24
August
2020
'ਕੱਠੇ ਕਰ ਦਸ ਬਾਰ੍ਹਾਂ ਨਵੀਂ ਪਾਰਟੀ ਬਣਾਈ ਏ
ਪਹਿਲਾਂ ਵਾਲੀ ਕੁੱਝ ਨਾ ਕੀਤਾ,ਆਵਾਜ ਉਠਾਈ ਏ।
ਸਾਥ ਦਿਓ ਸਾਡਾ ਅਸੀਂ ਕੰਮ ਕਰਕੇ ਦਿਖਾਵਾਗੇ
ਪਰ,ਮੁਆਫ ਕਰਨਾ ਪਹਿਲਾਂ ਕੀਤੀ ਕਮਾਈ ਏ।
ਲਾ ਰਹੇ ਨੇ ਨਾਅਰੇ ਜੋ ਪੰਜਾਬ ਨੂੰ ਬਚਾਉਣ ਦੇ
ਲੀਡਰ ਉਹੀ ਨੇ ਬਸ ਨਵੀਂ ਪਾਰਟੀ ਬਣਾਈ ਏ।
ਕਈ ਸਾਲ ਜਿੱਤ ਜਿਹੜੇ ਲੀਡਰਾਂ ਤੋੜਿਆ ਨਾ ਡਕਾ
ਹੁਣ ਉਜੜ ਰਹੇ ਪੰਜਾਬ ਦੀ ਪਾਈ ਹਾਲ ਦੁਹਾਈ ਏ।
ਕਿੰਝ ਮਨੀਏ ਕਿ ਹੁਣ ਤੁਸੀਂ ਦੁੱਧ ਧੋਤੇ ਹੋ ਗਏ
ਦੱਸੋ ਕਿੱਥੋਂ ਮੋਹਰ ਇਮਾਨਦਾਰੀ ਵਾਲੀ ਲਵਾਈ ਏ।
ਸਿਆਸਤ ਵਿੱਚ ਲਾਲਚ ਪ੍ਰਧਾਨਗੀ ਤੇ ਕੁਰਸੀ ਦਾ
ਇਵੇਂ ਤਾਂ ਨਹੀਂ 'ਗਿੱਲ' ਹੁਣ ਯਾਦ ਕੌਮ ਦੀ ਆਈ ਏ।
ਜਸਵੰਤ ਗਿੱਲ ਸਮਾਲਸਰ
97804-51878