Arash Info Corporation

ਕੈਪਟਨ ਸੰਦੀਪ ਸੰਧੂ ਦੀ ਅਗਵਾਈ 'ਚ ਰਿਟਾਇਰਡ ਨਾਇਬ ਤਹਿਸੀਲਦਾਰ ਹਰਬੰਸ ਸਿੰਘ ਪਮਾਲੀ ਕਾਂਗਰਸ 'ਚ ਸਾਮਿਲ

20

November

2020

ਜੋਧਾਂ 20 ਨਵੰਬਰ (ਪ.ਪ) ਵਿਧਾਨ ਸਭਾ ਹਲਕਾ ਦਾਖਾ ਅੰਦਰ ਅੱਜ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆਂ ਜਦੋ ਸਿਵਲ ਪ੍ਰਸ਼ਾਸਨ ਵਿੱਚ ਵਧੀਆਂ ਸੇਵਾਵਾਂ ਦੇਣ ਵਾਲੇ ਰਿਟਾਇਰਡ ਨਾਇਬ ਤਹਿਸੀਲਦਾਰ ਹਰਬੰਸ ਸਿੰਘ ਪਮਾਲੀ ਨੇ ਕੈਪਟਨ ਸੰਦੀਪ ਸਿੰਘ ਸੰਧੂ ਸਿਆਸੀ ਸਕੱਤਰ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸਾਮਲ ਹੋਏ। ਕਾਂਗਰਸ ਪਾਰਟੀ ਵਿੱਚ ਸਾਮਲ ਹੋਣ ਸਮੇ ਹਰਬੰਸ ਸਿੰਘ ਪਮਾਲੀ ਰਿਟਾਇਰਡ ਨਾਇਬ ਤਹਿਸੀਲਦਾਰ ਨੇ ਕਿਹਾ ਕਿ ਉਹ ਕੈਪਟਨ ਸੰਦੀਪ ਸਿੰਘ ਸੰਧੂ ਜੀ ਵੱਲੋ ਹਲਕਾ ਦਾਖਾ ਅੰਦਰ ਕਰਵਾਏ ਜਾ ਰਹੇ ਰਿਕਾਰਡਤੋੜ੍ਹ ਵਿਕਾਸ ਨੂੰ ਵੇਖਦੇ ਹੋਏ ਅੱਜ ਕਾਂਗਰਸ ਪਾਰਟੀ ਵਿੱਚ ਸਾਮਲ ਹੋ ਰਹੇ ਹਨ ਅਤੇ ਭਵਿੱਖ ਵਿੱਚ ਤਨੋ ਮਨੋ ਪਾਰਟੀ ਦੀ ਲਈ ਸੇਵਾ ਕਰਨਗੇ। ਕੈਪਟਨ ਸੰਦੀਪ ਸਿੰਘ ਸੰਧੂ ਵੱਲੋ ਜਿੱਥੇ ਵੀ ਡਿਊਟੀ ਲਗਾਈ ਜਾਵੇਗੀ ਉਸਨੂੰ ਪੂਰੀ ਈਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਸਮੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਹਰਬੰਸ ਸਿੰਘ ਪਮਾਲੀ ਨੂੰ ਕਾਂਗਰਸ ਪਾਰਟੀ ਅੰਦਰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ, ਇੰਨਾ ਦੇ ਤਜਰਬੇ ਦਾ ਪਾਰਟੀ ਨੂੰ ਜਰੂਰ ਫਾਇਦਾ ਮਿਲੇਗਾ। ਇਸ ਸਮੇ ਸੁਖਵਿੰਦਰ ਸਿੰਘ ਗੋਲੂ ਸਰਪੰਚ ਪਮਾਲੀ, ਅਜਮੇਰ ਸਿੰਘ ਪੰਚ ਅਤੇ ਹਰਮੇਲ ਸਿੰਘ ਪਮਾਲੀ ਵਿਸੇਸ ਤੌਰ ਤੇ ਹਾਜਰ ਸਨ।