ ਦੌਰਾਨ ਐਸ.ਆਈ.ਐਸ ਸਕਿਊਰਟੀ ਗਾਰਡ ਲਈ 40 ਨੌਜਵਾਨਾਂ ਦੀ ਚੋਣ - ਰਵਿੰਦਰਪਾਲ ਸਿੰਘ

Friday, November 20 2020 10:27 AM
ਭਵਾਨੀਗੜ, 20 ਨਵੰਬਰ (ਜਗਸੀਰ ਲੌਂਗੋਵਾਲ) - ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲਾ ਸੰਗਰੂਰ 'ਚ ਵਿਸ਼ੇਸ਼ ਕੈਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਸ੍ਰੀ ਰਵਿੰਦਰ ਪਾਲ ਸਿੰਘ ਨੇ ਦਿੱਤੀ। ਉਨ੍ਰਾਂ ਦੱਸਿਆ ਕਿ ਬੀ.ਡੀ.ਪੀ.ਓ ਦਫ਼ਤਰ ਭਵਾਨੀਗੜ ਵਿਖੇ ਲਗਾਏ ਰੋਜ਼ਗਾਰ ਕੈਂਪ ਦੌਰਾਨ 100 ਪ੍ਰਾਰਥੀਆਂ ਨੇ ਸਮੂਲੀਅਤ ਕੀਤੀ ਅਤੇ 40 ਨੌਜਵਾਨਾਂ ਨੂੰੰ ਸਕਿਊਰਟੀ ਗਾਰਡ ਦੀ ਭਰਤੀ ਲਈ ਚੁਣਿਆ ਗਿਆ। ਉਨਾਂ ਦੱਸਿਆ ਕਿ ਅਜਿਹੇ ਕੈਂਪ ਜ਼ਿਲੇ ਦੀ ਹਰ ਸਬ ਡਵੀਜ਼ਨ ਪ...

ਆਂਗਨਵਾੜੀ ਮੁਲਾਜ਼ਮ ਯੂਨੀਅਨ ਸੀਟੂ ਵੱਲੋਂ 26 ਨਵੰਬਰ ਦੀ ਦੇਸ ਵਿਆਪਕ ਹੜਤਾਲ ਦੀਆਂ ਤਿਆਰੀਆਂ ਮੁਕੰਮਲ - ਊਸ਼ਾ ਰਾਣੀ

Friday, November 20 2020 10:26 AM
ਸੰਗਰੂਰ, 20 ਅਕਤੂਬਰ (ਜਗਸੀਰ ਲੌਂਗੋਵਾਲ) ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਭਰਵੀਂ ਕਨਵੈਨਸ਼ਨ ਸੰਗਰੂਰ ਵਿਖੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਵਿਚ ਹੋਈ । ਇਸ ਕਨਵੈਨਸ਼ਨ ਵਿੱਚ ਮਾਲਵਾ ਬੈਲਟ ਦੇ 11 ਜਿਲੇ ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਲੁਧਿਆਣਾ, ਪਟਿਆਲਾ, ਮੋਹਾਲੀ, ਫਤਹਿਗੜ੍ਹ ਸਾਹਿਬ, ਰੋਪੜ, ਮੁਕਤਸਰ ਸਾਹਿਬ ਮੋਗਾ ਦੀਆਂ ਆਗੂ ਭੈਣ ਨੇ ਭਾਗ ਲਿਆ । ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਫੈਡਰੇਸ਼ਨ ਆਫ ਆਂਗਣਵਾੜੀ ਵਰਕਰਜ਼ ਐਡ ਹੈਲਪਰ ਦੇ ਕੌਮੀ ਪ੍ਰਧਾਨ ਸ੍ਰੀ ਮਤੀ ਊਸ਼ਾ ਰਾਣੀ ਨੇ ਕਿਹਾ ਕਿ ਅੱਜ ਪੂਰਾ ਭਾਰਤ ਕੇਂਦਰ ਸਰਕਾ...

ਸੂਬੇ ਵਿਚ ਪੰਚਾਇਤਾਂ ਵੱਲੋਂ ਕਰਵਾਏ ਜਾਣ ਵਾਲੇ ਕੰਮਾਂ ਲਈ ਮੌਜੂਦਾ ਪੰਚਾਇਤਾਂ ਨੂੰ ਰਕਮ ਜਾਰੀ ਕਰਨ ਤੋਂ ਪਹਿਲਾਂ ਜਿਲ੍ਹਾ ਪਰਿਸ਼ਦ ਦੇ ਸੀਈਓ ਤੋਂ ਮੰਜੂਰੀ ਲੈਣੀ ਜਰੂਰੀ ਹੋਵੇਗੀ - ਡਿਪਟੀ ਮੁੱਖ ਮੰਤਰੀ

Friday, November 20 2020 10:25 AM
ਚੰਡੀਗੜ੍ਹ, 20 ਨਵੰਬਰ () ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਨਵੀਂ ਪੰਚਾਇਤਾਂ ਦੇ ਗਠਨ ਤਕ ਸੂਬੇ ਵਿਚ ਪੰਚਾਇਤਾਂ ਵੱਲੋਂ ਕਰਵਾਏ ਜਾਣ ਵਾਲੇ ਕੰਮਾਂ ਲਈ ਮੌਜੂਦਾ ਪੰਚਾਇਤਾਂ ਨੂੰ ਰਕਮ ਜਾਰੀ ਕਰਨ ਤੋਂ ਪਹਿਲਾਂ ਜਿਲ੍ਹਾ ਪਰਿਸ਼ਦ ਦੇ ਸੀਈਓ ਤੋਂ ਮੰਜੂਰੀ ਲੈਣੀ ਜਰੂਰੀ ਹੋਵੇਗੀ। ਇਸ ਤੋਂ ਇਲਾਵਾ, ਫਿਕਸ-ਡਿਪੋਜਿਟ ਦੀ ਵਰਤੋ ਕਰਨ ਤੋਂ ਪਹਿਲਾਂ ਰਾਜ ਪੱਧਰ 'ਤੇ ਵਿਭਾਗ ਦੇ ਨਿਦੇਸ਼ਕ ਤੋਂ ਮੰਜੂਰੀ ਲੈਣਾ ਜਰੂਰੀ ਕਰ ਦਿੱਤਾ ਗਿਆ ਹੈ।...

ਗਊਂ ਤਸਕਰੀ, ਗਊਂ ਹੱਤਿਆ ਅਤੇ ਗਊਂ ਰੱਖਿਆ 'ਤੇ ਪੰਜਾਬ ਗਊਂ ਸੇਵਾ ਕਮਿਸ਼ਨਰ ਸਖ਼ਤ ਅਪਰਾਧੀਆਂ 'ਤੇ ਕਮਿਸ਼ਨ ਦੀ ਪੈਨੀ ਨਜ਼ਰ - ਚੇਅਰਮੈਨ ਪੰਜਾਬ ਗਊਂ ਸੇਵਾ ਕਮਿਸ਼ਨ

Friday, November 20 2020 10:25 AM
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) ਪੰਜਾਬ ਗਊਂ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਜ਼ਿਲਾ ਪ੍ਰਸ਼ਾਸਨ ਨੂੰ ਗਊਂ ਤਸਕਰੀ ਅਤੇ ਗਊਂ ਹੱਤਿਆ ਤੇ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਉਨਾਂ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਰਾਜ ਵਿੱਚ ਗਊਂ ਹੱਤਿਆ ਅਤੇ ਗਊਂ ਤਸਕਰੀਆਂ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਅਤੇ ਅਪਾਰਾਧਿਕ ਸੋਚ ਰੱਖਣ ਵਾਲੇ ਵਿਅਕਤੀ ਗਊਂਧਨ ਨੂੰ ਨੁਕਸਾਨ ਪਹੁੰਚਾ ਰਹੇ ਹਨ ਅਤੇ ਕਮਿਸ਼ਨ ਇਨਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ। ਸ੍ਰੀ ਸਚਿਨ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਗਊਂ ਧਨ ਅਤੇ ਜਨਤਾ ਦੀ ਸੁਰੱਖਿਆ ਲਈ ਹਮੇ...

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ 0 ਤੋਂ 5 ਸਾਲ ਦੇ ਬੱਚਿਆਂ ਦੇ ਆਧਾਰ ਕਾਰਡ ਜਰੂਰ ਬਨਵਾਉਣ ਦੀ ਅਪੀਲ

Friday, November 20 2020 10:24 AM
ਸੰਗਰੂਰ, 20 ਨਵੰਬਰ (ਜਗਸੀਰ ਲੌਂਗੋਵਾਲ) - ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਨਮੋਲ ਸਿੰਘ ਧਾਲੀਵਾਲ ਨੇ ਜ਼ਿਲੇ ਦੇ ਵਸਨੀਕਾਂ ਅਤੇ ਖਾਸ ਕਰਕੇ ਆਧਾਰ ਕਾਰਡ ਬਣਨੋਂ ਵਾਂਝੇ ਰਹਿ ਗਏ ਨਾਗਰਿਕਾਂ ਸਮੇਤ ਨਵ ਜਨਮੇ ਬੱਚਿਆਂ ਤੋਂ ਲੈਕੇ 15 ਸਾਲਾਂ ਤੱਕ ਦੇ ਸਕੂਲੀ ਵਿਦਿਆਰਥੀਆਂ ਦੇ ਆਧਾਰ ਕਾਰਡ ਬਨਵਾਉਣ ਅਤੇ ਪਹਿਲਾਂ ਬਣੇ ਆਧਾਰ ਕਾਰਡਾਂ ਦਾ ਡਾਟਾ ਅਪਡੇਟ ਕਰਨ ਲਈ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਉਨਾਂ ਕਿਹਾ ਕਿ ਜ਼ਿਲੇ ਅੰਦਰ 100 ਫੀਸਦੀ ਨਾਗਰਿਕਾਂ ਦੇ ਆਧਾਰ ਕਾਰਡ ਲਾਜਮੀ ਤੌਰ 'ਤੇ ਬਨਾਉਣ ਲਈ ਸਕੂਲੀ ਬੱਚਿਆ, ਆਂਗਨਵਾੜੀ ਕੇਂਦਰਾਂ 'ਚ 5 ਸਾਲ ਤੋਂ ਛੋ...

ਇੰਜੀਨੀਅਰ ਮਨਜੀਤ ਸਿੰਘ ਨੇ ਬਤੌਰ ਨਿਗਰਾਨ ਇੰਜੀਨੀਅਰ ਦਾ ਅਹੁਦਾ ਸੰਭਾਲਿਆ

Friday, November 20 2020 10:23 AM
ਅੰਮ੍ਰਿਤਸਰ, 20 ਨਵੰਬਰ (ਪ.ਪ)- ਪੰਜਾਬ ਸਰਕਾਰ ਵੱਲੋਂ ਜਲ ਸਰੋਤ ਵਿਭਾਗ ਵਿੱਚ ਸਟਾਫ ਦੀ ਭਾਰੀ ਕਮੀ ਤੇ ਚੱਲਦਿਆ ਅਤੇ ਵਿਭਾਗ ਵਿੱਚ ਚਲ ਰਹੇ ਮਹੱਤਵਪੂਰਨ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਵਿਭਾਗ ਵਿੱਚੋ ਸੇਵਾ ਮੁਕਤ ਹੋ ਚੁੱਕੇ ਨਿਗਰਾਨ ਇੰਜੀਨੀਅਰ ਸ. ਮਨਜੀਤ ਸਿੰਘ ਵੱਲੋਂ ਮਹਿਕਮੇ ਪ੍ਰਤੀ ਪੂਰੀ ਇਮਾਨਦਾਰੀ ਅਤੇ ਉਤਸ਼ਾਹ ਨਾਲ ਨਿਭਾਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ, ਉਨ੍ਹਾਂ ਨੂੰ ਮੁੜ ਬਤੌਰ ਨਿਗਰਾਨ ਇੰਜੀਨੀਅਰ ਜਲ ਨਿਕਾਸ ਹਲਕਾ ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਲਏ ਫੈਸਲੇ ਅਤੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਇੰਜੀ...

ਸੂਬੇ ਦੀ ਅਨੁਸੂਚਿਤ ਜਾਤੀ ਤੇ ਜਨਜਾਤੀ ਦੀ ਮਹਿਲਾਵਾਂ ਨੂੰ ਆਤਮਨਿਰਭਰ ਬਨਾਉਣ ਤੇ ਸਵੈਰੁਜਗਾਰ ਸਥਾਪਿਤ ਕਰਨ ਲਈ ਦਸੰਬਰ ਮਹੀਨੇ ਵਿਚ ਵੱਖ-ਵੱਖ ਸਿਖਲਾਈਆਂ ਦਾ ਆਯੋਜਨ ਕੀਤਾ ਜਾਵੇਗਾ

Friday, November 20 2020 10:22 AM
ਚੰਡੀਗੜ੍ਹ, 20 ਨਵੰਬਰ (ਵਿ.ਵਾ.) - ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਵਿਚ ਸੂਬੇ ਦੀ ਅਨੁਸੂਚਿਤ ਜਾਤੀ ਤੇ ਜਨਜਾਤੀ ਦੀ ਮਹਿਲਾਵਾਂ ਨੂੰ ਆਤਮਨਿਰਭਰ ਬਨਾਉਣ ਤੇ ਸਵੈਰੁਜਗਾਰ ਸਥਾਪਿਤ ਕਰਨ ਲਈ ਦਸੰਬਰ ਮਹੀਨੇ ਵਿਚ ਵੱਖ-ਵੱਖ ਸਿਖਲਾਈਆਂ ਦਾ ਆਯੋਜਨ ਕੀਤਾ ਜਾਵੇਗਾ। ਸਿਖਲਾਈਆਂ ਦਾ ਆਯੋਜਨ ਸਾਇਨਾ ਨੇਹਵਾਲ ਖੇਤੀਬਾੜੀ ਤਕਨਾਲੋਜੀ ਸਿਖਲਾਈ ਅਤੇ ਵਿਦਿਅਕ ਸੰਸਥਾਨ ਵਿਚ ਹੋਵੇਗਾ।...

ਸਾਰੇ ਵਿਸ਼ਵ ਨੇ ਮੰਨਿਆ ਸੀ, ਸ਼੍ਰੀਮਤੀ ਇੰਦਰਾ ਗਾਂਧੀ ਦੀ ਲੀਡਰਸ਼ਿਪ ਦਾ ਲੋਹਾ - ਧਾਲੀਵਾਲ

Friday, November 20 2020 10:22 AM
ਫਗਵਾੜਾ 20 ਨਵੰਬਰ (ਪ.ਪ) ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੀ ਜਯੰਤੀ ਤੇ ਉਨ੍ਹਾਂ ਨੂੰ ਨਮਨ ਕਰਨ ਲਈ ਬਲਾਕ ਕਾਂਗਰਸ ਫਗਵਾੜਾ ਨੇ ਪ੍ਰਧਾਨ ਸੰਜੀਵ ਬੁੱਗਾ ਦੀ ਅਗਵਾਈ ਵਿਚ ਸਿਟੀ ਕਲੱਬ ਵਿਚ ਇੱਕ ਸਮਾਗਮ ਦਾ ਆਯੋਜਨ ਕੀਤਾ। ਜਿਸ ਵਿਚ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸ.ਬਲਵਿੰਦਰ ਸਿੰਘ ਧਾਲੀਵਾਲ ਨੇ ਕਾਂਗਰਸੀ ਨੇਤਾਵਾਂ ਨਾਲ ਮਿਲ ਕਰ ਉਨ੍ਹਾਂ ਦੀ ਫ਼ੋਟੋ ਤੇ ਫੁੱਲ ਚੜ੍ਹਾ ਕੇ ਨਮਨ ਕੀਤਾ ਅਤੇ ਕਿਹਾ ਕਿ ਸ਼੍ਰੀਮਤੀ ਗਾਂਧੀ ਇੱਕ ਦੂਰ-ਦਰਸ਼ੀ ਨੇਤਾ ਸਨ ਜਿੰਨਾ ਦੇ ਸ਼ਕਤੀਸ਼ਾਲੀ ਅਤੇ ਨਿਡਰ ਲੀਡਰਸ਼ਿਪ ...

ਡਿੱਗੂ ਡਿੱਗੂ ਕਰ ਰਹੇ ਕੈਟਲ ਸ਼ੈਡ ਦੀ ਇਮਾਰਤ ਦਾ ਕੰਮ ਹੋਇਆ ਸ਼ੁਰੂ

Friday, November 20 2020 10:21 AM
ਬਰੇਟਾ, 20 ਨਵੰਬਰ (ਪ.ਪ) ਲਗਭਗ 60 ਸਾਲ ਪਹਿਲਾਂ ਬਣੇ ਕ੍ਰਿਸ਼ਨਾਂ ਮੰਦਿਰ ਚੌਕ 'ਚ ਕੈਟਲ ਸ਼ੈਡ ਦੀ ਇਮਾਰਤ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਸੀ । ਜਿਸ ਸੰਬੰਧੀ ਅਨੇਕਾਂ ਵਾਰ ਸਿਵਲ ਪ੍ਰਸਾਸਨ ਦੇ ਉੱਚ ਅਧਿਕਾਰੀਆਂ ਦੇ ਨਾਲ ਨਾਲ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਵੀ ਇਸ ਵੱਲ ਨਜ਼ਰ ਮਾਰਨ ਦੀ ਖੇਚਲ ਕਰਨ ਲਈ ਕਿਹਾ ਜਾ ਚੁੱਕਾ ਸੀ ਪਰ ਕਿਸੇ ਵੀ ਅਧਿਕਾਰੀ ਦੇ ਕੰਨ ਤੇ ਜੂੰਅ ਤੱਕ ਨਹੀਂ ਸਰਕੀ ਪਰ ਕੁਝ ਕੁ ਮਹੀਨੇ ਪਹਿਲਾਂ ਬਣੇ ਮਾਰਕੀਟ ਕਮੇਟੀ ਦੇ ਚੇਅਰਮੈਨ ਗਿਆਨ ਚੰਦ ਸਿੰਗਲਾ ਵੱਲੋਂ ਇਸ ਕੈਟਲ ਸ਼ੈਡ ਦੀ ਇਮਾਰਤ ਨੂੰ ਜਲਦ ਹੀ ਨਵੇਂ ਸਿਰੇ ਤੋਂ ਬਣਾਉਣ ਦਾ ਵਿਸ਼ਵਾਸ...

ਦਿਨ ਦਿਹਾੜੇ ਚੋਰਾਂ ਨੇ ਨਗਦੀ ਤੇ ਸੋਨੇ 'ਤੇ ਕੀਤਾ ਹੱਥ ਸਾਫ

Friday, November 20 2020 10:20 AM
ਬਠਿੰਡਾ, 20 ਨਵੰਬਰ (ਪ.ਪ): ਬਠਿੰਡਾ ਜਿਲ੍ਹੇ ਦੇ ਪਿੰਡ ਮਹਿਤਾ ਵਿਖੇ ਦਿਨ ਦਿਹਾੜੇ ਚੋਰ ਇੱਕ ਘਰ 'ਚ ਦਾਖਲ ਹੋ ਕੇ ਸੋਨਾ ਤੇ ਨਗਦੀ ਚੋਰੀ ਕਰਕੇ ਲੈ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਕਾਸ਼ ਸਿੰਘ ਮਿਸਤਰੀ ਪੁੱਤਰ ਗੁਰਮੇਲ ਸਿੰਘ ਅਤੇ ਉਸ ਦਾ ਪਰਿਵਾਰ ਕਰੀਬ ਸਵੇਰੇ ਸਾਢੇ ਦਸ ਵਜੇ ਘਰ ਨੂੰ ਜਿੰਦਰਾ ਲਾਕੇ ਪਿੰਡ ਵਿੱਚ ਸੋਗ ਸਮਾਗਮ 'ਚ ਗਏ ਹੋਏ ਸਨ। ਇਸ ਦੌਰਾਨ ਜਦੋਂ 12 ਵਜੇ ਦੇ ਲਗਭਗ ਪ੍ਰਕਾਸ਼ ਸਿੰਘ ਅਚਾਨਕ ਘਰੇ ਕੋਈ ਕੰਮ ਆਇਆ ਤਾਂ ਕਮਰਿਆਂ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਟਰੰਕ, ਪੇਟੀਆਂ ਤੇ ਅਲਮਾਰੀ ਦਾ ਸਮਾਨ ਖਿਲਰਿਆ ਪਿਆ ਸੀ। ਜਦੋਂ ਪਰਿਵਾਰ ਨੇ ਸਮਾਨ ਦੀ ਪੜਤਾ...

ਆਮ ਆਦਮੀ ਪਾਰਟੀ ਵੱਲੋਂ ਧਰਤੀ 'ਚ ਦੱਬਿਆ ਆਟਾ ਗੁੰਨਣ ਦਾ ਐਲਾਨ

Friday, November 20 2020 10:18 AM
ਬਠਿੰਡਾ, 20 ਨਵੰਬਰ (ਪ.ਪ): ਨਗਰ ਨਿਗਮ ਅਧਿਕਾਰੀਆਂ ਵੱਲੋਂ ਧਰਤੀ 'ਚ ਦੱਬੇ ਆਟੇ ਦੇ ਮਾਮਲੇ ਤੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਇੱਕ ਹਫਤੇ ਦਾ ਅਲਟੀਮੇਟਮ ਦਿੱਤਾ ਹੈ। ਪਾਰਟੀ ਨੇ ਆਖਿਆ ਕਿ ਇਸ ਲਈ ਕਸੂਰਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਨਾਂ ਕੀਤੀ ਤਾਂ ਉਹ ਸੜਕਾਂ ਤੇ Àੱਤਰਨਗੇ। ਬਠਿੰਡਾ ਸ਼ਹਿਰੀ ਪ੍ਰਧਾਨ ਨਵਦੀਪ ਸਿੰਘ ਜੀਦਾ ਤੇ ਦਿਹਾਤੀ ਦੇ ਜਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸਿਵਿਆਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਵੱਲੋਂ ਭੇਜੇ ਗਏ ਆਟੇ ਦੇ ਰੂਪ 'ਚ ਰਾਸ਼ਨ ਨੂੰ ਗਰੀਬਾਂ ਵਿਚ ਵੰਡਣ ਦੀ ਬਜਾਏ ਜੌਗਰ ਪਾਰਕ ਕੋਲ ਟੋਆ ਪੱਟ ਕੇ ਦੱ...

ਪਾਵਨ ਸਰੂਪ ਅਟੈਚੀ 'ਚ ਬੰਦ ਕਰਕੇ ਪੂਨੇ ਲਿਜਾਣ ਦੀ ਕੋਸ਼ਿਸ਼ ਦੀ ਭਾਈ ਲੌਂਗੋਵਾਲ ਵੱਲੋਂ ਨਿਖੇਧੀ

Friday, November 20 2020 10:18 AM
ਲੌਂਗੋਵਾਲ, 20 ਨਵੰਬਰ (ਜਗਸੀਰ ਲੌਂਗੋਵਾਲ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਿੱਖ ਮਰਯਾਦਾ ਦੇ ਉਲਟ ਅਟੈਚੀ ਵਿਚ ਬੰਦ ਕਰਕੇ ਹਵਾਈ ਜਹਾਜ਼ ਰਾਹੀਂ ਪੂਨੇ ਲਿਜਾਣ ਦੀ ਦੋ ਵਿਅਕਤੀਆਂ ਵੱਲੋਂ ਕੀਤੀ ਕੋਸ਼ਿਸ਼ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਹਾਜ਼ਰ ਨਾਜ਼ਰ ਗੁਰੂ ਹਨ ਅਤੇ ਪਾਵਨ ਸਰੂਪ ਨੂੰ ਇਕ ਥਾਂ ਤੋਂ ਦੂਜੀ ਥਾਂ ਲੈਜਾਣ ਦੀ ਇਕ ਮਰਯਾਦਾ ਹੈ। ਉਨ੍ਹਾਂ ਕਿਹਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ...

ਸਰਦੀ ਦੇ ਮੋਸਮ ਵਿੱਚ ਸਿਹਤ ਦਾ ਧਿਆਨ ਰੱਖਣ ਦੀ ਜਰੂਰਤ : ਡਾ. ਅਦਿੱਤੀ ਸਲਾਰੀਆ

Wednesday, November 18 2020 10:43 AM
ਪਠਾਨਕੋਟ, 18 ਨਵੰਬਰ (ਪ.ਪ) ਕੁਝ ਸਾਲਾਂ ਤੋਂ ਤਾਪਮਾਨ ਦੇ ਬਦਲਾਵ ਕਾਰਨ ਸਰਦੀ ਦੇ ਮੌਸਮ ਦੀ ਸ਼ੁਰੂਆਤ ਤੋਂ ਪਹਿਲਾਂ ਜੋ ਸੁੱਕੀਆਂ ਹਵਾਵਾਂ ਡਰਾਈ ਵੇਬਜ਼ ਚਲਦੀਆਂ ਹਨ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੀਆਂ ਹਨ ਇਹ ਇਨਸਾਂਨਾ ਨੂੰ ਤਾਂ ਪ੍ਰਭਾਵਿਤ ਕਰਦੀਆਂ ਹੀ ਹਨ ਇਸ ਦੇ ਨਾਲ ਹੀ ਪੋਦਿਆਂ, ਪਸ਼ੂ-ਪੰਛੀਆਂ ਅਤੇ ਫਸਲਾਂ ਵੀ ਪ੍ਰਭਾਵਿਤ ਹੁੰਦੀਆਂ ਹਨ। ਇਹ ਪ੍ਰਗਟਾਵਾਂ ਡਾ. ਆਦਿੱਤੀ ਸਲਾਰੀਆ ਏ.ਸੀ.ਐਸ.ਪਠਾਨਕੋਟ ਨੇ ਕੀਤਾ। ਉਨ੍ਹਾਂ ਕਿਹਾ ਕਿ ਸਰਦੀ ਦਾ ਮੋਸਮ ਸੁਰੁ ਹੋ ਗਿਆ ਹੈ। ਸਰਕਾਰ ਵਲੋਂ ਇਹਨਾਂ ਤੋਂ ਬਚਾÀ ਦੇ ਉਪਰਾਲੇ ਵੀ ਕੀਤੇ ਜਾ ਰਹੇ ਹਨ ਕਿਉਂਕਿ ਪਿਛਲੇ ਸਾਲ 19-20 ਦ...

ਸੁਵਾਮੀ ਕਮਲਾਨੰਦ ਗਿਰੀ ਜੀ ਮਹਾਰਾਜ ਦਾ ਜਨਮ ਮਹਾਉਤਸਵ ਮਨਾਉਣ ਸਬੰਧੀ ਹੋਈ ਮੀਟਿੰਗ

Wednesday, November 18 2020 10:37 AM
ਮਲੋਟ/ਮੁਕਤਸਰ, 18 ਨਵੰਬਰ (ਪ.ਪ) ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਰਾਮ ਭਵਨ ਵਿਖੇ ਸ੍ਰੀ ਕਲਿਆਣ ਕਮਲ ਆਸਰਮ ਹਰਿਦੁਆਰ ਦੇ ਅਨੰਤ ਸ੍ਰੀ ਵਿਭੂਸ਼ਿਤ 1008 ਮਹਾਮੰਡਲੇਸ਼ਰ ਸੁਵਾਮੀ ਕਮਲਾਨੰਦ ਗਿਰੀ ਜੀ ਮਹਾਰਾਜ ਦਾ 61ਵਾਂ ਜਨਮ ਮਹਾਉਤਸਵ ਧੂਮਧਾਮ ਨਾਲ ਮਨਾਉਣ ਸਬੰਧੀ ਪੁਰਸ਼ ਮੰਡਲ ਦੀ ਮੀਟਿੰਗ ਹੋਈ। ਜਿਸ ਵਿਚ ਸਵਾਮੀ ਕਮਲਾਨੰਦ ਜੀ ਦੀ ਪ੍ਰਧਾਨਗੀ ਹੇਠ ਮੰਡਲ ਦੇ ਅਹੁਦੇਦਾਰਾਂ ਨੇ ਭਾਗ ਲਿਆ ਅਤੇ ਜਨਮ ਮਹਾਉਤਸਵ ਸਬੰਧੀ ਵੱਖ-ਵੱਖ ਕੰਮਾਂ ਨੂੰ ਲੈ ਕੇ ਡਿਊਟੀਆਂ ਲਗਾਈਆ ਗਈਆਂ। ਪ੍ਰਵਕਤਾ ਹੰਸਰਾਜ ਦਾਬੜਾ ਅਤੇ ਨਥੂ ਰਾਮ ਗੋਇਲ ਨੇ ਦੱਸਿਆ ਕਿ ਗੁਰੂ ਜੀ ਮਹਾਰਾਜ ਦਾ 61ਵਾਂ ਜਨਮ ਮਹਾ...

E-Paper

Calendar

Videos