Arash Info Corporation

ਬਲਬੀਰ ਸਿੰਘ ਦੇ ਅਕਾਲ ਚਲਾਣੇ 'ਤੇ ਵੱਖ-ਵੱਖ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ

24

November

2020

ਅਮਰਗੜ੍ਹ, 24 ਨਵੰਬਰ (ਹਰੀਸ਼ ਅਬਰੋਲ) ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਰਹੇ ਸਰਦਾਰ ਸੋਹਣ ਸਿੰਘ ਦੇ ਪੁੱਤਰ ਬਲਵੀਰ ਸਿੰਘ (64) ਪਿਛਲੇ ਦਿਨੀਂ ਅਚਾਨਕ ਸਵਰਗ ਸਧਾਰ ਗਏ। ਇਸ ਦੁੱਖ ਦੀ ਘੜੀ ਮੌਕੇ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ,ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾ, ਪ੍ਰੋ: ਜਸਵੰਤ ਸਿੰਘ ਗੱਜਣਮਾਜਰਾ, ਸਵਰਨਜੀਤ ਸਿੰਘ ਪਨੇਸਰ ਐੱਮ.ਡੀ.ਦਸਮੇਸ਼ ਮਕੈਨੀਕਲ ਵਰਕਸ, ਯੂਥ ਕਾਂਗਰਸ ਆਗੂ ਗੁਰਜੋਤ ਸਿੰਘ ਢੀਂਡਸਾ, ਮਨਜਿੰਦਰ ਸਿੰਘ ਬਿੱਟਾ ਪੀਏ ਧੀਮਾਨ, ਗੁਰਵੀਰ ਸਿੰਘ ਸੋਹੀ, ਸਰਬਜੀਤ ਸਿੰਘ ਗੋਗੀ ਸਾਬਕਾ ਅਮਰਗੜ੍ਹ, ਪਲਵਿੰਦਰ ਸਿੰਘ ਚੰਨਾ ਝੂੰਦਾਂ ਚੇਅਰਮੈਨ ਮਾਰਕੀਟ ਕਮੇਟੀ ਅਮਰਗੜ੍ਹ, ਉਪ ਚੇਅਰਮੈਨ ਮਹਿੰਦਰ ਸਿੰਘ, ਜਸਵਿੰਦਰ ਸਿੰਘ ਦੱਦੀ, ਮਨਜਿੰਦਰ ਸਿੰਘ ਬਾਵਾ, ਪ੍ਰਦੀਪ ਜੱਗੀ, ਪਰਮਜੀਤ ਸਿੰਘ ਆੜ੍ਹਤੀ, ਰਾਜਿੰਦਰ ਸਿੰਘ ਟੀਨਾ ਨੰਗਲ, ਦੁਆਰਕਾ ਦਾਸ ਭੋਲਾ ਸਾਬਕਾ ਸਰਪੰਚ, ਸ਼ਰਧਾ ਰਾਮ ਤੋਂ ਇਲਾਵਾ ਇਲਾਕੇ ਦੀਆਂ ਧਾਰਮਿਕ, ਸਮਾਜਿਕ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ।