ਦਿੱਤਾ ਕੀ ਸਿਲਾ

24

August

2020

ਤੇਰੀ ਦੁਖੀ ਮਾਂ, ਤੇਰੇ ਅੱਗੇ ਹੱਥ ਜੋੜਦੀ ਪੈਂਦਾ ਕਿਉਂ ਕੁਰਾਹੇ, ਤੈਨੂੰ ਵਾਰੋ-ਵਾਰੀ ਮੋੜਦੀ ਬੋਲਦਾ ਤੂੰ ਚੱਕ ਉੱਤੇ, ਚਾੜ੍ਹਿਆ ਪਰਾਇਆਂ ਦਾ.. ਦਿੱਤਾ ਕੀ ਸਿਲਾ ਤੂੰ, ਮੇਰੇ ਲਾਡਾਂ ਲਡਾਇਆਂ ਦਾ.. ਜਦੋਂ ਤੇਰਾ ਬਾਪੂ ਤੈਨੂੰ, ਕਿਸੇ ਗੱਲੋਂ ਘੂਰਦਾ ਮੇਰਾ ਮਮਤਾਇਆ ਦਿਲ, ਤੇਰਾ ਪੱਖ ਪੂਰਦਾ ਦੁੱਖ ਬੜਾ ਔਖਾ ਹੁੰਦਾ, ਸਹਿਣਾ ਢਿੱਡੋਂ ਜਾਇਆਂ ਦਾ... ਦਿੱਤਾ ਕੀ ਸਿਲਾ ਤੂੰ, ਮੇਰੇ ਲਾਡਾਂ ਲਡਾਇਆਂ ਦਾ.. ਮਸਾਂ ਉਡੀਕਦੀ ਨੂੰ ਮੇਰੇ, ਆਹ ਦਿਨ ਆਏ ਨੇ ਪਰ ਤੂੰ ਅਰਮਾਨ ਸਾਰੇ, ਮਿੱਟੀ ਚ ਰੁਲਾਏ ਨੇ ਬਣੂਗਾ ਕੀ ਮੇਰੇ ਨੈਣੀਂ, ਸੁਪਨੇ ਸਜਾਇਆਂ ਦਾ... ਦਿੱਤਾ ਕੀ ਸਿਲਾ ਤੂੰ, ਮੇਰੇ ਲਾਡਾਂ ਲਡਾਇਆਂ ਦਾ.. ਮੇਰੇ ਸਿਰ ਦੋਸ਼ ਲਾਇਆ, ਸਾਰੇ ਸੰਸਾਰ ਨੇ ‘ਔਲਖਾ' ਵਗਾੜਿਆ ਐ, ਤੈਨੂੰ ਮੇਰੇ ਪਿਆਰ ਨੇ ਮੰਗਾਂ ਤੈਥੋਂ ਮੁੱਲ ਤੇਰੇ, ਸਭ ਐਬਾਂ ਛੁਪਾਇਆਂ ਦਾ.. ਦਿੱਤਾ ਕੀ ਸਿਲਾ ਤੂੰ, ਮੇਰੇ ਲਾਡਾਂ ਲਡਾਇਆਂ ਦਾ.. ਚਾਨਣ ਦੀਪ ਸਿੰਘ ਔਲਖ ਸੰਪਰਕ : 9876888177