News: ਰਾਜਨੀਤੀ

ਵਿਰੋਧੀ ਧਿਰ ਨਹੀ ਜਾਣਦਾ ਭਾਜਪਾ ਦਾ ਮੁਕਾਬਲਾ ਕਿਵੇਂ ਕਰਨਾ ਹੈ - ਪ੍ਰਧਾਨ ਮੰਤਰੀ

Monday, November 12 2018 12:51 PM
ਬਿਲਾਸਪੁਰ, 12 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ੍ਹ ਦੇ ਬਿਲਾਸਪੁਰ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਵਿਰੋਧੀ ਧਿਰ ਨਹੀ ਜਾਣਦਾ ਕਿ ਭਾਜਪਾ ਦਾ ਮੁਕਾਬਲਾ ਕਿਵੇਂ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡਾ ਧਿਆਨ ਵਿਕਾਸ ਵੱਲ ਹੈ ਤੇ ਅਸੀ ਜਾਤੀ ਵੰਡ ਦੀ ਰਾਜਨੀਤੀ ਤੋਂ ਦੂਰ ਜਾ ਚੁੱਕੇ ਹਾਂ। ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਪੀ.ਐੱਮ. ਨੇ ਕਿਹਾ ਕਿ ਮਾਂ ਅਤੇ ਬੇਟਾ ਜਮਾਨਤ 'ਤੇ ਹਨ ਅਤੇ ਨੋਟਬੰਦੀ 'ਤੇ ਸਵਾਲ ਚੁਕ ਰਹੇ ਹਨ ਪਰ ਉਹ ਇਹ ਭੁੱਲ ਗਏ ਹਨ ਨੋਟਬੰਦੀ ਦੀ ਵਜ੍ਹਾ ਨਾਲ ਹੀ ਉਨ੍ਹਾਂ ਨੂੰ ਜਮਾਨਤ ਮੰਗਣ...

ਪੰਜਾਬੀ ਤੇ ਉਰਦੂ ਅਧਿਆਪਕਾਂ ਦੇ ਕਵਿਤਾ ਪਾਠ ਮੁਕਾਬਲੇ

Monday, November 12 2018 06:02 AM
ਨਵੀਂ ਦਿੱਲੀ, ਸਿੱਖਿਆ ਵਿਭਾਗ ਦਿੱਲੀ ਸਰਕਾਰ ਦੇ ਜ਼ਿਲ੍ਹਾ ਉਤਰ ਪੱਛਮੀ ਬੀ ਤਹਿਤ, ਸਰਵੋਦਿਆ ਬਾਲ ਵਿਦਿਆਲਾ, ਕੇਸ਼ਵ ਪੁਰਮ, ਨਵੀਂ ਦਿੱਲੀ ਵਿੱਚ ਵਿਭਾਗ ਦੇ ਪੰਜਾਬੀ ਤੇ ਉਰਦੂ ਭਾਸ਼ਾ ਅਧਿਆਪਕਾਂ ਦਾ ਵੱਖੋ ਵੱਖਰਾ ਕਵਿਤਾ ਪਾਠ ਮੁਕਾਬਲਾ ਉਲੀਕਿਆ ਗਿਆ। ਸਕੂਲ ਮੁਖੀ ਸੁਖਬੀਰ ਸਿੰਘ ਦਹੀਆ, ਸਕੂਲ ਇੰਤਜਾਮੀਆ ਕਮੇਟੀ ਐਸ.ਐਮ.ਸੀ. ਦੇ ਜ਼ਿਲ੍ਹਾ ਸਰਪ੍ਰਸਤ ਈਸ਼ ਕੁਮਾਰ ਅਰੋੜਾ ਅਤੇ ਹੋਰਨਾਂ ਪਤਵੰਤਿਆਂ ਦੀ ਮੌਜੂਦਗੀ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਸਕੂਲ ਦੇ ਪੰਜਾਬੀ ਅਧਿਆਪਕ ਹਰਪ੍ਰੀਤ ਸਿੰਘ ਲੱਖੀ ਨੂੰ ਵਿਸ਼ੇਸ਼ ਤੌਰ ’ਤੇ ਇਸ ਪ੍ਰੋਗਰਾਮ ਦੀ ਜ਼ਿੰਮੇਵਾਰੀ ਸੌਂਪੀ ਗਈ। ਮੁਕਾਬ...

ਪੰਜਾਬੀ ਤੇ ਉਰਦੂ ਅਧਿਆਪਕਾਂ ਦੇ ਕਵਿਤਾ ਪਾਠ ਮੁਕਾਬਲੇ

Monday, November 12 2018 06:02 AM
ਨਵੀਂ ਦਿੱਲੀ, ਸਿੱਖਿਆ ਵਿਭਾਗ ਦਿੱਲੀ ਸਰਕਾਰ ਦੇ ਜ਼ਿਲ੍ਹਾ ਉਤਰ ਪੱਛਮੀ ਬੀ ਤਹਿਤ, ਸਰਵੋਦਿਆ ਬਾਲ ਵਿਦਿਆਲਾ, ਕੇਸ਼ਵ ਪੁਰਮ, ਨਵੀਂ ਦਿੱਲੀ ਵਿੱਚ ਵਿਭਾਗ ਦੇ ਪੰਜਾਬੀ ਤੇ ਉਰਦੂ ਭਾਸ਼ਾ ਅਧਿਆਪਕਾਂ ਦਾ ਵੱਖੋ ਵੱਖਰਾ ਕਵਿਤਾ ਪਾਠ ਮੁਕਾਬਲਾ ਉਲੀਕਿਆ ਗਿਆ। ਸਕੂਲ ਮੁਖੀ ਸੁਖਬੀਰ ਸਿੰਘ ਦਹੀਆ, ਸਕੂਲ ਇੰਤਜਾਮੀਆ ਕਮੇਟੀ ਐਸ.ਐਮ.ਸੀ. ਦੇ ਜ਼ਿਲ੍ਹਾ ਸਰਪ੍ਰਸਤ ਈਸ਼ ਕੁਮਾਰ ਅਰੋੜਾ ਅਤੇ ਹੋਰਨਾਂ ਪਤਵੰਤਿਆਂ ਦੀ ਮੌਜੂਦਗੀ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਸਕੂਲ ਦੇ ਪੰਜਾਬੀ ਅਧਿਆਪਕ ਹਰਪ੍ਰੀਤ ਸਿੰਘ ਲੱਖੀ ਨੂੰ ਵਿਸ਼ੇਸ਼ ਤੌਰ ’ਤੇ ਇਸ ਪ੍ਰੋਗਰਾਮ ਦੀ ਜ਼ਿੰਮੇਵਾਰੀ ਸੌਂਪੀ ਗਈ। ਮੁਕਾਬ...

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਦੂਸ਼ਣਬਾਜ਼ੀ ਦੀ ਸਿਆਸਤ ਦੀ ਨਿਖੇਧੀ

Monday, November 12 2018 05:59 AM
ਨਵੀਂ ਦਿੱਲੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋਂ ਆਪਣਿਆਂ ਨੂੰ ਠੇਕੇ ਦੇਣ ਦੇ ਸਬੂਤ ਬਾਹਰ ਆਉਣ ਮਗਰੋਂ ਰਾਜਧਾਨੀ ਦੇ ਅਕਾਲੀਆਂ ਦੇ ਦੋਨਾਂ ਧੜਿਆਂ ਨੇ ਹੁਣ ਰਾਸੂਖ਼ਵਾਨ ਸਿੱਖਾਂ ਦੇ ਨਾਂ ’ਤੇ ਇੱਕ-ਦੂਜੇ ਖ਼ਿਲਾਫ਼ ਦੂਸ਼ਣਬਾਜ਼ੀ ਸ਼ੁਰੂ ਕਰ ਦਿੱਤੀ ਹੈ। ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵੱਲੋਂ ਦਿੱਲੀ ਦੇ ਪਤਵੰਤੇ ਸਿੱਖਾਂ ਨੂੰ ਧਮਕਾਉਣ ਅਤੇ ਅਸਿੱਧੇ ਤਰੀਕੇ ਨਾਲ ਗ਼ੈਰ-ਕਾਬਿਲ ਦੱਸਣ ਦੀ ਦਿੱਲੀ ਕਮੇਟੀ ਨੇ ਨਿਖੇਧੀ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਰਨਾ ਦੇ ਵਿਵਹਾਰ ’ਤੇ ਹੈਰਾਨੀ ਪ੍ਰਗਟਾਉਂਦੇ ਹੋਏ ਸਿੱਖਾਂ ’ਚ ਅਮੀਰੀ ਅਤ...

ਦਿੱਲੀ ਕਮੇਟੀ ਦੇ ਗੁਰਦੁਆਰਿਆਂ ਦੀ ਗੋਲਕ ਹੁਣ ਸਿੱਧੀ ਬੈਂਕ ਜਾਵੇਗੀ

Monday, November 12 2018 05:58 AM
ਨਵੀਂ ਦਿੱਲੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸਕ ਗੁਰਦੁਆਰਿਆਂ ਦੀ ਹਫ਼ਤੇ ਇਕੱਠੀ ਹੁੰਦੀ ਗੋਲਕ ਦੀ ਮਾਇਆ ਹੁਣ ਸਿੱਧੀ ਸਬੰਧਤ ਬੈਂਕਾਂ ਵਿੱਚ ਹੀ ਭੇਜੀ ਜਾਵੇਗੀ। ਪੰਥਕ ਸੇਵਾ ਦਲ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਦੀ ਗੋਲਕ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਦੇ ਨਿਯਮਾਂ ਖ਼ਿਲਾਫ਼ ਕਮੇਟੀ ਦੇ ਦਫ਼ਤਰ ਲਿਜਾਣ ਦਾ ਸਖ਼ਤ ਵਿਰੋਧ ਕਰਨ ਮਗਰੋਂ ਪ੍ਰਬੰਧਕਾਂ ਵੱਲੋਂ ਹੁਣ ਫ਼ੈਸਲਾ ਕੀਤਾ ਗਿਆ ਕਿ ਜਿੱਥੇ ਮਾਇਆ ਜ਼ਿਆਦਾ ਇਕੱਠੀ ਹੁੰਦੀ ਹੈ, ਉੱਥੋਂ ਰਕਮ ਬੈਂਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਗਿਣੀ ਜਾਵੇਗੀ ਤੇ ਸਿੱਧੀ ਕਮੇਟੀ ਦੇ ਖ਼ਾਤੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ।...

ਟਾਟਾ ਕੰਪਨੀ ਦੇ ਮੈਨੇਜਰ ਦੇ ਕਤਲ ਦੇ ਦੋਸ਼ ਹੇਠ ਮੁਲਜ਼ਮ ਗ੍ਰਿਫ਼ਤਾਰ

Monday, November 12 2018 05:58 AM
ਫਰੀਦਾਬਾਦ, ਇੱਥੋਂ ਦੇ ਹਾਰਡਵੇਅਰ ਚੌਕ ਨੇੜੇ ਟਾਟਾ ਸਟੀਲ ਕੰਪਨੀ ਦੇ ਯਾਰਡ ਵਿੱਚ ਮੈਨੇਜਰ ਅਰਿੰਦਮਪਾਲ ਸਿੰਘ ਦੇ ਕਤਲ ਦੇ ਦੋਸ਼ ਵਿੱਚ ਵਿਸ਼ਵਾਸ ਪਾਂਡੇ ਨਾਂ ਦੇ ਸਾਬਕਾ ਮੁਲਾਜ਼ਮ ਨੂੰ ਸੈਨਿਕ ਕਲੋਨੀ ਨੇੜਿਉਂ ਗ੍ਰਿਫ਼ਤਾਰ ਕਰ ਲਿਆ ਤੇ ਉਸ ਕੋਲੋਂ ਵਾਰਦਾਤ ਲਈ ਇਸਤੇਮਾਲ ਕੀਤਾ ਗਿਆ ਦੇਸ਼ੀ ਪਿਸਤੌਲ ਤੇ ਦੋ ਦਰਜਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲੀਸ ਕਮਿਸ਼ਨ ਅਮਿਤਾਬ ਸਿੰਘ ਢਿੱਲੋਂ ਨੇ ਦੱਸਿਆ ਕਿ ਵਿਸ਼ਵਾਸ ਪਾਂਡੇ ਨੂੰ ਸ਼ੱਕ ਸੀ ਕਿ ਅਰਿੰਦਮਪਾਲ ਤੇ ਸਾਥੀਆਂ ਵੱਲੋਂ ਉਸ ਨੂੰ ਸਾਜ਼ਿਸ਼ ਤਹਿਤ ਕੰਪਨੀ ਵਿੱਚੋਂ ਕੱਢਵਾ ਦਿੱਤਾ ਗਿਆ ਸੀ ਤੇ ਇਸ ਦਾ ਬਦਲਾ ਲੈਣ ਲਈ ਉਸ ਨੇ ਮੈਨੇਜ...

ਸੰਸਦ ਦੀ ਪ੍ਰਵਾਨਗੀ ਬਿਨਾਂ ਪਿੰਡਾਂ ਨੂੰ ਨਿਗਮ ਅਧੀਨ ਕਰਨਾ ਅਸੰਭਵ: ਸੁਭਾਸ਼ ਚਾਵਲਾ

Monday, November 12 2018 05:51 AM
ਚੰਡੀਗੜ੍ਹ, ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 13 ਪਿੰਡਾਂ ਦੀਆਂ 12 ਪੰਚਾਇਤਾਂ ਦਾ ਭੋਗ ਪਾ ਕੇ ਇਨ੍ਹਾਂ ਪਿੰਡਾਂ ਨੂੰ ਨਗਰ ਨਿਗਮ ਅਧੀਨ ਕਰਨ ਦੀ ਚਲਾਈ ਪ੍ਰਕਿਰਿਆ ਨੂੰ ਬਰੇਕਾਂ ਲੱਗਣ ਦੇ ਆਸਾਰ ਹਨ। ਸਾਬਕਾ ਮੇਅਰ ਸੁਭਾਸ਼ ਚਾਵਲਾ ਨੇ ਚੁਣੌਤੀ ਦੇ ਦਿੱਤੀ ਹੈ ਕਿ ਸਥਾਨਕ ਅਧਿਕਾਰੀ ਪਾਰਲੀਮੈਂਟ ਦੀ ਪ੍ਰਵਾਨਗੀ ਤੋਂ ਬਿਨਾਂ ਇਨ੍ਹਾਂ ਪਿੰਡਾਂ ਨੂੰ ਨਿਗਮ ਵਿੱਚ ਸ਼ਾਮਲ ਕਰਨ ਲਈ ਅਧਿਕਾਰਤ ਹੀ ਨਹੀਂ ਹਨ। ਦੱਸਣਯੋਗ ਹੈ ਕਿ ਪ੍ਰਸ਼ਾਸਨ ਨੇ ਪਹਿਲਾਂ 13 ਪਿੰਡਾਂ ਦੀਆਂ ਪੰਚਾਇਤਾਂ ਦੀ ਚੋਣ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਪਰ ਬਾਅਦ ਵਿੱਚ ਪਿੰਡਾਂ ਨੂੰ ਨਿਗਮ ਅਧੀਨ ਲਿਆਉਣ ਦੀ ਡਰ...

ਮਨੋਜ ਤਿਵਾੜੀ ਖ਼ਿਲਾਫ਼ ਸਿਗਨੇਚਰ ਬ੍ਰਿਜ ਦੇ ਉਦਘਾਟਨ ਮੌਕੇ ਹੰਗਾਮਾ ਕਰਨ ਕਰਕੇ ਕਾਰਵਾਈ ਮੰਗੀ

Saturday, November 10 2018 06:38 AM
ਨਵੀਂ ਦਿੱਲੀ, ਆਮ ਆਦਮੀ ਪਾਰਟੀ ਵੱਲੋਂ ਦਿੱਲੀ ਪ੍ਰਦੇਸ਼ ਭਾਜਪਾ ਪ੍ਰਧਾਨ ਤੇ ਉੱਤਰੀ ਦਿੱਲੀ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਮਨੋਜ ਤਿਵਾੜੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਦਿੱਲੀ ਪੁਲੀਸ ਤੋਂ ਕੀਤੀ ਗਈ ਹੈ। ‘ਆਪ’ ਆਗੂਆਂ ਦਾ ਵਫ਼ਦ ਦਿੱਲੀ ਦੇ ਪੁਲੀਸ ਕਮਿਸ਼ਨਰ ਅਮੁੱਲਿਆ ਪਟਨਾਇਕ ਨੂੰ ਮਿਲਿਆ ਤੇ ਮੰਗ ਕੀਤੀ ਕਿ ਮਨੋਜ ਤਿਵਾੜੀ ਖ਼ਿਲਾਫ਼ ਸਿਗਨੇਚਰ ਬ੍ਰਿਜ ਦੇ ਉਦਘਾਟਨ ਸਮਾਗਮ ਦੌਰਾਨ ਹੰਗਾਮਾ ਕਰਨ ਕਰਕੇ ਮਾਮਲਾ ਦਰਜ ਕੀਤਾ ਜਾਵੇ। ਪੁਲੀਸ ਕਮਿਸ਼ਨਰ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਕਿ ਸ੍ਰੀ ਤਿਵਾੜੀ ਵੱਲੋਂ ਸੋਚੀ ਸਮਝੀ ਰਣਨੀਤੀ ਤਹਿਤ ਪੁੱਲ ਦੇ ਉਦਘਾਟਨ ਸਮੇਂ ਹ...

ਯੂਥ ਕਾਂਗਰਸ ਵੱਲੋਂ ਮਿਨੀ ਸਕੱਤਰੇਤ ਸਾਹਮਣੇ ਪ੍ਰਦਰਸ਼ਨ

Saturday, November 10 2018 06:37 AM
ਫਰੀਦਾਬਾਦ, ਇੰਡੀਅਨ ਯੂਥ ਕਾਂਗਰਸ ਵੱਲੋਂ ਨੋਟਬੰਦੀ ਦੀ ਦੂਜੀ ਵਰ੍ਹੇਗੰਢ ਮੌਕੇ ਮੋਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਤੇ ਦੋਸ਼ ਲਾਇਆ ਗਿਆ ਕਿ ਨੋਟਬੰਦੀ ਨਾਲ ਸਿਰਫ਼ ਭਾਜਪਾ ਨੂੰ ਹੀ ਲਾਭ ਹੋਇਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਨਾਕਾਮ ਯੋਜਨਾ ਲਈ ਦੇਸ਼ ਵਾਸੀਆਂ ਤੋਂ ਮੁਆਫ਼ੀ ਮੰਗਣ। ਸੈਕਟਰ-12 ਸਥਿਤ ਮਿੰਨੀ ਸਕੱਤਰੇਤ ਦੇ ਬਾਹਰ ਯੂਥ ਵਿੰਗ ਦੇ ਕਾਂਗਰਸੀ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਾਰਕੁਨਾਂ ਤੇ ਆਗੂਆਂ ਨੇ ਦੋਸ਼ ਲਾਇਆ ਕਿ ਨੋਟਬੰਦੀ ਦੇ ਤੁਗ਼ਲਕੀ ਫ਼ੁਰਮਾਨ ਨਾਲ ਦੇਸ਼ ਦੀ ਅਰਥ ਵਿਵਸਥਾ ਚਰਮਰਾ ਗਈ ਤੇ ਇਸ ਯੋਜ...

17 ਸਾਲ ਤੋਂ ਲਟਕਦੇ ਸਿਗਨੇਚਰ ਪੁਲ ਦਾ ਕੰਮ ਆਖ਼ਰ ਹੋਇਆ ਪੂਰਾ

Saturday, November 3 2018 06:35 AM
ਨਵੀਂ ਦਿੱਲੀ, ਯਮੁਨਾ ਨਦੀ ਉਪਰ ਵਜ਼ੀਰਾਬਾਦ ਵਿਖੇ ਨਵੇਂ ਬਣੇ ਸਿਗਨੇਚਰ ਬ੍ਰਿਜ’ ਦਾ ਉਦਘਾਟਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 4 ਨਵੰਬਰ ਨੂੰ ਕੀਤਾ ਜਾਵੇਗਾ। ਅੱਜ ਆਖ਼ਰੀ ਜਾਂਚ ਦਾ ਕੰਮ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਕੀਤਾ ਗਿਆ। ਸ੍ਰੀ ਸਿਸੋਦੀਆ ਨੇ ਕਿਹਾ ਕਿ ਹੁਣ ਇਕ ਨਵਾਂ ਪੁਲ ਦਿੱਲੀ ਦਾ ‘ਪਛਾਣ ਚਿੰਨ੍ਹ’ ਬਣੇਗਾ। ਉਨ੍ਹਾਂ ਨਾਲ ਦਿੱਲੀ ਦੇ ਵੈਲਫੇਅਰ ਮੰਤਰੀ ਰਾਜਿੰਦਰਪਾਲ ਗੌਤਮ, ਸੀਨੀਅਰ ‘ਆਪ’ ਆਗੂ ਦਲੀਪ ਪਾਂਡੇ, ਵਿਧਾਇਕਾਂ ਚੌਧਰੀ ਫ਼ਤਹਿ ਸਿੰਘ, ਸੰਜੀਵ ਝਾਅ, ਸ੍ਰੀਦੱਤ ਸ਼ਰਮਾ, ਹਾਜੀ ਮੁਹੰਮਦ, ਇਸ਼ਰਾਕ ਖ਼ਾਂ ਪੰਕਜ ਪ੍...

ਰਾਫ਼ਾਲ ਮਾਮਲਾ: ਯੂਥ ਕਾਂਗਰਸ ਵੱਲੋਂ ਮੋਦੀ ਦੀ ਨਿਵਾਸ ਵੱਲ ਮਾਰਚ

Saturday, November 3 2018 06:35 AM
ਨਵੀਂ ਦਿੱਲੀ, ਇੰਡੀਅਨ ਯੂਥ ਕਾਂਗਰਸ ਵੱਲੋਂ ਰਾਫ਼ਾਲ ਸਮਝੌਤੇ ਬਾਰੇ ਆਏ ਨਵੇਂ ਖੁਲਾਸਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰੀ ਰਿਹਾਇਸ਼ ਵੱਲ ਮਾਰਚ ਕੀਤਾ ਗਿਆ ਤੇ ਗ੍ਰਿਫ਼ਤਾਰੀਆਂ ਦਿੱਤੀਆਂ ਗਈਆਂ। ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਪੁਲੀਸ ਨੇ ਤੁਗ਼ਲਕ ਰੋਡ ਨੇੜੇ ਰੋਕ ਲਿਆ। ਯੂਥ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੇ ਅਟਾਰਨੀ ਜਨਰਲ ਵੱਲੋਂ ਰਾਫ਼ਾਲ ਸੌਦੇ ਬਾਰੇ ਸੀਲ ਬੰਦ ਲਿਫਾਫ਼ੇ ਵਿੱਚ ਵੇਰਵੇ ਪਾਏ ਗਏ ਪਰ ਜਨਤਕ ਨਹੀਂ ਕੀਤੇ ਜਾ ਰਹੇ। ਆਗੂਆਂ ਮੁਤਾਬਕ ਦੂਜਾ ਖੁਲਾਸਾ ਇਹ ਹੋਇਆ ਕਿ ਫਰਾਂਸ ਦੀ ਕੰਪਨੀ ਵੱਲੋਂ 284 ਕਰੋੜ ਇੱਕ ਘਾਟੇ ਵਿੱਚ ਚੱਲ ਰਹੀ...

‘ਕਾਂਚਾ ਇਲੱਈਆ’ ਦੀਆਂ ਕਿਤਾਬਾਂ ਕੋਰਸ ਵਿੱਚੋਂ ਕੱਢਣ ਖ਼ਿਲਾਫ਼ ਮੁਜ਼ਾਹਰਾ

Wednesday, October 31 2018 06:23 AM
ਨਵੀਂ ਦਿੱਲੀ, ‘ਕਾਂਚਾ ਇਲੱਈਆ’ ਦੀਆਂ ਕਿਤਾਬਾਂ ਕੋਰਸ ਵਿੱਚੋਂ ਕੱਢਣ ਦੀ ਮੁਹਿੰਮ ਨੂੰ ਲੈ ਕੇ ਦਿੱਲੀ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਸੀ) ਤੇ ਹੋਰ ਜਥੇਬੰਦੀਆਂ ਵੱਲੋਂ ਹਿੱਸਾ ਲਿਆ। ਇਹ ਰੋਸ ਪ੍ਰਦਰਸ਼ਨ ਕਰਕੇ ‘ਕਾਂਚਾ ਇਲੈਯਾ’ ਦੀਆਂ ਕਿਤਾਬਾਂ ਕੋਰਸ ਵਿੱਚੋਂ ਕੱਢਣ ਖ਼ਿਲਾਫ਼ ਵਿਦਿਆਰਥੀਆਂ ਨੇ ਪ੍ਰਸ਼ਾਸਨ ਨੂੰ ਕੋਸਿਆ ਤੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਦਲਿਤਾਂ ਖ਼ਿਲਾਫ਼ ਦੱਸਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਬ੍ਰਾਹਮਣਵਾਦੀ ਸੋਚ ਨੂੰ ਯੂਨੀਵਰਸਿਟੀਆਂ ਉਪਰ ਥੋਪਿਆ ਜਾ ਰਿਹਾ ਹੈ ਤੇ ਦਲਿਤ ਆਵਾਜ਼...

ਰੇਲ ਹਾਦਸਾ: ਮਿੱਠੂ ਮਦਾਨ ਕੋਲੋਂ ਚਾਰ ਘੰਟੇ ਪੁੱਛ-ਪੜਤਾਲ

Wednesday, October 31 2018 06:21 AM
ਅੰਮ੍ਰਿਤਸਰ, ਰੇਲ ਹਾਦਸੇ ਦੀ ਚੱਲ ਰਹੀ ਮੈਜਿਸਟਰੇਟ ਜਾਂਚ ਦੌਰਾਨ ਅੱਜ ਇੱਥੇ ਨਗਰ ਸੁਧਾਰ ਟਰਸੱਟ ਦੇ ਦਫ਼ਤਰ ਵਿਚ ਬਣੇ ਜਾਂਚ ਦਫ਼ਤਰ ਵਿਚ ਦਸਹਿਰੇ ਦਾ ਪ੍ਰਬੰਧ ਕਰਨ ਵਾਲੇ ਸੌਰਵ ਮਿੱਠੂ ਮਦਾਨ ਨੇ ਆਪਣੇ ਬਿਆਨ ਕਲਮਬੰਦ ਕਰਾਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ ਦੇ ਆਦੇਸ਼ ਦਿੱਤੇ ਗਏ ਸਨ, ਜਿਸ ਤਹਿਤ ਜਲੰਧਰ ਡਿਵੀਜ਼ਨ ਕਮਿਸ਼ਨਰ ਬੀ ਪੁਰਸ਼ਾਰਥਾ ਦੀ ਅਗਵਾਈ ਹੇਠ ਮਾਮਲੇ ਦੀ ਜਾਂਚ ਚੱਲ ਰਹੀ ਹੈ। ਅੱਜ ਜਾਂਚ ਕਮੇਟੀ ਵੱਲੋਂ ਦੁਸਹਿਰਾ ਸਮਾਗਮ ਦੇ ਪ੍ਰਬੰਧਕ ਮਿੱਠੂ ਮਦਾਨ ਕੋਲੋਂ ਲਗਭਗ ਚਾਰ ਘੰਟੇ ਪੁੱਛ-ਗਿੱਛ ਕੀਤੀ ਗਈ ਹੈ। ਪ...

ਧੀ ਦੀ ਡੋਲੀ ਹੱਥੀਂ ਨਾ ਤੋਰ ਸਕਿਆ ਪਰਿਵਾਰ

Wednesday, October 31 2018 06:20 AM
ਚੰਡੀਗੜ੍ਹ, ਪਾਸਪੋਰਟ ਦਫ਼ਤਰ ਚੰਡੀਗੜ੍ਹ ਵੱਲੋਂ ਕੀਤੀ ਕਥਿਤ ਗਲਤੀ ਕਾਰਨ ਕਰਮਜੀਤ ਕੌਰ ਨੂੰ ਆਪਣੀ ਆਸਟਰੇਲੀਆ ਰਹਿੰਦੀ ਬੇਟੀ ਦੇ ਵਿਆਹ ਵਿੱਚ ਸ਼ਾਮਲ ਹੋਣਾ ਨਸੀਬ ਨਾ ਹੋਇਆ ਤੇ ਹੁਣ ਉਹ ਪਰਿਵਾਰ ਸਮੇਤ ਚੰਡੀਗੜ੍ਹ ਦੇ ਗੇੜੇ ਕੱਢ ਰਹੀ ਹੈ। ਕਰਮਜੀਤ ਕੋਰ ਪਤਨੀ ਅਵਤਾਰ ਸਿੰਘ ਵਾਸੀ ਭਦੌੜ ਨੂੰ ਪਾਸਪੋਰਟ ਦਫ਼ਤਰ ਚੰਡੀਗੜ੍ਹ ਵੱਲੋਂ 6 ਜੁਲਾਈ 2017 ਨੂੰ ਪਾਸਪੋਰਟ ਨੰਬਰ ਆਰ-2649608 ਜਾਰੀ ਕੀਤਾ ਗਿਆ ਸੀ। ਪਾਸਪੋਰਟ ਦਫ਼ਤਰ ਚੰਡੀਗੜ੍ਹ ਪੁੱਜੇ ਅਵਤਾਰ ਸਿੰਘ ਨੇ ਦੱਸਿਆ ਕਿ ਇਹ ਪਾਸਪੋਰਟ ਆਪਣੀ ਆਸਟਰੇਲੀਆ ਰਹਿੰਦੀ ਧੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਬਣਵਾਇਆ ਸੀ। ਧੀ ਦੇ ਵਿਆਹ ...

ਪਾਵਰਕੌਮ ਨੇ ਡੇਰਾਬਸੀ ਦੇ 27 ਉਦਯੋਗਾਂ ਦੇ ਬਿਜਲੀ ਕੁਨੈਕਸ਼ਨ ਕੱਟੇ

Wednesday, October 31 2018 06:19 AM
ਡੇਰਾਬਸੀ, ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਦੇ ਹੁਕਮਾਂ ’ਤੇ ਸਥਾਨਕ ਪ੍ਰਸ਼ਾਸਨ ਨੇ ਉਦਯੋਗਾਂ ਨੂੰ ਬੰਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਪਾਵਰਕੌਮ ਵੱਲੋਂ 57 ਵਿੱਚੋਂ 27 ਉਦਯੋਗਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ। ਇਨ੍ਹਾਂ ਵਿੱਚ ਨੈਕਟਰ ਲਾਈਫ ਸਾਇੰਸ ਯੂਨਿਟ-2 ਵੀ ਸ਼ਾਮਲ ਹੈ। ਪਾਵਰਕੌਮ ਦੀ ਇਸ ਕਾਰਵਾਈ ਨਾਲ ਸਨਅਤਕਾਰਾਂ ਨੂੰ ਭਾਜੜਾਂ ਪੈ ਗਈਆਂ ਜਿਨ੍ਹਾਂ ਵੱਲੋਂ ਆਪਣੇ ਬਚਾਅ ਵਿੱਚ ਐਨਜੀਟੀ ਵਿੱਚ ਪੈਰਵੀ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਲਾਕੇ ਵਿੱਚ ਉਦਯੋਗਾਂ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਖ਼ਿਲਾਫ਼...

E-Paper

Calendar

Videos