News: ਪੰਜਾਬ

ਨੈਸਲੇ ਫੈਕਟਰੀ ਅੱਗੇ ਧਰਨੇ ’ਤੇ ਬੈਠੇ ਮਜ਼ਦੂਰ ਪੁਲੀਸ ਨੇ ਚੁੱਕੇ

Wednesday, October 17 2018 07:07 AM
ਮੋਗਾ, ਇੱਥੇ ਨੈਸਲੇ ਫੈਕਟਰੀ ਵਿਚ ਠੇਕੇਦਾਰ ਕੋਲ 10 ਸਾਲਾਂ ਤੋਂ ਕੰਮ ਕਰ ਰਹੇ 7 ਮਜ਼ਦੂਰਾਂ ਨੂੰ ਮੁਅੱਤਲ ਕਰਨ ਅਤੇ ਕੁਝ ਮਜ਼ਦੂਰਾਂ ਦਾ ਗੁਜਰਾਤ ਤਬਾਦਲਾ ਕਰਨ ਖ਼ਿਲਾਫ਼ 17 ਦਿਨ ਤੋਂ ਭੁੱਖ ਹੜਤਾਲ ਉੱਤੇ ਬੈਠੇ ਮਜ਼ਦੂਰਾਂ ’ਤੇ ਪੁਲੀਸ ਨੇ ਕਹਿਰ ਢਾਹ ਦਿੱਤਾ। ਪੁਲੀਸ ਨੇ ਤੜਕਸਾਰ ਸੁੱਤੇ ਪਏ 14 ਮਜ਼ਦੂਰਾਂ ਨੂੰ ਹਿਰਾਸਤ ਵਿਚ ਲੈਣ ਮਗਰੋਂ ਉਨ੍ਹਾਂ ਦਾ ਟੈਂਟ ਪੁੱਟ ਦਿੱਤਾ ਤੇ ਸਾਰਾ ਸਾਮਾਨ ਕਬਜ਼ੇ ਵਿਚ ਲੈ ਲਿਆ। ਇਸ ਤੋਂ ਬਾਅਦ ਮਜ਼ਦੂਰਾਂ ਨੂੰ ਫ਼ਰੀਦਕੋਟ ਜੇਲ੍ਹ ਭੇਜ ਦਿੱਤਾ ਗਿਆ ਅਤੇ ਨੈਸਲੇ ਫੈਕਟਰੀ ਦੇ ਗੇਟ ਅੱਗੇ ਪੁਲੀਸ ਦਾ ਪਹਿਰਾ ਲਾ ਦਿੱਤਾ ਗਿਆ। ਪੁਲੀਸ ਨੇ ਮੀਡੀਆ ਕਵ...

ਵਿਧਾਇਕ ਬਲਵਿੰਦਰ ਬੈਂਸ ਦੇ ਨਾਂ ’ਤੇ ਅਸ਼ਲੀਲ ਵੀਡੀਓ ਅਪਲੋਡ ਕੀਤੀ

Wednesday, October 17 2018 07:06 AM
ਲੁਧਿਆਣਾ, ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਵੱਡੇ ਭਰਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਦੇ ਨਾਂ ’ਤੇ ਇਕ ਵਿਅਕਤੀ ਨੇ ਫ਼ਰਜ਼ੀ ਫੇਸਬੁੱਕ ਆਈਡੀ ਬਣਾ ਕੇ ਉਸ ਤੋਂ ਇਕ ਅਸ਼ਲੀਲ ਵੀਡੀਓ ਸਾਂਝੀ ਕਰ ਦਿੱਤੀ। ਵੀਡੀਓ ਦੇ ਨਾਲ ਹੀ ਬਲਵਿੰਦਰ ਸਿੰਘ ਬੈਂਸ ਦੀ ਫੋਟੋ ਅਪਲੋਡ ਕਰਕੇ ਉਨ੍ਹਾਂ ਦੇ ਨਾਂ ਦੀ ਕੈਪਸ਼ਨ ਵੀ ਦੇ ਦਿੱਤੀ ਗਈ। ਲੋਕਾਂ ਨੇ ਤੁਰੰਤ ਵੀਡੀਓ ’ਤੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦ ਤੱਕ ਵਿਧਾਇਕ ਨੂੰ ਇਸ ਦਾ ਪਤਾ ਲੱਗਾ, ਉਸ ਵੇਲੇ ਤੱਕ ਕਈ ਲੋਕ ਇਸ ਨੂੰ ਦੇਖ ਚੁੱਕੇ ਸਨ। ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਤੁਰੰਤ ਇਸ...

ਅਧਿਆਪਕਾਂ ਨੇ ਪਟਿਆਲਾ ਵਿੱਚ ਰੋਸ ਮਾਰਚ ਕੱਢਿਆ

Wednesday, October 17 2018 07:06 AM
ਪਟਿਆਲਾ, ਇਥੇ ਪੱਕਾ ਮੋਰਚਾ ਲਾਈ ਬੈਠੇ ਅਧਿਆਪਕਾਂ ਦਾ ਮਰਨ ਵਰਤ ਅੱਜ ਦਸਵੇਂ ਦਿਨ ਵੀ ਜਾਰੀ ਰਿਹਾ। ਸਿਹਤ ਵਿਗੜਨ ਮਗਰੋਂ ਚਾਰ ਮਰਨ ਵਰਤੀ ਅਧਿਆਪਕਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੱਕੇ ਮੋਰਚੇ ‘ਚ ਅੱਜ ਮੋਗਾ ਤੇ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਿਆਂ ਦੇ ਅਧਿਆਪਕਾਂ ਨੇ ਕਾਲੇ ਬਿੱਲੇ ਲਾ ਕੇ ਸ਼ਿਰਕਤ ਕੀਤੀ। ਦੇਰ ਸ਼ਾਮੀਂ ਹੜਤਾਲੀ ਅਧਿਆਪਕਾਂ ਨੇ ਸ਼ਹਿਰ ‘ਚ ਰੋਸ ਮਾਰਚ ਕਰਕੇ ਕੈਪਟਨ ਸਰਕਾਰ ’ਤੇ ਧੱਕੇਸ਼ਾਹੀ ਤੇ ਵਾਅਦਾਖ਼ਿਲਾਫ਼ੀ ਦੇ ਦੋਸ਼ ਲਾਏ। ਦੱਸਣਯੋਗ ਹੈ ਕਿ ਲੰਘੇ ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੜਤਾਲੀ ਅਧਿਆਪਕਾਂ ਦੇ ਮਸਲੇ ਦੇ ਨਿਬੇੜੇ ਤੋ...

ਕੱਚੇ ਅਧਿਆਪਕਾਂ ਨੇ ਪੰਜਾਬੀ ਯੂਨੀਵਰਸਿਟੀ ਲਈ ਭੀਖ ਮੰਗੀ

Tuesday, October 16 2018 06:59 AM
ਪਟਿਆਲਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਛੜੇ ਅਤੇ ਪੇਂਡੂ ਇਲਾਕਿਆਂ ਵਿੱਚ ਖੋਲ੍ਹੇ 14 ਕਾਂਸਟੀਚੂਐਂਟ ਕਾਲਜਾਂ, ਨੇਬਰਹੁੱਡ ਕੈਂਪਸਾਂ ਅਤੇ ਯੂਨੀਵਰਸਿਟੀ ਮੇਨ ਕੈਂਪਸ ਦੇ ਠੇਕਾ ਅਾਧਾਰਿਤ ਸਹਾਇਕ ਪ੍ਰੋਫ਼ੈਸਰਾਂ ਅਤੇ ਟੀਚਿੰਗ ਇੰਸਟਰੱਕਟਰਜ਼ ਦੀਆਂ ਮੰਗਾਂ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਟਾਲ-ਮਟੋਲ ਕਰਦਾ ਆ ਰਿਹਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਦੇ ਵਿੱਤੀ ਘਾਟੇ ਦੇ ਲਾਰਿਆਂ ਦੇ ਜਵਾਬ ਵਿੱਚ ਅੱਜ ਇਨ੍ਹਾਂ ਅਧਿਆਪਕਾਂ ਨੇ ਯੂਨੀਵਰਸਿਟੀ ਦੀਆਂ ਵੱਖ-ਵੱਖ ਥਾਵਾਂ ਅਤੇ ਮੇਨ ਗੇਟ ਉੱਪਰ ਲੋਕਾਂ ਅਤੇ ਰਾਹਗੀਰਾਂ ਕੋਲੋਂ ਵਿੱਤੀ ਘਾਟਾ ਪੂਰਾ ਕਰਨ ਲਈ ਭੀਖ ਮੰਗੀ। ਰੋਸ ਵਜੋਂ ...

ਵਿਧਾਇਕ ਦੇ ਭਰੋਸੇ ਮਗਰੋਂ ਹਸਤਾ ਕਲਾਂ ਵਾਸੀਆਂ ਨੇ ਧਰਨਾ ਚੁੱਕਿਆ

Tuesday, October 16 2018 06:58 AM
ਫ਼ਾਜ਼ਿਲਕਾ, ਪਿੰਡ ਹਸਤਾ ਕਲਾਂ ਦੇ ਵਾਸੀਆਂ ਵੱਲੋਂ ਇੱਕ ਪੰਚਾਇਤ ਦੀ ਮੰਗ ਸਬੰਧੀ ਲਾਇਆ ਧਰਨਾ ਅਤੇ ਭੁੱਖ ਹੜਤਾਲ ਅੱਜ ਖ਼ਤਮ ਕਰ ਦਿੱਤਾ ਗਿਆ। ਅੱਜ ਫ਼ਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਭੁੱਖ ਹੜਤਾਲ ’ਤੇ ਬੈਠੇ ਸਾਬਕਾ ਬਲਾਕ ਸਮਿਤੀ ਮੈਂਬਰ ਰਣਜੀਤੋ ਬਾਈ, ਖੁਸ਼ੀਆ ਬਾਈ, ਆਈਡੀਪੀ ਪ੍ਰਧਾਨ ਸੁਸ਼ੀਲ ਕੁਮਾਰ, ਮਨਜੀਤ ਸਿੰਘ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਓਮ ਸਿੰਘ, ਬਾਕਰ ਸਿੰਘ, ਗੁਰਦੀਪ ਸਿੰਘ ਨੂੰ ਜੂਸ ਪਿਆ ਕੇ ਭੁੱਖ ਹੜਤਾਲ ਖ਼ਤਮ ਕਰਵਾਈ। ਇਸ ਤੋਂ ਪਹਿਲਾਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆ...

ਲੋਕ ਇਨਸਾਫ਼ ਪਾਰਟੀ ਮਨਾਏਗੀ ‘ਕਾਲੀ’ ਦੀਵਾਲੀ

Tuesday, October 16 2018 06:58 AM
ਲੁਧਿਆਣਾ, ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਪਾਰਟੀ ਦੇ ਮੈਂਬਰ ਇਸ ਵਾਰ ਕਾਲੀ ਦੀਵਾਲੀ ਮਨਾਉਣਗੇ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀ ਜਦ ਤੱਕ ਫੜੇ ਨਹੀਂ ਜਾਣਗੇ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਹ ਅੱਜ ਪਾਰਟੀ ਵਰਕਰਾਂ ਦੇ ਨਾਲ ਸਰਕਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਵਿਧਾਇਕ ਬੈਂਸ ਨੇ ਕਿਹਾ ਕਿ ਜਿੰਨੀ ਦੇਰ ਤੱਕ ਇਨ੍ਹਾਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾ ਕੇ ਮਾਰੇ ਗਏ ਦੋਵਾਂ ਨੌਜਵਾਨਾਂ ਦੇ ਮਾਪਿਆਂ ਨੂੰ ਇਨਸਾਫ਼ ਨਹੀਂ ਮਿਲਦਾ, ਬਰਗ...

ਖੰਨਾ-ਸਿੱਧਵਾਂ ਬੇਟ ਕੌਮੀ ਮਾਰਗ ਛੇਤੀ ਬਣੇਗਾ: ਸਿੰਗਲਾ

Tuesday, October 16 2018 06:57 AM
ਲੁਧਿਆਣਾ, ਜ਼ਿਲ੍ਹਾ ਲੁਧਿਆਣਾ ਦੀਆਂ 2537 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਜੂਨ 2019 ਤੱਕ ਕਰਨ ਦਾ ਟੀਚਾ ਹੈ। ਇਸ ਤਰ੍ਹਾਂ ਪਿਛਲੇ ਕਰੀਬ 8 ਸਾਲਾਂ ਤੋਂ ਸੜਕਾਂ ਦੀ ਮੁਰੰਮਤ ਦਾ ਬਕਾਇਆ ਪਿਆ (ਬੈਕਲਾਗ) ਕੰਮ ਹੋ ਜਾਵੇਗਾ, ਜਿਸ ’ਤੇ 248.17 ਕਰੋੜ ਰੁਪਏ ਦੀ ਲਾਗਤ ਆਵੇਗੀ। ਇਹ ਵਿਚਾਰ ਲੋਕ ਨਿਰਮਾਣ ਅਤੇ ਸੂਚਨਾ ਤਕਨਾਲੋਜੀ ਮੰਤਰੀ ਵਿਜੈਇੰਦਰ ਸਿੰਗਲਾ ਨੇ ਪਿੰਡ ਬੱਸੀਆਂ ਅਤੇ ਹਲਵਾਰਾ ਵਿਚ ਵੱਖ-ਵੱਖ ਸੜਕਾਂ ਦੇ ਮੁਰੰਮਤ ਕਾਰਜਾਂ ਦਾ ਕੰਮ ਸ਼ੁਰੂਆਤ ਕਰਾਉਣ ਮੌਕੇ ਪ੍ਰਗਟ ਕੀਤੇ। ਮੰਤਰੀ ਸਿੰਗਲਾ ਨੇ ਪਿੰਡ ਬੱਸੀਆਂ ਵਿਚ ਜਗਰਾਉਂ-ਰਾਏਕੋਟ ਸੜਕ ਦੇ ਰਾਏਕੋਟ ਤੋਂ ਬਿੰਜਲ...

ਅਸਲੇ ਸਮੇਤ ਤਿੰਨ ਜਣੇ ਗ੍ਰਿਫ਼ਤਾਰ

Monday, October 15 2018 06:41 AM
ਅੰਮ੍ਰਿਤਸਰ, ਪੁਲੀਸ ਨੇ ਦੋ ਵੱਖ ਵੱਖ ਥਾਵਾਂ ਤੋਂ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 12 ਬੋਰ ਦੀ ਡਬਲ ਬੈਰਲ ਰਾਈਫਲ ਤੇ ਦੇਸੀ ਪਿਸਤੌਲ ਬਰਾਮਦ ਕੀਤਾ ਹੈ। ਦੋਵਾਂ ਮਾਮਲਿਆਂ ਵਿਚ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ ਜਗਮੋਹਨ ਸਿੰਘ ਨੇ ਦੱਸਿਆ ਕਿ ਸਪੈਸ਼ਲ ਸਟਾਫ਼ ਦੀ ਪੁਲੀਸ ਨੇ ਮਾਤਾ ਭੱਦਰ ਕਾਲੀ ਮੰਦਿਰ ਨੇੜਿਉਂ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ ਸੀ। ਇਨ੍ਹਾਂ ਕੋਲੋਂ ਤਲਾਸ਼ੀ ਦੌਰਾਨ 12 ਬੋਰ ਦੀ ਡਬਲ ਬੈਰਲ ਰਾਈਫਲ ਤੇ ਅੱਠ ਗੋਲੀਆਂ ਮਿਲੀਆਂ ਹਨ। ਗ੍ਰਿਫ਼ਤਾਰ ਵਿਅਕਤੀਆਂ ਦੀ ਸ਼ਨਾਖ਼ਤ ...

ਸਰਕਾਰੀ ਹੁਕਮਾਂ ਦੇ ਬਾਵਜੂਦ ਸ਼ੁਰੂ ਨਾ ਹੋਈ ਬਿਜਲਈ ਕੰਡਿਆਂ ਦੀ ਵਰਤੋਂ

Monday, October 15 2018 06:39 AM
ਪਟਿਆਲਾ, ਸਰਕਾਰੀ ਹੁਕਮਾਂ ਦੇ ਬਾਵਜੂਦ ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਤੁਲਾਈ ਲਈ ਬਿਜਲਈ ਕੰਡਿਆਂ ਦੀ ਵਰਤੋਂ ਸ਼ੁਰੂ ਨਹੀਂ ਹੋ ਸਕੀ ਕਿਉਂਕਿ ਆੜ੍ਹਤੀ ਵਰਗ ਦੇ ਵਿਰੋਧ ਕਾਰਨ ਸਰਕਾਰ ਦੜ ਵੱਟ ਗਈ। ਕਿਸਾਨ ਧਿਰਾਂ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ’ਤੇ ਹੀ ਸਖ਼ਤੀ ਕਰਨ ਜਾਣਦੀ ਹੈ, ਹੁਣ ਹੁਕਮ ਅਦੂਲੀ ਕਰਨ ਵਾਲ਼ੇ ਆੜ੍ਹਤੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤੇ ਜਾਣ। ਜ਼ਿਕਰਯੋਗ ਹੈ ਕਿ ਰਵਾਇਤੀ (ਮੈਨੂਅਲ) ਕੰਡਿਆਂ ’ਚ ਗੜਬੜੀਆਂ ਦੇ ਵਿਵਾਦ ਕਾਰਨ ਕਿਸਾਨ ਧਿਰਾਂ ਦੀ ਮੰਗ ’ਤੇ ਸੂਬਾ ਸਰਕਾਰ ਨੇ ਐਤਕੀਂ ਬਿਜਲਈ ਕੰਡੇ ਹੀ ਵਰਤੇ ਜਾਣ ਦੇ ਹੁਕਮ ਸੁਣਾਏ ਸਨ। ਸਰਕਾਰ ਦੇ ਹਵਾਲ...

ਪਤੀ ਹੀ ਨਿਕਲਿਆ ਪਤਨੀ ਤੇ ਦੋਵੇਂ ਬੱਚਿਆਂ ਦਾ ਕਾਤਲ

Monday, October 15 2018 06:39 AM
ਫ਼ਰੀਦਕੋਟ, ਇੱਥੋਂ ਦੇ ਸੁੰਦਰ ਨਗਰ ਵਿੱਚ 8 ਅਕਤੂਬਰ ਨੂੰ ਔਰਤ ਅਤੇ ਉਸ ਦੇ ਦੋ ਨਾਬਾਲਗ਼ ਬੱਚਿਆਂ ਦੇ ਕਤਲ ਦੀ ਗੁੱਥੀ ਸਿਟੀ ਪੁਲੀਸ ਨੇ ਸੁਲਝਾ ਲਈ ਹੈ। ਪੁਲੀਸ ਅਨੁਸਾਰ ਇਸ ਮਾਮਲੇ ਦਾ ਦੋਸ਼ੀ, ਮ੍ਰਿਤਕਾ ਦਾ ਪਤੀ ਹੀ ਹੈ। ਮੁੱਖ ਥਾਣਾ ਅਫ਼ਸਰ ਇਕਬਾਲ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮ੍ਰਿਤਕਾ ਪੂਜਾ ਦੇ ਭਰਾ ਰਵੀ ਕੁਮਾਰ ਨੇ ਸਿਟੀ ਪੁਲੀਸ ਨੂੰ ਇਤਲਾਹ ਦਿੱਤੀ ਕਿ ਉਸ ਦੀ ਭੈਣ ਪੂਜਾ (26), ਨਾਬਾਲਗ਼ ਭਾਣਜੀ ਸੈਨਮ (7) ਤੇ ਭਾਣਜੇ ਮਾਨਕ (5) ਦਾ ਕਤਲ ਉਸ ਦੇ ਜੀਜੇ ਧਰਮਿੰਦਰ ਕੁਮਾਰ ਨੇ ਸਾਜ਼ਿਸ਼ ਤਹਿਤ ਕੀਤਾ ਹੈ। ਇਸ ’ਤੇ ਸਿਟੀ ਪੁਲੀਸ ਨੇ ਆਈਪੀਸੀ ਦੀ ਧਾਰਾ 302 ...

ਨਸ਼ਾ ਛੁਡਾਊ ਕੇਂਦਰਾਂ ਨੂੰ ਟੈਸਟਿੰਗ ਕਿੱਟਾਂ ਦੀ ‘ਤੋਟ’

Saturday, October 13 2018 06:43 AM
ਪਟਿਆਲਾ, ਸੂਬਾ ਸਰਕਾਰ ਵੱਲੋਂ ‘ਨਸ਼ਾ ਛੁਡਾਊ ਕੇਂਦਰਾਂ’ ਵਿਚ ਮਰੀਜ਼ਾਂ ਨੂੰ ਦਾਖ਼ਲ ਕਰ ਕੇ ਅਤੇ ਬਗੈਰ ਦਾਖ਼ਲ ਕੀਤੀਆਂ ਉਨ੍ਹਾਂ ਦਾ ਇਲਾਜ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਤਹਿਤ ਆਊਟ ਪੇਸ਼ੈਂਟ ਓਪੀਓਇਡ ਅਸਿਸਟਿਡ ਟਰੀਟਮੈਂਟ’ (ਓਟ) ਕਲੀਨਿਕ ਸਥਾਪਤ ਕੀਤੇ ਗਏ ਹਨ। ਪਰ ਇਨ੍ਹਾਂ ਥਾਵਾਂ ’ਤੇ ਬਿਨਾਂ ਲੋੜੀਂਦੇ ਟੈਸਟ ਕੀਤਿਆਂ ਹੀ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਕੌਂਸਲਿੰਗ ਦੌਰਾਨ ਮਰੀਜ਼ ਤੋਂ ਪ੍ਰਾਪਤ ਹੁੰਦੀ ਜਾਣਕਾਰੀ ਨੂੰ ਹੀ ਇਲਾਜ ਦਾ ਆਧਾਰ ਬਣਾਇਆ ਜਾਂਦਾ ਹੈ। ਨਸ਼ਾ ਛੁਡਾਊ ਕੇਂਦਰਾਂ ’ਚ ਤਾਂ ਸ਼ੁਰੂ ਤੋਂ ਹੀ ਅਜਿਹੀ ਵਿਵਸਥਾ...

ਬਠਿੰਡੇ ਤੋਂ ਹੀ ਚੋਣ ਲੜਾਂਗੀ: ਹਰਸਿਮਰਤ

Saturday, October 13 2018 06:41 AM
ਮਾਨਸਾ, ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ’ਚ ਲੋਕ ਸਭਾ ਚੋਣਾਂ ਲੜਨ ਲਈ ਤਿਆਰ ਹੈ ਤੇ ਪਾਰਟੀ ਵੱਲੋਂ ਪਹਿਲਾਂ ਦੀ ਤਰ੍ਹਾਂ ਇਹ ਚੋਣਾਂ ਭਾਜਪਾ ਨਾਲ ਰਲ ਕੇ ਲੜੀਆਂ ਜਾਣਗੀਆਂ। ਬੀਬੀ ਬਾਦਲ ਨੇ ਦੁਹਰਾਇਆ ਕਿ ਜੇਕਰ ਪਾਰਟੀ ਨੇ ਚਾਹਿਆ ਤਾਂ ਉਹ ਬਠਿੰਡਾ ਲੋਕ ਸਭਾ ਹਲਕੇ ਤੋਂ ਹੀ ਚੋਣ ਲੜਨਗੇ ਤੇ ਪਾਰਟੀ ਵਰਕਰਾਂ ਦੇ ਸਾਥ ਨਾਲ ਮੁੜ ਜਿੱਤ ਹਾਸਲ ਕਰਨਗੇ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਸੂਬੇ ਦੀਆਂ ਸਾਰੀਆਂ ਸੀਟਾਂ ’ਤੇ ਚੋਣ ਲੜਨ ਨਾਲ ਅਕਾਲੀ ਦਲ ਨੂੰ ਕੋਈ ਫ਼ਰਕ ਨਹੀਂ ਪਵੇਗਾ, ਭਾਵੇਂ ਸ੍ਰੀ ਕੇਜਰੀਵਾਲ ਤੇ...

ਬੇਅਦਬੀ ਕਾਂਡ: ਸਰਕਾਰ ਨੂੰ ਸਮੇਂ ਸਿਰ ਰਿਪੋਰਟ ਦੇਵਾਂਗੇ: ਪ੍ਰਬੋਧ ਕੁਮਾਰ

Saturday, October 13 2018 06:39 AM
ਫ਼ਰੀਦਕੋਟ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਦੇ ਕਸੂਰਵਾਰਾਂ ਨੂੰ ਸਜ਼ਾ ਦਿਵਾਉਣ ਲਈ ਪਿੰਡ ਬਰਗਾੜੀ ਵਿੱਚ ਪੰਥਕ ਧਿਰਾਂ ਵੱਲੋਂ ਪਹਿਲੀ ਜੂਨ ਤੋਂ ਸ਼ੁਰੂ ਕੀਤੇ ਇਨਸਾਫ਼ ਮੋਰਚੇ ਵਾਲੀ ਥਾਂ ’ਤੇ 14 ਅਕਤੂਬਰ ਨੂੰ ਹੋਣ ਵਾਲੇ ਸੂਬਾ ਪੱਧਰੀ ਇਕੱਠ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਮਾਮਲਿਆਂ ਦੀ ਪੜਤਾਲ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਫ਼ਰੀਦਕੋਟ ਦਾ ਦੌਰਾ ਕੀਤਾ। ਇੱਥੇ ਸਰਕਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਆਈਟੀ ਦੇ ਚੇਅਰਮੈਨ ਏਡੀਜੀਪੀ ਪ੍ਰਬੋਧ ਕੁਮਾਰ, ਆਈਜੀ ਅਰੁਣਪਾਲ ਸਿੰਘ, ਕਪੂਰਥਲ...

ਭਾਗਵਤ ਵੱਲੋਂ ਸੰਗਠਨ ਮਜ਼ਬੂਤ ਕਰਨ ਦਾ ਸੱਦਾ

Friday, October 12 2018 06:54 AM
ਜਲੰਧਰ, 11 ਅਕਤੂਬਰ ਆਰਐੱਸਐੱਸ ਮੁਖੀ ਮੋਹਨ ਭਾਗਵਤ ਦੀ ਤਿੰਨ ਦਿਨਾਂ ਫੇਰੀ ਦੇ ਆਖਰੀ ਦਿਨ ਉਨ੍ਹਾਂ ਨੇ ਸੰਘ ਨੂੰ ਸਿੱਖਿਆ ਸੰਸਥਾਵਾਂ ਰਾਹੀਂ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਸੰਘ ਪ੍ਰਾਚਰਕਾਂ ਨੂੰ ਖਾਸ ਕਰਕੇ ਦੇਸ਼ ਦੇ ਗੌਰਵਮਈ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪ੍ਰੇਰਿਆ। ਜਾਣਕਾਰੀ ਅਨੁਸਾਰ ਆਰਐੱਸਐੱਸ ਮੁਖੀ ਜਲੰਧਰੋਂ ਚਾਰ ਵਜੇ ਤੋਂ ਬਾਅਦ ਰਵਾਨਾ ਹੋਏ। ਜਾਣ ਤੋਂ ਪਹਿਲਾਂ ਉਹ ਕੁਝ ਸਮਾਂ ਡੇਰਾ ਬਿਆਸ ਵਿਚ ਵੀ ਰੁਕੇ। ਆਖਰੀ ਦਿਨ ਉਨ੍ਹਾਂ ਨੇ ਜਲੰਧਰ ਦੇ ਵਿਦਿਆ ਧਾਮ ’ਚ ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਨਾਲ ਮੁਲਾਕਾਤਾਂ ਕੀਤੀਆਂ। ਇਨ੍ਹਾਂ ਵਿਚ ਪੰਜਾਬੀ ਤੇ ਹਿ...

ਵਿਧਾਇਕਾ ਰੁਪਿੰਦਰ ਰੂਬੀ ਵੱਲੋਂ ਵਿਆਹੁਤਾ ਪਾਰੀ ਦੀ ਸ਼ੁਰੂਆਤ

Friday, October 12 2018 06:54 AM
ਬਠਿੰਡਾ, ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਅੱਜ ਵਿਆਹ ਦੇ ਬੰਧਨ ਵਿਚ ਬੱਝ ਗਈ ਹੈ। ‘ਆਪ’ ਦੀ ਵਿਧਾਇਕਾ ਰੂਬੀ ਹੁਣ ‘ਖ਼ਾਸ’ ਦੀ ਹੋ ਗਈ ਹੈ। ਬਤੌਰ ਵਿਧਾਇਕਾ ਸਿਆਸੀ ਸਫ਼ਰ ਸ਼ੁਰੂ ਕਰਨ ਮਗਰੋਂ ਅੱਜ ਰੁਪਿੰਦਰ ਕੌਰ ਰੂਬੀ ਨੇ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਸਿਹਤ ਵਿਭਾਗ ਬਠਿੰਡਾ ‘ਚ ਬਤੌਰ ਪੀ.ਆਰ (ਬੀਈਈ) ਵਜੋਂ ਤਾਇਨਾਤ ਸਾਹਿਲਪੁਰੀ ਵਾਸੀ ਬਠਿੰਡਾ ਨੂੰ ਵਿਧਾਇਕਾ ਰੂਬੀ ਨੇ ਆਪਣਾ ਜੀਵਨ ਸਾਥੀ ਚੁਣਿਆ ਹੈ। ਸਥਾਨਕ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਚ ਵਿਆਂਦੜ ਜੋੜੀ ਨੇ ਧਾਰਮਿਕ ਰਸਮ ਪੂਰੀ ਕੀਤੀ ਅਤੇ ਉ...

E-Paper

Calendar

Videos