ਬਾਪੂ

01

August

2020

ਤੂੰ ਬਹੁਤ ਕੁਝ ਸਮਝਾਇਆ ਬਾਪੂ ਗੱਲ ਇੱਕ ਹੋਰ ਮੈਨੂੰ ਸਮਝਾ ਦੇ ਚੁੱਪ ਚਪੀਤੇ ਦੁੱਖ ਸੁੱਖ ਸਹਿ ਕੇ ਕਿੱਦਾ ਸਾਂਭ ਲੈਣਾ ਤੂੰ ਘਰ ਉਹ ਵੀ ਅੱਜ ਸਿਖਾ ਦੇ ਮੰਗਦਾ ਹਾਂ ਜੋ ਵੀ ਕੁਝ ਝੱਟ ਹਾਜ਼ਿਰ ਕਰ ਦਿੰਨਾ ਜਿਹੜੀ ਕੋਲ ਤੇਰੇ ਰੱਖੀ ਅੱਜ ਛੜੀ ਜਾਦੂ ਵਾਲੀ ਦਵਾ ਦੇ ਕਿੱਦਾ ਸਾਂਭ ਲੈਣਾ ਏਹ ਸਭ ਉਹ ਵੀ ਅੱਜ ਸਿਖਾ ਦੇ ਬਿਨ ਸਿਹਤ ਦਾ ਖਿਆਲ ਰੱਖੇ ਤੂੰ ਖਿਆਲ ਰੱਖਦਾ ਸਾਡਾ ਸਭ ਦਾ ਕਿਵੇ ਕਰ ਲੈਣਾ ਏਹ Manage ਉਹ ਵੀ ਮੈਨੂੰ ਦਿਖਾ ਦੇ ਕਿੱਦਾ ਸਾਂਭ ਲੈਣਾ ਏਹ ਸਭ ਉਹ ਵੀ ਅੱਜ ਸਿਖਾ ਦੇ ਥੱਕਿਆ ਹੋਵੇ ਜਿੰਨਾ ਮਰਜੀ ਕਰਦਾ ਕੋਈ ਪਰਵਾਹ ਨਹੀ ਸੁਬਹ ਤੂੰ ਕਿਵੇ ਚਲਾ ਜਾਣਾ ਕੰਮ ਤੇ ਏਹ ਚੰਗੀ ਆਦਤ ਮੈਨੂੰ ਵੀ ਪਾ ਦੇ ਕਿੱਦਾ ਸਾਂਭ ਲੈਣਾ ਤੂੰ ਸਭ ਏਹ ਉਹ ਵੀ ਮੈਨੂੰ ਅੱਜ ਸਿਖਾ ਦੇ ਕਦੇ ਰੋਇਆ ਨੀ ਸਾਹਮਣੇ ਸਾਡੇ ਕਿਵੇ ਏਢਾ ਤੇਰਾ ਜੇਰਾ ਉਹ ਵੀ ਅੱਜ ਦਿਖਾ ਦੇ ਕਿੱਦਾ ਸਾਂਭ ਲੈਣਾ ਏਹ ਸਭ ਉਹ ਵੀ ਮੈਨੂੰ ਸਿਖਾ ਦੇ ਬਹੁਤ ਕੁਝ ਸਮਝਾਇਆ ਗੱਲ ਏਹ ਵੀ ਅੱਜ ਸਮਝਾ ਦੇ ਲਿਖਤ✍️ਰਜਨੀਸ਼ ਗਰਗ(90412-50087) ਫ਼ਾਇਨਾਂਸ ਕੈਸ਼ੀਅਰ