ਗ਼ਜ਼ਲ

23

February

2024

ਜਿਹੜਾ ਕਰਦਾ ਹੈ ਮੇਰਾ ਸਤਿਕਾਰ ਉੱਤੋਂ, ਉੱਤੋਂ, ਦਿਲ ਕਰੇ ਉਸ ਨੂੰ ਕਰਾਂ ਮੈਂ ਪਿਆਰ ਉੱਤੋਂ, ਉੱਤੋਂ। ਕੈਸਾ ਹੈ ਉਹ ਆਦਮੀ, ਇਸ ਦਾ ਪਤਾ ਹੈ ਮੈਨੂੰ, ਤਾਂ ਹੀ ਉਸ ਤੇ ਮੈਂ ਕਰਾਂ ਇਤਬਾਰ ਉੱਤੋਂ, ਉੱਤੋਂ। ਅੰਦਰੋਂ ਉਹ ਕਿੰਨਾ ਖੁਸ਼ ਸੀ, ਜਾਣਦਾ ਸੀ ਖੁਦ ਉਹ, ਆਇਆ ਸੀ ਜੋ ਬਣ ਮੇਰਾ ਗ਼ਮਖ਼ਾਰ ਉੱਤੋਂ, ਉੱਤੋਂ। ਉਸ ਨੂੰ ਇਸ ਦਾ ਫਿਕਰ ਚੌਬੀ ਘੰਟੇ ਲੱਗਾ ਰਹਿੰਦਾ ਹੈ, ਉਹ ਤਿਆਗੀ ਬੈਠਾ ਹੈ ਘਰ ਬਾਰ ਉੱਤੋਂ, ਉੱਤੋਂ। ਕਰਕੇ ਹੇਰਾਫੇਰੀ ਉਹ ਲੱਖਾਂ ਕਮਾ ਲੈਂਦਾ ਹੈ, ਲੱਗਦਾ ਹੈ ਉਹ ਸਭ ਨੂੰ ਬੇਰੁਜ਼ਗਾਰ ਉੱਤੋਂ, ਉੱਤੋਂ। ਹੌਸਲੇ ਦਾ ਦੀਵਾ ਹਾਲੇ ਵੀ ਮੇਰੇ ਦਿਲ 'ਚ ਬਲੇ, ਸਿਰਫ਼ ਮੈਂ ਮੰਨੀ ਹੈ ਆਪਣੀ ਹਾਰ ਉੱਤੋਂ, ਉੱਤੋਂ। ਕਾਮਿਆਂ ਨੂੰ ਦੇ ਕੇ ਸੌ, ਲੈਂਦੇ ਉਨ੍ਹਾਂ ਤੋਂ ਦੋ ਸੌ, ਕਰਨ ਹਾਏ, ਹਾਏ ਸ਼ਾਹੂਕਾਰ ਉੱਤੋਂ, ਉੱਤੋਂ। ਮਹਿੰਦਰ ਸਿੰਘ ਮਾਨ ਕੈਨਾਲ ਰੋਡ ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ ਨਵਾਂ ਸ਼ਹਿਰ-144514 ਫੋਨ 9915803554