News: ਰਾਜਨੀਤੀ

ਰੋਡਵੇਜ਼ ਦੀ ਹੜਤਾਲ ਨੂੰ ਸਿਆਸੀ ਪਾਰਟੀਆਂ ਤੇ ਮੁਲਾਜ਼ਮ ਜਥੇਬੰਦੀਆਂ ਦੀ ਹਮਾਇਤ

Tuesday, October 30 2018 06:27 AM
ਪੰਚਕੂਲਾ, ਹਰਿਆਣਾ ਰੋਡਵੇਜ਼ ਦੀ ਹੜਤਾਲ ਨੂੰ ਇਨੈਲੋ ਅਤੇ ਕਾਂਗਰਸੀ ਆਗੂਆਂ ਨੇ ਵੀ ਹਮਾਇਤ ਦੇਣੀ ਸ਼ੁਰੂ ਕਰ ਦਿੱਤੀ ਹੈ। ਸਿਆਸੀ ਆਗੂਆਂ ਤੇ ਵਰਕਰਾਂ ਨੇ ਅੱਜ ਪੰਚਕੂਲਾ ਧਰਨੇ ਵਿੱਚ ਆ ਕੇ ਮੁਲਾਜ਼ਮਾਂ ਦੀ ਹੜਤਾਲ ਵਿਚ ਸ਼ਿਰਕਤ ਵੀ ਕੀਤੀ। ਇਸ ਤੋਂ ਇਲਾਵਾ ਹੁਣ ਬਾਕੀ ਬੋਰਡਾਂ, ਕਾਰਪੋਰੇਸ਼ਨਾਂ ਦੇ ਮੁਲਾਜ਼ਮ ਵੀ 30 ਅਤੇ 31 ਅਕਤੂਬਰ ਨੂੰ ਦੋ ਦਿਨ ਲਈ ਹੜਤਾਲ ਵਿੱਚ ਸ਼ਾਮਲ ਹੋਣਗੇ। ਇਸ ਬਾਰੇ ਅੱਜ ਸਰਵ ਕਰਮਚਾਰੀ ਸੰਘ ਵੱਲੋਂ ਐਲਾਨ ਕੀਤਾ ਗਿਆ। ਵੇਰਵਿਆਂ ਮੁਤਾਬਕ 284 ਵਰਕਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਤੇ 72 ਨੂੰ ਫਾਰਗ ਕਰ ਦਿੱਤਾ ਗਿਆ ਹੈ। ਰੋਡਵੇਜ਼ ਦੀ ਹੜਤਾਲ ਹਰਿਆ...

ਕੇਜਰੀਵਾਲ ਨੇ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ, ਹਰਿਆਣਾ ਤੇ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਇਆ

Tuesday, October 30 2018 06:27 AM
ਨਵੀਂ ਦਿੱਲੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਪ੍ਰਦੂਸ਼ਣ ਦੀ ਮਾੜੀ ਹਾਲਤ ਲਈ ਕੇਂਦਰ ਸਰਕਾਰ ਸਣੇ ਹਰਿਆਣਾ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਉਪਰੋਕਤ ਤਿੰਨੇ ਸਰਕਾਰਾਂ ਕੁੱਝ ਕਰਨ ਲਈ ਤਿਆਰ ਨਹੀਂ ਹਨ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਪ੍ਰਦੂਸ਼ਣ ਸਾਰਾ ਸਾਲ ਕਾਬੂ ਵਿੱਚ ਰਹਿੰਦਾ ਹੈ ਪਰ ਠੰਢ ਦੇ ਮੌਸਮ ਵਿੱਚ ਦਿੱਲੀ ਨੂੰ ਕੇਂਦਰ ਸਰਕਾਰ, ਭਾਜਪਾ ਦੀ ਅਗਵਾਈ ਵਾਲੀ ਹਰਿ...

ਸੈਕਟਰ-19 ਵਿੱਚ ਰੇਹੜੀ-ਫੜ੍ਹੀ ਵਾਲਿਆਂ ’ਚ ਝਗੜਾ; 4 ਕਾਬੂ

Friday, October 26 2018 06:45 AM
ਚੰਡੀਗੜ੍ਹ, ਇਥੇ ਸੈਕਟਰ-19 ਵਿੱਚ ਫੜ੍ਹੀ ਲਗਾਉਣ ਨੂੰ ਲੈ ਕੇ ਰੇਹੜੀ-ਫੜ੍ਹੀ ਵਾਲਿਆਂ ਵਿੱਚ ਅੱਜ ਝਗੜਾ ਹੋ ਗਿਆ। ਮਾਮੂਲੀ ਤਕਰਾਰ ਤੋਂ ਸ਼ੁਰੂ ਹੋਈ ਬਹਿਸਬਾਜ਼ੀ ਗੰਭੀਰ ਲੜਾਈ ਦਾ ਰੂਪ ਧਾਰਨ ਕਰ ਗਈ ਅਤੇ ਦੋਹਾਂ ਧਿਰਾਂ ਦੇ ਰੇਹੜੀ ਫੜ੍ਹੀ ਵਾਲਿਆਂ ਨੇ ਇੱਕ ਦੂਜੇ ਦਾ ਸਾਮਾਨ ਜ਼ਮੀਨ ’ਤੇ ਸੁੱਟ ਦਿੱਤਾ ਅਤੇ ਕੁੱਟਮਾਰ ਵੀ ਕੀਤੀ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸੈਕਟਰ 19-ਸੀ ਦੀ ਮਾਰਕੀਟ ਵਿੱਚ ਵੇਰਕਾ ਬੂਥ ਲਾਗੇ ਫੜ੍ਹੀਆਂ ਲਗਾਉਣ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਫੁਟਪਾਥ ’ਤੇ ਗੋਲਗੱਪੇ ਤੇ ਚਾਟ ਦੀਆਂ ਫੜ੍ਹੀਆਂ ਲਗਾਉਣ ਨੂੰ ਲੈ ਕੇ ਬਹਿਸਬਾਜ਼ੀ ਸ਼...

ਕਿਸਾਨ ਦੀ ਸ਼ਿਕਾਇਤ ’ਤੇ ਆੜ੍ਹਤੀ ਨੂੰ ਜੁਰਮਾਨਾ

Wednesday, October 24 2018 06:35 AM
ਫਤਹਿਗੜ੍ਹ ਸਾਹਿਬ, ਜ਼ਿਲ੍ਹੇ ਦੇ ਪਿੰਡ ਡੰਘੇੜੀਆਂ ਦੇ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਵੱਲੋਂ ਚੁੰਨੀ ਕਲਾਂ ਦੀ ਅਨਾਜ ਮੰਡੀ ਦੇ ਆੜ੍ਹਤੀਏ ਖ਼ਿਲਾਫ਼ ਕੀਤੀ ਸ਼ਿਕਾਇਤ ਦਰੁਸਤ ਪਾਏ ਜਾਣ ’ਤੇ ਮੰਡੀ ਸਕੱਤਰ ਨੇ ਆੜ੍ਹਤੀਏ ਨੂੰ ਅੱਠ ਹਜ਼ਾਰ ਰੁਪਏ ਅਤੇ ਤੋਲੇ ਨੂੰ 18 ਸੌ ਰੁਪਏ ਜੁਰਮਾਨਾ ਕੀਤਾ ਹੈ। ਕਿਸਾਨ ਨੇ ਉਸ ਦੀ ਝੋਨੇ ਦੀ ਤੁਲਾਈ ਵਿੱਚ ਹੇਰਾਫੇਰੀ ਕਰਨ ਦੇ ਦੋਸ਼ ਲਾਉਂਦਿਆਂ ਆੜ੍ਹਤੀਏ ਖ਼ਿਲਾਫ਼ ਕਾਰਵਾਈ ਹਿਤ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ। ਪੀੜਤ ਕਿਸਾਨ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਆੜ੍ਹਤ ਦੀ ਇੱਕ ਦੁਕਾਨ ਉ...

ਪਿੰਜੌਰ-ਨਾਲਾਗੜ੍ਹ ਹਾਈਵੇਅ ਹਾਦਸੇ ਵਿੱਚ ਚਾਰ ਹਲਾਕ

Wednesday, October 24 2018 06:32 AM
ਪੰਚਕੂਲਾ, ਪਿੰਜੌਰ-ਨਾਲਾਗੜ੍ਹ ਕੌਮੀ ਹਾਈਵੇਅ ’ਤੇ ਪਿੰਡ ਕੀਰਤਪੁਰ ਕੋਲ ਕਾਰ ਅਤੇ ਟਰੱਕ ਦਰਮਿਆਨ ਵਾਪਰੇ ਸੜਕ ਹਾਦਸੇ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੀ ਸ਼ਨਾਖ਼ਤ ਬੱਦੀ ਦੀ ਟੋਰੈਂਟ ਕੰਪਨੀ ਦੇ ਚਾਰ ਅਧਿਕਾਰੀਆਂ ਵਜੋਂ ਹੋਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਦੌਰਾਨ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਸਾਢੇ ਛੇ ਵਜੇ ਟੋਰੈਂਟ ਫਾਰਮਾ ਕੰਪਨੀ ਦੇ ਚਾਰ ਅਧਿਕਾਰੀ ਟੈਕਸੀ ਵਿਚ ਸਵਾਰ ਹੋ ਕੇ ਪੰਚਕੂਲਾ ਵੱਲੋਂ ਬੱਦੀ ਜਾ ਰਹੇ ਸਨ।...

ਪੈਟਰੋਲ ਪੰਪਾਂ ਦੀ ਹੜਤਾਲ ’ਤੇ ਸਿਆਸਤ ਗਰਮਾਈ

Tuesday, October 23 2018 06:19 AM
ਨਵੀਂ ਦਿੱਲੀ, ਦਿੱਲੀ ਦੇ 400 ਦੇ ਕਰੀਬ ਪੈਟਰੋਲ ਪੰਪਾਂ ਦੇ ਅੱਜ ਹੜਤਾਲ ਕਰਨ ਮਗਰੋਂ ਦਿੱਲੀ ਦੀ ਸਿਆਸਤ ਭੜਕ ਗਈ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੜਤਾਲ ਨੂੰ ਲੈ ਕੇ ਭਾਜਪਾ ’ਤੇ ਸਾਜ਼ਿਸ਼ ਕਰਾਰ ਰਚਣ ਦਾ ਦੋਸ਼ ਲਾਇਆ ਹੈ। ਦੂਜੇ ਪਾਸੇ ਦਿੱਲੀ ਪ੍ਰਦੇਸ਼ ਭਾਜਪਾ ਨੇ ਇਸ ਹੜਤਾਲ ਲਈ ਕੇਜਰੀਵਾਲ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਸ੍ਰੀ ਕੇਜਰੀਵਾਲ ਨੇ ਟਵੀਟ ਜ਼ਰੀਏ ਮੋਦੀ ਸਰਕਾਰ ’ਤੇ ਵੱਡਾ ਹਮਲਾ ਕੀਤਾ ਤੇ ਕਿਹਾ ਪੈਟਰੋਲ ਪੰਪਾਂ ਦੀ ਹੜਤਾਲ ਪਿੱਛੇ ਭਾਜਪਾ ਦਾ ਹੱਥ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਵੱਲੋਂ ਪੈਟਰੋਲ ਪੰਪ ਮਾਲਕਾਂ ਨੂੰ ਆਮਦਨ ਕਰ ਵਿਭਾਗ...

ਅਸਲੇ ਸਣੇ ਤਿੰਨ ਗੈਂਗਸਟਰ ਕਾਬੂ

Tuesday, October 23 2018 06:18 AM
ਹੁਸ਼ਿਆਰਪੁਰ, ਹੁਸ਼ਿਆਰਪੁਰ ਪੁਲੀਸ ਅਤੇ ਜਲੰਧਰ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਸਾਂਝੇ ਅਪਰੇਸ਼ਨ ਦੌਰਾਨ ਬਿੰਨੀ ਗੁੱਜਰ ਅਤੇ ਜੱਗੂ ਭਗਵਾਨਪੁਰੀਆ ਗਰੋਹ ਦੇ ਤਿੰਨ ਸਾਥੀਆਂ ਕੁਲਵੰਤ ਸਿੰਘ ਉਰਫ਼ ਗੋਪਾ ਨਵਾਂਸ਼ਹਿਰੀਆ, ਅਨਮੋਲ ਦੱਤਾ ਅਤੇ ਰਾਹੁਲ ਨੂੰ ਨਾਜਾਇਜ਼ ਹਥਿਆਰਾਂ ਤੇ ਨਸ਼ੀਲੀਆਂ ਦਵਾਈਆਂ ਸਣੇ ਗ੍ਰਿਫ਼ਤਾਰ ਕੀਤਾ ਹੈ। ਇਹ ਵਿਅਕਤੀ ਲੁੱਟ-ਖੋਹ ਦੀਆਂ ਵੱਡੀਆਂ ਵਾਰਦਾਤਾਂ ਵਿੱਚ ਸ਼ਾਮਲ ਦੱਸੇ ਜਾਂਦੇ ਹਨ। ਪੁਲੀਸ ਅਨੁਸਾਰ ਇਸੇ ਗਰੋਹ ਨੇ ਹੁਸ਼ਿਆਰਪੁਰ ਦੇ ਕੋਟ ਫਤੂਹੀ ਇਲਾਕੇ ਵਿਚ ਐਕਸਿਸ ਬੈਂਕ ਅਤੇ ਜਲੰਧਰ ਦੇ ਸ਼ਰਾਬ ਦੇ ਠੇਕੇਦਾਰ ਤੋਂ ਲੱਖਾਂ ਰੁਪਏ ਲੁੱਟੇ ਸਨ। ਪੁਲੀਸ ਦੇ...

ਦਿੱਲੀ ’ਚ ਪ੍ਰਦੂਸ਼ਣ: ਹਾਈ ਕੋਰਟ ਵੱਲੋਂ ਦਿੱਲੀ ਤੇ ਕੇਂਦਰ ਨੂੰ ਰਿਪੋਰਟ ਤਿਆਰ ਕਰਨ ਦੇ ਹੁਕਮ

Thursday, October 18 2018 06:43 AM
ਨਵੀਂ ਦਿੱਲੀ, ਰਾਵਣ ਦੇ ਪੁਤਲੇ ਸਾੜਨ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਹਾਈ ਕੋਰਟ ਨੇ ਦੋਵਾਂ ਸਰਕਾਰਾਂ ਨੂੰ ਰਿਪੋਰਟ ਤਿਆਰ ਕਰਨ ਨੂੰ ਕਿਹਾ ਹੈ। ਦਿੱਲੀ ਵਿੱਚ ਠੰਢ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਪ੍ਰਦੂਸ਼ਣ ਵੱਧਣਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਦੌਰਾਨ ਦਸਹਿਰਾ ਤੇ ਦੀਵਾਲੀ ਵਰਗੇ ਵੱਡੇ ਤਿਓਹਾਰ ਵੀ ਆਉਂਦੇ ਹੈ। ਇਸ ਲਈ ਦਿੱਲੀ ਹਾਈ ਕੋਰਟ ਨੇ ਕੇਂਦਰ ਤੇ ਦਿੱਲੀ ਸਰਕਾਰ ਨੂੰ ਕਿਹਾ ਹੈ ਕਿ ਦਸਹਿਰੇ ਦੌਰਾਨ ਸਾੜੇ ਜਾਣ ਵਾਲੇ ਰਾਵਣ ਦੇ ਪੁਤਲਿਆਂ ਨਾਲ ਹੋਣ ਵਾਲੇ ਪ੍ਰਦੂਸ਼ਣ ਤੇ ਕਮੇਟੀ ਬਣਾ ਕੇ ਰਿਪੋਰਟ ਤਿਆਰ ਕਰੇ। ਪਹਿਲਾਂ ਹੀ ਪ੍ਰਦੂਸ਼ਣ ਦੀ ਮਾਰ ਝੱਲ...

ਡੀਟੀਸੀ ਬੱਸ ਪਲਟੀ, 9 ਮੁਸਾਫਰ ਜ਼ਖ਼ਮੀ

Thursday, October 18 2018 06:43 AM
ਨਵੀਂ ਦਿੱਲੀ, ਦਿੱਲੀ ਟਰਾਂਸਪੋਰਟ ਨਿਗਮ (ਡੀਟੀਸੀ) ਦੀ ਨਵੀਂ ਫਰਸ਼ ਵਾਲੀ ਹਰੀ ਬੱਸ ਅੱਜ ਵਜ਼ੀਰਾਬਾਦ ਪੁਲ ਦੇ ਹੇਠਾਂ ਇੱਕ ਟਰੱਕ ਨਾਲ ਟਕਰਾ ਕੇ ਉਲਟ ਗਈ ਜਿਸ ਕਾਰਨ ‘ਡੀਐਲਆਈਪੀ-ਸੀ 8780’ ਨੰਬਰ ਦੀ ਇਸ ਬੱਸ ਦੇ ਚਾਲਕ ਸਮੇਤ ਕੁੱਲ 9 ਲੋਕ ਜ਼ਖ਼ਮੀ ਹੋ ਗਏ। ਉੱਤਰੀ ਦਿੱਲੀ ਦੇ ਇਸ ਇਲਾਕੇ ਵਿੱਚ ਇਹ ਦੁਰਘਟਨਾ ਸਵੇਰੇ 6 ਵਜੇ ਵਾਪਰੀ। ਜਦੋਂ ਇਹ ਹਾਦਸਾ ਹੋਇਆ ਉਦੋਂ ਡੀਟੀਸੀ ਬੱਸ ਵਿੱਚ 21 ਸਵਾਰੀਆਂ ਸਨ। ਬੱਸ ਭਲਸਵਾ ਡੇਅਰੀ ਤੋਂ ਕਸ਼ਮੀਰੀ ਗੇਟ ਵੱਲ ਜਾ ਰਹੀ ਸੀ। ਦਿੱਲੀ ਪੁਲੀਸ ਮੁਤਾਬਕ ਦੁਰਘਟਨਾ ਹੁੰਦੇ ਹੀ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਨੇ ਟਰੱਕ ਨੂੰ ਕਬਜ਼...

ਦਿੱਲੀ ਦੇ ਸਕੂਲਾਂ ਵਿੱਚ ਸਿਹਤ ਕਲੀਨਿਕ ਬਣਾਉਣ ਦੀ ਤਿਆਰੀ

Wednesday, October 17 2018 07:08 AM
ਨਵੀਂ ਦਿੱਲੀ, ਦਿੱਲੀ ਦੇ ਲੋਕਾਂ ਲਈ ਘਰ ਨੇੜੇ ਇਲਾਜ ਦੀ ਸਹੂਲਤ ਦੇਣ ਲਈ ਸਰਕਾਰ ਜਿੱਥੇ ਮੁਹੱਲਾ ਕਲੀਨਿਕ ਬਣਾ ਰਹੀ ਹੈ, ਉਥੇ ਜਲਦ ਹੀ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਲਈ ਵੀ ਸਕੂਲ ਸਿਹਤ ਕਲੀਨਿਕ ਬਨਾਉਣ ਦੀ ਯੋਜਨਾ ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਸਾਲ ਸਕੂਲਾਂ ਵਿੱਚ ਸਿਹਤ ਕਲੀਨਿਕ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਇਸ ਲਈ ਸਾਰੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਕਿਹਾ ਗਿਆ ਹੈ ਕਿ ਉਹ 23 ਅਕਤੂਬਰ ਤੱਕ ਦੱਸਣ ਕਿ ਸਕੂਲ ਕੰਪਲੈਕਸ ਵਿੱਚ ਕਿੱਥੇ ਸਿਹਤ ਕਲੀਨਿਕ ਬਣਾਈ ਜਾ ਸਕਦੀ ਹੈ। ਅਧਿਕਾਰੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਸਾਰੇ...

ਬੇਅਦਬੀ: ਗੁਟਕਿਆਂ ਦੀਆਂ ਜਿਲਦਾਂ ਮਿਲਣ ਦਾ ਮਾਮਲਾ ਭਖ਼ਿਆ

Wednesday, October 17 2018 07:05 AM
ਐੱਸ.ਏ.ਐੱਸ. ਨਗਰ (ਮੁਹਾਲੀ), ਇੱਥੋਂ ਦੇ ਫੇਜ਼-7 ਅਤੇ ਫੇਜ਼-3ਬੀ2 ਨੂੰ ਵੰਡਦੀ ਮੁੱਖ ਸੜਕ ਉੱਤੇ ਫੇਜ਼-7 ਦੇ ਸ਼ੋਅਰੂਮਾਂ ਵਾਲੇ ਪਾਸੇ ਗੁਰਬਾਣੀ ਦੇ ਗੁਟਕਿਆਂ (ਨਿਤਨੇਮ ਅਤੇ ਸੁਖਮਣੀ ਸਾਹਿਬ) ਦੀਆਂ ਕਰੀਬ 33 ਜਿਲਦਾਂ ਮਿਲਣ ਦਾ ਮਾਮਲਾ ਅਕਾਲ ਤਖ਼ਤ ਦੇ ਜਥੇਦਾਰ ਕੋਲ ਪਹੁੰਚ ਗਿਆ ਹੈ। ਇਨ੍ਹਾਂ ਜਿਲਦਾਂ ਅੰਦਰਲੇ ਪੱਤਰੇ ਗਾਇਬ ਸਨ। ਇਸ ਤੋਂ ਪਹਿਲਾਂ ਇਸੇ ਸੜਕ ’ਤੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਅਤੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਪਈਆਂ ਮਿਲੀਆਂ ਸਨ। ਇਹ ਮਾਮਲਾ ਕਲਗੀਧਰ ਸੇਵਕ ਜਥਾ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਜਥੇਦਾਰ ਕੋ...

ਵੱਖ-ਵੱਖ ਥਾਈਂ ਤਿੰਨ ਜਣਿਆਂ ਨੇ ਖ਼ੁਦਕੁਸ਼ੀ ਕੀਤੀ

Wednesday, October 17 2018 07:04 AM
ਚੰਡੀਗੜ੍ਹ, ਇਥੋਂ ਦੇ ਸੈਕਟਰ 41-ਏ ਵਿੱਚ ਰਹਿੰਦੀ 64 ਵਰ੍ਹਿਆਂ ਦੀ ਬਜ਼ੁਰਗ ਔਰਤ ਨੇ ਗਲ ਵਿੱਚ ਫਾਹਾ ਲੈ ਕੇ ਅੱਜ ਖੁਦਕੁਸ਼ੀ ਕਰ ਲਈ। ਪੁਲੀਸ ਅਨੁਸਾਰ ਸਵੇਰੇ 4 ਵਜੇ ਪੀਸੀਆਰ ਨੂੰ ਘਟਨਾ ਬਾਰੇ ਸੂਚਨਾ ਮਿਲੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮਹਿਲਾ ਨੂੰ ਹਸਪਤਾਲ ਪਹੁੰਚਾਇਆ ਪਰ ਉਸ ਸਮੇਂ ਤੱਕ ਮਹਿਲਾ ਦੀ ਮੌਤ ਹੋ ਚੁੱਕੀ ਸੀ। ਪੁਲੀਸ ਅਨੁਸਾਰ ਮ੍ਰਿਤਕ ਮਹਿਲਾ ਦੀ ਪਛਾਣ ਹਰਮੀਤ ਕੌਰ ਵਜੋਂ ਹੋਈ ਹੈ। ਉਸ ਦੇ ਬੇਟੇ ਰਵਿੰਦਰ ਪਾਲ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਮਾਂ ਕਾਫੀ ਸਮੇਂ ਤੋਂ ਤਣਾਅ ਵਿੱਚ ਰਹਿੰਦੀ ਸੀ। ਇਸੇ ਤਣਾਅ ਤੋਂ ਤੰਗ ਆ ਕੇ ਉਸ ਨੇ ਫਾਹਾ ਲੈ ਲਿਆ ਤੇ ...

ਸਖ਼ਤੀ ਦੇ ਬਾਵਜੂਦ ਪਰਾਲੀ ਸਾੜਨ ਦਾ ਅਮਲ ਬਿਨਾਂ ਡਰ ਤੋਂ ਜਾਰੀ

Tuesday, October 16 2018 07:02 AM
ਸ਼ਾਹਬਾਦ ਮਾਰਕੰਡਾ, ਸੂਬਾ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਸਬੰਧੀ ਕੀਤੇ ਜਾਂਦੇ ਦਾਅਵੇ ਠੁੱਸ ਹੁੰਦੇ ਦਿਖਾਈ ਦੇ ਰਹੇ ਹਨ। ਇਕ ਪਾਸੇ ਜਿੱਥੇ ਪ੍ਰਸ਼ਾਸਨਿਕ ਅਧਿਕਾਰੀ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰ ਰਹੇ ਹਨ ਤੇ ਅਜਿਹਾ ਕਰਨ ਵਾਲਿਆਂ ਨੂੰ ਜੁਰਮਾਨਾ ਵੀ ਲਗਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਕਿਸਾਨ ਵਰਗ ਪਰਾਲੀ ਸਾੜਨ ਤੋਂ ਬਾਜ਼ ਨਹੀਂ ਆ ਰਿਹਾ ਹੈ। ਦੱਸਣਯੋਗ ਹੈ ਕਿ ਦਿਨ ਵੇਲੇ ਖੇਤਾਂ ਵਿੱਚ ਕੰਬਾਈਨ ਨਾਲ ਝੋਨੇ ਦੀ ਕਟਾਈ ਕੀਤੀ ਜਾ ਰਹੀ ਹੈ ਤੇ ਦੇਰ ਸ਼ਾਮ ਕਿਸਾਨ ਝੋਨੇ ਦੀ ਪਰਾਲੀ ਤ...

ਭਾਰਤ ਤੇ ਨੇਪਾਲ ਵਿਚਾਲੇ ਸ਼ੁਰੂ ਤੋਂ ਹੀ ਧਰਮ ਤੇ ਸੰਸਕਾਰਾਂ ਦੀ ਸਾਂਝ: ਡਾ. ਮਿਨਹਾਸ

Tuesday, October 16 2018 07:01 AM
ਨਵੀਂ ਦਿੱਲੀ, ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਦੇ ਪ੍ਰਿੰਸੀਪਲ ਅਤੇ ਨੇਪਾਲ ਤੇ ਭਾਰਤ ਦੇ ਸਬੰਧਾਂ ਬਾਰੇ ਪ੍ਰਚਾਰ ਕਰਨ ਵਾਲੇ ਸਮਰਸਤਾ ਮਿਸ਼ਨ ਦੇ ਮੁੱਖ ਸਲਾਹਕਾਰ ਡਾ. ਐੱਸ.ਐੱਸ. ਮਿਨਹਾਸ ਦੀ ਨਿਗਰਾਨੀ ਹੇਠ ਸਕੂਲ ਦੇ ਬੇਬੇ ਨਾਨਕੀ ਹਾਲ ਵਿੱਚ ਇਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਨੇਪਾਲ ਦੇ ਉਪ ਰਾਸ਼ਟਰਪਤੀ ਦੇ ਮੁੱਖ ਸਲਾਹਕਾਰ ਮਹਾਂਵੀਰ ਪ੍ਰਸਾਦ ਤੋੜੀ ਮੁੱਖ ਮਹਿਮਾਨ ਵਜੋਂ ਅਤੇ ਨੇਪਾਲ ਦੇ ਈਸਟ-ਵੈਸਟ ਲਾਅ ਫਰਮ ਸੁਪਰੀਮ ਕੋਰਟ ਦੇ ਐਡਵੋਕੇਟ ਕੁਲਦੀਪ ਸ਼ਰਮਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ। ਉਪਰੰਤ ਡ...

ਪੈਦਲ ਯਾਤਰੀਆਂ ਲਈ ਬਣਿਆ ਪੁਲ ‘ਸਕਾਈਵਾਕ’ ਲੋਕਾਂ ਨੂੰ ਸਮਰਪਿਤ

Tuesday, October 16 2018 07:00 AM
ਨਵੀਂ ਦਿੱਲੀ, ਦਿੱਲੀ ਦੇ ਸਭ ਤੋਂ ਵਿਅਸਤ ਮੰਨੇ ਜਾਂਦੇ ਇਲਾਕੇ ਆਈਟੀਓ ਵਿੱਚ ਪੈਦਲ ਯਾਤਰੀਆਂ ਲਈ ਨਵੇਂ ਬਣੇ ਫਲਾਈਓਵਰ ‘ਸਕਾਈਵਾਕ’ ਦਾ ਉਦਘਾਟਨ ਅੱਜ ਆਵਾਸ ਤੇ ਸ਼ਹਿਰੀ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਵੱਲੋਂ ਕੀਤਾ ਗਿਆ। ਇਸ ਮੌਕੇ ਦਿੱਲੀ ਦੇ ਉਪ ਰਜਾਪਾਲ ਅਨਿਲ ਬੈਜਲ, ਭਾਜਪਾ ਦੀ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਦਿੱਲੀ ਸਰਕਾਰ ਵੱਲੋਂ ਕੋਈ ਵੀ ਮੰਤਰੀ ਤੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦਾ ਕੋਈ ਵਿਧਾਇਕ ਇਸ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਨਹੀਂ ਸੀ। ਇਹ ਪੁਲ ਸਿਕੰਦਰ ਰੋਡ, ਮਥੁਰਾ ਰੋਡ, ਤਿਲਕ ਮਾਰਗ ਤੇ...

E-Paper

Calendar

Videos