News: ਪੰਜਾਬ

’84 ਕਤਲੇਆਮ ਦੇ ਪੀੜਤਾਂ ਦੇ ਜ਼ਖ਼ਮ ਅਜੇ ਵੀ ਅੱਲ੍ਹੇ

Saturday, November 3 2018 06:33 AM
ਬਟਾਲਾ, 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਭੜਕੇ ਦੰਗਿਆਂ ਨੂੰ ਭਾਵੇਂ 34 ਹੋ ਗਏ ਹਨ, ਪਰ ਉਸ ਮਾੜੇ ਦੌਰ ’ਚੋਂ ਲੰਘੇ ਲੋਕਾਂ ਦੇ ਜ਼ਖ਼ਮ ਅਜੇ ਵੀ ਅੱਲ੍ਹੇ ਹਨ। ਪਿੰਡ ਸੱਖੋਵਾਲ ਦੇ ਜੋਗਿੰਦਰ ਸਿੰਘ ਅਤੇ ਪਿੰਡ ਪੰਡੋਰੀ ਦੇ ਜੋਗਿੰੰਦਰ ਸਿੰਘ ਨੇ ਹੱਡ ਬੀਤੀ ਸੁਣਾਉਂਦਿਆਂ ਦੱਸਿਆ ਕਿ ਉਹ ਕਿਵੇਂ ਭੜਕੀ ਭੀੜ ’ਚੋਂ ਛੁੱਟ ਕੇ ਨਿਕਲੇ ਤੇ ਕਈ ਦਿਨ ਭੁੱਖੇ-ਪਿਆਸੇ ਰਹੇ ਸਨ। ਉਹ ਉਨ੍ਹਾਂ ਦਿਨਾਂ ਨੂੰ ਯਾਦ ਕਰਕੇ ਅੱਜ ਵੀ ਸੁੰਨ ਹੋ ਜਾਂਦੇ ਹਨ। ਜੋਗਿੰਦਰ ਸਿੰਘ ਪੰਡੋਰੀ, ਗਾਜ਼ੀਆਬਾਦ ਰੇਲਵੇ ਪਲੈਟਫਾਰਮ ’ਤੇ ਹੋਰ ਸਿੱਖਾਂ ਵਾਂਗ ...

ਪੰਜਾਬ ਸਰਕਾਰ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦਾ ਦੂਜੇ ਦਿਨ ਵੀ ਧਰਨਾ

Saturday, November 3 2018 06:33 AM
ਅੰਮ੍ਰਿਤਸਰ, ਸਕੂਲ ਸਿਲੇਬਸ ਵਿਚ ਸਿੱਖ ਇਤਿਹਾਸ ਨਾਲ ਛੇੜਛਾੜ ਕਰਨ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤਾ ਗਿਆ ਧਰਨਾ ਅੱਜ ਦੂਜੇ ਦਿਨ ਜਾਰੀ ਰਿਹਾ। ਧਰਨੇ ਵਿਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਜਦੋਂ ਤਕ ਇਸ ਮਾਮਲੇ ਵਿਚ ਸਿੱਖ ਕੌਮ ਨੂੰ ਨਿਆਂ ਨਹੀਂ ਮਿਲਦਾ, ਇਹ ਸੰਘਰਸ਼ ਜਾਰੀ ਰਹੇਗਾ। ਕੱਲ੍ਹ ਇਸ ਸਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਅਰਦਾਸ ਕਰਕੇ ਦੋ ਦਿਨਾਂ ਵਾਸਤੇ ਇਹ ਧਰਨਾ ਸ਼ੁਰੂ ਕੀਤਾ ਗਿਆ ਸੀ। ਪਾਰਟੀ ਆਗੂਆਂ ਨੇ ਰਾਤ ਵੀ ਉਨ੍ਹਾਂ ਇਥੇ ਧਰਨੇ ਵਾਲੀ ਥਾਂ ’ਤੇ ਬਿਤਾਈ।...

ਅਕਾਲੀ ਦਲ ਦਾ ਜੰਤਰ-ਮੰਤਰ ’ਤੇ ਧਰਨਾ ਸਿਆਸੀ ਪਾਖੰਡ: ਜਾਖੜ

Saturday, November 3 2018 06:32 AM
ਗੁਰਦਾਸਪੁਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਆਪਣੀ ਭਾਈਵਾਲ ਪਾਰਟੀ ਭਾਜਪਾ ਖ਼ਿਲਾਫ਼ ਭਲਕੇ ਦਿੱਲੀ ਦੇ ਜੰਤਰ-ਮੰਤਰ ਧਰਨਾ ਦੇਣ ਦਿੱਤੇ ਐਲਾਨ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਿਆਸੀ ਪਾਖੰਡ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸੁਖਬੀਰ ਸਿੰਘ ਬਾਦਲ ਕੇਂਦਰ ਸਰਕਾਰ ਵਿੱਚੋਂ ਆਪਣੀ ਪਾਰਟੀ ਨਾਲ ਸਬੰਧਤ ਮੰਤਰੀ ਨੂੰ ਹਟਾਉਣ। ਸ੍ਰੀ ਜਾਖੜ ਨੇ ਕਿਹਾ ਕਿ ਇਕ ਪਾਸੇ ਅਕਾਲੀ ਦਲ ਦੀ ਆਗੂ ਕੇਂਦਰ ਸਰਕਾਰ ਵਿੱਚ ਮੰਤਰੀ ਦੇ ਅਹੁਦੇ ਦਾ ਸੁੱਖ ਮਾਣ ਰਹੀ ਹੈ। ਦੂਜੇ ਪਾਸੇ ਪਾਰਟੀ ਕੇਂਦਰ ਸਰਕਾਰ ਖ਼ਿਲਾਫ਼ ਸਿੱਖ ਕਤਲੇਆਮ ਸਬੰਧੀ ਧਰਨਾ ਦੇਣ ਜਾ...

ਇਰਾਕ ’ਚ ਮਾਰੇ ਪੰਜਾਬੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦੀ ਉਡੀਕ

Wednesday, October 31 2018 06:22 AM
ਅੰਮ੍ਰਿਤਸਰ, ਇਰਾਕ ਦੇ ਮੌਸੂਲ ਸ਼ਹਿਰ ਵਿਚ ਮਾਰੇ ਪੰਜਾਬੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਬਾ ਸਰਕਾਰ ਵੱਲੋਂ ਨੌਕਰੀ ਦੇਣ ਦਾ ਕੀਤਾ ਵਾਅਦਾ ਅਜੇ ਤੱਕ ਨਹੀਂ ਨਿਭਾਇਆ ਗਿਆ। ਆਈਐਸਆਈਐਸ ਵੱਲੋਂ 2014 ਵਿਚ 39 ਭਾਰਤੀਆਂ ਨੂੰ ਬੰਧਕ ਬਣਾਇਆ ਗਿਆ ਸੀ, ਜਿਨ੍ਹਾਂ ਵਿਚ 27 ਪੰਜਾਬੀ ਸ਼ਾਮਲ ਸਨ। ਪੀੜਤ ਪਰਿਵਾਰਾਂ ਦੇ ਮੈਂਬਰ ਅੱਜ ਇੱਥੇ ਜ਼ਿਲ੍ਹਾ ਅਧਿਕਾਰੀਆਂ ਨੂੰ ਮਿਲਣ ਪੁੱਜੇ। ਇਨ੍ਹਾਂ ਵਿਚ ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ, ਨਵਾਂ ਸ਼ਹਿਰ, ਕਪੂਰਥਲਾ ਤੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਵਿਅਕਤੀ ਸ਼ਾਮਲ ਸਨ। ਇਨ੍ਹਾਂ ਨੇ ਇੱਥੇ ਮੀਟਿੰਗ ਵੀ ਕੀਤੀ ਹੈ ਤਾਂ ਜੋ ਇਸ ਸਬੰਧੀ ਅ...

ਅਕਾਲ ਤਖ਼ਤ ਦੇ ਨਵੇਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੇਵਾ ਸੰਭਾਲੀ

Wednesday, October 31 2018 06:20 AM
ਅੰਮ੍ਰਿਤਸਰ, ਸ੍ਰੀ ਅਕਾਲ ਤਖ਼ਤ ਦੇ ਨਵੇਂ ਥਾਪੇ ਗਏ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਭਵਿੱਖ ਵਿਚ ਸ੍ਰੀ ਅਕਾਲ ਤਖ਼ਤ ਤੋਂ ਲਏ ਜਾਣ ਵਾਲੇ ਫੈਸਲੇ ਪੰਥਕ ਭਾਵਨਾਵਾਂ ਮੁਤਾਬਕ ਲਏ ਜਾਣਗੇ। ਅੱਜ ਦੇ ਸੇਵਾ ਸੰਭਾਲ ਸਮਾਗਮ ਵਿਚ ਬਰਗਾੜੀ ਮੋਰਚੇ, ਪੰਥਕ ਅਸੈਂਬਲੀ ਅਤੇ ਗਰਮਖਿਆਲੀਆਂ ਨਾਲ ਜੁੜੀਆਂ ਧਿਰਾਂ ਨੇ ਸ਼ਮੂਲੀਅਤ ਨਹੀਂ ਕੀਤੀ, ਜਿਸ ਨਾਲ ਸਰਵ ਪ੍ਰਵਾਨਿਤ ਜਥੇਦਾਰ ਹੋਣ ’ਤੇ ਸ਼ੁਰੂ ‘ਚ ਹੀ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵਜੋਂ ਸ...

ਪਟਿਆਲਾ ਵਿੱਚ ਅਜੇ ਵੀ ਡੇਂਗੂ ਦਾ ਡੰਗ ਤਿੱਖਾ, ਕਈ ਡਾਕਟਰ ਵੀ ਘਿਰੇ

Tuesday, October 30 2018 06:26 AM
ਪਟਿਆਲਾ, ਡੇਂਗੂ ਦਾ ਸੀਜ਼ਨ ਭਾਵੇਂ ਅੰਤਲੇ ਦੌਰ ’ਚ ਹੈ ਪਰ ਅਜੇ ਵੀ ਨਿੱਤ ਡੇਂਗੂ ਦੇ ਦਰਜਨਾਂ ਮਰੀਜ਼ ਸਾਹਮਣੇ ਆ ਰਹੇ ਹਨ। ਉਧਰ, ਸਿਹਤ ਵਿਭਾਗ ਦੇ ਅਨੇਕਾਂ ਯਤਨਾਂ ਦੇ ਬਾਵਜੂਦ ਪਟਿਆਲਾ ਵਿੱਚ ਅਜੇ ਵੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਪੰਜਾਬ ਭਰ ਵਿੱਚੋਂ ਸਭ ਤੋਂ ਵੱਧ ਹੈ। ਭਾਵੇਂ ਸਿਹਤ ਵਿਭਾਗ ਨੇ ਖੜ੍ਹੇ ਪਾਣੀ ’ਤੇ ਬਣੇ ਲਾਰਵੇ ਨੂੰ ਲੈ ਕੇ ਹੁਣ ਤੱਕ ਜ਼ਿਲ੍ਹਾ ਭਰ ਵਿੱਚ ਸਵਾ ਛੇ ਸੌ ਦੇ ਕਰੀਬ ਚਲਾਨ ਕੀਤੇ ਹਨ, ਪਰ ਸਫ਼ਾਈ ਦੀ ਘਾਟ ਨੂੰ ਲੈ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਖ਼ਿਲਾਫ਼ ਕੋਈ ਕਾਰਵਾਈ ਕਰਨ ਤੋਂ ਸਿਹਤ ਵਿਭਾਗ ਕੰਨੀ ਕਤਰਾਉਂਦਾ ਆ ਰਿਹਾ ਹੈ। ਡੇਂਗੂ ਕਾਰਨ ਰਾਜ...

ਪਟਿਆਲਾ ਮੋਰਚਾ: ਹਾਅ ਦਾ ਨਾਅਰਾ ਮਾਰਨ ਵਾਲੇ ਅਧਿਆਪਕ ‘ਬਾਰਡਰ’ ਉੱਤੇ ਭੇਜੇ

Tuesday, October 30 2018 06:25 AM
ਬਠਿੰਡਾ, ਪਟਿਆਲਾ ਵਿੱਚ ਮੋਰਚਾ ਲਾਈ ਬੈਠੇ ਅਧਿਆਪਕਾਂ ਦੀ ਹਮਾਇਤ ਵਿੱਚ ਹਾਅ ਦਾ ਨਾਅਰਾ ਮਾਰਨ ਵਾਲੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਨੇ ਤਬਾਦਲੇ ਕਰ ਕੇ ਬਾਰਡਰ ਦੇ ਸਕੂਲਾਂ ਵਿੱਚ ਭੇਜ ਦਿੱਤਾ ਹੈ। ਕਿਸੇ ਅਧਿਆਪਕ ਨੂੰ ਦੋ ਸੌ ਕਿਲੋਮੀਟਰ ਦੂਰ ਬਦਲਿਆ ਗਿਆ ਹੈ ਤੇ ਕਿਸੇ ਨੂੰ ਡੇਢ ਸੌ ਕਿਲੋਮੀਟਰ ਦੂਰ। ਸਭ ਤਬਾਦਲੇ ਪ੍ਰਬੰਧਕੀ ਆਧਾਰ ‘ਤੇ ਕੀਤੇ ਗਏ ਹਨ। ‘ਪੜ੍ਹੋ ਪੰਜਾਬ’ ਦੇ ਸਮਾਰੋਹਾਂ ਦੇ ਬਾਈਕਾਟ ਵਿੱਚ ਨਿੱਤਰੇ ਜ਼ਿਲ੍ਹਾ ਮਾਨਸਾ ਦੇ ਤਿੰਨ ਅਧਿਆਪਕਾਂ ਦਾ ਤਬਾਦਲਾ ਅੱਜ ਖੇਮਕਰਨ ਇਲਾਕੇ ਵਿੱਚ ਕੀਤਾ ਗਿਆ ਹੈ। ਭਖੇ ਹੋਏ ਪਟਿਆਲਾ ਮੋਰਚੇ ਨੂੰ ਠਾਰਨ ਲਈ ਅਜਿਹੀ ਨਵੀਂ ਨੀ...

ਬੀਕੇਯੂ ਨੇ ਬਾਹਰੋਂ ਆ ਰਹੇ ਜੀਰੀ ਦੇ ਭਰੇ 200 ਤੋਂ ਵੱਧ ਟਰੱਕ ਰੋਕੇ

Tuesday, October 30 2018 06:25 AM
ਤਪਾ ਮੰਡੀ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲਵਾਂ ਨੇ ਐਲਾਨ ਕੀਤਾ ਕਿ ਜੀਰੀ ਦੇ ਭਰੇ ਜੋ ਟਰਾਲੇ ਬਾਹਰਲੇ ਜ਼ਿਲ੍ਹਿਆਂ ਵਿੱਚੋਂ ਸਥਾਨਕ ਸ਼ੈਲਰਾਂ ਵਿੱਚ ਆ ਰਹੇ ਹਨ, ਉਹ ਰਸਤੇ ਵਿੱਚ ਹੀ ਰੋਕੇ ਜਾਣਗੇ ਅਤੇ ਤਪਾ ਦੇ ਸ਼ੈਲਰਾਂ ਵਿੱਚ ਨਹੀਂ ਉਤਰਨ ਦਿੱਤੇ ਜਾਣਗੇ। ਇਸ ’ਤੇ ਕਿਸਾਨਾਂ ਨੇ ਰਾਤ ਵੇਲੇ ਹੀ ਮੋਗਾ-ਮਾਨਸਾ ਰੋਡ ’ਤੇ ਪੈਂਦੇ ਪਿੰਡ ਢਿੱਲਵਾਂ ਵਿੱਚ ਧਰਨਾ ਲਾ ਲਿਆ ਤੇ ਤਰਨਤਾਰਨ, ਮੋਗਾ, ਫ਼ਿਰੋਜ਼ਪੁਰ ਅਤੇ ਮੱਖੂ ਵਿੱਚੋਂ ਆਏ ਜੀਰੀ ਦੇ ਲੱਦੇ ਟਰਾਲੇ ਰੋਕਣੇ ਸ਼ੁਰੂ ਕਰ ਦਿੱਤੇ। ਦਿਨ ਚੜ੍ਹਨ ਤੱਕ ਜੀਰੀ ਦੇ 200 ਤੋਂ ਵੱਧ ਟਰਾਲੇ ਸ...

ਬਿਜਲੀ ਚੋਰੀ: ਕੋਠੇ ਜਗੜੇ ’ਚ ਫੜੀ ‘ਅਪਰੇਸ਼ਨ ਜੁਗਾੜ’ ਦੀ ਤੰਦ

Monday, October 29 2018 06:48 AM
ਬਠਿੰਡਾ, ਪਾਵਰਕੌਮ ਦੇ ਉੱਡਣ ਦਸਤੇ ਨੇ ‘ਅਪਰੇਸ਼ਨ ਜੁਗਾੜ’ ਦੀ ਪਹਿਲੀ ਤੰਦ ਕੋਠੇ ਜਗੜੇ ਵਿਚ ਫੜੀ ਗਈ ਹੈ। ਹੁਣ ਪੰਜਾਬ ਭਰ ’ਚ ਅਫ਼ਸਰਾਂ ਨੂੰ ਮੁਸਤੈਦ ਕੀਤਾ ਗਿਆ ਹੈ ਕਿ ਅਨੋਖੇ ਜੁਗਾੜ ਲਗਾ ਕੇ ਬਿਜਲੀ ਚੋਰੀ ਕਰਨ ਵਾਲਿਆਂ ਦੀ ਪੈੜ ਨੱਪੀ ਜਾਵੇ। ਕਾਂਗਰਸੀ ਐੱਮ.ਐੱਲ.ਏ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹਲਕੇ ਗਿੱਦੜਬਾਹਾ ਵਿਚ ਬਿਜਲੀ ਚੋਰੀ ਦਾ ਨਵਾਂ ਜਗਾੜੂ ਤਰੀਕਾ ਲੱਭਿਆ ਹੈ। ਪਾਵਰਕੌਮ ਦੇ ਚੇਅਰਮੈਨ ਨੇ ਕੁਝ ਸੂਹੀਏ ਪੰਜਾਬ ਭਰ ਵਿਚ ਛੱਡੇ ਹਨ, ਜੋ ਜੁਗਾੜੂ ਤਰੀਕੇ ਨਾਲ ਬਿਜਲੀ ਚੋਰੀ ਕਰਨ ਵਾਲਿਆਂ ‘ਤੇ ਨਜ਼ਰ ਰੱਖ ਰਹੇ ਹਨ। ਜਦੋਂ ਦੋ ਦਿਨ ਪਹਿਲਾਂ ਇੱਕ ਸੂਹੀਏ ਨੇ ਸੂ...

ਇੰਡੀਅਨ ਜਰਨਲਿਸਟਸ ਯੂਨੀਅਨ ਦੀ ਕਨਵੈਨਸ਼ਨ ਸਮਾਪਤ

Monday, October 29 2018 06:47 AM
ਅੰਮ੍ਰਿਤਸਰ, ਇੰਡੀਅਨ ਜਰਨਲਿਸਟਸ ਯੂਨੀਅਨ ਦੀ 9ਵੀਂ ਦੋ ਦਿਨਾਂ ਕਨਵੈਨਸ਼ਨ ਅੱਜ ਇਥੇ ਪੱਤਰਕਾਰਾਂ ਨੂੰ ਆਪਣੇ ਹੱਕਾਂ ਅਤੇ ਪ੍ਰੈੱਸ ਦੀ ਆਜ਼ਾਦੀ ਲਈ ਇਕਜੁੱਟ ਹੋਣ ਦਾ ਅਹਿਦ ਲੈਂਦੇ ਹੋਏ ਸਮਾਪਤ ਹੋ ਗਈ। ਇਹ ਕਨਵੈਨਸ਼ਨ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਪੰਜਾਬ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸਹਿਯੋਗ ਨਾਲ ਕਰਾਈ ਗਈ ਸੀ। ਅੱਜ ਦੂਸਰੇ ਦਿਨ ਦੇ ਸਮਾਗਮ ਵਿਚ ਕਈ ਅਹਿਮ ਮਤੇ ਪਾਸ ਕੀਤੇ ਗਏ ਅਤੇ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ ਹੈ। ਇੰਡੀਅਨ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਐਸਐਨ ਸਿਨਹਾ ਦੀ ਥਾਂ ‘ਤੇ ਨਵੇਂ ਪ੍ਰਧਾਨ ਵਜੋਂ...

ਸਰਕਾਰ ਨੇ ਸੇਵਾਵਾਂ ਰੈਗੂਲਰ ਕਰਵਾਉਣ ਵਾਲੇ ਅਧਿਆਪਕਾਂ ਲਈ ਮੁੜ ਖੋਲ੍ਹਿਆ ਪੋਰਟਲ

Monday, October 29 2018 06:47 AM
ਐਸ.ਏ.ਐਸ. ਨਗਰ (ਮੁਹਾਲੀ), ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸਿੱਖਿਆ ਵਿਭਾਗ ਵਿੱਚ ਸੁਸਾਇਟੀਆਂ ਅਧੀਨ ਕੰਮ ਕਰਦੇ 8886 ਅਧਿਆਪਕਾਂ ਨੂੰ ਰੈਗੂਲਰ ਹੋਣ ਲਈ ਮੁੜ ਮੌਕਾ ਦਿੱਤਾ ਹੈ। ਨੋਟੀਫਿਕੇਸ਼ਨ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸੁਸਾਇਟੀਆਂ ਅਧੀਨ ਕੰਮ ਕਰ ਰਹੇ ਅਧਿਆਪਕਾਂ ਨੇ ਸਿੱਖਿਆ ਵਿਭਾਗ ਵਿੱਚ ਕੋਲ ਪੋਰਟਲ ਖੋਲ੍ਹਣ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਇਹ ਮੌਕਾ ਦਿੱਤਾ ਗਿਆ ਹੈ। ਇਸ ਗੱਲ ਦਾ ਖੁਲਾਸਾ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਲਿਖ਼ਤੀ ਰੂਪ ਵਿੱਚ ਕੀਤਾ ਹੈ। ਸਿੱਖਿਆ ਵਿਭਾਗ ਵਿੱਚ ਹਾਜ਼ਰ ਹੋਣ ਲਈ ਹੁਕਮਾਂ ਦੀ ਕਾਪੀ ਲੈਣ ਪਹੁੰਚੇ ਇ...

ਅਸਤੀਫ਼ਾ ਦੇਣ ਵਾਲੇ ਕਿਸੇ ਤੋਂ ਪੁੱਛਦੇ ਨਹੀਂ: ਨਵਜੋਤ ਸਿੱਧੂ

Monday, October 29 2018 06:46 AM
ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਹਿੱਤਾਂ ਲਈ ਪ੍ਰਧਾਨਗੀ ਤੋਂ ਅਸਤੀਫਾ ਦੇਣ ਦੀ ਕੀਤੀ ਗੱਲ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਡਰਾਮਾ ਕਰਾਰ ਦਿੱਤਾ ਹੈ। ਸ੍ਰੀ ਸਿੱਧੂ ਨੇ ਆਖਿਆ ਕਿ ਜਿਨ੍ਹਾਂ ਨੇ ਅਸਤੀਫਾ ਦੇਣਾ ਹੁੰਦਾ ਹੈ, ਉਹ ਕਿਸੇ ਤੋਂ ਪੁੱਛਦੇ ਨਹੀਂ ਹਨ। ਇਸ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਆਖਿਆ ਕਿ ਇਨ੍ਹਾਂ ਅਕਾਲੀ ਆਗੂਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ ਸਮੇਂ ਕਿਸੇ ਕ...

ਬਠਿੰਡਾ ਰੈਲੀ ਦੇ ਮਤੇ ਲਾਗੂ ਹੋਣ ਤੱਕ ‘ਆਪ’ ਨਾਲ ਸਮਝੌਤਾ ਨਹੀਂ: ਖਹਿਰਾ

Saturday, October 27 2018 07:06 AM
ਮਸਤੂਆਣਾ ਸਾਹਿਬ, ‘ਆਪ’ ਦੇ ਬਾਗੀ ਧੜੇ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਖਿਆ ਕਿ ਜਦੋਂ ਤੱਕ ਬਠਿੰਡਾ ਰੈਲੀ ਦੇ ਸਾਰੇ ਮਤੇ ਲਾਗੂ ਨਹੀਂ ਹੁੰਦੇ, ਉਦੋਂ ਤੱਕ ਆਮ ਆਦਮੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਸ੍ਰੀ ਖਹਿਰਾ ਪਿੰਡ ਕਾਂਝਲਾ ਵਿਖੇ ਬਾਬਾ ਮਲਕੀਤ ਸਿੰਘ ਕਲੇਰ ਦੇ ਸ਼ਰਧਾਂਜਲੀ ਸਮਾਰੋਹ ਵਿਚ ਸ਼ਾਮਲ ਹੋਣ ਆਏ ਸਨ, ਜੋ ਬੀਤੇ ਦਿਨੀਂ ਬਰਗਾੜੀ ਮੋਰਚੇ ਦੌਰਾਨ ਲੰਗਰ ਦੀ ਸੇਵਾ ਨਿਭਾਉਂਦਿਆਂ ਅਕਾਲ ਚਲਾਣਾ ਕਰ ਗਏ ਸਨ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਪਸੀ ਸਮਝੌਤੇ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ। ਪਰ ਉਸ ’ਚ ਆਮ ਆਦਮੀ ...

ਮੋਤੀ ਮਹਿਲ ਵੱਲ ਜਾਂਦੇ ਮੁਲਾਜ਼ਮ ਤੇ ਮਜ਼ਦੂਰ ਪੁਲੀਸ ਨੇ ਫੁਹਾਰਾ ਚੌਕ ’ਤੇ ਰੋਕੇ

Saturday, October 27 2018 07:05 AM
ਪਟਿਆਲਾ ‘ਪੰਜਾਬ ਤੇ ਯੂਟੀ ਐਂਪਲਾਈਜ਼ ਅਤੇ ਪੈਨਸ਼ਨਰਜ਼ ਐਕਸ਼ਨ ਕਮੇਟੀ’ ਦੇ ਸੱਦੇ ’ਤੇ ਮੰਗਾਂ ਦੀ ਪੂਰਤੀ ਲਈ ਪੰਜਾਬ ਭਰ ਤੋਂ ਆਏ ਹਜ਼ਾਰਾਂ ਮੁਲਾਜ਼ਮਾਂ ਤੇ ਮਜ਼ਦੂਰਾਂ ਨੇ ਇਥੇ ਮਹਾਂ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਦੇ ਮਹਿਲ ਵੱਲ ਰੋਸ ਮਾਰਚ ਕੀਤਾ। ਪਰ ਇਸ ਕਾਫਲੇ ਨੂੰ ਪੁਲੀਸ ਨੇ ਮਹਿਲ ਤੋਂ ਪਿਛਾਂਹ ਫੁਹਾਰਾ ਚੌਕ ’ਤੇ ਹੀ ਰੋਕ ਲਿਆ। ਇਸ ਕਾਰਨ ਧਰਨਾ ਮਾਰਦਿਆਂ ਮੁਲਾਜ਼ਮਾਂ ਨੇ ਘੰਟਾ ਭਰ ਇਥੇ ਸੜਕ ਆਵਾਜਾਈ ਰੋਕੀ ਰੱਖੀ। ਇਥੇ ਕੁਝ ਮੁਲਾਜ਼ਮਾਂ ਨੇ ਨੰਗੇ ਧੜ ਪ੍ਰਦਰਸ਼ਨ ਵੀ ਕੀਤਾ। ਅਖੀਰ ਵਿੱਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨਾਲ਼ 30 ਅਕਤੂਬਰ ਲਈ ਮੀਟਿੰਗ ਮੁਕੱਰਰ ਹੋਣ ਉਪਰੰਤ ...

ਸ਼ਿਕਾਇਤਕਰਤਾ ਦੇ ‘ਦੋਗਲੇ’ ਕਿਰਦਾਰ ਵਾਲੀ ਵੀਡੀਓ ਵਾਇਰਲ

Saturday, October 27 2018 07:05 AM
ਅੰਮ੍ਰਿਤਸਰ, ਰੇਲ ਹਾਦਸੇ ਲਈ ਡਾ. ਨਵਜੋਤ ਕੌਰ ਸਿੱਧੂ ਅਤੇ ਦਸਹਿਰਾ ਸਮਾਗਮ ਦੇ ਪ੍ਰਬੰਧਕ ਮਿੱਠੂ ਮਦਾਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਾਉਣ ਵਾਲੇ ਲਖਬੀਰ ਸਿੰਘ ਦੀਆਂ ਦੋ ਵੀਡੀਓਜ਼ ਅੱਜ ਇਥੇ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨ। ਦੂਜੇ ਪਾਸੇ ਅਕਾਲੀ ਦਲ-ਭਾਜਪਾ ਗੱਠਜੋੜ ਅਤੇ ਕਾਂਗਰਸ ਇਸ ਮਾਮਲੇ ਨੂੰ ਲੈ ਕੇ ਇਕ-ਦੂਜੇ ਖ਼ਿਲਾਫ਼ ਦੂਸ਼ਣਬਾਜ਼ੀ ਕਰ ਰਹੀਆਂ ਹਨ ਅਤੇ ਰੇਲ ਹਾਦਸਾ ਸਿਆਸੀ ਵਿਵਾਦ ਦਾ ਮੁੱਦਾ ਬਣ ਗਿਆ ਹੈ। ਭਾਵੇਂ ਹਾਦਸੇ ਵਾਲੇ ਦਿਨ ਤੋਂ ਹੀ ਅਕਾਲੀ ਭਾਜਪਾ ਗੱਠਜੋੜ ਦੇ ਆਗੂਆਂ ਵੱਲੋਂ ਰੇਲ ਹਾਦਸੇ ਵਾਸਤੇ ਸਿੱਧੂ ਪਰਿਵਾਰ ਨੂੰ...

E-Paper

Calendar

Videos