25
April
2020
ਮੈਂ ਤਾਂ ਐਵੇਂ ਭੁਲੇਖਿਆਂ 'ਚ ਜਿਉਂਦਾ ਰਿਹਾ
ਭਰਮ-ਭੁਲੇਖਿਆਂ ਵਿਚ ਹੀ ਜ਼ਿੰਦਗੀ ਜਿਉਣਾ ਸਿਖ ਗਿਆ
ਜ਼ਿੰਦਗੀ ਦੇ ਬਿਖੜੇ ਪੈਂਡਿਆਂ 'ਚ ਕਈ ਵਾਰ
ਠੋਕਰਾਂ ਵੀ ਲੱਗੀਆਂ ਮੈਨੂੰ, ਡਿੱਗਿਆ ਵੀ ਕਈ ਵਾਰ
ਤੇ ਮੈਂ ਡਿੱਗ ਕੇ ਮੁੜ ਕੇ ਖਲੋਣਾ ਸਿਖ ਲਿਆ
ਮੈਂ ਤਾਂ ਐਵੇਂ.....
ਮੈਨੂੰ ਆਪਣਿਆਂ ਨੇ ਤੋੜਿਆ, ਬੇਗਾਨਿਆਂ ਨੇ ਕੁਚਲਿਆ
ਤੇ ਮੈਂ ਹੱਸ ਕੇ ਦੁੱਖਾਂ ਦੇ ਅੱਗੇ ਖਲੋਣਾ ਸਿਖ ਲਿਆ
ਮੈਂ ਤਾਂ ਐਵੇਂ....
ਜ਼ਿੰਦਗੀ ਦੇ ਭੁਲੇਖਿਆਂ ਦੀ ਦੌੜ ਵਿਚ me
ਦੁੱਖ ਆਪਣੀ ਕਲਮ ਨੂੰ ਸੁਣਾਉਣਾ ਸਿਖ ਲਿਆ
ਮੈਂ ਤਾਂ ਐਵੇਂ ਭੁਲੇਖਿਆਂ 'ਚ.....