News: ਪੰਜਾਬ

ਵਿਧਾਇਕਾ ਰੁਪਿੰਦਰ ਰੂਬੀ ਵੱਲੋਂ ਵਿਆਹੁਤਾ ਪਾਰੀ ਦੀ ਸ਼ੁਰੂਆਤ

Friday, October 12 2018 06:54 AM
ਬਠਿੰਡਾ, ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਅੱਜ ਵਿਆਹ ਦੇ ਬੰਧਨ ਵਿਚ ਬੱਝ ਗਈ ਹੈ। ‘ਆਪ’ ਦੀ ਵਿਧਾਇਕਾ ਰੂਬੀ ਹੁਣ ‘ਖ਼ਾਸ’ ਦੀ ਹੋ ਗਈ ਹੈ। ਬਤੌਰ ਵਿਧਾਇਕਾ ਸਿਆਸੀ ਸਫ਼ਰ ਸ਼ੁਰੂ ਕਰਨ ਮਗਰੋਂ ਅੱਜ ਰੁਪਿੰਦਰ ਕੌਰ ਰੂਬੀ ਨੇ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਸਿਹਤ ਵਿਭਾਗ ਬਠਿੰਡਾ ‘ਚ ਬਤੌਰ ਪੀ.ਆਰ (ਬੀਈਈ) ਵਜੋਂ ਤਾਇਨਾਤ ਸਾਹਿਲਪੁਰੀ ਵਾਸੀ ਬਠਿੰਡਾ ਨੂੰ ਵਿਧਾਇਕਾ ਰੂਬੀ ਨੇ ਆਪਣਾ ਜੀਵਨ ਸਾਥੀ ਚੁਣਿਆ ਹੈ। ਸਥਾਨਕ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਚ ਵਿਆਂਦੜ ਜੋੜੀ ਨੇ ਧਾਰਮਿਕ ਰਸਮ ਪੂਰੀ ਕੀਤੀ ਅਤੇ ਉ...

ਯੂਨੀਵਰਸਿਟੀ ਪ੍ਰਸ਼ਾਸਨ ਤੇ ਡੀਐੱਸਓ ਵਿਚਾਲੇ ਗੱਲਬਾਤ ਬੇਸਿੱਟਾ

Friday, October 12 2018 06:48 AM
ਪਟਿਆਲਾ, ਹੋਸਟਲ 24 ਘੰਟੇ ਖੁੱਲ੍ਹੇ ਰੱਖਣ ਲਈ ਸੰਘਰਸ਼ ਕਰ ਰਹੀ ਡੀਐੱਸਓ ਤੇ ਸਹਿਯੋਗੀ ਧਿਰਾਂ ਅਤੇ ਪੰਜਾਬੀ ਯੂਨੀਵਰਸਿਟੀ ਅਥਾਰਟੀ ਦਰਮਿਆਨ ਦੁਵੱਲੀ ਗੱਲਬਾਤ ਅੱਜ ਵੀ ਕਿਸੇ ਤਣ ਪੱਤਣ ਨਹੀਂ ਲੱਗ ਸਕੀ| ਉਧਰ, ਮਾਮਲੇ ਦੇ ਹੱਲ ਲਈ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਵੀ ਕੋਸ਼ਿਸ਼ਾਂ ਵਿੱਢੀਆਂ ਹਨ। ਦੂਜੇ ਪਾਸੇ, ਕੁਝ ਕਿਸਾਨ ਆਗੂਆਂ ਡੀਐੱਸਓ ਦੀ ਹਮਾਇਤ ਤੇ ਆਏ ਹਨ। ਇਸ ਦੌਰਾਨ ਅੱਜ ‘ਸੈਪ’ ਗੁੱਟ ਨਾਲ ਸਬੰਧਤ ਵਿਦਿਆਰਥੀਆਂ ਨੇ ਯੂਨੀਵਰਸਿਟੀ ਦਾ ਮੇਨ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ| ਵਿਦਿਆਰਥੀਆਂ ਦਾ ਕਹਿਣਾ ਸੀ ਕਿ 9 ਅਕਤੂਬਰ ਨੂੰ ਕੈਂਪਸ ਵਿਚ ਹੋਏ ਹੰਗਾ...

ਪਰਾਲੀ ਸਮੱਸਿਆ: ਕਿਸਾਨਾਂ ਦੇ ਹੱਕ ਵਿਚ ਨਿੱਤਰੇ ਮਾਹਿਰ

Thursday, October 11 2018 06:41 AM
ਚੰਡੀਗੜ੍ਹ, ਮਾਹਿਰਾਂ ਅਤੇ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਵਾਸਤੇ ਇਸ ਸਮੱਸਿਆ ਦੇ ਹੱਲ ਵਾਸਤੇ ਪਹਿਲਾਂ ਢੁਕਵੇਂ ਪ੍ਰਬੰਧ ਕੀਤੇ ਜਾਣ। ਲੋਕਾਂ ਵੱਲੋਂ ਚੁਣੀ ਸਰਕਾਰ ਇਸ ਤਰ੍ਹਾਂ ਦੇ ਮੁੱਦਿਆਂ ’ਤੇ ਆਪਣੇ ਲੋਕਾਂ ਨੂੰ ਸਜ਼ਾ ਨਹੀਂ ਦੇ ਸਕਦੀ। ਪਰਾਲੀ ਸਾੜਨ ਦੇ ਮੁੱਦੇ ’ਤੇ ਅੱਜ ਇਥੇ ਕਿਸਾਨਾਂ, ਨੀਤੀ ਘਾੜਿਆਂ ਅਤੇ ਵਿਗਿਆਨੀਆਂ ਵਿਚਾਲੇ ਕਰਵਾਏ ਸੰਵਾਦ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਕਿਹਾ ਕਿ ਦਿੱਲੀ ਦੇ ਵਾਤਾਵਰਨ ਲਈ ਪੰਜਾਬ ਅਤੇ ਪੰਜਾਬ ਦੇ ਕਿਸਾ...

ਪੰਜਾਬੀ ਯੂਨੀਵਰਸਿਟੀ ਵਿੱਚ ਸਾਂਝੇ ਮੋਰਚੇ ਨੇ ਵੀਸੀ ਦਾ ਪੁਤਲਾ ਫੂਕਿਆ

Thursday, October 11 2018 06:40 AM
ਪਟਿਆਲਾ, ਪੰਜਾਬੀ ਯੂਨੀਵਰਸਿਟੀ ਵਿਚ ਆਪਣੀਆਂ ਮੰਗਾਂ ਦੇ ਹੱਕ ’ਚ ਧਰਨਾ ਦੇ ਰਹੇ ਵਿਦਿਆਰਥੀਆਂ ’ਤੇ ਬੀਤੇ ਦਿਨ ਹੋਏ ਹਮਲੇ ਦੇ ਵਿਰੋਧ ’ਚ ਅੱਜ ‘ਸਾਂਝੇ ਵਿਦਿਆਰਥੀ ਮੋਰਚੇ’ ਦੀ ਅਗਵਾਈ ਹੇਠ ਰੋਸ ਮੁਜ਼ਾਰਹਾ ਕੀਤਾ ਗਿਆ। ਇਸ ਧੱਕੇਸ਼ਾਹੀ ਵਿਰੁੱਧ ਪੰਜਾਬੀ ਯੂਨੀਵਰਸਟੀ ਦੇ ਅਧਿਆਪਕ, ਵਿਦਿਆਰਥੀ ਤੇ ਕਰਮਚਾਰੀ ਇੱਕ ਮੰਚ ’ਤੇ ਆ ਗਏ ਹਨ। ਉਨ੍ਹਾਂ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਦਾ ਪੁਤਲਾ ਫੂਕਿਆ ਅਤੇ ਦੋਸ਼ ਲਾਏ ਕਿ ਉਹ ਵਿਦਿਆਰਥੀਆਂ ਦੇ ਮਸਲੇ ਨੂੰ ਹੱਲ ਕਰਨ ਵਿੱਚ ਨਾਕਾਮ ਸਿੱਧ ਹੋਏ ਹਨ। ਇਸ ਕਰਕੇ ਵਾਈਸ ਚਾਂਸਲਰ ਨੂੰ ਅਸਤੀਫਾ ਦੇ ਕੇ ਲਾਂਭੇ ਹੋ ਜਾਣਾ ਚਾਹੀਦਾ ਹੈ। ਵਿ...

ਅਧਿਆਪਕਾਂ ਨੇ ਪੰਜ ਸਾਥੀਆਂ ਦੀ ਮੁਅੱਤਲੀ ਦੀਆਂ ਕਾਪੀਆਂ ਸਾੜੀਆਂ

Wednesday, October 10 2018 06:35 AM
ਪਟਿਆਲਾ, ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ ਹੇਠ ਮੁੱਖ ਮੰਤਰੀ ਦੇ ਸ਼ਹਿਰ ਵਿਚ ਲਾਏ ‘ਪੱਕੇ ਮੋਰਚੇ’ ਦੌਰਾਨ ਕੱਲ੍ਹ ਪੰਜਾਬ ਸਰਕਾਰ ਵੱਲੋਂ ਮੁਅੱਤਲ ਕੀਤੇ ਪੰਜ ਅਧਿਆਪਕਾਂ ਦੀ ਮੁਅੱਤਲੀ ਦੇ ਹੁਕਮਾਂ ਦੀਆਂ ਕਾਪੀਆਂ ਅੱਜ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਸਾੜੀਆਂ ਗਈਆਂ। ਇਨ੍ਹਾਂ ਹੁਕਮਾਂ ਦੀਆਂ ਕਾਪੀਆਂ ਨਾਲ ਅਧਿਆਪਕਾਂ ਨੇ ਪੰਜਾਬ ਸਰਕਾਰ ਦੀ ਅਰਥੀ ਵੀ ਸਾੜੀ। ਅਧਿਆਪਕਾਂ ਨੇ ਮੁਅੱਤਲੀ ਖ਼ਿਲਾਫ਼ ਸਰਕਾਰ ਦਾ ਪਿੱਟ ਸਿਆਪਾ ਕੀਤਾ ਤੇ ‘ਸਾਨੂੰ ਵੀ ਸਸਪੈਂਡ ਕਰੋ’ ਦੇ ਨਾਅਰੇ ਲਾਏ। ਪੱਕੇ ਮੋਰਚੇ ਦੇ ਹੱਕ ਵਿਚ ਵੱਖ ਵੱਖ ਰਾਜਸੀ ਤੇ ਭਰਾਤਰੀ ਧਿਰਾਂ ਨਿੱਤਰ ਆਈਆਂ ਹਨ। ਉਧਰ, ਪੱਕੇ...

ਪੁਲੀਸ ਨੇ ਮਹਿਲ ਵੱਲ ਜਾਂਦੀਆਂ ਆਸ਼ਾ ਵਰਕਰਾਂ ਫੁਹਾਰਾ ਚੌਕ ’ਤੇ ਰੋਕੀਆਂ

Wednesday, October 10 2018 06:34 AM
ਪਟਿਆਲਾ ਪੰਜਾਬ ਭਰ ਤੋਂ ਆਈਆਂ ਸੈਂਕੜੇ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਜ਼ ਨੇ ਅੱਜ ਇਥੇ ਰੋਸ ਮੁਜ਼ਾਹਰਾ ਕੀਤਾ। ਬੱਸ ਅੱਡੇ ਨੇੜਲੇ ਪੁਲ ਕੋਲ਼ ਇਕੱਤਰ ਹੋਈਆਂ ਇਨ੍ਹਾਂ ਮਹਿਲਾ ਮੁਲਾਜ਼ਮਾ ਦਾ ਕਾਫ਼ਲਾ ਜਦੋਂ ਮਿਥੇ ਟੀਚੇ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਵੱਲ ਵਧਿਆ, ਤਾਂ ਪੁਲੀਸ ਨੇ ਉਨ੍ਹਾਂ ਨੂੰ ਫੁਹਾਰਾ ਚੌਕ ’ਤੇ ਰੋਕ ਲਿਆ। ਇਸ ਕਾਰਨ ਉਨ੍ਹਾਂ ਨੇ ਇਥੇ ਹੀ ਧਰਨਾ ਮਾਰ ਕੇ ਆਵਾਜਾਈ ਠੱਪ ਕਰ ਦਿੱਤੀ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਅਧੀਨ ਆਉਂਦੀ ‘ਆਲ ਇੰਡੀਆ ਆਸ਼ਾ ਵਰਕਰ ਯੂਨੀਅਨ (ਏਟਕ) ਦਾ ਇਹ ਮੁਜ਼ਾਹਰਾ ਮੁੱਖ ਰੂਪ ਵਿਚ ਤਨਖਾਹ ਵਧਾਉਣ ਦੀ ਮੰਗ ’ਤ...

ਹੋਸਟਲਾਂ ਦੀ ਸਮਾਂਬੰਦੀ ਖ਼ਿਲਾਫ਼ ਭੁੱਖ ਹੜਤਾਲ ਜਾਰੀ

Saturday, October 6 2018 06:28 AM
ਪਟਿਆਲਾ, ਇੱਥੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਦਫ਼ਤਰ ਅੱਗੇ ਡੀਐੱਸਓ ਅਤੇ ਇਸ ਦੀਆਂ ਹਮਾਇਤੀ ਵਿਦਿਆਰਥੀ ਧਿਰਾਂ ਵੱਲੋਂ ਆਰੰਭੀ ਗਈ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਅੱਜ ਪੰਜਵੇਂ ਦਿਨ ਵੀ ਜਾਰੀ ਰਹੀ। ਇਸ ਤੋਂ ਇਲਾਵਾ ਲੰਘੀ ਰਾਤ ਧਰਨਾਕਾਰੀਆਂ ਦੀਆਂ ਸਮਰਥਕ ਵਿਦਿਆਰਥਣਾਂ ਵੱਲੋਂ ਯੂਨੀਵਰਸਿਟੀ ਦੇ ਗਰਲਜ਼ ਹੋਸਟਲਾਂ ਦੇ ਗੇਟਾਂ ਦੀ ਕੀਤੀ ਗਈ ਕਥਿਤ ਭੰਨ ਤੋੜ ਖ਼ਿਲਾਫ਼ ‘ਸੈਪ’ ਅਤੇ ਹੋਰ ਵਿਦਿਆਰਥੀ ਧਿਰਾਂ ਨੇ ਉਪ ਕੁਲਪਤੀ ਨੂੰ ਮੰਗ ਪੱਤਰ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਵੀਰਵਾਰ ਰਾਤ ਡੀ.ਐਸ.ਓ. ਸਮਰਥਕ ਕੁੜੀਆਂ ਵੱਲੋਂ ਅਚਨਚੇਤ ਇਕੱਤਰ ਹੋ ...

ਨਵਾਂ ਗੰਨਾ ਆਇਆ, ਪਿਛਲੇ ਸਾਲ ਦਾ 500 ਕਰੋੜ ਬਕਾਇਆ

Saturday, October 6 2018 06:27 AM
ਚੰਡੀਗੜ੍ਹ, ਗੰਨੇ ਦੀ ਪਿੜਾਈ ਦਾ ਨਵਾਂ ਸੀਜ਼ਨ ਆਣ ਢੁੱਕਾ ਹੈ, ਪਰ ਪੰਜਾਬ ਦੇ ਕਿਸਾਨਾਂ ਦੇ ਗੰਨੇ ਦਾ 2017-18 ਦੇ ਸੀਜ਼ਨ ਦਾ ਲਗਪਗ ਪੰਜ ਸੌ ਕਰੋੜ ਰੁਪਏ ਬਕਾਇਆ ਖੜ੍ਹਾ ਹੈ। ਮੁੱਖ ਸਕੱਤਰ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ 30 ਸਤੰਬਰ ਤੱਕ ਅਦਾਇਗੀ ਜੋ ਜਾਣ ਦਾ ਵਾਅਦਾ ਵਫ਼ਾ ਨਹੀਂ ਹੋਇਆ। ਕੇਂਦਰ ਸਰਕਾਰ ਨੇ 2018-19 ਦੇ ਸੀਜ਼ਨ ਲਈ ਗੰਨੇ ਦਾ ਨਿਰਪੱਖ ਅਤੇ ਲਾਭਕਾਰੀ ਮੁੱਲ (ਐੱਫਆਰਪੀ) 275 ਰੁਪਏ ਕੁਇੰਟਲ ਐਲਾਨ ਦਿੱਤਾ ਹੈ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਨਵੇਂ ਸੀਜ਼ਨ ਲਈ ਗੰਨੇ ਦੀ ਸਟੇਟ ਸਲਾਹਕਾਰੀ ਕੀਮਤ (ਐੱਸਏਪੀ) ਨਿਰਧਾਰਤ ਨਹੀਂ ਕੀਤੀ। ਪੰਜਾਬ ਦੀਆਂ 9 ਸਹਿਕਾ...

ਬਰਗਾੜੀ ਮੋਰਚੇ ਦੇ ਪ੍ਰਬੰਧਕ ਤੇ ਪੁੱਤ ਖ਼ਿਲਾਫ਼ ਅਨੈਤਿਕ ਸਬੰਧਾਂ ਦੇ ਦੋਸ਼

Saturday, October 6 2018 06:26 AM
ਅੰਮ੍ਰਿਤਸਰ, ਅਕਾਲੀ ਦਲ ਦੇ ਸਾਬਕਾ ਵਿਧਾਇਕ ਤੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਤੇ ਹੋਰ ਅਕਾਲੀ ਆਗੂਆਂ ਨੇ ਅੱਜ ਇੱਥੇ ਬਰਗਾੜੀ ਮੋਰਚੇ ਦੇ ਪ੍ਰਬੰਧਕਾਂ ਵਿੱਚ ਸ਼ਾਮਲ ਇਕ ਵਿਅਕਤੀ ਤੇ ਉਸ ਦੇ ਪੁੱਤ ਖ਼ਿਲਾਫ਼ ਔਰਤਾਂ ਨਾਲ ਅਨੈਤਿਕ ਸਬੰਧਾਂ ਦੇ ਗੰਭੀਰ ਦੋਸ਼ ਲਾਏ ਹਨ। ਅੱਜ ਸ਼ਾਮ ਇੱਥੇ ਸੱਦੀ ਪ੍ਰੈੱਸ ਕਾਨਫਰੰਸ, ਜਿਸ ਵਿੱਚ ਸ੍ਰੀ ਵਲਟੋਹਾ ਤੋਂ ਇਲਾਵਾ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਡਾ. ਦਲਬੀਰ ਸਿੰਘ ਵੇਰਕਾ, ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਤੇ ਹੋਰ ਅਕਾਲੀ ਆਗੂ ਸ਼ਾਮਲ ਸਨ, ਨੇ ਇਸ ਵਿਅਕਤੀ ਅਤੇ ਉਸ ਦੇ ਬੇਟੇ ਦੀਆਂ ਵੱਖ ਵੱਖ ਔਰਤਾਂ ਨਾਲ ਅਸ਼ਲੀਲ ਤਸਵ...

ਪੈਟਰੋਲ ਪੰਪ ਤੋਂ 325 ਲਿਟਰ ਡੀਜ਼ਲ ਪੁਆ ਕੇ ਨੌਸਰਬਾਜ਼ ਫ਼ਰਾਰ

Friday, October 5 2018 06:51 AM
ਪਾਇਲ, ਇੱਥੇ ਪਾਇਲ ਤੋਂ ਅਹਿਮਦਗੜ੍ਹ ਜਾਂਦੀ ਮੁੱਖ ਸੜਕ ਉੱਤੇ ਘੁਡਾਣੀ ਖੁਰਦ ਨੇੜੇ ਇੰਡੀਅਨ ਆਇਲ ਕੰਪਨੀ ਦੇ ਪੈਟਰੋਲ ਪੰਪ ਜੀ.ਐੱਚ. ਫਿਲਿੰਗ ਸਟੇਸ਼ਨ ’ਤੇ ਇੱਕ ਨੌਸਰਬਾਜ਼ ਠੱਗੀ ਮਾਰਦਿਆਂ 325 ਲਿਟਰ ਡੀਜ਼ਲ ਪੁਆ ਕੇ ਫ਼ਰਾਰ ਹੋ ਗਿਆ। ਘਟਨਾ ਕਰੀਬ 7 ਵਜੇ ਸਵੇਰੇ ਦੀ ਹੈ। ਪੰਪ ਦੇ ਮੈਨੇਜਰ ਜਤਿੰਦਰ ਸਿੰਘ ਨੇ ਦੱਸਿਆ ਕਿ ਰਾਤ ਵੇਲੇ ਉਹ ਆਪਣੇ ਘਰ ਗਿਆ ਹੋਇਆ ਸੀ ਅਤੇ ਸਵੇਰੇ ਇੱਕ ਚਿੱਟੇ ਰੰਗ ਦੀ ਆਲਟੋ ਕਾਰ ਵਿੱਚ ਸਵਾਰ ਮੋਨਾ ਨੌਜਵਾਨ ਪੰਪ ’ਤੇ ਆਇਆ ਤੇ ਉਸ ਨੇ ਉੱਥੇ ਮੌਜੂਦ ਮੁਲਾਜ਼ਮ ਦਸ਼ਰਥ ਨੂੰ ਕਾਰ ਵਿੱਚ ਰੱਖੀਆਂ ਕਰੀਬ ਪੰਜ ਕੇਨੀਆਂ ਵਿੱਚ ਡੀਜ਼ਲ ਭਰਨ ਲਈ ਕਿਹਾ। ਦਸ਼...

ਨਕੋਦਰ ਬੇਅਦਬੀ ਕਾਂਡ ਦਾ ਮਾਮਲਾ ਯੂਐੱਨਓ ਪੁੱਜਾ

Friday, October 5 2018 06:50 AM
ਜਲੰਧਰ, ਨਕੋਦਰ ਬੇਅਦਬੀ ਕਾਂਡ ਦਾ ਮਾਮਲਾ ਯੂਐੱਨਓ ’ਚ ਪਹੁੰਚ ਗਿਆ ਹੈ। ਇਸ ਕਾਂਡ ’ਚ ਪੁਲੀਸ ਵੱਲੋਂ ਚਲਾਈ ਗਈ ਗੋਲੀ ਕਾਰਨ ਚਾਰ ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ ਵਿੱਚੋਂ ਇਕ ਨੌਜਵਾਨ ਦੇ ਮਾਪਿਆਂ ਨੇ ਯੂਐੱਨਓ ਨੂੰ ਪੱਤਰ ਲਿਖ ਕੇ 32 ਸਾਲ ਪਹਿਲਾਂ ਨਕੋਦਰ ਵਿੱਚ ਵਾਪਰੇ ਇਸ ਗੋਲੀ ਕਾਂਡ ਲਈ ਇਨਸਾਫ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗੋਲੀ ਕਾਂਡ ’ਚ ਰਵਿੰਦਰ ਸਿੰਘ ਲਿੱਤਰਾਂ, ਬਲਧੀਰ ਸਿੰਘ ਰਾਮਗੜ੍ਹ, ਝਲਮਣ ਸਿੰਘ ਗੋਰਸੀਆਂ ਅਤੇ ਹਰਮਿੰਦਰ ਸਿੰਘ ਸ਼ਹੀਦ ਹੋਏ ਸਨ। ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਲਦੇਵ ਸਿੰਘ ਤੇ ਮਾਤਾ ਬਲਦੀਪ ਕੌਰ ਨੇ ਸ...

ਸਰਪੰਚੀ ਦੇ ਚਾਹਵਾਨਾਂ ਨੂੰ ਲੱਗੇਗਾ ਪਰਾਲੀ ਸਾੜਨ ਦਾ ਸੇਕ

Friday, October 5 2018 06:50 AM
ਚੰਡੀਗੜ੍ਹ, ਪੰਜਾਬ ਸਰਕਾਰ ਝੋਨੇ ਦੀ ਪਰਾਲੀ ਅਤੇ ਰਹਿੰਦ ਖੂੰਹਦ ਸਾੜਨ ਤੋਂ ਕਿਸਾਨਾਂ ਨੂੰ ਰੋਕਣ ਲਈ ਕਈ ਸਖਤ ਕਦਮ ਉਠਾ ਰਹੀ ਹੈ ਤੇ ਇਸ ਫ਼ੈਸਲੇ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਪੰਚਾਇਤੀ ਰਾਜ ਐਕਟ ਵਿੱਚ ਸੋਧ ਕਰਕੇ ਚੋਣ ਲੜਨ ਤੋਂ ਅਯੋਗ ਠਹਿਰਾਉਣ ਬਾਰੇ ਸੋਚ ਰਹੀ ਹੈ। ਅੱਜ ਇੱਥੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਰਾਜ ਐਕਟ ਵਿੱਚ ਸੋਧ ਕਰਕੇ ਪਰਾਲੀ ਸਾੜਨ ਵਾਲਿਆਂ ਨੂੰ ਪੰਚਾਇਤੀ ਚੋਣਾਂ ਲੜਨ ਤੋਂ ਅਯੋਗ ਕਰਨ ਬਾਰੇ ਗ...

ਦੋਹਤਾ ਨਿਕਲਿਆ ਏਆਈਜੀ ਦੀ ਮਾਂ ਦਾ ਕਾਤਲ

Friday, October 5 2018 06:49 AM
ਜਲੰਧਰ, ਕਮਿਸ਼ਨਰੇਟ ਪੁਲੀਸ ਨੇ ਪੀਏਪੀ ਵਿੱਚ ਤਾਇਨਾਤ ਏਆਈਜੀ ਸਰੀਨ ਕੁਮਾਰ ਦੀ ਮਾਤਾ ਸ਼ੀਲਾ ਰਾਣੀ ਦਾ ਕਤਲ ਕਰਨ ਵਾਲੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦਕੋਹਾ ਇਲਾਕੇ ਵਿੱਚ 16 ਤੇ 17 ਸਤੰਬਰ ਦੀ ਦਰਮਿਆਨੀ ਰਾਤ ਨੂੰ ਏਆਈਜੀ ਸਰੀਨ ਕੁਮਾਰ ਦੀ ਮਾਤਾ ਦਾ ਲੁੱਟ ਖੋਹ ਦੀ ਨੀਅਤ ਨਾਲ ਕਤਲ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਗਹਿਣੇ ਤੇ ਪੈਸੇ ਲੁੱਟ ਲਏ ਸਨ। ਉਨ੍ਹਾਂ ਦੱਸਿਆ ਕਿ ਸ਼ੀਲਾ ਰਾਣੀ ਦੇ ਕਤਲ ਵਿੱਚ ਉਸ ਦਾ ਦੋਹਤਾ ਹੀ ਮੁਜਰਮ ਪਾਇਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਸ਼ਿਵਮ ਕੁਮਾਰ ਅਤੇ ਕਰਨ ਕੁਮਾਰ ਦੋਵੇਂ ਵਾ...

ਧਾਰਮਿਕ ਮੋਰਚੇ ਨੇ ਸੁਰੱਖਿਆ ਏਜੰਸੀਆਂ ਦੀ ਪ੍ਰੇਸ਼ਾਨੀ ਵਧਾਈ

Wednesday, October 3 2018 07:00 AM
ਲੰਬੀ/ਡੱਬਵਾਲੀ, ਪੰਜਾਬ ਸਰਕਾਰ ਅਤੇ ਅਕਾਲੀ ਦਲ ਵਿਚਾਲੇ ਚੱਲ ਰਹੀ ਸਿਆਸੀ ਜੰਗ ਦਰਮਿਆਨ ਸਿੱਖ ਜਥੇਬੰਦੀਆਂ ਨੇ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ‘ਧਾਰਮਿਕ ਮੋਰਚਾ’ ਖੋਲ੍ਹ ਦਿੱਤਾ ਹੈ। ਸਿੱਖ ਜਥੇਬੰਦੀਆਂ ਵੱਲੋਂ ਸਿਆਸੀ ਰੈਲੀਆਂ ਵਾਲੇ ਦਿਹਾੜੇ 7 ਅਕਤੂਬਰ ਨੂੰ ਵਿਸ਼ਾਲ ਰੋਸ ਮਾਰਚ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ਡੱਬਵਾਲੀ-ਬਰਗਾੜੀ ਬਰਾਸਤਾ ਲੰਬੀ-ਬਾਦਲ ਰਵਾਨਾ ਹੋਣ ਵਾਲੇ ਰੋਸ ਮਾਰਚ ਨੇ ਕਾਂਗਰਸ ਦੀ ਕਿੱਲਿਆਂਵਾਲੀ ਰੈਲੀ ਨੂੰ ਸਫ਼ਲ ਬਣਾਉਣ ’ਚ ਜੁਟੀਆਂ ਪੰਜਾਬ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਦੀਆਂ ਪਰੇਸ਼ਾਨੀ ਵਧਾ ਦਿੱਤੀ ਹੈ...

ਨਸ਼ਿਆਂ ਦੇ ਖ਼ਾਤਮੇ ਲਈ ਕੌਮੀ ਨੀਤੀ ਬਣੇ: ਸਿਹਤ ਮੰਤਰੀ

Wednesday, October 3 2018 06:59 AM
ਲੁਧਿਆਣਾ, ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਆਖਿਆ ਕਿ ਨਸ਼ਿਆਂ ਦੇ ਖ਼ਾਤਮੇ ਲਈ ਕੇਂਦਰ ਸਰਕਾਰ ਨੂੰ ਕੌਮੀ ਨੀਤੀ ਬਣਾਉਣੀ ਚਾਹੀਦੀ ਹੈ, ਜੋ ਸਾਰੇ ਸੂਬੇ ’ਤੇ ਲਾਗੂ ਹੋਵੇ। ਉਹ ਅੱਜ ਸਥਾਨਕ ਸਰਕਾਰੀ ਕਾਲਜ (ਲੜਕੀਆਂ) ਵਿਚ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚੋਂ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਚਨਬੱਧ ਅਤੇ ਇਸ ਦਿਸ਼ਾ ਵਿਚ ਕੰਮ ਕਰ ਰਹੀ ਹੈ। ਸੂਬੇ ਵਿਚ ਖਸਖਸ ਅਤੇ ਡੋਡਿਆਂ ਦੀ ਖੇਤੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਦੇਸ਼ ਦੇ ਹਰੇਕ ਖਿੱਤੇ ਵਿਚੋਂ ਨਸ਼ੇ ਦੇ ਮੁਕੰਮਲ ਖ਼ਾਤਮੇ ਲਈ ਜ਼ਰੂਰਤ ਹੈ ਕਿ ਕੇਂਦਰ ਸਰ...

E-Paper

Calendar

Videos