25
April
2020

ਨਾ ਮੈਂ ਮੁਸਲਮਾਨ ਰੱਬਾ
ਬਖਸ਼ੀ ਮੇਰੇ ਗੁਨਾਹਾਂ ਨੂੰ
ਮੈਂ ਹਾਂ ਇੱਕ ਇਨਸਾਨ ਰੱਬਾ
ਕਦਰ ਨਾ ਕੀਤੀ ਮਾਪਿਆਂ ਦੀ ਮੈਂ
ਬਿਰਧ ਆਸ਼ਰਮ ਛੱਡ ਆਇਆ
ਜਿੰਨਾ ਹੋਇਆ ਕਰਿਆ ਮੈਂ
ਓਹਨਾਂ ਦਾ ਅਪਮਾਨ ਰੱਬਾ
ਧੀ ਜੰਮਣ ਤੋਂ ਪਹਿਲਾਂ ਮਾਰਣ
ਕੲੀ ਪੁੱਤ ਜੰਮ ਕੇ ਸੁੱਟ ਜਾਂਦੇ ਨੇ
ਭਲੇ ਆਦਮੀ ਤੋਬਾ ਕਰਦੇ
ਇਹ ਕਿਹੋ ਜਿਹਾ ਜਹਾਨ ਰੱਬਾ
ਰੱਬ ਦੀ ਹੋਂਦ ਨੂੰ ਮੈਂ ਨਾਂ ਮੰਨਿਆ
ਮੈਂ ਹੰਕਾਰ ਚ ਗੱਲਾਂ ਕਰੀਆਂ ਨੇ
ਵੇਖ ਲਿਆ ਮੈਂ ਫੇਲ ਹੋਇਆ
ਅੱਜ ਮੇਰਾ ਹੀ ਵਿਗਿਆਨ ਰੱਬਾ
ਸਿਫ਼ਾਰਸ਼ ਦੇ ਨਾਲ ਮਿਲੀ ਤਰੱਕੀ
ਜ਼ਿਆਦਾ ਚਿਰ ਨਹੀਂ ਚੱਲਦੀ ਜੀ
ਮਿਹਨਤ ਨਾਲ ਜੋ ਮਿਲੇ ਸਫਲਤਾ
ਛੂ ਜਾਂਦੀ ਅਸਮਾਨ ਰੱਬਾ
ਦੇਖਿਆ ਮੈਂ ਇਸ ਧਰਤੀ ਉੱਤੇ
ਹਰ ਜੀਵ ਦੁਖੀ ਤੇ ਰੋਗੀ ਹੈ
ਰੋਗ ਰਹਿਤ ਜੋ ਹੁੰਦਾ ਜੱਗ ਤੇ
ਮੁਰਸ਼ਦ ਹੀ ਲੁਕਮਾਨ ਰੱਬਾ
ਸਭ ਦੁਨੀਆਂ ਲਈ ਮੋਤ ਬਣ ਗਿਆ
ਇਹ ਜੋ ਕਰੋਨਾ ਵਾਇਰਸ ਹੈ
ਜਗਦੇਵ ਰਾਮਪੁਰੇ ਵਾਲਾ ਆਖੇ
ਤੇਰੇ ਹੱਥ ਹੀ ਜਾਨ ਰੱਬਾ
ਲੇਖਕ ਜਗਦੇਵ ਰਾਮਪੁਰਾ
( 98783-04472 )
ਪੇਸ਼ਕਸ਼: ਅਸ਼ੋਕ ਧੀਰ ਪੱਤਰਕਾਰ ਜੈਤੋ