Arash Info Corporation

News: ਰਾਜਨੀਤੀ

ਸਾਬਕਾ ਡੀਜੀਪੀ ਵਿਰਕ, ਜ਼ੀਰਾ, ਸਰਬਜੀਤ ਸਿੰਘ ਮੱਕੜ ਭਾਜਪਾ ’ਚ ਸ਼ਾਮਲ

Friday, December 3 2021 11:11 AM
ਨਵੀਂ ਦਿੱਲੀ, 3 ਦਸੰਬਰ- ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਪੁਲੀਸ ਡਾਇਰੈਕਟਰ ਜਨਰਲ (ਡੀਜੀਪੀ) ਸਰਬਦੀਪ ਸਿੰਘ ਵਿਰਕ ਸਮੇਤ ਸੂਬੇ ਦੇ ਕਈ ਵਿਅਕਤੀ ਅੱਜ ਇੱਥੇ ਭਾਜਪਾ ਵਿੱਚ ਸ਼ਾਮਲ ਹੋ ਗਏ। ਕੇਂਦਰੀ ਮੰਤਰੀ ਅਤੇ ਭਾਜਪਾ ਦੇ ਪੰਜਾਬ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਸ਼ਾਮਲ ਹੋਣ ਨਾਲ ਸੂਬੇ ਵਿੱਚ ਸੰਗਠਨ ਹੋਰ ਮਜ਼ਬੂਤ ​​ਹੋਵੇਗਾ। ਸ੍ਰੀ ਵਿਰਕ, ਪੰਜਾਬ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਜ਼ੀਰਾ, ਸਨਅਤਕਾਰ ਹਰਚਰਨ ਸਿੰਘ ਰਣੌਤਾ ਅਤੇ ਸਾਬਕਾ ਅਕਾਲੀ ਆਗੂ ਸਰਬਜੀਤ ਸ...

CCTV ਕੈਮਰੇ ਲਗਾਉਣ ਵਿਚ ਲੰਡਨ, ਨਿਊਯਾਰਕ ਅਤੇ ਪੈਰਿਸ ਤੋਂ ਵੀ ਅੱਗੇ ਹੈ ਦਿੱਲੀ- ਅਰਵਿੰਦ ਕੇਜਰੀਵਾਲ

Friday, December 3 2021 11:07 AM
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਿਛਲੇ 7 ਸਾਲਾਂ ਵਿਚ ਦਿੱਲੀ ਵਿਚ 2,75,000 ਸੀਸੀਟੀਵੀ ਕੈਮਰੇ ਲਗਾਏ ਗਏ। ਦਿੱਲੀ ਅੱਜ ਪੂਰੀ ਦੁਨੀਆ 'ਚ ਪਹਿਲੇ ਨੰਬਰ 'ਤੇ ਹੈ। ਕਿਸੇ ਵੀ ਸ਼ਹਿਰ ਦੇ ਮੁਕਾਬਲੇ ਦਿੱਲੀ ਪਹਿਲੇ ਨੰਬਰ 'ਤੇ ਹੈ। ਇਕ ਸੰਸਥਾ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਦਿੱਲੀ ਵਿਚ ਪ੍ਰਤੀ 1 ਮੀਲ 'ਤੇ 1826 ਸੀਸੀਟੀਵੀ ਕੈਮਰੇ ਲਗਾਏ ਗਏ ਹਨ ਜਦਕਿ ਦੂਜੇ ਨੰਬਰ 'ਤੇ ਲੰਡਨ ਦਾ ਆਉਂਦਾ ਹੈ, ਜਿੱਥੇ ਪ੍ਰਤੀ ਮੀਲ 1138 ਕੈਮਰੇ ਲਗਾਏ ਗਏ ਹਨ। ਸੀਸੀਟੀਵੀ ...

ਦਿੱਲੀ - ਐਨ.ਸੀ.ਆਰ. ਵਿਚ ਹਵਾ ਪ੍ਰਦੂਸ਼ਣ : ਪ੍ਰਦੂਸ਼ਣ ਨੂੰ ਘਟਾਉਣ ਲਈ ਕੀਤਾ ਜਾ ਸਕਦਾ ਹੈ ਇਕ ਟਾਸਕ ਫੋਰਸ ਦਾ ਗਠਨ - ਸੁਪਰੀਮ ਕੋਰਟ

Monday, November 29 2021 06:33 AM
ਨਵੀਂ ਦਿੱਲੀ, 29 ਨਵੰਬਰ - ਦਿੱਲੀ -ਐਨ.ਸੀ.ਆਰ. ਵਿਚ ਹਵਾ ਪ੍ਰਦੂਸ਼ਣ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਰਾਜ ਸਰਕਾਰਾਂ ਕੇਂਦਰ ਅਤੇ ਹਵਾ ਪ੍ਰਦੂਸ਼ਣ ਬਾਰੇ ਕਮਿਸ਼ਨ ਦੁਆਰਾ ਜਾਰੀ ਨਿਰਦੇਸ਼ਾਂ ਨੂੰ ਲਾਗੂ ਨਹੀਂ ਕਰਦੀਆਂ ਹਨ, ਤਾਂ ਉਹ ਪ੍ਰਦੂਸ਼ਣ ਨੂੰ ਘਟਾਉਣ ਲਈ ਉਪਾਵਾਂ ਨੂੰ ਲਾਗੂ ਕਰਨ ਲਈ ਇਕ ਟਾਸਕ ਫੋਰਸ ਦਾ ਗਠਨ ਕਰੇਗੀ।...

ਕੇਂਦਰੀ ਕੈਬਨਿਟ ਦੀ ਬੈਠਕ ਅੱਜ, ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਅੱਜ ਮਿਲ ਸਕਦੀ ਹੈ ਮਨਜ਼ੂਰੀ

Wednesday, November 24 2021 06:11 AM
ਨਵੀਂ ਦਿੱਲੀ, : ਕੇਂਦਰੀ ਮੰਤਰੀ ਮੰਡਲ ਵੱਲੋਂ ਅੱਜ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਨਾਲ ਸਰਕਾਰ ਅਤੇ ਕਿਸਾਨਾਂ ਵਿਚਾਲੇ ਪਿਛਲੇ 14 ਮਹੀਨਿਆਂ ਤੋਂ ਚੱਲ ਰਿਹਾ ਟਕਰਾਅ ਖ਼ਤਮ ਹੋਣ ਦੀ ਉਮੀਦ ਹੈ। ਦੱਸ ਦੇਈਏ ਕਿ ਪੀਐਮ ਮੋਦੀ ਨੇ ਕਿਹਾ ਸੀ ਕਿ 29 ਨਵੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਸੈਸ਼ਨ ਵਿਚ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਕੇਂਦਰੀ ਮੰਤਰੀ ਮੰਡਲ ਦੀ...

ਖੇਤੀ ਕਾਨੂੰਨਾਂ ਸਬੰਧੀ ਭਾਜਪਾ ਨੇਤਾਵਾਂ ਦੀ ਭੜਕਾਊ ਬਿਆਨਬਾਜ਼ੀ ’ਤੇ ਰੋਕ ਲੱਗੇ: ਮਾਇਆਵਤੀ

Monday, November 22 2021 07:46 AM
ਲਖਨਊ, 22 ਨਵੰਬਰ- ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਦੇ ਹੱਲ ’ਤੇ ਜ਼ੋਰ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਕਥਿਤ ਭੜਕਾਊ ਬਿਆਨਾਂ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਬਸਪਾ ਮੁਖੀ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੱਗਪਗ ਇੱਕ ਸਾਲ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਦੀ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਪ੍ਰਵਾਨ ਕਰਨ ਦੇ ਨਾਲ-ਨਾਲ ਉਨ੍ਹਾ ਦੀਆਂ ਕੁਝ ਜਾਇਜ਼ ਮੰਗਾਂ ਦ...

ਗਣਤੰਤਰ ਦਿਵਸ ਹਿੰਸਾ: ਪੁਲੀਸ ਅਧਿਕਾਰੀਆਂ ਨੂੰ ਸਜ਼ਾ ਦੀ ਮੰਗ ਕਰਨ ਵਾਲੀ ਪਟੀਸ਼ਨ ਹਾਈ ਕੋਰਟ ਵੱਲੋਂ ਰੱਦ

Friday, November 12 2021 09:28 AM
ਦਿੱਲੀ, 12 ਨਵੰਬਰ- ਦਿੱਲੀ ਹਾਈ ਕੋਰਟ ਨੇ ਅੱਜ ਦਿੱਲੀ ਦੇ ਤਤਕਾਲੀ ਪੁਲੀਸ ਕਮਿਸ਼ਨਰ ਐੱਸਐੱਨ ਸ੍ਰੀਵਾਸਤਵ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਅਤੇ ਉਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਸਜ਼ਾ ਦੇਣ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜੋ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਰੈਲੀ ਦੌਰਾਨ ਕਥਿਤ ਤੌਰ 'ਤੇ ਆਪਣੀ ਡਿਊਟੀ ਨਿਭਾਉਣ ਵਿਚ ਅਸਫਲ ਰਹੇ ਸਨ। ਚੀਫ਼ ਜਸਟਿਸ ਡੀਐੱਨ ਪਟੇਲ ਅਤੇ ਜੋਤੀ ਸਿੰਘ ਦੀ ਬੈਂਚ ਨੇ ਪਟੀਸ਼ਨਰ ਧਨੰਜਈ ਜੈਨ ਦੁਆਰਾ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਕਿਉਂਕਿ ਪਟੀਸ਼ਨਕਰਤਾ ਦੇ ਪੱਖ ਤੋਂ ਕੋਈ ਵੀ ਇਸ ਮਾਮਲੇ ਵ...

ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ 10 ਉਮੀਦਵਾਰ ਐਲਾਨੇ

Friday, November 12 2021 09:27 AM
ਮਾਨਸਾ 12 ਨਵੰਬਰ- ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਆਪਣੇ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ। ਇਸ ਸੂਚੀ ਅਨੁਸਾਰ ਬੁਢਲਾਡਾ ਤੋਂ ਪ੍ਰਿੰਸੀਪਲ ਬੂੱਧ ਰਾਮ, ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ, ਸੁਨਾਮ ਤੋਂ ਅਮਨ ਅਰੋੜਾ, ਕੋਟਕਪੂਰਾ ਤੋਂ ਕੁਲਤਾਰ ਸਿੰਘ ਸੰਧਵਾਂ, ਦਿੜ੍ਹਬਾ ਤੋਂ ਹਰਪਾਲ ਸਿੰਘ ਚੀਮਾ, ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ, ਗੜ੍ਹਸ਼ੰਕਰ ਤੋਂ ਜੈ ਕ੍ਰਿਸ਼ਨ ਰੋੜੀ, ਜਗਰਾਉਂ ਤੋਂ ਸਰਬਜੀਤ ਕੌਰ ਮਾਣੂੰਕੇ, ਨਿਹਾਲ ਸਿੰਘ ਵਾਲਾ ਤੋਂ ‌ਮਨਜੀਤ ਬਿਲਾਸਪੁਰ, ਮਹਿਲ ਕਲਾਂ ਤੋਂ ਕੁਲਵੰਤ ਪੰਡੌਰੀ ਨੂੰ ਉਮੀਦਵਾਰ ਐਲਾਨ...

'ਭਾਰਤ ਨੂੰ 2014 'ਚ ਮਿਲੀ ਆਜ਼ਾਦੀ' : ਕੰਗਨਾ 'ਤੇ ਭੜਕੇ ਨਵਾਬ ਮਲਿਕ, ਬੋਲੇ - ਅਦਾਕਾਰਾ ਨੂੰ ਕਰੋ ਗ੍ਰਿਫ਼ਤਾਰ, ਵਾਪਸ ਲਿਆ ਜਾਵੇ ਪਦਮ ਸ਼੍ਰੀ

Friday, November 12 2021 09:24 AM
ਮੁੰਬਈ, - : ਮਹਾਰਾਸ਼ਟਰ ਦੇ ਮੰਤਰੀ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਆਗੂ ਨਵਾਬ ਮਲਿਕ ਨੇ 1947 'ਚ ਭਾਰਤ ਦੀ ਆਜ਼ਾਦੀ ਨੂੰ 'ਭੀਖ' ਜਾਂ ਦਾਨ ਦੱਸਣ ਵਾਲੀ ਅਦਾਕਾਰਾ ਕੰਗਨਾ ਰਣੌਤ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਸ ਨੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਕੀਤਾ ਹੈ। ਮਲਿਕ ਨੇ ਕਿਹਾ ਕਿ ਕੇਂਦਰ ਨੂੰ ਉਸ ਦਾ ਪਦਮ ਸ਼੍ਰੀ ਪੁਰਸਕਾਰ ਵਾਪਸ ਲੈਣਾ ਚਾਹੀਦਾ ਹੈ ਤੇ ਉਸ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, 'ਅਜਿਹਾ ਲੱਗਦਾ ਹੈ ਕਿ ਕੰਗਨਾ ਰਣੌਤ ਨੇ ਬਿਆਨ ਦੇਣ ਤੋਂ ਪਹਿਲਾਂ ਮਲਾਨਾ ਕਰੀਮ ਦੀ ਭਾਰੀ ਖੁਰਾਕ ਲਈ ਸੀ।' ਕੰਗਨਾ ਰਣੌਤ ਦੇ ਦੇ...

ਹਵੇਲੀਆਂ ਬੀ.ਐੱਸ.ਐਫ ਚੌਕੀ ਨਜ਼ਦੀਕ ਪਾਕਿਸਤਾਨ ਵਲੋਂ ਰਾਤ ਦੇ ਹਨੇਰੇ ਵਿਚ ਆਇਆ ਡਰੋਨ

Tuesday, November 9 2021 06:09 AM
ਸਰਾਏ ਅਮਾਨਤ ਖਾਂ, 9 ਨਵੰਬਰ ( ਨਰਿੰਦਰ ਸਿੰਘ ਦੋਦੇ) - ਬੀਤੀ ਦੇਰ ਰਾਤ ਬੀ.ਐੱਸ.ਐਫ ਦੀ ਚੌਕੀ ਹਵੇਲੀਆਂ ਦੇ ਇਲਾਕੇ ਵਿਚ ਦੇਰ ਰਾਤ ਪਾਕਿਸਤਾਨ ਵਲੋਂ ਡਰੋਨ ਆਉਣ ਦੀ ਆਵਾਜ਼ ਸੁਣਾਈ ਦਿੱਤੀ। ਡਿਊਟੀ 'ਤੇ ਤਾਇਨਾਤ ਬੀ.ਐਸ.ਐਫ. ਦੇ ਜਵਾਨਾ ਨੇ ਫਾਇਰਿੰਗ ਕੀਤੀ ਤਾਂ ਡਰੋਨ ਪਾਕਿਸਤਾਨ ਦੀ ਤਰਫ ਨੂੰ ਵਾਪਸ ਚਲਾ ਗਿਆ। ਬੀ.ਐਸ.ਐਫ ਜਵਾਨਾਂ ਵਲੋਂ ਸਰਹੱਦ ਨਾਲ ਲਗਦੇ ਇਲਾਕੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ |...

ਘਾਟੀ ਵਿਚ ਹੋਈਆਂ ਹੱਤਿਆਵਾਂ ਦੇ ਚਲਦੇ ਐਲ.ਜੀ. ਸਿਨਹਾ ਸੁਰੱਖਿਆ ਸਮੀਖਿਆ ਬੈਠਕ ਦੀ ਕਰਨਗੇ ਪ੍ਰਧਾਨਗੀ

Tuesday, November 9 2021 06:06 AM
ਜੰਮੂ, 9 ਨਵੰਬਰ - ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਕਸ਼ਮੀਰ ਘਾਟੀ ਵਿਚ ਹੋਈਆਂ ਹੱਤਿਆਵਾਂ ਦੇ ਚਲਦੇ ਇੱਥੇ ਸੁਰੱਖਿਆ ਸਮੀਖਿਆ ਬੈਠਕ ਕਰਨਗੇ। ਇਕ ਅਧਿਕਾਰੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਪੁਲਿਸ, ਫੌਜ, ਨੀਮ ਫੌਜੀ ਬਲਾਂ ਅਤੇ ਖੁਫੀਆ ਏਜੰਸੀਆਂ ਦੇ ਉੱਚ ਅਧਿਕਾਰੀ ਲੈਫਟੀਨੈਂਟ ਗਵਰਨਰ ਨੂੰ ਸੁਰੱਖਿਆ ਸਥਿਤੀ ਬਾਰੇ ਜਾਣਕਾਰੀ ਦੇਣਗੇ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਪੁਲਿਸ ਦੇ ਜਵਾਨਾਂ ਦੇ ਅੱਤਵਾਦੀਆਂ ਦੁਆਰਾ ਮਾਰੇ ਜਾਣ ਤੋਂ ਇਕ ਦਿਨ ਬਾਅਦ ਸੋਮਵਾਰ ਨੂੰ ਇਕ ਨਾਗਰਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ |...

ਦੇਸ਼ ਵਾਪਸ ਪਰਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

Wednesday, November 3 2021 06:27 AM
ਨਵੀਂ ਦਿੱਲੀ, 3 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਮ (ਇਟਲੀ), ਵੈਟੀਕਨ ਸਿਟੀ ਅਤੇ ਗਲਾਸਗੋ (ਸਕਾਟਲੈਂਡ) ਦਾ ਦੌਰਾ ਖ਼ਤਮ ਕਰਕੇ ਦੇਸ਼ ਪਰਤ ਆਏ ਹਨ। ਜੀ-20 ਕਾਨਫਰੰਸ ਅਤੇ ਕਾਨਫਰੰਸ ਔਫ ਪਾਰਟੀਜ(ਸੀ.ਓ.ਪੀ.) 26 ਵਿਚ ਹਿੱਸਾ ਲੈਣ ਤੋਂ ਬਾਅਦ ਅੱਜ ਸਵੇਰੇ ਵਾਪਸ ਦੇਸ਼ ਆ ਗਏ ਹਨ |

ਅਮਿਤ ਸ਼ਾਹ ਨੇ ਆਪਣੇ ਬਿਆਨ 'ਤੇ ਦਿੱਤਾ ਸਪਸ਼ਟੀਕਰਨ

Wednesday, October 27 2021 08:07 AM
ਨਵੀਂ ਦਿੱਲੀ, 27 ਅਕਤੂਬਰ - ਅਮਿਤ ਸ਼ਾਹ ਨੇ ਆਪਣੇ ਬਿਆਨ 'ਤੇ ਸਪਸ਼ਟੀਕਰਨ ਦਿੱਤਾ ਹੈ ਜਿਸ ਵਿਚ ਉਨ੍ਹਾਂ ਵਲੋਂ ਕਿਹਾ ਗਿਆ ਸੀ ਕਿ ਅਨਪੜ੍ਹ ਵਿਅਕਤੀ ਦੇਸ਼ ਦੀ ਤਰੱਕੀ ਵਿਚ ਯੋਗਦਾਨ ਨਹੀਂ ਪਾ ਸਕਦਾ | ਅਮਿਤ ਸ਼ਾਹ ਨੇ ਕਿਹਾ ਕਿ ਮੈਨੂੰ ਇਸ ਬਿਆਨ ਲਈ ਟ੍ਰੋਲ ਕੀਤਾ ਗਿਆ ਸੀ ਪਰ ਮੈਂ ਦੁਬਾਰਾ ਕਹਿਣਾ ਚਾਹਾਂਗਾ ਕਿ 'ਅਨਪੜ੍ਹਾਂ ਦੀ ਫ਼ੌਜ ਨਾਲ ਕੋਈ ਵੀ ਦੇਸ਼ ਵਿਕਾਸ ਨਹੀਂ ਕਰ ਸਕਦਾ | ਉਨ੍ਹਾਂ ਕਿਹਾ ਕਿ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਉਨ੍ਹਾਂ ਨੂੰ ਸਿੱਖਿਅਤ ਕਰੇ। ਕੋਈ ਵਿਅਕਤੀ ਜਿਸ ਨੂੰ ਆਪਣੇ ਸੰਵਿਧਾਨਕ ਅਧਿਕਾਰਾਂ ਬਾਰੇ ਪਤਾ ਨਹੀਂ ਹੈ, ਉਹ ਇਸ ਵਿਚ ਯੋਗਦਾਨ ਨਹੀਂ ਪ...

ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ 8 ਨਵੰਬਰ ਨੂੰ ਹੋਵੇਗੀ ਅਗਲੀ ਸੁਣਵਾਈ, ਸਰਕਾਰ ਨੂੰ ਨਿਰਦੇਸ਼ - ਗਵਾਹਾਂ ਨੂੰ ਦਿੱਤੀ ਜਾਵੇ ਸੁਰੱਖਿਆ

Tuesday, October 26 2021 08:13 AM
ਨਵੀਂ ਦਿੱਲੀ, 26 ਅਕਤੂਬਰ - ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ ਉੱਤਰ ਪ੍ਰਦੇਸ਼ ਸਰਕਾਰ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ 68 ਗਵਾਹਾਂ ਵਿਚੋਂ 30 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ 23 ਵਿਅਕਤੀ ਘਟਨਾ ਦੇ ਚਸ਼ਮਦੀਦ ਗਵਾਹ ਹੋਣ ਦਾ ਦਾਅਵਾ ਕਰਦੇ ਹਨ। ਇਸ 'ਤੇ ਸਵਾਲ ਕਰਦੇ ਹੋਏ ਸੁਪਰੀਮ ਕੋਰਟ ਨੇ ਪੁੱਛਿਆ ਕਿ ਰੈਲੀ 'ਚ ਸੈਂਕੜੇ ਕਿਸਾਨ ਸਨ ਤੇ ਸਿਰਫ 23 ਚਸ਼ਮਦੀਦ ਗਵਾਹ ਹਨ | ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਘਟਨਾ ਦੇ ਗਵਾਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਨਾਲ - ਨਾਲ ਗਵਾਹਾਂ ਦੇ ਬਿਆਨ ਤੇਜ਼ੀ ਨਾਲ ...

ਲਖੀਮਪੁਰ ਖੀਰੀ ਹਿੰਸਾ ਮਾਮਲਾ : ਪੱਤਰਕਾਰ ਅਤੇ ਇਕ ਹੋਰ ਦੀ ਹੱਤਿਆ ਦੀ ਜਾਂਚ 'ਤੇ ਸੁਪਰੀਮ ਕੋਰਟ ਨੇ ਮੰਗਿਆ ਜਵਾਬ

Tuesday, October 26 2021 08:13 AM
ਨਵੀਂ ਦਿੱਲੀ, 26 ਅਕਤੂਬਰ - ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਲਖੀਮਪੁਰ ਖੀਰੀ ਹਿੰਸਾ 'ਚ ਪੱਤਰਕਾਰ ਰਮਨ ਕਸ਼ਯਪ ਅਤੇ ਇਕ ਸ਼ਿਆਮ ਸੁੰਦਰ ਦੀ ਹੱਤਿਆ ਦੀ ਜਾਂਚ 'ਤੇ ਜਵਾਬ ਦੇਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਫੋਰੈਂਸਿਕ ਲੈਬਾਂ ਨੂੰ ਘਟਨਾ ਦੀਆਂ ਵੀਡੀਓਜ਼ ਨਾਲ ਸੰਬੰਧਿਤ ਰਿਪੋਰਟਾਂ ਜਮ੍ਹਾਂ ਕਰਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਵੀ ਕਿਹਾ ਹੈ।...

ਪੰਜਾਬ ਦੇ ਕਿਸਾਨਾਂ ਨੂੰ ਦਿੱਤਾ ਜਾਵੇ ਖ਼ਰਾਬ ਹੋਈ ਫ਼ਸਲ ਦਾ ਉਚਿੱਤ ਮੁਆਵਜ਼ਾ - ਕਜੇਰੀਵਾਲ

Tuesday, October 26 2021 08:12 AM
ਨਵੀਂ ਦਿੱਲੀ, 26 ਅਕਤੂਬਰ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਕਿ ਪੰਜਾਬ ਦੇ ਕਈ ਇਲਾਕਿਆਂ ਵਿਚ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀ ਪੱਕ ਕੇ ਤਿਆਰ ਹੋਈ ਫ਼ਸਲ ਖ਼ਰਾਬ ਹੋ ਗਈ ਹੈ। ਅਸੀਂ ਦਿੱਲੀ ਦੇ ਕਿਸਾਨਾਂ ਨੂੰ 50,000 ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਮੁਆਵਜ਼ਾ ਦੇ ਰਹੇ ਹਾਂ ਅਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਚੰਨੀ ਜੀ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਜਾਬ ਦੇ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਉਚਿੱਤ ਮੁਆਵਜ਼ਾ ਦੇਣ |...