ਕਵਿਤਾ

25

April

2020

ਇੱਕ ਪਲ ਵੀ ਨਾ ਜੋ ਘਰੇ ਟਿਕਦੇ ਅੱਜ ਹਰ ਕੋਈ ਕੈਦ ਮਕਾਨ ਅੰਦਰ ਕੋਰੋਨਾ ਬਣ ਕੇ ਆਫ਼ਤ ਹੈ ਆਇਆ ਡਰ ਦਹਿਸ਼ਤ ਛਾਈ ਜਹਾਨ ਅੰਦਰ ਸਬਕ ਵੀ ਸਭਨਾ ਨੂੰ ਹੈ ਮਿਲਿਆ, ਜ਼ਰੂਰੀ ਹੈ ਸਫਾਈ ਸਾਰਿਆਂ ਲਈ ਜ਼ਿੰਦਗੀ ਸਭ ਨੂੰ ਕਿੰਨੀ ਹੈ ਪਿਆਰੀ ਦੁਆ ਕਰੇ ਕੋਈ ਪਿਆਰਿਆਂ ਲਈ ਰੋਜ਼ੀ ਰੋਟੀ ਕਈਆਂ ਦੀ ਬੰਦ ਹੋਈ ਚਿਹਰੇ ਸਭ ਦੇ ਅੱਜ ਉਦਾਸ ਹੋਏ ਕੰਮ ਕਾਜ ਹਰ ਕੋਈ ਫੇਲ ਹੋਇਆ ਹਰ ਪਾਸੇ ਤੋਂ ਸਭੇ ਨਿਰਾਸ਼ ਹੋਏ ਮੰਦਰ ਮਸਜਿਦ ਜਾਂ ਗੁਰਦੁਆਰਾ ਦਿਸਦਾ ਵਿਰਲਾ ਓਥੇ ਵੀ ਕੋਈ ਕਿੱਥੇ ਜਾ ਕੇ ਹੁਣ ਅਰਜ਼ ਕਰੀਏ ਮਿਲਦੀ ਕਿਸੇ ਪਾਸਿਓਂ ਨਾ ਢੋਈ ਲੱਛਣ ਇਸਦੇ ਭਾਵੇਂ ਨੇ ਆਮ ਲੋਕੋ ਖਾਂਸੀ ਤੇ ਗਲੇ ਵਿੱਚ ਸੋਜ਼ ਭਾਈ ਡਰ ਕੋਰੋਨਾ ਤੋਂ ਸਭ ਨੂੰ ਤਾਂ ਲੱਗਦੈ ਨਹੀਂ ਇਸਦੀ ਬਣੀ ਅਜੇ ਦਵਾਈ ਕਈ ਸਮਝਦੇ ਇਸਨੂੰ ਮਜ਼ਾਕ ਭਾਵੇਂ ਜ਼ਿੰਦਗੀ ਮਿਲਣੀ ਹੈ ਇੱਕੋ ਵਾਰ ਭਾਈ ਆਪਣੇ ਲਈ ਸਿਰਫ ਤੁਸੀਂ ਨਾ ਸੋਚੋ ਤੁਹਾਡੇ ਨਾਲ ਹੱਸਦਾ ਪਰਿਵਾਰ ਭਾਈ ਜੋ ਵੀ ਆਏ ਇਸਦੀ ਮਾਰ ਹੇਠਾਂ ਉਨ੍ਹਾਂ ਘਰਾਂ ਦਾ ਦੇਖੋ ਕੀ ਹਾਲ ਹੋਇਆ ਭਾਵੇਂ ਮਾਇਆ ਦੀ ਕਮੀ ਨੀ ਕੋਈ ਲੋਕੋ ਬਿਨਾਂ ਜੀਆਂ ਹੈ ਸਭ ਕੰਗਾਲ ਹੋਇਆ ਹਰ ਦੇਸ਼ ਵਿੱਚ ਮਚੀ ਹਾਹਾਕਾਰ ਹੋਈ ਪ੍ਰਕੋਪ ਇਸਦਾ ਦਿਨੋ ਦਿਨ ਵੱਧ ਰਿਹਾ ਨੇਤਾ ਜੁਟੇ ਹੋਏ ਅੱਜ ਵੀ ਦੇਣ ਭਾਸ਼ਣ ਖੌਫ਼ ਜਨਤਾ ਨੂੰ ਰੋਟੀ ਦਾ ਲੱਗ ਰਿਹਾ ਨੇਤਾ, ਸਰਪੰਚ ਤੇ ਹੋਰ ਵੀ ਜੋ ਮੋਹਰੀ ਏਸ ਬਿਪਤਾ 'ਚ ਸਾਥ ਨਿਭਾਉਣ ਸਾਰੇ ਜਿਨ੍ਹਾਂ ਘਰਾਂ 'ਚ'ਨਹੀਂ ਕਮਾਉਣ ਵਾਲਾ ਉਸ ਘਰ 'ਚ ਰਾਸ਼ਨ ਦਿਵਾਉਣ ਸਾਰੇ ਕਹਿਣ ਦਾਨ ਪੁੰਨ ਜੋ ਅਸੀਂ ਕਰਦੇ ਅੱਜ ਪਰਖ ਦੀ ਤੁਹਾਡੀ ਘੜੀ ਆਈ ਉਨ੍ਹਾਂ ਘਰਾਂ ਦੀ ਰੌਸ਼ਨੀ ਬਣ ਜਾਓ ਬੱਤੀ ਜਿਨ੍ਹਾਂ ਦੀ ਕੋਰੋਨਾ ਨੇ ਬੁਝਾਈ ਕਲਮਾਂ ਵਾਲਿਓ ਲਿਖੋ ਨਾ ਗੀਤ ਐਸੇ ਸੁਣ ਕੇ ਖ਼ੁਦ ਹੀ ਸ਼ਰਮਸ਼ਾਰ ਹੋਈਏ ਇਹ ਸਮਾਂ ਨਹੀਂ ਹਾਸੇ ਮਜ਼ਾਕ ਦਾ ਜੀ ਸੁੱਖੀ' ਇੰਝ ਨ ਗੁਨਹਗਾਰ ਹੋਈਏ ਅੰਤ ਵਿੱਚ ਇੱਕੋ ਪੁਕਾਰ ਸਭ ਨੂੰ ਰੱਖੋ ਸਾਰੇ ਹੀ ਆਪਣਾ ਖਿਆਲ ਭਾਈ ਖੰਘ,ਬੁਖਾਰ ਜਾਂ ਹੈ ਜ਼ੁਕਾਮ ਜਿਸਨੂੰ ਰੱਖੋ ਮੂੰਹ ਤੇ ਆਪਣੇ ਰੁਮਾਲ ਭਾਈ ਸਤਵੰਤ ਕੌਰ ਸੁੱਖੀ ਭਾਦਲਾ। ਜਿਲ੍ਹਾ ਫਤਹਿਗੜ੍ਹ ਸਾਹਿਬ।