Arash Info Corporation

ਸਾਲਾਨਾ ਕੇਂਦਰੀ ਸਮਾਗਮ ਦੇ ਦੂਜੇ ਦਿਨ ਵਿਦਿਆਰਥੀ ਸੰਮੇਲਨ ਦਾ ਆਯੋਜਨ

20

November

2020

ਲੁਧਿਆਣਾ 20 ਨਵੰਬਰ (ਜੱਗੀ): ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਵੀਡਿਓ ਕਾਨਫਰੰਸਿੰਗ ਰਾਹੀਂ ਆਯੋਜਿਤ ਕੀਤੇ ਜਾ ਰਹੇ ਪੰਜ ਰੋਜ਼ਾ ਸਾਲਾਨਾ ਕੇਂਦਰੀ ਸਮਾਗਮ ਦੇ ਦੂਜੇ ਦਿਨ ਅੱਜ ਅਕਾਦਮਿਕ ਕੌਂਸਲ ਦੇ ਪ੍ਰਬੰਧ ਹੇਠ ਕੇਂਦਰੀ ਵਿਦਿਆਰਥੀ ਕੌਂਸਲ ਵਲੋਂ ਵਿਦਿਆਰਥੀ ਸੰਮੇਲਨ ਕਰਵਾਇਆ ਗਿਆ। ਜਸਕੀਰਤ ਸਿੰਘ ਪ੍ਰਧਾਨ ਕੇਂਦਰੀ ਵਿਦਿਆਰਥੀ ਕੌਂਸਲ ਨੇ ਸੁਆਗਤੀ ਸ਼ਬਦ ਕਹਿੰਦਿਆਂ ਸੰਮੇਲਨ ਦਾ ਮਨੋਰਥ ਸਾਂਝਾ ਕੀਤਾ। ਆਰੰਭ ਵਿੱਚ ਇੰਜੀ. ਅਮਰਪ੍ਰੀਤ ਸਿੰਘ ਨੇ ਕੇਂਦਰੀ ਵਿਦਿਆਰਥੀ ਕੌਂਸਲ ਦੀਆਂ ਪਿਛਲੇ ਸਾਲ ਦੀਆਂ ਸਮੁੱਚੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦਿੱਲੀ, ਮਲੇਸ਼ੀਆ, ਲੁਧਿਆਣਾ ਅਤੇ ਸੁਲਤਾਨਪੁਰ ਲੋਧੀ ਆਦਿਕ ਸਥਾਨਾਂ 'ਤੇ ਵਿਦਿਆਰਥੀ ਕੌਂਸਲ ਵੱਲੋਂ ਕਰਵਾਏ ਸਫਲ ਸਮਾਗਮਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਯੂ. ਐਨ. ਓ. ਦੀ ਵਿਸ਼ਵ ਸ਼ਾਂਤੀ ਕੌਂਸਲ ਨਾਲ ਜੁੜੀ ਮਿਸ ਸੂਜ਼ੀ ਕਾਂਗ, ਮੈਨੇਜਰ 8WPL, Southern Seoul 2ranch ਨੇ ਹਾਜ਼ਰੀਨ ਕਾਰਜ ਕਰਤਾਵਾਂ ਨੂੰ ਸਮਾਗਮ ਲਈ ਆਪਣੀਆਂ ਸ਼ੁਭ ਇਛਾਵਾਂ ਭੇਟ ਕਰਦਿਆਂ ਆਪਣੀ ਸੰਸਥਾ ਅਤੇ ਸਟੱਡੀ ਸਰਕਲ ਵੱਲੋਂ ਵਿਸ਼ਵ ਸ਼ਾਂਤੀ ਲਈ ਨਿਭਾਈ ਜਾ ਰਹੀ ਵਿਸ਼ੇਸ਼ ਭੂਮਿਕਾ ਦਾ ਜ਼ਿਕਰ ਕੀਤਾ। ਪ੍ਰੋ. ਮਨਿੰਦਰ ਸਿੰਘ ਸਟੇਟ ਪ੍ਰਧਾਨ, ਪੰਜਾਬ ਸਟੇਟ ਕੌਂਸਲ ਨੇ ਮਿਸ ਸੂਜ਼ੀ ਕਾਂਗ ਦਾ ਧੰਨਵਾਦ ਕਰਦਿਆਂ ਸਮੂੰਹ ਨੌਜਵਾਨਾਂ ਨੂੰ ਗੁਰਮਤਿ ਫ਼ਲਸਫ਼ੇ ਦੇ ਮੂਲ ਸੰਕਲਪ 'ਸਰਬੱਤ ਦਾ ਭਲਾ' ਨੂੰ ਆਪਣੇ ਜੀਵਨ ਦਾ ਉਦੇਸ਼ ਬਨਾਉਣ ਲਈ ਪ੍ਰੇਰਨਾ ਕੀਤੀ ਅਤੇ ਪ੍ਰੋ. ਪੂਰਨ ਸਿੰਘ ਦੇ 'ਖਾਲਸੇ ਦੇ ਆਦਰਸ਼' ਵਾਲੇ ਸੰਕਲਪ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਦਾ ਸੰਦੇਸ਼ ਦਿੱਤਾ। ਪ੍ਰੋ. ਗੁਰਪ੍ਰੀਤ ਸਿੰਘ, ਡਿਪਟੀ ਚੀਫ਼ ਆਰਗੇ ਨਾਈਜ਼ਰ, ਅਕਾਦਮਿਕ ਕੌਂਸਲ ਨੇ ਵਿਚਾਰ ਪੇਸ਼ ਕਰਦਿਆਂ ਵਿਦਿਅਕ ਅਦਾਰਿਆਂ ਵਿਚ ਗੁਰਮਤਿ ਚੇਤਨਾ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਵਿਅਕਤੀਗਤ ਸ਼ਖਸੀ ਰਹਿਣੀ-ਬਹਿਣੀ ਨੂੰ ਹੋਰ ਮਜ਼ਬੂਤ ਕਰਨ ਦੀ ਪ੍ਰੇਰਨਾ ਕੀਤੀ। ਡਾ. ਮਨਦੀਪ ਸਿੰਘ, ਜ਼ੋਨਲ ਸਕੱਤਰ, ਅਬੋਹਰ-ਫਾਜ਼ਿਲਕਾ-ਸ੍ਰੀ ਗੰਗਾ ਨਗਰ ਜ਼ੋਨ ਨੇ ਵਿਦਿਆਰਥੀਆਂ ਨੂੰ ਗੁਰਬਾਣੀ ਦੀ ਰੌਸ਼ਨੀ ਵਿਚ ਉਦੇਸ਼ ਭਰਪੂਰ ਜ਼ਿੰਦਗੀ ਜਿਊਣ ਵੱਲ ਉਤਸ਼ਾਹਿਤ ਕੀਤਾ। ਅਖੀਰ ਵਿੱਚ ਫਾਊਂਡਰ ਮੈਂਬਰ ਗੁਰਮੀਤ ਸਿੰਘ ਡਾਇਰੈਕਟਰ ਭਾਈ ਕਾਨ੍ਹ ਸਿੰਘ ਨਾਭਾ ਨੇ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਆਪਣਾ ਜਥੇਬੰਦਕ ਸੁਨੇਹਾ ਸਾਂਝਾ ਕਰਦਿਆਂ ਪ੍ਰੋਗਰਾਮ ਦੀ ਸਫਲਤਾ ਲਈ ਕੇਂਦਰੀ ਵਿਦਿਆਰਥੀ ਕੌਂਸਲ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਸਿਮਰਨ ਅਤੇ ਸੇਵਾ ਦਾ ਸੰਕਲਪ ਦ੍ਰਿੜ ਕਰਵਾਇਆ। ਇਸ ਸਮੇਂ ਵਿਦਿਆਰਥੀ ਅਹੁਦੇਦਾਰ ਕਿਰਨਵੀਰ ਸਿੰਘ ਮੋਗਾ, ਸਹਿਜਦੀਪ ਕੌਰ ਦਿੱਲੀ, ਸਿਮਰਨ ਕੌਰ ਆਸਨਸੋਲ, ਵਿਸ਼ਾਲ ਸਾਜਨ ਸਿੰਘ ਅਤੇ ਡਾ. ਅਮਨਦੀਪ ਸਿੰਘ ਅੰਮ੍ਰਿਤਸਰ ਨੇ ਵੀ ਵਿਚਾਰਾਂ ਦੀ ਸਾਂਝ ਪਾਈ। ਸਮਾਗਮ ਦਾ ਤਕਨੀਕੀ ਸੰਚਾਲਨ ਹਰਮੋਹਿੰਦਰ ਸਿੰਘ ਨੰਗਲ ਸਟੇਟ ਸਕੱਤਰ, ਪੰਜਾਬ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਗਿਆ। ਇਸ ਮੌਕੇ ਦੇਸ਼-ਵਿਦੇਸ਼ ਤੋਂ ਵਿਦਿਆਰਥੀ ਪ੍ਰਤੀਨਿੱਧ ਵੱਡੀ ਗਿਣਤੀ ਵਿਚ ਹਾਜ਼ਰ ਸਨ।