News: ਪੰਜਾਬ

ਡਰੱਗ ਤਸਕਰੀ ਕੇਸ: ਸਰਵਣ ਫਿਲੌਰ ਸਮੇਤ ਛੇ ਮੁਲਜ਼ਮਾਂ ਨੂੰ ਜ਼ਮਾਨਤ

Friday, October 26 2018 06:48 AM
ਐਸ.ਏ.ਐਸ. ਨਗਰ (ਮੁਹਾਲੀ), ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਬਹੁ-ਚਰਚਿਤ ਡਰੱਗ ਤਸਕਰੀ ਮਾਮਲੇ ਵਿੱਚ ਗੰਭੀਰ ਦੋਸ਼ਾਂ ਦਾ ਸਾਹਮਣੇ ਕਰ ਰਹੇ ਸਾਬਕਾ ਅਕਾਲੀ ਮੰਤਰੀ ਸਰਵਣ ਸਿੰਘ ਫਿਲੌਰ ਅਤੇ ਉਸ ਦੇ ਬੇਟੇ ਦਮਨਵੀਰ ਸਿੰਘ ਫਿਲੌਰ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੀ ਪੱਕੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਇਸ ਤੋਂ ਇਲਾਵਾ ਇਸ ਕੇਸ ਵਿੱਚ ਨਾਮਜ਼ਦ ਸਾਬਕਾ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ, ਸੁਸ਼ੀਲ ਕੁਮਾਰ ਸਰਦਾਨਾ ਅਤੇ ਉਸ ਦੀ ਪਤਨੀ ਕੈਲਾਸ਼ ਸਰਦਾਨਾ ਅਤੇ ਨੂੰਹ ਰਸ਼ਮੀ ਸਰਦਾਨਾ ਦੀਆਂ ਜ਼ਮਾਨਤ ਦੀਆਂ ਅਰਜ਼ੀਆਂ ਮਨਜ਼ੂਰ ਕੀਤੀਆਂ ਗਈਆਂ ਹਨ। ਉਕਤ ਮੁਲਜ਼ਮਾਂ ਨੂੰ ਇਹ ਰਾਹ...

ਕਾਂਸਟੇਬਲ ਨੂੰ ਗੋਲੀ ਮਾਰਨ ਵਾਲਾ ਗੈਂਗਸਟਰ ਰੋਹਿਤ ਕੁੱਬਾ ਗ੍ਰਿਫ਼ਤਾਰ

Friday, October 26 2018 06:47 AM
ਲੁਧਿਆਣਾ, ਸਨਅਤੀ ਸ਼ਹਿਰ ਦੇ ਡੀਐਮਸੀ ਹਸਪਤਾਲ ਦੇ ਬਾਹਰ ਡਿਊਟੀ ’ਤੇ ਤਾਇਨਾਤ ਕਾਂਸਟੇਬਲ ਦਵਿੰਦਰ ਸਿੰਘ ਨੂੰ ਗੋਲੀ ਮਾਰਨ ਵਾਲੇ ਗੈਂਗਸਟਰ ਰੋਹਿਤ ਕੁੱਬਾ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਕੁੱਬਾ ਦੇ ਸਾਥੀ ਰਣਬੀਰ ਸਿੰਘ ਰਾਣਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮ ਉਤਰਾਂਚਲ ਦੇ ਊਧਮ ਸਿੰਘ ਨਗਰ ਤੋਂ ਪੁਲੀਸ ਦੇ ਹੱਥ ਲੱਗੇ। ਮੁਲਜ਼ਮਾਂ ਦੇ ਕਬਜ਼ੇ ’ਚੋਂ 315 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ, ਜੋ ਪੁਲੀਸ ਮੁਲਾਜ਼ਮ ਨੂੰ ਗੋਲੀ ਮਾਰਨ ਤੇ ਅਗਲੇ ਦਿਨ ਐਮਾਜ਼ੋਨ ਕਰਮੀਆਂ ਦੀ ਲੁੱਟ ਲਈ ਵਰਤਿਆ ਸੀ। ਅਦਾਲਤ ਨੇ ਮੁਲਜ਼ਮਾਂ ਦਾ ਪੁਲੀਸ ਰਿਮ...

ਦਸੰਬਰ ਤੱਕ ਲੋਕ ਸਭਾ ਉਮੀਦਵਾਰ ਐਲਾਨ ਦੇਵੇਗੀ ‘ਆਪ’

Wednesday, October 24 2018 06:38 AM
ਚੰਡੀਗੜ੍ਹ, ‘ਆਪ’ ਪੰਜਾਬ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ ਇੱਥੇ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੰਸਦ ਮੈਂਬਰ ਭਗਵੰਤ ਮਾਨ, ਪ੍ਰੋ. ਸਾਧੂ ਸਿੰਘ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸਣੇ ਬਾਕੀ ਮੈਂਬਰਾਂ ਨੇ ਹਿੱਸਾ ਲਿਆ। ਪ੍ਰੈੱਸ ਬਿਆਨ ਰਾਹੀਂ ਚੇਅਰਮੈਨ ਬੁੱਧ ਰਾਮ ਨੇ ਦੱਸਿਆ ਕਿ ਬੈਠਕ ’ਚ ਪਾਰਟੀ ਦੇ ਢਾਂਚੇ ਦਾ ਵਿਸਤਾਰ ਕਰਦਿਆਂ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ‘ਆਪ’ ਕਿਸਾਨ ਵਿੰਗ, ਪੰਜਾਬ ਦਾ ਪ੍ਰਧਾਨ, ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਧੋਆ ਨੂੰ ਟਰਾਂਸ...

ਏਕਤਾ ਮੁਹਿੰਮ: ਬਾਗ਼ੀ ਧੜੇ ਦੀਆਂ ਸਖ਼ਤ ਸ਼ਰਤਾਂ ਕਾਰਨ ‘ਆਪ’ ਦੀ ਮੀਟਿੰਗ ਬੇਸਿੱਟਾ

Wednesday, October 24 2018 06:37 AM
ਚੰਡੀਗੜ੍ਹ, ‘ਆਪ’ ਨੇ ਸੂਬੇ ਦੇ ਸਿਆਸੀ ਦ੍ਰਿਸ਼ ਨੂੰ ਭਾਂਪਦਿਆਂ ‘ਏਕਤਾ ਮੁਹਿੰਮ’ ਦੀ ਸ਼ੁਰੂਆਤ ਕਰ ਦਿੱਤੀ ਹੈ। ‘ਆਪ’ ਦੇ ਦੋਹਾਂ ਧੜਿਆਂ ਦਰਮਿਆਨ ਅੱਜ ਚੰਡੀਗੜ੍ਹ ਵਿਚ ਮੀਟਿੰਗ ਹੋਈ। ਤਕਰੀਬਨ ਇੱਕ ਘੰਟੇ ਦੀ ਮੀਟਿੰਗ ਦੌਰਾਨ ਏਕਤਾ ਦਾ ਐਲਾਨ ਨਹੀਂ ਕੀਤਾ ਜਾ ਸਕਿਆ ਤੇ ਬਾਗ਼ੀ ਧੜੇ ਦੀਆਂ ਸਖ਼ਤ ਸ਼ਰਤਾਂ ਕਾਰਨ ਏਕੇ ਦੀਆਂ ਸੰਭਾਵਨਾਵਾਂ ਵੀ ਘੱਟ ਜਾਪਦੀਆਂ ਹਨ। ਖਹਿਰਾ ਧੜੇ ਦੇ ਬਾਗ਼ੀ ਹੋਣ ਤੋਂ ਬਾਅਦ ਇਹ ਪਹਿਲੀ ਸਾਂਝੀ ਮੀਟਿੰਗ ਹੋਈ। ਮੀਟਿੰਗ ਵਿਚ ਪਾਰਟੀ ਵੱਲੋਂ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਸਿੰਘ ਮਾਨ, ਜਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਕੁਲਵੰਤ ਸਿੰ...

ਬਾਦਲ ਪਰਿਵਾਰ ਨੇ ਜਨਤਕ ਸਮਾਰੋਹਾਂ ਤੋਂ ਪਾਸਾ ਵੱਟਿਆ

Wednesday, October 24 2018 06:37 AM
ਬਠਿੰਡਾ, ਬਾਦਲ ਪਰਿਵਾਰ ਹੁਣ ਜਨਤਕ ਪ੍ਰੋਗਰਾਮਾਂ ਤੋਂ ਪਾਸਾ ਵੱਟਣ ਲੱਗਾ ਹੈ ਜਦੋਂ ਕਿ ਵਿਆਹਾਂ ਦੇ ਸਮਾਰੋਹਾਂ ’ਤੇ ਜ਼ਿਆਦਾ ਹਾਜ਼ਰੀ ਭਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਰੈਲੀ ਮਗਰੋਂ ਬਠਿੰਡਾ ਮਾਨਸਾ ਵਿਚ ਕੋਈ ਜਨਤਕ ਸਮਾਰੋਹ ਨਹੀਂ ਰੱਖਿਆ ਹੈ। ਏਨਾ ਜ਼ਰੂਰ ਹੈ ਕਿ ਹੁਣ ਬਾਦਲ ਪਰਿਵਾਰ ਸਮਾਜਿਕ ਸਮਾਗਮਾਂ ਚੋਂ ਖੁੰਝਦਾ ਨਹੀਂ ਹੈ। ਖ਼ਾਸ ਕਰਕੇ ਪੁਰਾਣੇ ਅਕਾਲੀ ਆਗੂਆਂ ਤੇ ਵਰਕਰਾਂ ਦੇ ਸਮਾਰੋਹਾਂ ਨੂੰ ਤਰਜੀਹ ਦਿੱਤੀ ਜਾਣ ਲੱਗੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪਿਛਲੇ ਕੁਝ ਦਿਨਾਂ ਤੋਂ ਵਿਦੇਸ਼ ਦੇ ਸਰਕਾਰੀ ਦੌਰੇ ਤੇ ਗਏ ਹਨ, ਜਿਨ੍ਹਾਂ ਦੀ ਵਾਪਸੀ 26...

ਅੰਮ੍ਰਿਤਸਰ ਹਾਦਸੇ ਦੀ ਜਾਂਚ ਹਾਈ ਕੋਰਟ ਦੇ ਜੱਜ ਕੋਲੋਂ ਕਰਵਾਉਣ ਦੀ ਮੰਗ

Wednesday, October 24 2018 06:36 AM
ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਵਫ਼ਦ ਨੇ ਅੱਜ ਇੱਥੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨਾਲ ਮੁਲਾਕਾਤ ਕਰਕੇ ਅੰਮ੍ਰਿਤਸਰ ਰੇਲ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਰਵਾਈ ਦੀ ਮੰਗ ਨੂੰ ਲੈ ਕੇ ਇਸ ਘਟਨਾ ਦੀ ਜਾਂਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਰਾਜਪਾਲ ਨਾਲ ਮੀਟਿੰਗ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅੰਮ੍ਰਿਤਸਰ ਦਾ ਰੇਲ ਹਾਦਸਾ ਬੱਜਰ ਗ਼ਲਤੀ ਦਾ ਨਤੀਜਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਦੇਸ਼ ਯਾਤਰਾ ’...

ਐੱਸਐੱਸਏ-ਰਮਸਾ ਅਧਿਆਪਕਾਂ ਨੇ ਸਮੂਹਿਕ ਛੁੱਟੀ ਲੈ ਕੇ ਪ੍ਰਗਟਾਇਆ ਰੋਸ

Tuesday, October 23 2018 06:17 AM
ਪਟਿਆਲਾ, ਸੂਬੇ ਦੇ ਵੱਡੀ ਗਿਣਤੀ ਐੱਸਐੱਸਏ ਅਤੇ ਰਮਸਾ ਅਧਿਆਪਕਾਂ ਨੇ ਅੱਜ ਇੱਕ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ। ਅਚਨਚੇਤੀ ਅਤੇ ਕਮਾਊ ਛੁੱਟੀ ’ਤੇ ਸਕੂਲਾਂ ’ਚੋਂ ਫਾਰਗ ਹੋਏ ਅਜਿਹੇ ਅਧਿਆਪਕਾਂ ਵਿਚੋਂ ਵੱਡੀ ਗਿਣਤੀ ਨੇ ਇੱਥੇ ਜਾਰੀ ਪੱਕੇ ਮੋਰਚੇ ’ਚ ਵੀ ਸ਼ਮੂਲੀਅਤ ਕੀਤੀ। ਪੱਕੇ ਮੋਰਚੇ ਵਿਚ ਪੰਜ ਮਹਿਲਾ ਅਧਿਆਪਕਾਂ ਸਮੇਤ ਸੋਲਾਂ ਅਧਿਆਪਕਾਂ ਦਾ ਸਿਹਤ ਵਿਗੜਣ ਦੇ ਬਾਵਜੂਦ ਵੀ ਮਰਨ ਵਰਤ ਜਾਰੀ ਹੈ। ਇਹ ਅਧਿਆਪਕ ਪਿਛਲੇ 16 ਦਿਨਾਂ ਤੋਂ ਮੋਰਚਾ ਲਾਈ ਬੈਠੇ ਹਨ ਅਤੇ ਤਨਖ਼ਾਹ ਦੀ ਕਟੌਤੀ ਕਰਕੇ ਰੈਗੂਲਰਾਈਜ਼ੇਸ਼ਨ ਦਾ ਵਿਰੋਧ ਕਰ ਰਹ...

ਨਵਜੋਤ ਸਿੱਧੂ ਦੀ ਬਰਖ਼ਾਸਤਗੀ ਲਈ ਅਕਾਲੀ-ਭਾਜਪਾ ਵਰਕਰ ਸੜਕਾਂ ’ਤੇ ਉਤਰੇ

Tuesday, October 23 2018 06:16 AM
ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਵਰਕਰਾਂ ਅਤੇ ਰੇਲ ਹਾਦਸੇ ਦੇ ਪ੍ਰਭਾਵਿਤ ਪਰਿਵਾਰਾਂ ਨੇ ਰੇਲ ਹਾਦਸੇ ਲਈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਸ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਕਸੂਰਵਾਰ ਠਹਿਰਾਉਂਦਿਆਂ ਅੱਜ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਅਤੇ ਸਿੱਧੂ ਜੋੜੇ ਦੇ ਪੁਤਲੇ ਫੂਕੇ। ਪ੍ਰੋ. ਸਰਚਾਂਦ ਸਿੰਘ ਨੇ ਦੱਸਿਆ ਕਿ ਇੱਥੇ ਗੋਲਡਨ ਐਵੇਨਿਊ ਰਾਮਤਲਾਈ ਤੋਂ ਜੌੜਾ ਫਾਟਕ ਤੱਕ ਕੀਤੇ ਰੋਸ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਿੱਧੂ ਜੋੜੇ ਖ਼ਿਲਾਫ਼ ਹੱਥਾਂ ਵਿਚ ਬੈਨਰ ਲੈ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਪੁਲੀਸ ਵਲੋਂ ਰੋਕੇ ਜਾਣ ...

ਜੀਆਰਪੀ ਨੇ ਰੇਲ ਹਾਦਸੇ ਦੀ ਜਾਂਚ ਲਈ ਤਿੰਨ ਮੈਂਬਰੀ ਟੀਮ ਬਣਾਈ

Tuesday, October 23 2018 06:16 AM
ਅੰਮ੍ਰਿਤਸਰ, ਜੀਆਰਪੀ ਦੇ ਏਡੀਜੀਪੀ ਆਈਪੀਐੱਸ ਸਹੋਤਾ ਨੇ ਅੱਜ ਸਥਾਨਕ ਪੁਲੀਸ ਨਾਲ ਰੇਲ ਹਾਦਸੇ ਵਾਲੇ ਘਟਨਾ ਸਥਾਨ ਦਾ ਦੌਰਾ ਕੀਤਾ ਹੈ। ਮਗਰੋਂ ਉਨ੍ਹਾਂ ਜੀਓ ਮੈਸ ਵਿਚ ਜੀਆਰਪੀ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਉਨ੍ਹਾਂ ਰੇਲ ਹਾਦਸੇ ਦੀ ਜਾਂਚ ਲਈ ਤਿੰਨ ਮੈਂਬਰੀ ਜਾਂਚ ਟੀਮ ਬਣਾਈ ਹੈ, ਜਿਸ ਦੀ ਅਗਵਾਈ ਏਆਈਜੀ ਦਲਜੀਤ ਸਿੰਘ ਕਰਨਗੇ ਅਤੇ ਉਹ ਖੁਦ ਜਾਂਚ ਟੀਮ ਦੀ ਨਿਗਰਾਨੀ ਕਰਨਗੇ। ਇਸ ਦੌਰਾਨ ਰੇਲ ਹਾਦਸੇ ਕਾਰਨ ਲਗਭਗ ਦੋ ਦਿਨ ਰੇਲ ਆਵਾਜਾਈ ਬੰਦ ਰਹਿਣ ਕਾਰਨ ਰੇਲਵੇ ਨੂੰ ਲਗਭਗ 60 ਲੱਖ ਰੁਪਏ ਦਾ ਸਿੱਧੇ ਤੌਰ ’ਤੇ ਨੁਕਸਾਨ ਹੋਇਆ ਹੈ ਅਤੇ ਅਸਿੱਧੇ ਤੌਰ ’ਤੇ ਵੀ ਕਈ...

ਜ਼ਖ਼ਮੀ ਬੱਚਾ ਦੋ ਦਿਨ ਬਾਅਦ ਮਾਂ ਨੂੰ ਮਿਲਿਆ

Monday, October 22 2018 07:21 AM
ਅੰਮ੍ਰਿਤਸਰ, ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਇਲਾਕੇ ਦੀ ਰਹਿਣ ਵਾਲੀ ਰਾਧਿਕਾ ਨੂੰ ਦੋ ਦਿਨਾਂ ਬਾਅਦ ਆਪਣੇ ਦਸ ਮਹੀਨੇ ਦਾ ਬੱਚਾ ਅੱਜ ਮਿਲ ਗਿਆ ਹੈ। ਇਹ ਬੱਚਾ ਰੇਲ ਹਾਦਸੇ ਸਮੇਂ ਉਸ ਕੋਲੋਂ ਵਿਛੜ ਗਿਆ ਸੀ। ਰਾਧਿਕਾ ਆਪਣੀ ਭੈਣ ਪ੍ਰੀਤੀ ਜੋ ਅੰਮ੍ਰਿਤਸਰ ਆਈ ਹੋਈ ਸੀ, ਨਾਲ ਦਸਹਿਰਾ ਦੇਖਣ ਵਾਸਤੇ ਗਈ ਸੀ। ਜਦੋਂ ਰੇਲ ਹਾਦਸਾ ਵਾਪਰਿਆ, ਰਾਧਿਕਾ ਆਪਣੇ ਦਸ ਮਹੀਨੇ ਦੇ ਮੁੰਡੇ ਵਿਸ਼ਾਲ ਦੇ ਨਾਲ ਸੀ। ਉਸ ਦਾ ਪਤੀ ਬੁੱਧੀ ਰਾਮ ਅਤੇ ਇਕ ਬੱਚੀ ਵੀ ਨਾਲ ਸਨ। ਘਟਨਾ ਤੋਂ ਪਹਿਲਾਂ ਉਹ ਰੇਲ ਪਟੜੀਆਂ ’ਤੇ ਬੈਠੀ ਹੋਈ ਸੀ ਅਤੇ ਉਸਦਾ ਦਸ ਮਹੀਨੇ ਦਾ ਬੱਚਾ ਉਸ ਦੀ ਗੋਦ ਵਿਚ ਸੀ। ਜਦੋਂ ਰੇ...

ਪੁਲੀਸ ਛਾਉਣੀ ਬਣਿਆ ਸ਼ਾਹੀ ਸ਼ਹਿਰ ਪਟਿਆਲਾ

Monday, October 22 2018 07:21 AM
ਪਟਿਆਲਾ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਮੋਤੀ ਮਹਿਲ’ ਦੀ ਸੁਰੱਖਿਆ ਲਈ ਸ਼ਾਹੀ ਸ਼ਹਿਰ ਪਟਿਆਲਾ ਅੱਜ ਮੁੜ ਪੁਲੀਸ ਛਾਉਣੀ ਬਣਿਆ ਰਿਹਾ। ‘ਸਾਂਝੇ ਅਧਿਆਪਕ ਮੋਰਚੇ’ ਵੱਲੋਂ ਮਹਿਲ ਘੇਰਨ ਦੇ ਪ੍ਰੋਗਰਾਮ ਤਹਿਤ ਅੱਜ ਮਹਿਲ ਦੇ ਦੁਆਲੇ ਅਤੇ ਮਹਿਲ ਨੂੰ ਜਾਂਦੇ ਸਾਰੇ ਰਸਤਿਆਂ ’ਤੇ ਹਜ਼ਾਰਾਂ ਪੁਲੀਸ ਮੁਲਾਜ਼ਮ ਤਾਇਨਾਤ ਰਹੇ। ਮੋਤੀ ਮਹਿਲ ਕਰੀਬ 35 ਏਕੜ ਰਕਬੇ ਵਿਚ ਹੈ। ਕਾਂਗਰਸ ਸਰਕਾਰ ਦੀ ਇਸ ਪਾਰੀ ਦੌਰਾਨ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿਚ ਫੋਰਸ ਦੀ ਤਾਇਨਾਤੀ ਇੱਥੇ ਕੀਤੀ ਗਈ ਹੈ। ਪੱਕੇ ਤੌਰ ’ਤੇ ਤਾਇਨਾਤ ਫੋਰਸ ਤੋਂ ਇਲਾਵਾ ਅੱਜ ਹਜ਼ਾਰਾਂ ਹੋਰ...

ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਪੁਲੀਸ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ

Thursday, October 18 2018 06:42 AM
ਚੰਡੀਗੜ੍ਹ, ਪੰਜਾਬ ਵਿੱਚ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਔਰਤਾਂ ਦੇ ਮਾਮਲੇ ਵਿਚ ਪੁਲੀਸ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਸਾਬਿਤ ਹੋ ਰਹੀ ਹੈ। ਪੁਲੀਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੇ ਮਾਮਲੇ ਵਿਚ ਕਥਿਤ ਤੌਰ ’ਤੇ ਢਿੱਲ ਵਰਤੀ ਜਾਂਦੀ ਹੈ, ਜਿਸ ਕਾਰਨ ਪੀੜਤਾਂ ਨੂੰ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹਨ। ਅਜਿਹੇ ਮਾਮਲਿਆਂ ’ਚੋਂ ਇਕ ਮਾਮਲਾ ਮਾਲੇਰਕੋਟਲਾ ਸ਼ਹਿਰ ਨਾਲ ਸਬੰਧਤ ਔਰਤ ਦਾ ਹੈ। ਉਸ ਔਰਤ ਨੇ ਮਾਲੇਰਕੋਟਲਾ ਦੇ ਰਹਿਣ ਵਾਲੇ ਤੇ ਅਕਾਲੀ ਦਲ ਨਾਲ ਸਬੰਧਤ ਇੱਕ ਸਿਆਸਤਦਾਨ ’ਤੇ ਸਾਲਾਂਬੱਧੀ ਸਰੀਰਕ ਸ਼ੋਸ਼ਣ ਦੇ ਦੋਸ਼ ਲਾਏ ਹਨ। ਇਸ ਮਾਮਲੇ ਵਿਚ ਪੰਜਾਬ ਪੁਲੀਸ ਦੀ ਕ...

ਵੋਟ ਬੈਂਕ ਖਾਤਰ ਅਕਾਲੀਆਂ ਨੇ ਧਾਰਮਿਕ ਸਰਗਰਮੀਆਂ ਵੱਲ ਮੋੜਾ ਕੱਟਿਆ

Thursday, October 18 2018 06:42 AM
ਫ਼ਰੀਦਕੋਟ, ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲਿਆਂ ’ਤੇ ਸਿੱਖ ਸੰਗਤ ਦੇ ਰੋਹ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਸਿਆਸੀ ਸਮਾਗਮਾਂ ਦੀ ਥਾਂ ਧਾਰਮਿਕ ਸਰਗਰਮੀਆਂ ਵੱਲ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕ ਸਭਾ ਚੋਣਾਂ ਸਿਰ ’ਤੇ ਹੋਣ ਕਾਰਨ ਅਕਾਲੀ ਦਲ ਆਪਣੀ ਰਵਾਇਤੀ ਵੋਟ ਬਚਾਉਣ ਲਈ ਫ਼ਿਕਰਮੰਦ ਹੈ ਤੇ ਚੋਣਾਂ ਤੋਂ ਪਹਿਲਾਂ ਬੇਅਦਬੀ ਕਾਂਡ ਦਾ ਰੋਹ ਸ਼ਾਂਤ ਕਰਨ ਲਈ ਅਕਾਲੀ ਦਲ ਨੇ ਧਾਰਮਿਕ ਸਥਾਨਾਂ ਦੀ ਮੁਫ਼ਤ ਯਾਤਰਾ ਦੀ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਗਲੇ ਦਿਨਾਂ ਵਿੱਚ ਫ਼ਰੀਦਕੋਟ ਜ਼ਿਲ੍ਹੇ ਦੇ ਹੋਰ...

ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਨਵੇਂ ਜਥੇਦਾਰ ਦੀ ਨਿਯੁਕਤੀ ਬਾਰੇ ਚਰਚਾ ਦੀ ਸੰਭਾਵਨਾ

Thursday, October 18 2018 06:41 AM
ਅੰਮ੍ਰਿਤਸਰ, ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਭਲਕੇ 18 ਅਕਤੂਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੀ ਮੀਟਿੰਗ ਨੂੰ ਅਹਿਮ ਮੰਨਿਆ ਜਾ ਰਿਹਾ ਹੈ, ਜਿਸ ਵਿਚ ਸ੍ਰੀ ਅਕਾਲ ਤਖ਼ਤ ਦੇ ਨਵੇਂ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਵਿਚਾਰ ਚਰਚਾ ਹੋਣ ਦੀ ਸੰਭਾਵਨਾ ਹੈ। ਪਿਛਲੇ ਕੁਝ ਦਿਨਾਂ ਤੋਂ ਇਹ ਚਰਚਾ ਹੈ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਿਹਤ ਦੇ ਆਧਾਰ ’ਤੇ ਇਸ ਅਹੁਦੇ ਨੂੰ ਛੱਡ ਸਕਦੇ ਹਨ। ਜਦੋਂਕਿ ਦੂਜੇ ਪਾਸੇ ਜਥੇਦਾਰ ਦੇ ਨੇੜਲੇ ਸੂਤਰ ਇਸ ਸੰਭਾਵਨਾ ਤੋਂ ਫਿਲਹਾਲ ਇਨਕਾਰ ਕਰ ਚੁੱਕੇ ਹਨ। ਹੁਣ ਜਦੋਂ ਅੰਤ੍ਰਿੰਗ ਕਮੇਟੀ ਦੀ ਭਲਕੇ 1...

ਸਾਂਝੇ ਅਧਿਆਪਕ ਮੋਰਚੇ ਨੇ ਸਿੱਖਿਆ ਸਕੱਤਰ ਦੀ ਕੋਠੀ ਵੱਲ ਵਹੀਰਾਂ ਘੱਤੀਆਂ

Thursday, October 18 2018 06:40 AM
ਪਟਿਆਲਾ, ਸਾਂਝਾ ਅਧਿਆਪਕ ਮੋਰਚਾ ਨੇ ਅੱਜ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਰਿਹਾਇਸ਼ ਵੱਲ ਮਾਰਚ ਕਰਦਿਆਂ ਰੋਸ ਮੁਜ਼ਾਹਰਾ ਕੀਤਾ ਅਤੇ ਉਨ੍ਹਾਂ ਖ਼ਿਲਾਫ਼ ਨਾਅਰੇ ਲਾਏ। ਦੂਜੇ ਪਾਸੇ ਕੈਪਟਨ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ 21 ਅਕਤੂਬਰ ਨੂੰ ਮੋਤੀ ਮਹਿਲ ਦੇ ਘਿਰਾਓ ਦੇ ਉਲੀਕੇ ਪ੍ਰੋਗਰਾਮ ’ਚ ਸੂਬੇ ਭਰ ’ਚੋਂ ਕਿਸਾਨ, ਮੁਲਾਜ਼ਮ ਤੇ ਹੋਰ ਜਨਤਕ ਜਥੇਬੰਦੀਆਂ ਨੇ ਵੀ ਸਰਗਰਮੀ ਨਾਲ ਹਿੱਸਾ ਲੈਣ ਲਈ ਹਾਮੀ ਭਰੀ ਹੈ। ਜਾਣਕਾਰੀ ਅਨੁਸਾਰ ਅਧਿਆਪਕਾਂ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਮਾਡਲ ਟਾਊਨ ਸਥਿਤ ਰਿਹਾਇਸ਼ ਅੱਗੇ ਜਾ ਕੇ ਉਨ੍ਹਾਂ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀ...

E-Paper

Calendar

Videos