News: ਰਾਜਨੀਤੀ

ਕੂੜਾ ਡੰਪ ਸਕੈਂਡਲ: ਅਫ਼ਸਰਾਂ ਤੇ ਅਕਾਲੀ ਆਗੂਆਂ ਖ਼ਿਲਾਫ਼ ਕਾਰਵਾਈ ਲਈ ਰਾਹ ਪੱਧਰਾ

Wednesday, October 10 2018 06:34 AM
ਬਠਿੰਡਾ, ਬਠਿੰਡਾ ਜ਼ਿਲ੍ਹੇ ਦੇ ਕੂੜਾ ਡੰਪ ਸਕੈਂਡਲ ’ਚ ਉਚ ਅਫ਼ਸਰਾਂ ਤੇ ਅਕਾਲੀ ਲੀਡਰਾਂ ਖ਼ਿਲਾਫ਼ ਕਾਰਵਾਈ ਲਈ ਰਾਹ ਪੱਧਰਾ ਹੋਣ ਲੱਗਾ ਹੈ। ਕੋਈ ਵੱਡਾ ਸਰਕਾਰੀ ਅੜਿੱਕਾ ਨਾ ਪਿਆ ਤਾਂ ਸੀਬੀਆਈ ਨੂੰ ਜਲਦ ਕੇਸ ਦਰਜ ਲਈ ਹਰੀ ਝੰਡੀ ਮਿਲ ਸਕਦੀ ਹੈ। ਕਰੀਬ ਸਾਢੇ ਤਿੰਨ ਵਰ੍ਹਿਆਂ ਤੋਂ ਇਹ ਮਾਮਲਾ ਠੰਢੇ ਬਸਤੇ ਵਿਚ ਸੀ। ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੂੜਾ ਡੰਪ ਮਾਮਲੇ ਦੀ ਸੀ.ਬੀ.ਆਈ ਰਿਪੋਰਟ ’ਤੇ ਆਖ਼ਰੀ ਬਹਿਸ ਲਈ 19 ਨਵੰਬਰ ਤਰੀਕ ਨਿਸ਼ਚਿਤ ਕਰ ਦਿੱਤੀ ਹੈ। ਆਖ਼ਰੀ ਦਫ਼ਾ ਇਸ ਮਾਮਲੇ ‘ਤੇ ਹਾਈ ਕੋਰਟ ‘ਚ 4 ਫਰਵਰੀ 2015 ਨੂੰ ਸੁਣਵਾਈ ਹੋਈ ਸੀ। ਹੁਣ ਪਟੀਸ਼ਨਰ ਜਰਨੈਲ ਸਿ...

ਕੂੜੇ ਦੀ ਸੰਭਾਲ ਲਈ ਸਾਂਝਾ ਪ੍ਰਾਜੈਕਟ ਲਾਉਣ ਦਾ ਫ਼ੈਸਲਾ ਮੁਲਤਵੀ

Wednesday, October 10 2018 06:33 AM
ਐਸ.ਏ.ਐਸ. ਨਗਰ (ਮੁਹਾਲੀ), ਮੁਹਾਲੀ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੂੜੇ ਦੀ ਸਾਂਭ ਸੰਭਾਲ ਅਤੇ ਕੂੜੇ ਤੋਂ ਬਿਜਲੀ ਪੈਦਾ ਕਰਨ ਲਈ ਗਮਾਡਾ ਅਤੇ ਪਟਿਆਲਾ ਕਲਸਟਰ ਦੇ ਸਾਂਝੇ ਪ੍ਰਾਜੈਕਟ ਨੂੰ ਹਾਊਸ ਵਿੱਚ ਲੰਮੀ ਚਰਚਾ ਤੋਂ ਬਾਅਦ ਪੈਂਡਿੰਗ ਰੱਖਿਆ ਗਿਆ ਹੈ। ਮੇਅਰ ਅਤੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੇ ਹਾਊਸ ਨੂੰ ਦੱਸਿਆ ਕਿ ਮੁਹਾਲੀ ਅਤੇ ਪਟਿਆਲਾ ਨਗਰ ਨਿਗਮ ਸਮੇਤ ਦੋਵੇਂ ਜ਼ਿਲ੍ਹਿਆਂ ਦੀਆਂ ਕਰੀਬ 37 ਨਗਰ ਕੌਂਸਲਾਂ ਅਧੀਨ ਘਰ ਘਰ ਤੋਂ ਕੂੜਾ ਇਕੱਠਾ ਕਰਕੇ ਮੁਹਾਲੀ ਦਾ ਪਿੰਡ ਸਮਗੌਲੀ ਅਤੇ ਪਟਿਆਲਾ ਦਾ ਪਿੰਡ ਦੂਧਰ ਵਿੱਚ ਸੁੱਟ...

ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਸਬੰਧੀ ਪਟੀਸ਼ਨ ਖਾਰਜ

Saturday, October 6 2018 06:30 AM
ਨਵੀਂ ਦਿੱਲੀ, ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੀ ਮੰਗ ਕਰਦੀ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ। ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਕਿ ਸੰਵਿਧਾਨਕ ਬੈਂਚ ਵੱਲੋਂ ਦਿੱਤੇ ਗਏ ਫ਼ੈਸਲੇ ਮਗਰੋਂ ਇਹ ਬੇਲੋੜੀ ਹੋ ਗਈ ਹੈ। ਜਿਕਰਯੋਗ ਹੈ ਕਿ ਸੰਵਿਧਾਨਕ ਬੈਂਚ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਸੀ ਕਿ ਦਿੱਲੀ ਨੂੰ ਇੱਕ ਪੂਰਨ ਰਾਜ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ। ਜਸਟਿਸ ਮਦਨ ਬੀ. ਲੋਕੂਰ, ਜਸਟਿਸ ਐਸ. ਅਬਦੁੱਲ ਨਜੀਰ ਤੇ ਜਸਟਿਸ ਦੀਪਕ ਗੁਪਤਾ ਅੱਗੇ ਇਹ ਮਾਮਲਾ ਆਉਣ ’ਤੇ ਪਟੀਸ਼ਨਕਰਤਾ ਦੇ ਵਕੀਲ ਨੇ 5 ਮੈਂਬਰੀ ਸੰਵਿਧਾਨਕ ਬੈਂਚ ਦੇ 4 ਜੁਲਾਈ ਦੇ ਫ਼ੈਸਲੇ ਦਾ ਹਵਾਲਾ ਦਿ...

ਦਿੱਲੀ ਵਿੱਚ ਤੇਲ ਦੀਆਂ ਕੀਮਤਾਂ ਗੁਆਂਢੀ ਇਲਾਕਿਆਂ ਤੋਂ ਵੱਧ

Saturday, October 6 2018 06:29 AM
ਨਵੀਂ ਦਿੱਲੀ, ਭਾਜਪਾ ਦੀ ਸੱਤਾ ਵਾਲੀਆਂ ਰਾਜ ਸਰਕਾਰਾਂ ਵੱਲੋਂ ਤੇਲ ਪਦਾਰਥਾਂ ਦੀਆਂ ਕੀਮਤਾਂ ਵਿੱਚ ਕੀਤੀ ਗਈ ਕਮੀ ਮਗਰੋਂ ਜਿੱਥੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਖੇਤਰਾਂ (ਐਨਸੀਆਰ) ਵਿੱਚ ਪੈਟਰੋਲ ਤੇ ਡੀਜ਼ਲ ਸਸਤੇ ਹੋ ਗਏ ਹਨ ਉੱਥੇ ਹੀ ਦਿੱਲੀ ਵਿੱਚ ਫਿਲਹਾਲ ਇਨ੍ਹਾਂ ਉਪਤਾਦਾਂ ਦੀਆਂ ਕੀਮਤਾਂ ਗੁਆਂਢੀ ਇਲਾਕਿਆਂ ਤੋਂ ਵੱਧ ਹਨ। ਇਸ ਤਰ੍ਹਾਂ ਦਿੱਲੀ ਸਰਕਾਰ ਉਪਰ ਵੀ ਹੁਣ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘੱਟ ਕਰਨ ਲਈ ਵੈਟ ਘਟਾਉਣ ਦਾ ਦਬਾਅ ਬਣ ਗਿਆ ਹੈ। ਬੀਤੀ ਸ਼ਾਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਤੋਂ ਮੰਗ ਕੀਤੀ ਸੀ ਕਿ ਉਹ ਤੇਲ ਦੀਆਂ ਕੀਮਤਾਂ 1...

ਮਾਸਕੋ ਤੇ ਦਿੱਲੀ ਵਿਚਾਲੇ ‘ਟਵਿਨ ਸਿਟੀ ਸਮਝੌਤਾ’ ਸਹੀਬੰਦ

Saturday, October 6 2018 06:29 AM
ਨਵੀਂ ਦਿੱਲੀ, ਮਾਸਕੋ ਤੇ ਦਿੱਲੀ ਦਰਮਿਆਨ ਅੱਜ ‘ਟਵਿਨ ਸਿਟੀ ਸਮਝੌਤਾ’ ਸਹੀਬੰਦ ਕੀਤਾ ਗਿਆ ਜਿਸ ਵਿੱਚ ਅਗਲੇ 3 ਸਾਲਾਂ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਦੋਨੋਂ ਸ਼ਹਿਰ ਆਪਸੀ ਸਹਿਯੋਗ ਕਰਨਗੇ। ਇਸ ਸਮਝੌਤੇ ‘ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਮਾਸਕੋ ਸ਼ਹਿਰ ਦੇ ਕੌਮਾਂਤਰੀ ਮਾਮਲਿਆਂ ਦੇ ਮੁਖੀ ਸੇਰਗੇਈ ਚੇਰੇਮਿਨ ਵੱਲੋਂ ਦਿੱਲੀ ਸਕੱਤਰੇਤ ਵਿਖੇ ਦਸਤਖ਼ਤ ਕੀਤੇ ਗਏ। ਸਮਝੌਤੇ ਤਹਿਤ ਪ੍ਰਦੂਸ਼ਣ ਕੰਟਰੋਲ ਤੇ ਵਾਤਾਵਰਣ ਦੀ ਸਾਂਭ, ਸੱਭਿਆਚਾਰ ਤੇ ਟੂਰਿਜ਼ਮ ਖੇਤਰ, ਸਿਹਤ ਸੇਵਾਵਾਂ, ਸਿੱਖਿਆ, ਖੇਡਾਂ, ਟਰਾਂਸਪੋਰਟ ਪ੍ਰਬੰਧ ਤੇ ਈ-ਗਵਰਨੈਂਸ ਦੇ ਖੇਤਰਾਂ ਵਿੱਚ ਸਹਿ...

ਨਗਰ ਨਿਗਮ ਦੇ ਹੜਤਾਲੀ ਮੁਲਾਜ਼ਮਾਂ ਨੇ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਹੱਲਾ ਬੋਲਿਆ

Friday, October 5 2018 06:52 AM
ਨਵੀਂ ਦਿੱਲੀ, ਪੂਰਬੀ ਦਿੱਲੀ ਨਗਰ ਨਿਗਮ ਦੇ ਹੜਤਾਲੀ ਸਫ਼ਾਈ ਮੁਲਾਜ਼ਮਾਂ ਵੱਲੋਂ ਅੱਜ ਆਪਣੀਆਂ ਮੰਗਾਂ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਰਕਾਰੀ ਨਿਵਾਸ ਨੇੜੇ ਰੋਸ ਪ੍ਰਦਰਸ਼ਨ ਕੀਤਾ। 8ਵੀਂ ਵਾਰ ਹੜਤਾਲ ਕਰ ਰਹੇ ਮੁਲਾਜ਼ਮਾਂ ਦੀਆਂ ਮੰਗਾਂ ਵਿੱਚ ਉਨ੍ਹਾਂ ਦੀਆਂ ਤਨਖ਼ਾਹਾਂ ਦੀ ਬਕਾਇਆ ਅਦਾਇਗੀ, ਪੱਕਾ ਕਰਨ ਤੇ ਸਿਹਤ ਸਹੂਲਤਾਂ ਦੇਣਾ ਸ਼ਾਮਲ ਹਨ। ਕੇਜਰੀਵਾਲ ਦੇ ਘਰ ਵੱਲ ਵਧ ਰਹੇ ਮੁਲਾਜ਼ਮਾਂ ਨੂੰ ਦਿੱਲੀ ਪੁਲੀਸ ਨੇ ਸਖ਼ਤੀ ਕਰਕੇ ਖਦੇੜ ਦਿੱਤਾ ਤੇ ਅੱਗੇ ਵਧਣੋਂ ਰੋਕ ਦਿੱਤਾ। ਮੁਲਾਜ਼ਮਾਂ ਨੇ ਕਸ਼ਮੀਰੀ ਗੇਟ ਕੋਲ ਪ੍ਰਦਰਸ਼ਨ ਵੀ ਕੀਤਾ। ਇਹ ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਦਾ...

ਰਾਜਪਾਲ ਨੇ ਗਾਂਧੀ ਮਿਊਜ਼ੀਅਮ ਸ਼ਹਿਰ ਵਾਸੀਆਂ ਨੂੰ ਸੌਂਪਿਆ

Wednesday, October 3 2018 06:43 AM
ਚੰਡੀਗੜ੍ਹ ਮਹਾਤਮਾ ਗਾਂਧੀ ਦੀ 150 ਵੀਂ ਜੈਅੰਤੀ ’ਤੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਸੈਕਟਰ 16 ਸਥਿਤ ਗਾਂਧੀ ਸਮਾਰਕ ਭਵਨ ਵਿੱਚ ਬਣਿਆ ਗਾਂਧੀ ਮਿਊਜ਼ੀਅਮ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ। ਸ੍ਰੀ ਬਦਨੌਰ ਨੇ ਮਿਊਜ਼ੀਅਮ ਦੇ ਨਿਰਮਾਣ ਵਿੱਚ ਚੇਅਰਮੈਨ ਕੇ.ਕੇ. ਸ਼ਾਰਦਾ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਸੰਗਠਿਤ ਕਰ ਕੇ ਭਾਰਤ ਦੇ ਨਵ ਨਿਰਮਾਣ ਲਈ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਗਾਂਧੀ ਜੀ ਦੀ ਯਾਦ ਵਿਚ ਵੱਖ-ਵੱਖ ਮੌਕਿਆਂ ’ਤੇ ਦੁਨੀਆਂ ਭਰ ਦੇ 160 ਦੇਸ਼...

ਚੰਡੀਗੜ੍ਹੀਆਂ ਨੂੰ ਆਇਆ ਸੁੱਖ ਦਾ ਸਾਹ

Wednesday, October 3 2018 06:42 AM
ਚੰਡੀਗੜ੍ਹ, ਸ਼ਹਿਰ ਵਿੱਚ ਡੋਰ ਟੂ ਡੋਰ ਕੂੜਾ ਚੁੱਕਣ ਵਾਲਿਆਂ ਦੀ ਹੜਤਾਲ ਖਤਮ ਹੋ ਜਾਣ ਤੋਂ ਬਾਅਦ ਅੱਜ ਮੁੜ ਸ਼ਹਿਰ ਵਿੱਚ ਡੋਰ ਟੂ ਡੋਰ ਕੂੜਾ ਚੁੱਕਣ ਦਾ ਕੰਮ ਸ਼ੁਰੂ ਹੋ ਗਿਆ। ਪਿਛਲੇ 22 ਦਿਨਾਂ ਤੋਂ ਚਲ ਰਹੀ ਹੜਤਾਲ ਦੇ ਸਮਾਪਤ ਹੋਣ ’ਤੇ ਸ਼ਹਿਰ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ। ਹੜਤਾਲ ਕਾਰਨ ਚੰਡੀਗੜ੍ਹ ਸ਼ਹਿਰ ਵਿੱਚ ਥਾਂ ਥਾਂ ’ਤੇ ਕੁੜੇ ਦੇ ਢੇਰ ਲੱਗ ਗਏ ਸਨ ਅਤੇ ਬਦਬੂ ਕਾਰਨ ਲੋਕਾਂ ਦਾ ਘਰਾਂ ਤੋਂ ਨਿਕਲਣਾ ਮੁਸ਼ਕਲ ਹੋ ਗਿਆ ਸੀ। ਜਿਥੇ ਸਫਾਈ ਦੀ ਸਮੱਸਿਆ ਹੱਲ ਹੋਣ ਤੋਂ ਸ਼ਹਿਰ ਵਾਸੀ ਖੁਸ਼ ਹਨ, ਉਥੇ ਡੋਰ ਟੂ ਡੋਰ ਕੂੜਾ ਚੁੱਕਣ ਵਾਲੇ ਵੀ ਨਗਰ ਨਿਗਮ ਨਾਲ ਇਸ ਬਾਰੇ ਹੋਏ...

ਭਾਈ ਘਨ੍ਹੱਈਆ ਦੇ ਅਕਾਲ ਪਿਆਨਾ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ

Tuesday, October 2 2018 06:30 AM
ਨਵੀਂ ਦਿੱਲੀ, ਸਿੱਖਾਂ ਨੇ ਹਮੇਸ਼ਾ ਧਰਮ ਨੂੰ ਸੇਵਾ ਦੇ ਸੰਕਲਪ ਨਾਲ ਜੋੜ ਕੇ ਕਾਰਜ ਕੀਤਾ ਹੈ ਅਤੇ ਹਮੇਸ਼ਾ ਬਿਨਾ ਸਰਕਾਰੀ ਮਦਦ ਦੇ ਆਪਣੇ ਧਰਮ ਦੀ ਚੜ੍ਹਦੀਕਲਾ ਕਾਇਮ ਕਰਵਾਈ ਹੈ। ਪਰ ਦੂਜੇ ਪਾਸੇ ਈਸਾਈ ਧਰਮ ਦੇ ਪ੍ਰਚਾਰਕਾਂ ਨੇ ਹਮੇਸ਼ਾ ਸਰਕਾਰੀ ਮਦਦ ਦੇ ਸਹਾਰੇ ਧਰਮ ਦੀ ਓਟ ’ਚ ਕਾਰਜ ਕਰਕੇ ਲੋਕਾਂ ਨੂੰ ਧਰਮ ਬਦਲਣ ਲਈ ਮੋਟੇ ਲਾਲਚ ਦੇਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਧਰਮ ਬਦਲਣ ਬਾਰੇ ਉਕਤ ਸਖਤ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੇਵਾਪੰਥੀ ਅੱਡਣਸ਼ਾਹੀ ਸਭਾ ਦੇ ਸਹਿਯੋਗ ਨਾਲ ਗੁਰਦੁਆਰਾ ਬੰਗਲਾ ਸਾ...

ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਖੁੱਲ੍ਹਣਗੇ ਐਕਟੀਵਿਟੀ ਕਲੱਬ

Tuesday, October 2 2018 06:30 AM
ਨਵੀਂ ਦਿੱਲੀ, ਦਿੱਲੀ ਸਰਕਾਰ ਦੇ ਹਰ ਸਕੂਲ ਵਿੱਚ 12 ਐਕਟੀਵਿਟੀ ਕਲੱਬ ਖੋਲ੍ਹੇ ਜਾਣਗੇ। ਸਰਕਾਰ ਦਾ ਮੰਨਣਾ ਹੈ ਕਿ ਬੱਚੇ ਦੇ ਚੰਗੇ ਵਿਕਾਸ ’ਚ ਆਰਟ, ਕਲਚਰ ਤੇ ਖੇਡਾਂ ਦਾ ਖਾਸ ਯੋਗਦਾਨ ਹੁੰਦਾਂ ਹੈ। ਸਿੱਖਿਆ ਨਿਦੇਸ਼ਲਿਆ ਨੇ ਸਾਰੇ ਸਕੂਲਾਂ ਨੂੰ ਕਿਹਾ ਹੈ ਕਿ ਸਕੂਲ ’ਚ ਮੌਜੂਦ ਕਲੱਬ ਨੂੰ ਇੱਕ ਵਾਰ ਫਿਰ ਤੋਂ ਆਰਗਨਾਈਜ਼ ਕਰਨ ਤੇ 12 ਕਲੱਬ ਬਨਾਉਣ। ਇਹ ਕਲੱਬ ਸੰਗੀਤ, ਡਾਂਸ, ਥਇਏਟਰ, ਆਰਟ ਤੇ ਖੇਡਾਂ ਨਾਲ ਜੁੜੇ ਹੋਣਗੇ। ਨਿਦੇਸ਼ਲਿਆ ਨੇ ਕਿਹਾ ਕਿ ਵਿਦਿਆਰਥੀ ਨੂੰ ਜਾਗਰੂਕ ਕਰਨ ਕਿ ਉਹ ਘੱਟ ਤੋਂ ਘੱਟ ਇੱਕ ਕਲੱਬ ਦੇ ਮੈਂਬਰ ਜ਼ਰੂਰ ਬਨਣ। ਜਿਆਦਾ ਤੋਂ ਜਿਆਦਾ ਉਹ ਤਿੰਨ ...

ਮੋਦੀ ਸਰਕਾਰ ਵਿਰੁੱਧ ਕਿਸਾਨ ਕ੍ਰਾਂਤੀ ਯਾਤਰਾ ਮੁਰਾਦਨਗਰ ਪਹੁੰਚੀ

Tuesday, October 2 2018 06:29 AM
ਨਵੀਂ ਦਿੱਲੀ, ਭਾਰਤੀ ਕਿਸਾਨ ਯੂਨੀਅਨ ਵੱਲੋਂ ਕੇਦਰ ਦੀ ਮੋਦੀ ਸਰਕਾਰ ਵਿਰੁੱਧ ਸ਼ੁਰੂ ਕੀਤੀ ਕਿਸਾਨ ਕ੍ਰਾਂਤੀ ਯਾਤਰਾ 177 ਕਿਲੋਮੀਟਰ ਦਾ ਫਾਸਲਾਂ ਤੈਅ ਕਰਕੇ ਕੱਲ ਮੁਰਾਦਨਗਰ ਪਹੁੰਚੀ, ਕਿਸਾਨ ਛੇਤੀ ਤੋਂ ਛੇਤੀ ਦਿੱਲੀ ਪਹੁੰਚਣ ਲਈ ਤੱਤਪਰ ਹਨ। ਅੱਜ ਨੌਵੇਂ ਦਿਨ ਦੀ ਯਾਤਰਾ ਮੁਰਾਦਨਗਰ ਕੌਮੀ ਪ੍ਰਧਾਨ ਨਰੇਸ਼ਟਿਕੈਤ, ਯੁਧਵੀਰ ਸਿੰਘ, ਰਾਕੇਸ਼ ਟਿਕੈਤ, ਹਰਿੰਦਰ ਸਿੰਘ ਲੱਖੋਵਾਲ, ਰਤਨ ਮਾਨ, ਗੌਰਵ ਟਿਕੈਤ ਨੇ ਸ਼ੁਰੂ ਕੀਤੀ ਅਤੇ ਸਾਰੇ ਕਿਸਾਨਾਂ ਨੂੰ ਅਮਨ ਪੂਰਵਕ, ਅਨੁਸ਼ਾਸ਼ਨ ਵਿੱਚ ਰਹਿ ਕੇ ਯਾਤਰਾ ’ਚ ਪੈਦਲ ਸ਼ਾਮਲ ਹੋਣ ਦਾ ਸੱਦਾ ਦਿੱਤਾ। ਯਾਤਰਾ ਦੀ ਸ਼ੁਰੂਆਤ ਕਰਦੇ ਹੋਏ ਹਰਿੰਦ...

‘ਆਯੂਸ਼ਮਾਨ ਭਾਰਤ’ ਮੋਦੀ ਦਾ ਜੁਮਲਾ: ਕੇਜਰੀਵਾਲ

Tuesday, September 25 2018 07:04 AM
ਨਵੀਂ ਦਿੱਲੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ੁਰੂ ਕੀਤੀ ਗਈ ਸਿਹਤ ਯੋਜਨਾ ‘ਆਯੂਸ਼ਮਾਨ ਭਾਰਤ’ ਕੇਵਲ ਪ੍ਰਚਾਰ ਦਾ ਤਰੀਕਾ ਹੈ ਜੋ ਕਿ ਜਲਦੀ ਹੀ ਇੱਕ ਜੁਮਲਾ ਸਾਬਤ ਹੋਵੇਗੀ। ਉਨ੍ਹਾਂ ਇਸ ਸਿਹਤ ਯੋਜਨਾ ਨੂੰ ਇੱਕ ਹੋਰ ਚਿੱਟਾ ਹਾਥੀ ਕਰਾਰ ਦਿੱਤਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ ਜਾਣ ਲੱਗਾ ਹੈ ਤੇ ਉਨ੍ਹਾਂ ਰਾਫ਼ਾਲ ਸੌਦੇ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਦੀ ਆਲੋਚਨਾ ਕੀਤੀ ਸੀ।ਪਾਰਟੀ ਨੇ ਦਾਅਵਾ ਕੀਤਾ ਹੈ ਕਿ ਇਹ ਯੋਜਨਾ ਦ...

ਹਾਈ ਕੋਰਟ ਵੱਲੋਂ ਦਿੱਲੀ ਕਮੇਟੀ ਦੀ ਅਰਜ਼ੀ ’ਤੇ ਕੇਂਦਰ ਸਰਕਾਰ ਨੂੰ ਨੋਟਿਸ

Tuesday, September 25 2018 07:02 AM
ਨਵੀਂ ਦਿੱਲੀ, ਪਰਵਾਸੀ ਠੱਗ ਲਾੜਿਆਂ ਵੱਲੋਂ ਛੱਡੀਆਂ ਗਈਆਂ ਲਾੜੀਆਂ ਅਤੇ ਭਵਿੱਖ ਵਿੱਚ ਇਨ੍ਹਾਂ ਐਨਆਰਆਈ ਲਾੜਿਆਂ ਨਾਲ ਵਿਆਹ ਦੀ ਉਮੀਦ ਲਾਈ ਬੈਠੀਆਂ ਲੜਕੀਆਂ ਦੇ ਮਾਮਲੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਹਾਈ ਕੋਰਟ ਵਿੱਚ ਇਸ ਸੰਬੰਧੀ ਦਾਇਰ ਕੀਤੀ ਗਈ ਅਰਜ਼ੀ ’ਤੇ ਸੁਣਵਾਈ ਦੌਰਾਨ ਚੀਫ਼ ਜਸਟਿਸ ਰਾਜਿੰਦਰ ਮੇਨਨ ਦੀ ਬੈਂਚ ਨੇ ਮਾਮਲੇ ਨੂੰ ਗੰਭੀਰ ਅਤੇ ਜ਼ਰੂਰੀ ਦੱਸਦੇ ਹੋਏ ਅਜਿਹੇ ਮਾਮਲਿਆਂ ਨਾਲ ਸੰਜੀਦਗੀ ਨਾਲ ਪੇਸ਼ ਆਉਣ ਦੀ ਸਰਕਾਰ ਨੂੰ ਗੱਲ ਕਹੀ। ਹਾਈ ਕੋਰਟ ਨੇ ਇਸ ਮਾਮਲੇ ਵਿੱਚ ਤਤਕਾਲ ਪ੍ਰਭਾਵ ਨਾਲ ਭਾਰਤ ਸਰਕਾਰ ਅਤੇ ਸਬੰਧਤ ਮੰਤਰਾਲਿਆ...

ਆਗਾਮੀ ਚੋਣਾਂ ਦੇ ਮੱਦੇਨਜ਼ਰ ਸੇਵਾ ਦਲ ਨੇ ਕੀਤੀਆਂ ਗਤੀਵਿਧੀਆਂ ਤੇਜ਼

Friday, September 21 2018 01:58 PM
ਨਵੀਂ ਦਿੱਲੀ—ਆਗਾਮੀ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ 2019 ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੀ ਕਮਰ ਕੱਸ ਲਈ ਹੈ। ਪਿਛਲੇ ਦਿਨੀਂ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਨੇ ਜਿਥੇ ਰਾਸ਼ਟਰੀ ਸਵੈਂ ਸੇਵਕ ਸੰਘ ਦੇ ਤਿੰਨ-ਦਿਨਾ ਸੰਮੇਲਨ 'ਚ ਰਾਮ ਮੰਦਿਰ ਤੇ ਮੁਸਲਮਾਨਾਂ 'ਤੇ ਬਿਆਨ ਦੇ ਕੇ ਮਿਸ਼ਨ 2019 ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ, ਉਥੇ ਹੀ ਕਾਂਗਰਸ ਹੁਣ ਆਰ.ਐੱਸ.ਐੱਸ. ਦੇ ਡੰਡੇ ਦਾ ਜਵਾਬ ਝੰਡੇ ਨਾਲ ਦੇਣ ਦੀ ਤਿਆਰੀ ਕਰ ਰਹੀ ਹੈ। ਕਾਂਗਰਸ ਆਪਣੇ ਸੇਵਾ ਦਲ ਦੇ ਵਰਕਰਾਂ ਨੂੰ ਅਗਲੇ ਮਹੀਨੇ ਵਿਸ਼ੇਸ਼ ਸਿਖਲਾਈ ਦੇਣ ਜਾ ਰਹੀ ਹੈ। ਆਰ.ਐੱਸ.ਐੱਸ.ਦਾ ਸਾਹਮਣਾ ਕਰਨ ਲਈ ਕਾਂ...

'ਸੰਨ ਆਫ ਮਨਜੀਤ ਸਿੰਘ' ਦਾ ਤੀਜਾ ਪੋਸਟਰ ਆਇਆ ਸਾਹਮਣੇ, ਜਲਦ ਰਿਲੀਜ਼ ਹੋਵੇਗਾ ਟਰੇਲਰ

Friday, September 21 2018 01:51 PM
ਆਗਾਮੀ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਸੰਨ ਆਫ ਮਨਜੀਤ ਸਿੰਘ' ਦਾ ਤੀਜਾ ਪੋਸਟਰ ਸਾਹਮਣੇ ਆਇਆ ਹੈ। ਇਸ ਪੋਸਟਰ 'ਚ ਗੁਰਪ੍ਰੀਤ ਘੁੱਗੀ ਦੇ ਨਾਲ ਦਮਨਪ੍ਰੀਤ ਸਿੰਘ ਨਜ਼ਰ ਆ ਰਿਹਾ ਹੈ, ਜੋ ਫਿਲਮ 'ਚ ਮਨਜੀਤ ਸਿੰਘ ਯਾਨੀ ਕਿ ਗੁਰਪ੍ਰੀਤ ਘੁੱਗੀ ਦੇ ਬੇਟੇ ਦੀ ਭੂਮਿਕਾ 'ਚ ਹੈ। ਪੋਸਟਰ 'ਚ ਗੁਰਪ੍ਰੀਤ ਘੁੱਗੀ ਸਕੂਟਰ 'ਤੇ ਬੈਠੇ ਹਨ, ਜਿਸ ਨੂੰ ਦਮਨਪ੍ਰੀਤ ਸਿੰਘ ਧੱਕਾ ਲਗਾ ਰਹੇ ਹਨ। ਫਿਲਮ ਦੇ ਹੁਣ ਤਕ ਤਿੰਨ ਪੋਸਟਰ ਸਾਹਮਣੇ ਆ ਚੁੱਕੇ ਹਨ ਤੇ ਟਰੇਲਰ ਵੀ ਕੁਝ ਦਿਨਾਂ ਅੰਦਰ ਰਿਲੀਜ਼ ਹੋਣ ਜਾ ਰਿਹਾ ਹੈ। 'ਸੰਨ ਆਫ ਮਨਜੀਤ ਸਿੰਘ' ਆਮ ਪੰਜਾਬੀ ਫਿਲਮਾਂ ਤੋਂ ਹੱਟ ਕੇ ਬਣਾਈ ਗਈ ਹੈ, ...

E-Paper

Calendar

Videos