"ਕਾਹਦਾ ਕਰੋਨਾ ਆਇਆਂ"

04

September

2020

ਕਾਹਦਾ ਇਹ ਕਰੋਨਾ ਆਇਆਂ ਗ਼ਰੀਬਾ ਨੂੰ ਇਹਨੇ ਬੜਾ ਰਵਾਇਆ ਥਾਂ ਥਾਂ ਦਾ ਮੰਗਤਾ ਬਣਾਇਆ ਗ਼ਰੀਬੀ ਦਾ ਪੂਰਾ ਕਹਿਰ ਕਮਾਇਆ ਕਾਹਦਾ ਇਹ ਕਰੋਨਾ ਆਇਆਂ।।।। ਇੱਕ ਦੋ ਰੋਟੀਆ ਦੇ ਲੋਕੀ ਛੱਤੀ ਤਸਵੀਰਾਂ ਪਾਉਂਦੇ ਕਹਿਣ ਅਸੀ ਰਾਸ਼ਨ ਘਰ ਘਰ ਪਹੁੰਚਾਉਦੇ ਨਿਆਣਿਆਂ ਨੂੰ ਰਹਿੰਦੇ ਨੇ ਰਵਾਉਂਦੇ ਦੁੱਖਾਂ ਦੇ ਵਿੱਚ ਡਾਢਾ ਪਾਇਆ ਕਾਹਦਾ ਇਹ ਕਰੋਨਾ ਆਇਆਂ।।।। ਲੋਕਾਂ ਦੇ ਵਿੱਚ ਬਸ ਗਈ ਭੁੱਖ ਕੋਈ ਨਾ ਸੁਣੇ ਕਿਸੇ ਦਾ ਦੁੱਖ ਇੱਕ ਮਹੀਨਾ ਪੂਰਾ ਸਰਕਾਰ ਵੱਲੋਂ ਰਸਦ ਆਈ ਧੜਾ ਧੜ ਫੋਟੋ ਆ ਜਾਂਦੇ ਨੇ ਪਾਈ ਬੁਰਾ ਹਾਲ ਦੇਸ਼ ਦਾ ਜਮਾ ਕਰਾਇਆ ਕਾਹਦਾ ਇਹ ਕਰੋਨਾ ਆਇਆ।।।। ਚਹੁੰਦੇ ਹੋ ਤਾਂ ਦੇਸ਼ ਦੀ ਉੱਨਤੀ ਵਿੱਚ ਹਿੱਸਾ ਤੁਸੀ ਪਾਓ ਝੁੰਗੀ ਵਾਸੀਆਂ ਲਈ ਘਰ ਬਣਵਾਓ ਉਹਨਾਂ ਨੂੰ ਇਸ ਔਖੀ ਘੜੀ ਵਿੱਚ ਜਾਂਦੇ ਤੜਫਾਈ ਪਾਣੀ ਓਹਨਾ ਦੇ ਘਰ ਨਾ ਪਹੁੰਚਾਇਆ ਕਾਹਦਾ ਇਹ ਕਰੋਨਾ ਆਇਆ।।।। ਸੋਚੇ ਬੈਠੀ " ਨਾਜ਼" ਇਹ ਕਿ ਬੀਤਿਆ ਭਾਣਾਂ ਕੌਣ ਸੁਜੱਖਾ ਕੌਣ ਹੈ ਕਾਣਾ ਰੂੜੇਕੇ ਵਾਲਿਓ ਮੰਨਣਾ ਨਹੀ ਲੱਭਣਾ ਸਿਆਣਾ ਸਾਰੀ ਦੁਨੀਆਂ ਨੂੰ ਫ਼ਿਕਰਾ ਵਿੱਚ ਪਾਇਆ ਕਾਹਦਾ ਇਹ ਕਰੋਨਾ ਆਇਆ।।।। ਨਜ਼ਮਾਂ ਖਾਤੂਨ ਨਾਜ਼ ਪਿੰਡ ਰੂੜੇਕੇ ਕਲਾਂ (ਬਰਨਾਲਾ) ਸਰੀਰਕ ਸਿੱਖਿਆ ਵਿਭਾਗ ਪੰਜਾਬੀ ਯੂਨਵਰਸਿਟੀ( ਪਟਿਆਲਾ)