Arash Info Corporation

ਮਾ ਤੇ ਧੀ

24

August

2020

ਮਾਵਾ ਤੇ ਧੀਆ ਦਾ ਰਿਸ਼ਤਾ ਕੋਈ ਸਮਝ ਪਾਵੇ ਨਾ ਮਿਲਜੂ ਮੁੱਲ ਹਰ ਚੀਜ਼ ਲੋਕੋ ਮਾ ਪਿਉ ਮੁੱਲ ਮਿਲ ਜਾਵੇ ਨਾ ਤੁਰ ਜਾਵਣ ਇਕ ਵਾਰ ਜੇ ਮਾਵਾ ਕੋਈ ਮੋੜ ਲਿਆਵੇ ਨਾ ਘਰ ਦਾ ਕੋਈ ਦੂਜਾ ਮੈਂਬਰ ਮਾਂ ਦੀ ਥਾਂ ਲੈ ਪਾਵੇ ਨਾ ਮਾਵਾ ਬਾਝੋ ਧੀਆਂ ਤੇ ਘਰ ਪੇਕਿਆ ਦੇ ਕੋਈ ਹੱਕ ਜਤਾਵੇ ਨਾ ਮਾ ਬਿਨ ਘਰ ਪੇਕਿਆ ਤੋਂ ਮਿਲਣ ਦਾ ਸੁਨੇਹਾ ਆਵੇ ਨਾ ਧੀਆਂ ਹੁੰਦਾ ਜਿਗਰ ਦਾ ਟੁਕੜਾ ਇਹ ਟੁਕੜਾ ਕੋਈ ਹੋਰ ਬਣ ਪਾਵੇ ਨਾ ਮਾ ਤੇ ਧੀ ਦੇ ਵਿਛੋੜਾ ਦਾ ਦਰਦ ਕੋਈ ਬੋਲ ਸੁਣਾਵੇ ਨਾ। ਕਰਾ ਰੱਬ ਅੱਗੇ ਅਰਦਾਸ ਇੱਕੋ ਹੀ ਰੱਬ ਮਾ ਧੀ ਦਾ ਵਿਛੋੜਾ ਪਾਵੇ ਨਾ। ਅਰਸ਼ਪ੍ਰੀਤ ਸਿੱਧੂ 94786-22509
Loading…
Loading the web debug toolbar…
Attempt #