News: ਰਾਜਨੀਤੀ

ਸੂਬੇ ਦੀ ਭਾਜਪਾ ਸਰਕਾਰ ਹਰ ਵਰਗ ਦੇ ਸੁਧਾਰ ਲਈ ਯਤਨਸ਼ੀਲ: ਨਾਇਬ ਸੈਣੀ

Saturday, November 17 2018 06:40 AM
ਜੀਂਦ, ਹਰਿਆਣਾ ਦੇ ਮਜ਼ਦੂਰ ਅਤੇ ਰੁਜ਼ਗਾਰ ਰਾਜ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਚੋਣ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਸੂਬੇ ਦੇ ਲੋਕਾਂ ਲਾਲ ਜਿਹੜੇ ਵਾਅਦੇ ਕੀਤੇ ਸੀ, ਉਨ੍ਹਾਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਭਾਜਪਾ ਨੇ ਹਰਿਆਣਾ ਦੇ ਇਤਿਹਾਸ ਵਿੱਚ ਕਮੇਰੇ ਵਰਗ ਦੇ ਉਥਾਨ ਲਈ ਜ਼ਿਆਦਾ ਕੰਮ ਕਰਕੇ ਵਿਖਾ ਦਿੱਤਾ ਹੈ ਕਿ ਭਾਜਪਾ ਹੀ ਉਨ੍ਹਾਂ ਦੀ ਹਿਤੈਸ਼ੀ ਪਾਰਟੀ ਹੈ। ਇੱਥੇ ਹੁੱਡਾ ਗਰਾਊਂਡ ਵਿੱਚ ਲੱਗੇ ਮੇਲੇ ਵਿੱਚ ਮੰਤਰੀ ਸੈਣੀ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਸੂਬੇ ਦੇ ਹਰ ਵਰਗ ਦਾ ਵਿਕਾਸ ਕੀਤਾ ਜਾ ਰਿਹਾ ਹੈ। ਉ...

ਸਿਗਨੇਚਰ ਪੁਲ ’ਤੇ ਸੈਲਫੀ ਪੁਆਇੰਟ ਬਣਾਇਆ ਜਾਵੇਗਾ: ਸਿਸੋਦੀਆ

Saturday, November 17 2018 06:39 AM
ਨਵੀਂ ਦਿੱਲੀ, ਦਿੱਲੀ ਸਰਕਾਰ ਨੇ ਨਵੇਂ ਸਿਗਨੇਚਰ ਬ੍ਰਿਜ ਉਪਰ ਸੈਲਫੀ ਪੁਆਇੰਟ ਬਣਾਉਣ ਤੇ ਵਿਸ਼ੇਸ਼ ਲਾਈਟਾਂ ਲਾਉਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਵਾਸੀਆਂ ਵਿੱਚ ਇਸ ਪੁੱਲ ਉਪਰ ਸੈਲਫੀਆਂ ਖਿੱਚਣ ਦੀ ਲੱਗੀ ਹੋੜ ਕਾਰਨ ਤੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਇਸ ਪੁੱਲ ਉਪਰ ਬੱਚਿਆਂ ਦਾ ਪਾਰਕ ਤੇ ਸੈਲਫੀ ਖਿੱਚਣ ਦਾ ਪ੍ਰਬੰਧ ਕੀਤਾ ਜਾਵੇਗਾ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਲੋਕ ਨਿਰਮਾਣ ਮਹਿਕਮੇ ਦੇ ਵਧੀਕ ਮੁੱਖ ਸਕੱਤਰ ਤੇ ਟੂਰਿਜ਼ਮ ਸਕੱਤਰ ਸਮੇਤ ਡੀਟੀਟੀਡੀਸੀ ਦੇ ਮੈਨੇਜਿੰਗ ਡਾਇਰੈਕਟਰ ਨੂੰ ਨੋਟ ਲਿਖ ਕੇ ਉਪਰੋਕਤ ਸਹੂੂਲਤਾਂ ਮੁਹੱਈਆ ਕਰਵਾਉਣ ਬਾਰੇ ਕਿਹਾ ਹੈ। ਉਨ੍ਹਾ...

ਪਾਰਕਿੰਗ ਦੇ ਵਿਵਾਦ ਕਾਰਨ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰਿਆ

Saturday, November 17 2018 06:39 AM
ਨਵੀਂ ਦਿੱਲੀ, ਪਾਰਕਿੰਗ ਨੂੰ ਲੈ ਕੇ ਹੋਈ ਤਕਰਾਰ ਦੌਰਾਨ 19 ਸਾਲਾਂ ਦੇ ਮੁੰਡੇ ਨੂੰ ਅਣਪਛਾਤੇ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲੀਸ ਮੁਤਾਬਕ ਇਹ ਵਾਰਦਾਤ ਬਾਹਰੀ ਦਿੱਲੀ ਦੇ ਸੁਲਤਾਨਪੁਰੀ ਵਿਖੇ ਵਾਪਰੀ ਜਿੱਥੇ ਵਰੁਣ ਨਾਂ ਦੇ ਨੌਜਵਾਨ ਨੂੰ ਮੰਨੂ ਨਾਂ ਦੇ ਵਿਅਕਤੀ ਨੇ ਕਥਿਤ ਕੁਟਾਪਾ ਚਾੜ੍ਹਿਆ। ਉਸ ਦਾ ਸਾਥ ਭਰਾ ਰਵੀ ਤੇ ਹੋਰ ਲੋਕਾਂ ਨੇ ਵੀ ਦਿੱਤਾ। ਪੁਲੀਸ ਮੁਤਾਬਕ ਇਹ ਵਾਰਦਾਤ ਵੀਰਵਾਰ ਨੂੰ ਸਾਢੇ ਤਿੰਨ ਵਜੇ ਦੇ ਕਰੀਬ ਬਾਜ਼ਾਰ ਵਿੱਚ ਹੋਈ। ਮ੍ਰਿਤਕ ਵਰੁਣ ਨੂੰ ਮੰਨੂ ਨੇ ਬਹੁਤ ਕੁਟਾਪਾ ਚਾੜ੍ਹਿਆ। ਉਸ ਦਾ ਭਰਾ ਰਵੀ ਤੇ ਹੋਰ ਲੋਕ ਵੀ ਆ ਗਏ ਤੇ ਸਭ ਨੇ ਮਿਲ ...

ਚੋਣਾਂ ਕਾਰਨ ਪੰਜਾਬ ਦੇ 5 ਮੰਤਰੀਆਂ ਨੂੰ ਵੱਡੀ ਰਾਹਤ

Friday, November 16 2018 06:48 AM
ਚੰਡੀਗੜ੍ਹ : ਤਿੰਨ ਸੂਬਿਆਂ 'ਚ ਵਿਧਾਨ ਸਭਾ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਕਾਰਨ ਪੰਜਾਬ ਦੇ 5 ਮੰਤਰੀਆਂ ਨੂੰ ਫਿਲਹਾਲ ਰਾਹਤ ਮਿਲ ਗਈ ਹੈ ਕਿਉਂਕਿ ਹੁਣ ਰਾਜਸਥਾਨ ਚੋਣਾਂ ਤੋਂ ਬਾਅਦ ਬੋਰਡਾਂ ਅਤੇ ਕਾਰਪੋਰੇਸ਼ਨਾਂ 'ਚ ਚੇਅਰਮੈਨਾਂ ਦੀ ਚੋਣ ਕੀਤੀ ਜਾਵੇਗੀ। ਕਾਂਗਰਸ ਇਸ ਸਮੇਂ ਪੂਰੇ ਚੁਣਾਵੀ ਮੋੜ 'ਚ ਹੈ, ਇਸ ਲਈ ਉਹ ਪੰਜਾਬ 'ਚ ਕੋਈ ਨਵਾਂ ਫਰੰਟ ਨਹੀਂ ਖੋਲ੍ਹਣਾ ਚਾਹੁੰਦੀ। ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਹੋਈ, ਜਿਸ ਦੌਰਾਨ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਨੂੰ ਨਿਯਮਾਂ ਮੁਤਾਬਕ ਬੋਰਡ-ਕਾਰਪੋਰੇ...

ਸਿਸੋਦੀਆ ਵੱਲੋਂ ਅਧਿਆਪਕਾਂ ਨਾਲ ਮੀਟਿੰਗ

Friday, November 16 2018 06:46 AM
ਨਵੀਂ ਦਿੱਲੀ, ਦਿੱਲੀ ਦੇ ਉਪ ਮੁੱਖ ਮੰਤਰੀ ਨੇ ਸਰਕਾਰੀ ਸਕੂਲਾਂ ਦੇ ਮੁਖੀਆਂ ਨਾਲ ਬੈਠਕ ਕੀਤੀ ਤੇ ਉਨ੍ਹਾਂ ਇਸ ਸੰਵਾਦ ਦੌਰਾਨ ਅਧਿਆਪਕਾਂ ਨੂੰ ‘ਅਸੀਂ ਹਾਂ ਸਕੂਲ ਲੀਡਰ’ ਦਾ ਨਵਾਂ ਮੰਤਰ ਦਿੱਤਾ। ਸ੍ਰੀ ਸਿਸੋਦੀਆ ਵੱਲੋਂ ਇਸ ਸੰਵਾਦ ਤਹਿਤ 50-50 ਸਕੂਲਾਂ ਦੇ ਅਧਿਆਪਕਾਂ ਦੇ ਗਰੁੱਪ ਨਾਲ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਅੱਜ ਐਸਐਮਸੀ (ਸਕੂਲ ਮੈਨੇਜਮੈਂਟ ਕਮੇਟੀ) ਫੰਡਾਂ ਤੇ ਹੈਪੀਨੈਸ ਕਰੀਕੁਲਮ ਨੂੰ ਲੈ ਕੇ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਨਾਲ ਚਰਚਾ ਕੀਤੀ ਤੇ ਐਲਾਨ ਕੀਤਾ ਕਿ ਜੋ ਸਕੂਲ ਮੁਖੀ ਇਸ ਫੰਡ ਤਹਿਤ ਵਧੀਆ ਕੰਮ ਕਰਕੇ ਦਿਖਾਉਣਗੇ ...

ਇੱਕ ਹਜ਼ਾਰ ਮੁਹੱਲਾ ਕਲੀਨਿਕ ਸ਼ੁਰੂ ਕਰਨ ਦਾ ਟੀਚਾ

Friday, November 16 2018 06:45 AM
ਨਵੀਂ ਦਿੱਲੀ, ਦਿੱਲੀ ਸਰਕਾਰ ਨੇ ਅਗਲੇ ਸਾਲ ਮਾਰਚ ਤੱਕ ਇੱਕ ਹਜ਼ਾਰ ਮੁਹੱਲਾ ਕਲੀਨਿਕ ਸ਼ੁਰੂ ਕਰਨ ਦਾ ਟੀਚਾ ਤੈਅ ਕੀਤਾ ਹੈ ਤੇ ਕਲੀਨਿਕ ਲਈ ਜ਼ਿਆਦਾਤਰ ਥਾਵਾਂ ਦੀ ਨਿਸ਼ਾਨਦੇਹੀ ਕਰ ਲਈ ਹੈ। ਹੁਣ ਤੱਕ 187 ਮੁਹੱਲਾ ਕਲੀਨਿਕ ਚਲ ਰਹੇ ਹਨ। ਦਿੱਲੀ ਮੈਟਰੋ ਸਟੇਸ਼ਨ ਕੰਪਲੈਕਸ ਵਿੱਚ ਵੀ ਮੁਹੱਲਾ ਕਲੀਨਿਕ ਬਣਾਏ ਜਾਣਗੇ। ਦਿੱਲੀ ਸਰਕਾਰ ਦੇ ਇੱਕ ਵੱਡੇ ਅਧਿਕਾਰੀ ਨੇ ਦੱਸਿਆ ਕਿ ਮੁਹੱਲਾ ਕਲੀਨਿਕ ਲਈ ਡੀਐਮਆਰਸੀ ਦੀਆਂ 86 ਥਾਵਾਂ ਦੀ ਨਿਸ਼ਾਨਦੇਹੀ ਕੀਤੀ ਹੈ ਤੇ ਇਨ੍ਹਾਂ ਵਿਚੋਂ 12 ਮੈਟਰੋ ਸਟੇਸ਼ਨ ਲਈ ਕੋਈ ਇਤਰਾਜ਼ ਨਹੀਂ (ਐਨਓਸੀ) ਦਾ ਪ੍ਰਮਾਣ ਪੱਤਰ ਵੀ ਮਿਲ ਗਿਆ ਹੈ ਤੇ ਜਲਦ ਹੀ ਇਥ...

ਸਿਗਨੇਚਰ ਪੁਲ ’ਤੇ ਸੈਲਫੀਆਂ ਲੈਣ ਕਾਰਨ ਆਵਾਜਾਈ ਪ੍ਰਭਾਵਿਤ

Friday, November 16 2018 06:45 AM
ਨਵੀਂ ਦਿੱਲੀ, ਸਿਗਨੇਚਰ ਬ੍ਰਿਜ ਦੇਸ਼ ਦਾ ਪਹਿਲਾ ਤਾਰਾਂ ਉਪਰ ਬਣਿਆ ਪੁੱਲ ਹੈ ਜੋ ਯਮੁਨਾ ਨਦੀ ’ਤੇ ਦਿੱਲੀ ਸਰਕਾਰ ਵੱਲੋਂ ਬਣਾਇਆ ਗਿਆ ਹੈ। ਇਸ ਪੁਲ ਉਪਰ ਰੋਜ਼ਾਨਾ ਹੀ ਲੋਕ ਸੈਲਫੀਆਂ ਖਿੱਚਣ ਲਈ ਆਉਂਦੇ ਹਨ ਜਿਸ ਨਾਲ ਆਵਾਜਾਈ ਪ੍ਰਭਾਵਤ ਹੋਣ ਲੱਗੀ ਹੈ। ਇਸ ਤੋਂ ਇਲਾਵਾ ਪੁਲ ਉਤੇ ਅਸ਼ਲੀਲ ਹਰਕਤਾਂ ਕਰਕੇ ਮਾਹੌਲ ਖਰਾਬ ਕਰਨ ਵਾਲੇ ਚਾਰ ਹਿਜੜਿਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਦਿੱਲੀ ਸਰਕਾਰ ਦੀ ਯੋਜਨਾ ਹੈ ਕਿ ਇਸ ਪੁੱਲ ਦੀ 22 ਮੀਟਰ ਦੀ ਉਚਾਈ ਉਪਰ ਸ਼ੀਸ਼ੇ ਦਾ ਘੇਰਾ ਬਣਾਇਆ ਜਾਵੇ ਜਿੱਥੋਂ ਸੈਲਾਨੀ ਯਮੁਨਾ ਨਦੀ ਤੇ ਇਲਾਕੇ ਦਾ ਨਜ਼ਾਰਾ ਦੇਖ ਸਕਣ। ਇਸ ...

ਇੰਦਰ ਵੀ ਨਾ ਕਰ ਸਕਿਆ ਦਿੱਲੀ ਦੀ ਹਵਾ ‘ਸਵੱਛ’

Thursday, November 15 2018 06:34 AM
ਨਵੀਂ ਦਿੱਲੀ, ਦਿੱਲੀ ਵਿੱਚ ਸ਼ਾਮ ਵੇਲੇ ਹਲਕਾ ਮੀਂਹ ਪੈਣ ਦੇ ਬਾਵਜੂਦ ਰਾਜਧਾਨੀ ਦੇ ਪ੍ਰਦੂਸ਼ਣ ਦਾ ਸੂਚਕ ਅੰਕ 411 ਰਿਹਾ ਕਿਉਂਕ ਹਲਕੇ ਮੀਂਹ ਨਾਲ ਹਵਾ ਭਾਰੀ ਹੋ ਗਈ ਜਿਸ ਨਾਲ ਪ੍ਰਦੂਸ਼ਣ ਦਾ ਅੰਕੜਾ ਵਧ ਕੇ ਗੰਭੀਰ ਹੋ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਏਕਿਊਆਈ 411 ਮਾਪਿਆ ਗਿਆ ਤੇ ਪੀਐੱਮ 2.5 ਦਾ ਪੱਧਰ 278 ਰਿਹਾ ਤੇ ਪੀਐੱਮ 10 ਦਾ ਪੱਧਰ 477 ਰਿਹਾ। ਜਾਣਕਾਰੀ ਮੁਤਾਬਕ 21 ਥਾਵਾਂ ਉਪਰ ਪ੍ਰਦੂਸ਼ਣ ਦੀ ਹਾਲਤ ਗੰਭੀਰ ਸੀ ਤੇ 12 ਥਾਵਾਂ ਉਪਰ ਬਹੁਤ ਖਰਾਬ ਸੀ। ਐੱਨਸੀਆਰ ਦੇ ਸ਼ਹਿਰ ਫਰੀਦਾਬਾਦ, ਗਾਜ਼ੀਆਬਾਦ, ਨੋਇਡਾ ਤੇ ਗੁਰੂਗ੍ਰਾਮ ਵਿਚ ਵੀ ਪ੍ਰਦੂਸ਼ਣ ...

ਚੰਡੀਗੜ੍ਹ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਮਹਿਲਾ ਪੁਲੀਸ ਅਧਿਕਾਰੀਆਂ ਦੇ ਹੱਥ

Thursday, November 15 2018 06:29 AM
ਚੰਡੀਗੜ੍ਹ, ਚੰਡੀਗੜ੍ਹ ਸ਼ਹਿਰ ਦੀ ਸੁਰੱਖਿਆ ਦੀ ਕਮਾਂਡ ਮਹਿਲਾ ਪੁਲੀਸ ਅਧਿਕਾਰੀਆਂ ਦੇ ਹੱਥ ਵਿੱਚ ਆ ਗਈ ਹੈ। ਪੁਲੀਸ ਦੇ ਕਈ ਅਹਿਮ ਵਿੰਗਾਂ ਵਿੱਚ ਮਹਿਲਾ ਪੁਲੀਸ ਅਧਿਕਾਰੀ ਤਾਇਨਾਤ ਕੀਤੀਆਂ ਗਈਆਂ ਹਨ ਜੋ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਅ ਰਹੀਆਂ ਹਨ। ਦੱਸਣਯੋਗ ਹੈ ਕਿ ਸਮੁੱਚੇ ਸ਼ਹਿਰ ਦੀ ਅਮਨ ਤੇ ਕਾਨੂੰਨ ਆਦਿ ਦੀ ਸਮੱਚੀ ਨਿਗਰਾਨੀ ਜਿੱਥੇ ਪੰਜਾਬ ਕੇਡਰ ਦੀ ਆਈਪੀਐੱਸ ਮਹਿਲਾ ਅਧਿਕਾਰੀ ਨੀਲਾਂਬਰੀ ਵਿਜੈ ਜਗਦਲੇ ਕਰ ਰਹੇ ਹਨ ਉੱਥੇ ਹੀ ਤਿੰਨ ਪੁਲੀਸ ਸਬ ਡਿਵੀਜਨਾਂ ਵਿੱਚੋਂ ਦੋ ਦੀ ਕਮਾਂਡ ਵੀ ਮਹਿਲਾ ਡੀਐੱਸਪੀਜ਼ ਦੇ ਹੱਥ ਹੈ। ਇਸ ਤੋਂ ਇਲਾਵਾ ਚਾਰ ਥਾਣਿਆਂ ਅਤੇ ਦੋ ਪ...

ਦੋ ਮਹੀਨਿਆਂ ਤੋਂ ਤਨਖ਼ਾਹੋਂ ਵਾਂਝੇ ਨੇ ਅਧਿਆਪਕ

Wednesday, November 14 2018 05:57 AM
ਨਵੀਂ ਦਿੱਲੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚੋਂ ਕਈਆਂ ਨੂੰ ਦੋ-ਦੋ ਮਹੀਨੇ ਦੀ ਤਨਖ਼ਾਹ ਨਹੀਂ ਮਿਲ ਸਕੀ ਹੈ ਜਿਸ ਕਰਕੇ ਉਨ੍ਹਾਂ ਦੀ ਦੀਵਾਲੀ ਤਾਂ ਕਾਲੀ ਲੰਘੀ ਹੈ ਤੇ ਹੁਣ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੀ ਉਹ ਤੰਗ ਹੱਥਾਂ ਨਾਲ ਹੀ ਮਨਾਉਣ ਲਈ ਮਜਬੂਰ ਹੋਣਗੇ। ਐਜੂਕੇਸ਼ਨ ਵਿੰਗ ਦੇ ਆਗੂ ਹਰਮੀਤ ਸਿੰਘ ਕਾਲਕਾ (ਸੀਨੀਅਰ ਮੀਤ ਪ੍ਰਧਾਨ) ਨੇ ਕਿਹਾ ਕਿ 10 ਨਵੰਬਰ ਤੋਂ ਸਕੂਲਾਂ ਨੂੰ ਤਨਖ਼ਾਹ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ ਤੇ ਛੇਤੀ ਹੀ ਇੱਕ ਮਹੀਨੇ ਦੀ ਤਨਖ਼ਾਹ ਦੇ ਦਿੱਤੀ ਜਾਵੇਗੀ। ਉਨ੍ਹ...

ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪਾਠਕ੍ਰਮ ਵਿੱਚ ਸ਼ਾਮਲ ਕਰਨ ਦੀ ਮੰਗ

Wednesday, November 14 2018 05:57 AM
ਨਵੀਂ ਦਿੱਲੀ, ਦਿੱਲੀ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪਾਠਕ੍ਰਮ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ। ਕਮੇਟੀ ਦੇ ਆਗੂਆਂ ਨੇ ਅੱਜ ਸ਼ੇਰੇ ਪੰਜਾਬ ਦੇ ਜਨਮ ਦਿਹਾੜੇ ਮੌਕੇ ਰਣਜੀਤ ਫਲਾਈਓਵਰ ਦੇ ਨੇੜੇ ਸਥਾਪਤ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ‘ਤੇ ਫੁੱਲਾਂ ਦੀ ਵਰਖਾ ਕੀਤੀ। ਮਨਜੀਤ ਸਿੰਘ ਜੀਕੇ ਨੇ ਇਤਿਹਾਸਕਾਰਾਂ ਦੀ ਸੌੜੀ ਸੋਚ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਧਰਮ ਨਿਰਪੱਖ ਹੋਣ ਦੇ ਨਾਲ ਹੀ ਸਿਆਸੀ ਅਤੇ ਕੂਟਨੀਤਕ ਤੌਰ ’ਤੇ ਪਰਪੱਕ ਰਾਜ ਸੀ। ਉਨ੍ਹਾਂ ‘ਰਾਜ ਕਰੇਗਾ ਖ਼ਾਲਸਾ’ ਦੇ ਸਿਧਾਂਤ ਨੂੰ ਅਪਣਾਉਂਦਿਆਂ ...

ਇੰਦਰ ਵੀ ਨਾ ਕਰ ਸਕਿਆ ਦਿੱਲੀ ਦੀ ਹਵਾ ‘ਸਵੱਛ’

Wednesday, November 14 2018 05:56 AM
ਨਵੀਂ ਦਿੱਲੀ, ਦਿੱਲੀ ਵਿੱਚ ਸ਼ਾਮ ਵੇਲੇ ਹਲਕਾ ਮੀਂਹ ਪੈਣ ਦੇ ਬਾਵਜੂਦ ਰਾਜਧਾਨੀ ਦੇ ਪ੍ਰਦੂਸ਼ਣ ਦਾ ਸੂਚਕ ਅੰਕ 411 ਰਿਹਾ ਕਿਉਂਕ ਹਲਕੇ ਮੀਂਹ ਨਾਲ ਹਵਾ ਭਾਰੀ ਹੋ ਗਈ ਜਿਸ ਨਾਲ ਪ੍ਰਦੂਸ਼ਣ ਦਾ ਅੰਕੜਾ ਵਧ ਕੇ ਗੰਭੀਰ ਹੋ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਏਕਿਊਆਈ 411 ਮਾਪਿਆ ਗਿਆ ਤੇ ਪੀਐੱਮ 2.5 ਦਾ ਪੱਧਰ 278 ਰਿਹਾ ਤੇ ਪੀਐੱਮ 10 ਦਾ ਪੱਧਰ 477 ਰਿਹਾ। ਜਾਣਕਾਰੀ ਮੁਤਾਬਕ 21 ਥਾਵਾਂ ਉਪਰ ਪ੍ਰਦੂਸ਼ਣ ਦੀ ਹਾਲਤ ਗੰਭੀਰ ਸੀ ਤੇ 12 ਥਾਵਾਂ ਉਪਰ ਬਹੁਤ ਖਰਾਬ ਸੀ। ਐੱਨਸੀਆਰ ਦੇ ਸ਼ਹਿਰ ਫਰੀਦਾਬਾਦ, ਗਾਜ਼ੀਆਬਾਦ, ਨੋਇਡਾ ਤੇ ਗੁਰੂਗ੍ਰਾਮ ਵਿਚ ਵੀ ਪ੍ਰਦੂਸ਼ਣ ਦੀ ...

ਡੇਂਗੂ ਨੂੰ ਬੇਅਸਰ ਕਰਨ ਲਈ ਸਿਹਤ ਵਿਭਾਗ ਦੀਆਂ 11 ਟੀਮਾਂ ਸਰਗਰਮ

Tuesday, November 13 2018 06:36 AM
ਸ਼ੇਰਪੁਰ, ਡੇਂਗੂ ਦਾ ਡਟਕੇ ਮੁਕਾਬਲਾ ਕਰਨ ਲਈ ਪੰਚਾਇਤ ਵਿਭਾਗ ਨੇ ਕਮਰਕਸ ਲਈ ਹੈ ਅਤੇ ਨਾਲ ਹੀ ਸਿਹਤ ਵਿਭਾਗ ਦੀਆਂ ਦੋ ਸੁਪਰਵਾਈਜ਼ਰਾਂ ਦੀ ਦੇਖ-ਰੇਖ ’ਚ 11 ਟੀਮਾਂ ਸਰਗਰਮ ਹੋ ਗਈਆਂ ਹਨ। ਉਂਜ ਅੱਜ ਦੂਜੇ ਦਿਨ ਨਗਰ ਕੌਂਸਲ ਧੂਰੀ ਤੋਂ ਆਈ ਫੌਗਿੰਗ ਮਸ਼ੀਨ ਨੇ ਸ਼ੇਰਪੁਰ ਵਿੱਚ ਫੌਗਿੰਗ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਬੀਡੀਪੀਓ ਸ਼ੇਰਪੁਰ ਜੁਗਰਾਜ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅੱਜ ਦੂਜੇ ਦਿਨ ਆਈ ਫੌਗਿੰਗ ਮਸ਼ੀਨ ਨੇ ਸ਼ੇਰਪੁਰ ’ਚ ਪੱਕੀ ਗਲੀ, ਸੈਂਸੀ ਬਸਤੀ, ਬੜੀ ਰੋਡ, ਛੰਨਾ ਰੋਡ, ਥਾਣੇ ਵਾਲੀ ਗਲੀ, ਸਿੰਗਲੇ ਵਾਲਾ ਏਰੀਆ ਅਤੇ ਕੁਝ ਹੋਰ ਥਾਵਾਂ ’ਤੇ ਫੌਗਿੰਗ ਕੀਤੀ।...

ਧਰਮਸੋਤ ਦੀ ਰਿਹਾਇਸ਼ ਦਾ ਘਿਰਾਓ ਕਰਨ ਪੁੱਜੇ ਅਧਿਆਪਕਾਂ ਦੀ ਖਿੱਚ-ਧੂਹ

Tuesday, November 13 2018 06:35 AM
ਨਾਭਾ, ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਵਿੱਚ ਮਹੀਨੇ ਤੋਂ ਵੱਧ ਸਮੇਂ ਤੋਂ ਪਟਿਆਲਾ ਵਿਚ ਲੱਗੇ ‘ਪੱਕੇ ਮੋਰਚੇ’ ਦਾ ਸੇਕ ਹੁਣ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੱਕ ਵੀ ਪਹੁੰਚ ਗਿਆ ਹੈ। ਮੁਲਾਜ਼ਮ ਫੈਡਰੇਸ਼ਨਾਂ ਅਤੇ ਹੋਰਨਾਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮੰਤਰੀਆਂ ਅਤੇ ਕਾਂਗਰਸੀ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕਰਕੇ ਆਪਣੀ ਆਵਾਜ਼ ਬੁਲੰਦ ਕਰਨ ਦੇ ਸੂਬਾਈ ਫੈਸਲੇ ਤਹਿਤ ਅੱਜ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਸਥਾਨਕ ਰਿਹਾਇਸ਼ ਅੱਗੇ ਵੱਡੀ ਗਿਣਤੀ ਵਿੱਚ ਇਕੱਤਰ ਅਧਿਆਪਕਾਂ ਨੇ ਕਾਲੀਆਂ ਝੰਡੀਆਂ ਲੈ ਕੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਦਾ ਪਿੱਟ-...

ਬਦਨੌਰ ਨੇ ਸਪੋਰਟਸ ਕੰਪਲੈਕਸ ਵਿੱਚ ਸਹੂਲਤਾਂ ਦਾ ਲਿਆ ਜਾਇਜ਼ਾ

Tuesday, November 13 2018 06:30 AM
ਚੰਡੀਗੜ੍ਹ, ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਅੱਜ ਸੈਕਟਰ-42 ਸਥਿਤ ਸਪੋਰਟਸ ਕੰਪਲੈਕਸ ਦਾ ਦੌਰਾ ਕਰ ਕੇ ਉੱਥੇ ਮੌਜੂਦ ਖੇਡ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਕਈ ਨਵੇਂ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸਲਾਹਕਾਰ ਪਰਿਮਲ ਰਾਏ, ਖੇਡ ਸਕੱਤਰ ਜਤਿੰਦਰ ਯਾਦਵ, ਡਾਇਰੈਕਟਰ ਸਪੋਰਟਸ ਤੇਜਦੀਪ ਸਿੰਘ ਸੈਣੀ, ਜੁਆਇੰਟ ਡਾਇਰੈਕਟਰ ਸਪੋਰਟਸ ਰਵਿੰਦਰ ਸਿੰਘ, ਰਾਸ਼ਟਰੀ ਖੇਡ ਅਥਾਰਟੀ ਉੱਤਰੀ ਖੇਤਰ ਦੇ ਡਾਇਰੈਕਟਰ ਲਲਿਤਾ ਸ਼ਰਮਾ ਅਤੇ ਮੁੱਖ ਇੰਜਨੀਅਰ ਮੁਕੇਸ਼ ਆਨੰਦ ਵੀ ਮੌਜੂਦ ਸਨ। ਖੇਡ ਕੰਪਲੈਕਸ ਵਿੱਚ ਸ੍ਰੀ ਬਦਨ...

E-Paper

Calendar

Videos