Arash Info Corporation

ਸਾਹਿਤਕਾਰ

22

January

2020

ਮੈਂ ਪਹਿਲਾਂ ਕਦੇ ਇਸ ਤਰ੍ਹਾਂ ਕਵਿਤਾ ਪੇਸ਼ ਨਹੀਂ ਕੀਤੀ ਤੇ ਨਾਂਹੀ ਮੈਨੂੰ ਕਰਨੀ ਆਉਂਦੀ ਹੈ ਮਾਇਕ ਤੇ ਖਲ੍ਹੋ ਇਕੱਠ ਨੂੰ ਵੇਖਦਿਆਂ ਖਵਰੇ ਕਦੋਂ ਸੁਰਤ ਸੰਭਲੀ ਤੇ ਅੱਖਰਾਂ ਨੂੰ ਜੋੜ ਸ਼ਬਦ ਬਣੇ ਤੇ ਸ਼ਬਦਾਂ ਨੂੰ ਜੋੜ ਲਾਇਨਾਂ ਬਣਾ ਲਈਆਂ ਮਨੋ-ਭਾਵਾਂ ਨੂੰ ਸਮੇਟਦੀਆਂ ਇਸ਼ਕ ਦੇ ਊੜੇ ਐੜੇ ਤੋਂ ਸ਼ੁਰੂ ਹੋਈ ਙੰਙਾ ਖਾਲੀ ਤੇ ਆ ਰੁੱਕੀ ਮੇਰੀ ਟੁੱਟੀ ਭੱਜੀ ਮੇਰੇ ਵਰਗੀ ਕਵਿਤਾ ਕੋਈ ਫਾਇਦਾ ਨਹੀਂ ਵਰਕੇ ਕਾਲੇ ਕਰਿਆਂ ਦਾ ਜੇ ਲਕੀਰਾਂ ਤੇ ਜ਼ਮੀਰਾਂ ਚ ਮੇਲ ਨਾ ਹੋਵੇ ਧੌਲ ਦਾੜੀਆਂ ਬੁੱਧੀਜੀਵੀਆਂ ਕਲਮੀ ਸ਼ੇਰਾਂ ਨੂੰ ਜਾ ਕਹੋ ਇਕੱਲਿਆਂ ਸਭਾਵਾਂ ਕਰਕੇ ਲਿਖ ਕੇ ਛਪ ਕੇ ਡੰਗ ਹੀ ਟੱਪੇਗਾ ਅਮਲ ਤੋਂ ਸੱਖਣਾ ਯਥਾਰਥ ਬਦਲਣ ਵਾਲਾ ਨਹੀਂ ਪੈੱਨ ਦੀ ਨਿੱਬ ਚੋਂ ਨਿਕਲੇ ਅੱਖਰਾਂ ਨੂੰ ਲੀੜੇ ਆਪ ਪਾਉਣੇ ਲਿਖਤ ਨਾਲ ਇਨਸਾਫ਼ ਹੈ ਕਾਪੀਆਂ ਕਾਲੀਆਂ ਕਰਨ ਨਾਲੋਂ। ਗੋਬਿੰਦਰ ਸਿੰਘ ‘ਬਰੜ੍ਹਵਾਲ’
Loading…
Loading the web debug toolbar…
Attempt #