ਰਾਸ਼ਨ ਵੰਡ ਪ੍ਰਣਾਲੀ ਵਿਚ ਭ੍ਰਿਸ਼ਟਾਚਾਰ ਨੂੰ ਰੋਕਣ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਜੀ ਦੇ ਨਿਰਦੇਸ਼ਾਂ ਤੋ ਸਮਾਰਟ ਰਾਸ਼ਨ ਕਾਰਡ ਵੰਡੇ

24

November

2020

ਮੰਡੀ ਗੋਬਿੰਦਗੜ੍ਹ, 24 ਨਵੰਬਰ (ਮੁਖਤਿਆਰ ਸਿੰਘ/ਹਰਜਿੰਦਰ ਧੀਮਾਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਸਰਕਾਰੀ ਡਿਪੂਆਂ ਦੇ ਰਾਸ਼ਨ ਦੀ ਵੰਡ ਨੂੰ ਲੈ ਕੇ ਹੋ ਰਹੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਨਵੇਂ ਸਮਾਰਟ ਰਾਸ਼ਨ ਕਾਰਡ ਬਣਾਏ ਜਾ ਰਹੇ ਜਿਨ੍ਹਾਂ ਦਾ ਕੰਮ ਸਾਰਾ ਆਨਲਾਈਨ ਹੋਵੇਗਾ ਅਤੇ ਇਸ ਕਾਰਡ ਦੇ ਜਰੀਏ ਕੋਈ ਵੀ ਕਾਰਡ ਹੋਲਡਰ ਜਿਥੇ ਮਰਜ਼ੀ ਆਪਣਾਂ ਰਾਸ਼ਨ ਲੈ ਸਕੇਗਾ, ਇਹ ਵਿਚਾਰ ਬਲਾਕ ਪ੍ਰਧਾਨ ਸੰਜੀਵ ਦੱਤਾ ਨੇ ਪਿੰਡ ਕੋਟਲਾ ਵਿਚ ਪਿੰਡ ਕੋਟਲਾ ਦੇ ਸਰੰਪਚ ਹਰਮੇਲ ਸਿੰਘ ਦੀ ਰਹਿਨੁਮਾਈ ਹੇਠ ਡਿਪੂ ਹੋਲਡਰ ਵਲੋ ਪਿੰਡ ਵਾਸੀਆਂ ਨੂੰ ਵੰਡੇ ਜਾ ਮੁਫਤ ਸਮਾਰਟ ਰਾਸ਼ਨ ਕਾਰਡ ਵੰਡਦੇ ਹੋਏ ਇਹ ਵਿਚਾਰ ਪੱਤਰਕਾਰਾਂ ਨਾਲ ਸਾਝੇਂ ਕੀਤੇ ਉਨ•ਾਂਕਿਹਾ ਕਿ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਜੀ ਦੇ ਉਦਮ ਸਦਕਾ ਹਲਕਾ ਅਮਲੋਹ ਦੇ ਸ਼ਹਿਰਾਂ ਅਤੇ ਪਿੰਡਾਂ ਵਿਚ ਇਹ ਸਮਾਰਟ ਰਾਸ਼ਨ ਕਾਰਡ ਵੰਡੇ ਜਾ ਰਹੇ ਹਨ ਜਿਸ ਦੀ ਲੜੀ ਤਹਿਤ ਕਰੀਬ 250 ਸਮਾਰਟ ਰਾਸ਼ਨ ਕਾਰਡ ਵੰਡੇ ਗਏ ਹਨ, ਉਨ੍ਹਾਂ ਕਿਹਾ ਕਿ ਇਸ ਰਾਸ਼ਨ ਕਾਰਡ ਨਾਲ ਉਹ ਕਿਸੇ ਵੀ ਡਿਪੂ ਤੋਂ ਰਾਸ਼ਨ ਲੈ ਸਕਦੇ ਹਨ ਇਸ ਮੋਕੇ ਉਨ੍ਹਾਂ ਦੇ ਨਾਲ ਜਿਲਾ ਪ੍ਰਧਾਨ ਨੀਲਮ ਰਾਣੀ ਮਹਿਲਾ ਕਾਂਗਰਸ, ਅਨੀਤਾ ਸ਼ਾਰਦਾ ਦਿਹਾਤੀ ਬਲਾਕ ਪ੍ਰਧਾਨ ਮਹਿਲਾ ਕਾਂਗਰਸ, ਸਿਮਰਨਜੀਤ ਕੋਰ ਜਰਨਲ ਸਕੱਤਰ ਜਿਲਾ ਮਹਿਲਾ ਕਾਂਗਰਸ, ਬਲਦੇਵ ਸ਼ਰਮਾਂ ਸੀਨੀਅਰ ਕਾਂਗਰਸੀ ਆਗੂ, ਧਰਮਿੰਦਰ ਸਿੰਘ ਪੰਚ ਕੋਟਲਾ, ਸਵਰਨਜੀਤ ਕੋਰ ਪੰਚ, ਨੱਛਤਰ ਕੋਰ ਪੰਚ, ਜੀਤ ਸਿੰਘ ਪੰਚ, ਸੋਮਨਾਥ ਪੰਚ, ਸੁਰਿੰਦਰ ਸਿੰਘ ਡਿਪੂ ਹੋਲਡਰ, ਹੈਪੀ ਸ਼ਾਰਦਾ, ਸੁਖਵਿੰਦਰ ਸਿੰਘ, ਗੁਰਨਾਮ ਸਿੰਘ, ਭੁਪਿੰਦਰ ਸਿੰਘ ਦੀਪ ਟੈਂਟ ਤੋਂ ਇਲਾਵਾ ਹੋਰ ਵੀ ਕਾਂਗਰਸੀ ਆਗੂ ਅਤੇ ਪਿੰਡ ਦੀਆਂ ਸਖਸ਼ੀਅਤਾਂ ਹਾਜਰ ਸਨ।