News: ਪੰਜਾਬ

ਦੋਹਤਾ ਨਿਕਲਿਆ ਏਆਈਜੀ ਦੀ ਮਾਂ ਦਾ ਕਾਤਲ

Friday, October 5 2018 06:49 AM
ਜਲੰਧਰ, ਕਮਿਸ਼ਨਰੇਟ ਪੁਲੀਸ ਨੇ ਪੀਏਪੀ ਵਿੱਚ ਤਾਇਨਾਤ ਏਆਈਜੀ ਸਰੀਨ ਕੁਮਾਰ ਦੀ ਮਾਤਾ ਸ਼ੀਲਾ ਰਾਣੀ ਦਾ ਕਤਲ ਕਰਨ ਵਾਲੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦਕੋਹਾ ਇਲਾਕੇ ਵਿੱਚ 16 ਤੇ 17 ਸਤੰਬਰ ਦੀ ਦਰਮਿਆਨੀ ਰਾਤ ਨੂੰ ਏਆਈਜੀ ਸਰੀਨ ਕੁਮਾਰ ਦੀ ਮਾਤਾ ਦਾ ਲੁੱਟ ਖੋਹ ਦੀ ਨੀਅਤ ਨਾਲ ਕਤਲ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਗਹਿਣੇ ਤੇ ਪੈਸੇ ਲੁੱਟ ਲਏ ਸਨ। ਉਨ੍ਹਾਂ ਦੱਸਿਆ ਕਿ ਸ਼ੀਲਾ ਰਾਣੀ ਦੇ ਕਤਲ ਵਿੱਚ ਉਸ ਦਾ ਦੋਹਤਾ ਹੀ ਮੁਜਰਮ ਪਾਇਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਸ਼ਿਵਮ ਕੁਮਾਰ ਅਤੇ ਕਰਨ ਕੁਮਾਰ ਦੋਵੇਂ ਵਾ...

ਧਾਰਮਿਕ ਮੋਰਚੇ ਨੇ ਸੁਰੱਖਿਆ ਏਜੰਸੀਆਂ ਦੀ ਪ੍ਰੇਸ਼ਾਨੀ ਵਧਾਈ

Wednesday, October 3 2018 07:00 AM
ਲੰਬੀ/ਡੱਬਵਾਲੀ, ਪੰਜਾਬ ਸਰਕਾਰ ਅਤੇ ਅਕਾਲੀ ਦਲ ਵਿਚਾਲੇ ਚੱਲ ਰਹੀ ਸਿਆਸੀ ਜੰਗ ਦਰਮਿਆਨ ਸਿੱਖ ਜਥੇਬੰਦੀਆਂ ਨੇ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ‘ਧਾਰਮਿਕ ਮੋਰਚਾ’ ਖੋਲ੍ਹ ਦਿੱਤਾ ਹੈ। ਸਿੱਖ ਜਥੇਬੰਦੀਆਂ ਵੱਲੋਂ ਸਿਆਸੀ ਰੈਲੀਆਂ ਵਾਲੇ ਦਿਹਾੜੇ 7 ਅਕਤੂਬਰ ਨੂੰ ਵਿਸ਼ਾਲ ਰੋਸ ਮਾਰਚ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ਡੱਬਵਾਲੀ-ਬਰਗਾੜੀ ਬਰਾਸਤਾ ਲੰਬੀ-ਬਾਦਲ ਰਵਾਨਾ ਹੋਣ ਵਾਲੇ ਰੋਸ ਮਾਰਚ ਨੇ ਕਾਂਗਰਸ ਦੀ ਕਿੱਲਿਆਂਵਾਲੀ ਰੈਲੀ ਨੂੰ ਸਫ਼ਲ ਬਣਾਉਣ ’ਚ ਜੁਟੀਆਂ ਪੰਜਾਬ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਦੀਆਂ ਪਰੇਸ਼ਾਨੀ ਵਧਾ ਦਿੱਤੀ ਹੈ...

ਨਸ਼ਿਆਂ ਦੇ ਖ਼ਾਤਮੇ ਲਈ ਕੌਮੀ ਨੀਤੀ ਬਣੇ: ਸਿਹਤ ਮੰਤਰੀ

Wednesday, October 3 2018 06:59 AM
ਲੁਧਿਆਣਾ, ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਆਖਿਆ ਕਿ ਨਸ਼ਿਆਂ ਦੇ ਖ਼ਾਤਮੇ ਲਈ ਕੇਂਦਰ ਸਰਕਾਰ ਨੂੰ ਕੌਮੀ ਨੀਤੀ ਬਣਾਉਣੀ ਚਾਹੀਦੀ ਹੈ, ਜੋ ਸਾਰੇ ਸੂਬੇ ’ਤੇ ਲਾਗੂ ਹੋਵੇ। ਉਹ ਅੱਜ ਸਥਾਨਕ ਸਰਕਾਰੀ ਕਾਲਜ (ਲੜਕੀਆਂ) ਵਿਚ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚੋਂ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਚਨਬੱਧ ਅਤੇ ਇਸ ਦਿਸ਼ਾ ਵਿਚ ਕੰਮ ਕਰ ਰਹੀ ਹੈ। ਸੂਬੇ ਵਿਚ ਖਸਖਸ ਅਤੇ ਡੋਡਿਆਂ ਦੀ ਖੇਤੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਦੇਸ਼ ਦੇ ਹਰੇਕ ਖਿੱਤੇ ਵਿਚੋਂ ਨਸ਼ੇ ਦੇ ਮੁਕੰਮਲ ਖ਼ਾਤਮੇ ਲਈ ਜ਼ਰੂਰਤ ਹੈ ਕਿ ਕੇਂਦਰ ਸਰ...

ਕਾਂਗਰਸੀ ਵਰਕਰਾਂ ਦੇ ਕੰਮ ਨਾ ਕਰਨ ਵਾਲੇ ਅਫ਼ਸਰਾਂ ਦੀ ਖ਼ੈਰ ਨਹੀਂ: ਰੰਧਾਵਾ

Wednesday, October 3 2018 06:59 AM
ਸ੍ਰੀ ਮੁਕਤਸਰ ਸਾਹਿਬ, ਕਾਂਗਰਸ ਪਾਰਟੀ ਵੱਲੋਂ 7 ਅਕਤੂਬਰ ਨੂੰ ਲੰਬੀ ਵਿਚ ਕੀਤੀ ਜਾ ਰਹੀ ਰੈਲੀ ਦੀ ਸਫ਼ਲਤਾ ਲਈ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਅਕਾਲੀ ਦਲ ਵਿੱਚ ਪੈ ਰਹੀ ਤਰੇੜ ਅਤੇ ਬਾਦਲ ਪਰਿਵਾਰ ਵੱਲੋਂ ਬੇਅਦਬੀ ਦੇ ਮੁੱਦੇ ’ਤੇ ਕੀਤੀ ਜਾ ਰਹੀ ਸਿਆਸਤ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੀ ਜਾਇਦਾਦ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਾਦਲ ਆਪਣੇ ਜੇਲ੍ਹ ਦੇ ਦਿਨ ਵੀ ਮਨਮਰਜ਼ੀ ਨਾਲ ਹੀ ਵਧਾ ਕੇ ਦੱਸਦੇ ਹਨ, ਜਿਸ ਬਾਰੇ ...

ਅਕਾਲੀ ਨੇਤਾ ਸਮੇਤ 5 ਵਿਅਕਤੀਆਂ ਦੀਆਂ 37 ਕਰੋੜ ਦੀਆਂ ਜਾਇਦਾਦਾਂ ਜ਼ਬਤ

Thursday, September 20 2018 07:42 AM
ਜਲੰਧਰ/ਹੁਸ਼ਿਆਰਪੁਰ— ਜਲੰਧਰ-ਚਿੰਤਪੂਰਨੀ ਫੋਰਲੇਨ ਪ੍ਰਾਜੈਕਟ 'ਚ ਹੁਸ਼ਿਆਰਪੁਰ 'ਚ ਹੋਏ ਜ਼ਮੀਨ ਘਪਲੇ 'ਚ ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਬੁੱਧਵਾਰ ਅਕਾਲੀ ਕੌਂਸਲਰ ਹਰਪਿੰਦਰ ਸਿੰਘ ਗਿੱਲ ਉਰਫ ਲਾਡੀ, ਅਕਾਲੀ ਨੇਤਾ ਅਤੇ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਸਤਵਿੰਦਰ ਪਾਲ ਸਿੰਘ ਢੱਟ, ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਜੌਹਲ ਸਮੇਤ 5 ਦੋਸ਼ੀਆਂ ਦੀ 37 ਕਰੋੜ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ। ਈ. ਡੀ. ਨੇ ਮਨੀ ਲਾਂਡਰਿੰਗ 'ਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਜੁਆਇੰਟ ਡਾਇਰੈਕਟਰ ਡਾ. ਗਿਰੀਸ਼ ਬਾਲੀ ਦੀ ਸੁਪਰਵਿਜ਼ਨ 'ਚ ਜਾਂਚ ਚੱਲ ਰਹੀ ...

ਮਾਨਸਾ ਸਾਇਕਲ ਗਰੁੱਪ ਦਾ ਰਾਇਡ ਕਰਾਓੁਣ ਦਾ ਓੁਪਰਾਲਾ ਸਲਾਘਾਯੋਗ:ਡੀ ਐਸ ਪੀ ਰਾਓੁ

Tuesday, September 18 2018 08:09 AM
ਮਾਨਸਾ ( ਤਰਸੇਮ ਸਿੰਘ ਫਰੰਡ) ਮਾਨਸਾ ਸਾਇਕਲ ਗਰੁੱਪ ਵੱਲੋ ਅਗਸਤ ਮਹੀਨੇ ਵਿੱਚ ਕਰਵਾਈ ਗਈ ਮਾਨਸ਼ੂਨ ਚੈਲੇਜ ਰਾਈਡ ਦੇ ਪੰਜਾਬ ਦੇ ਵੱਖ ਵੱਖ ਸ਼ਹਿਰਾ ਤੋ ਆਏ ਸਾਇਕਲਿਸਟਾ ਨੂੰ ਅੱਜ ਹੋਟਲ ਰੋਮਾਜਾ ਇਨ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਕੇ ਸੋਨੇ,ਚਾਦੀ ਤੇ ਤਾਬੇ ਦੇ ਮੈਡਲਾ ਨਾਲ ਨਿਵਾਜਿਆ ਗਿਆ।ਇਹ ਜਾਣਕਾਰੀ ਦਿੰਦੇ ਹੋਏ ਗਰੁੱਪ ਦੇ ਮੈਬਰ ਸੰਜੀਵ ਪਿੰਕਾ ਨੇ ਦੱਸਿਆ ਕਿ ਇਸ ਰਾਇਡ ਵਿੱਚ ਪੰਜਾਬ ਦੇ ਵੱਖ ਵੱਖ ਸਹਿਰਾ ਤੋ ੩੦੦ ਦੇ ਕਰੀਬ ਸਾਇਕਲਿਸ਼ਟਾ ਨੇ ਭਾਗ ਲਿਆ ਜਿਸ ਵਿੱਚ ਅੋਰਤਾ ਵੀ ਸ਼ਾਮਲ ਸਨ।ਜਿਸ ਵਿੱਚ ੩੦ ਦਿਨਾ ਵਿੱਚ ਵੱਧ ਤੋ ਵੱਧ ੭੦ ਕਿਲੋਮੀਟਰ ਸਾਇਕਲ ਚਲਾਕੇ ੬੫੦ -...

ਕਾਂਗਰਸ ਸਰਕਾਰ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲ ਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਲਈ ਖੇਡ ਰਹੀ ਹੈ ਸਾਜ਼ਿਸ਼- ਮਜੀਠੀਆ

Tuesday, September 18 2018 07:57 AM
ਅੰਮ੍ਰਿਤਸਰ, (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਸਾਬਕਾ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ਨੂੰ ਚਿਤਾਵਨੀ ਦਿਤੀ ਹੈ ਕਿ ਕਾਂਗਰਸੀ ਆਗੂਆਂ ਵਲੋਂ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲ ਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਪ੍ਰਤੀ ਖੇਡੀ ਜਾ ਰਹੀ ਸਾਜ਼ਿਸ਼ੀ ਸਿਆਸੀ ਖੇਡ ਦੇ ਨਿਕਲਣ ਵਾਲੇ ਗੰਭੀਰ ਸਿੱਟਿਆਂ ਲਈ ਕਾਂਗਰਸ ਸਰਕਾਰ ਖੁਦ ਜਿਮੇਵਾਰ ਹੋਵੇਗੀ। ਸ: ਮਜੀਠੀਆ ਜਿਲਾ ਪ੍ਰੀਸ਼ਦ ਜੋਨ ਮਜੀਠਾ ਦੇ ਅਕਾਲੀ ਉਮੀਦਵਾਰ ਪ੍ਰਭਦਿਆਲ ਸਿੰਘ ਨੰਗਲ ਪੰਨਵਾਂ ਅਤੇ ਬਲਾਕ ਸੰਮਤੀ ਲਈ ਅਕਾਲੀ ਉਮੀਦਵਾਰਾਂ ਦੇ ...

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਚਨਾਰਥਲ ਕਲਾਂ, ਫ਼ਤਹਿਗੜ ਨਿਊਆਂ ਅਤੇ ਹਰਗਣਾ ਪਿੰਡਾਂ ਵਿੱਚ ਲਗਾਏ ਗਏ ਜਾਗਰੂਕਤਾ ਕੈਂਪ : ਇੰਜ: ਬਲਬੀਰ ਸਿੰਘ

Tuesday, September 18 2018 07:56 AM
ਫ਼ਤਹਿਗੜ ਸਾਹਿਬ, (ਮੁਖਤਿਆਰ ਸਿੰਘ) ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਬਲਾਕ ਸਰਹਿੰਦ ਦੇ ਪਿੰਡ ਚਨਾਰਥਲ ਕਲਾਂ, ਬਲਾਕ ਅਮਲੋਹ ਦੇ ਪਿੰਡ ਫਤਹਿਗੜ ਨਿਊਆਂ ਅਤੇ ਬਲਾਕ ਖਮਾਣੋਂ ਦੇ ਪਿੰਡ ਹਰਗਣਾ ਵਿਖੇ ਕੈਂਪ ਲਗਾਏ ਗਏ। ਜਿਸ ਵਿੱਚ ਦਿਹਾਤੀ ਖੇਤਰ ਦੇ ਲੋਕਾਂ ਨੂੰ ਪੀਣ ਵਾਲੇ ਸਾਫ ਸੁਥਰੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਤੇ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ਼੍ਰੀ ਬਲਬੀਰ ਸਿੰਘ ਨੇ ਦੱਸਿਆ ਕਿ ਇਨਾਂ ਕੈਂਪਾਂ ...

ਪਟਿਆਲਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਲੜਕੀ ਦੀ ਮੌਤ

Tuesday, September 18 2018 07:32 AM
ਰਾਜਪੁਰਾ ਪਟਿਆਲਾ ਦੇ ਰਾਜਪੁਰਾ ਰੋਡ 'ਤੇ ਭਿਆਨਕ ਸੜਕ ਹਾਦਸੇ ਵਿਚ ਇਕ ਲੜਕੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਐਕਟਿਵਾ ਅਤੇ ਟਾਟਾ 407 ਦੇ ਆਪਸ ਵਿਚ ਟਕਰਾਉਣ ਕਾਰਨ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਐਕਟਿਵਾ 'ਤੇ 2 ਲੜਕੀਆਂ ਸਵਾਰ ਸਨ, ਜਿਨ੍ਹਾਂ ਵਿਚੋਂ 1 ਦੀ ਮੌਕੇ 'ਤੇ ਮੌਤ ਹੋ ਗਈ ਹੈ ਅਤੇ ਦੂਜੀ ਲੜਕੀ ਗੰਭੀਰ ਜ਼ਖਮੀ ਹੋ ਗਈ। ਮ੍ਰਿਤਕ ਲੜਕੀ ਦੀ ਪਛਾਣ ਪ੍ਰੀਤੀ ਉਮਰ 20 ਸਾਲ ਦੇ ਰੂਪ ਵਿਚ ਹੋਈ ਹੈ।...

ਪਾਕਿ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਕਹੇ ਭਾਰਤ ਸਰਕਾਰ : ਸਿੱਧੂ

Tuesday, September 18 2018 07:31 AM
ਚੰਡੀਗੜ੍ਹ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਬੀਤੇ ਦਿਨ ਕਰਤਾਰਪੁਰ ਲਾਂਘੇ ਬਾਰੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਕਰੀਬ 15 ਮਿੰਟਾਂ ਤੱਕ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਨ੍ਹਾਂ ਨੇ ਭਰੋਸਾ ਦੁਆਇਆ ਹੈ ਕਿ ਉਹ ਪਾਕਿਸਤਾਨ ਨਾਲ ਇਸ ਮੁੱਦੇ 'ਤੇ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ 10 ਕਰੋੜ ਸਿੱਖ ਸੰਗਤਾਂ ਲਈ ਉਹ ਪਾਕਿਸਤਾਨ ਨੂੰ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਲਈ ਕਹਿਣ। ਸਿੱਧੂ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਬਾਰੇ ਉਨ੍ਹਾਂ ਦੇ ਵਿਚਾਰ ਕਦੇ...

E-Paper

Calendar

Videos