ਵਿਰੋਧੀ ਧਿਰ ਨਹੀ ਜਾਣਦਾ ਭਾਜਪਾ ਦਾ ਮੁਕਾਬਲਾ ਕਿਵੇਂ ਕਰਨਾ ਹੈ - ਪ੍ਰਧਾਨ ਮੰਤਰੀ

12

November

2018

ਬਿਲਾਸਪੁਰ, 12 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ੍ਹ ਦੇ ਬਿਲਾਸਪੁਰ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਵਿਰੋਧੀ ਧਿਰ ਨਹੀ ਜਾਣਦਾ ਕਿ ਭਾਜਪਾ ਦਾ ਮੁਕਾਬਲਾ ਕਿਵੇਂ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡਾ ਧਿਆਨ ਵਿਕਾਸ ਵੱਲ ਹੈ ਤੇ ਅਸੀ ਜਾਤੀ ਵੰਡ ਦੀ ਰਾਜਨੀਤੀ ਤੋਂ ਦੂਰ ਜਾ ਚੁੱਕੇ ਹਾਂ। ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਪੀ.ਐੱਮ. ਨੇ ਕਿਹਾ ਕਿ ਮਾਂ ਅਤੇ ਬੇਟਾ ਜਮਾਨਤ 'ਤੇ ਹਨ ਅਤੇ ਨੋਟਬੰਦੀ 'ਤੇ ਸਵਾਲ ਚੁਕ ਰਹੇ ਹਨ ਪਰ ਉਹ ਇਹ ਭੁੱਲ ਗਏ ਹਨ ਨੋਟਬੰਦੀ ਦੀ ਵਜ੍ਹਾ ਨਾਲ ਹੀ ਉਨ੍ਹਾਂ ਨੂੰ ਜਮਾਨਤ ਮੰਗਣੀ ਪਈ ਸੀ। ਰੈਲੀ 'ਚ ਰਾਹੁਲ ਗਾਂਧੀ ਨੂੰ 'ਤੇ ਤੰਜ ਕਸਦੇ ਹੋਏ ਮੋਦੀ ਨੇ ਕਿਹਾ ਜਦੋਂ ਕਾਂਗਰਸ ਨੇ ਛੱਤੀਸਗੜ੍ਹ ਦੇ ਲਈ 36 ਸੂਤਰੀ ਘੋਸ਼ਣਾਪੱਤਰ ਜਾਰੀ ਕੀਤਾ ਉਦੋਂ 'ਨਾਮਦਾਰ' ਦਾ ਉਲੇਖ 'ਸਰ' ਦੇ ਤੌਰ 'ਤੇ 150 ਵਾਰ ਕੀਤਾ ਗਿਆ ਜਿਸ ਨਾਲ ਪਤਾ ਚਲਦਾ ਹੈ ਕਿ ਉਹ ਛੱਤੀਸਗੜ੍ਹ ਦੀ ਤੁਲਨਾ 'ਚ ਜ਼ਿਆਦਾ ਮਹੱਤਵਪੂਰਨ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਰਾਜਨੀਤੀ ਇਕ ਹੀ ਵੰਸ਼ ਤੋਂ ਸ਼ੁਰੂ ਹੋ ਕੇ ਉਸੇ 'ਤੇ ਖਤਮ ਹੋ ਜਾਂਦੀ ਹੈ ਜਦਕਿ ਸਾਡੀ ਰਾਜਨੀਤੀ ਗਰੀਬਾਂ ਦੇ ਝੌਪੜਿਆਂ ਤੋਂ ਸ਼ੁਰੂ ਹੋ ਕੇ ਉੱਥੇ ਖਤਮ ਹੁੰਦੀ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੱਤੀਸਗੜ੍ਹ ਦੇ ਬਿਲਾਸਪੁਰ 'ਚ ਚੁਣਾਵੀ ਰੈਲੀ ਨੂੰ ਸੰਬੋਧਿਤ ਕਰ ਰਹੇ ਸੀ। ਬਿਲਾਸਪੁਰ 'ਚ ਦੂਜੇ ਪੜਾਅ 'ਚ ਮਤਦਾਨ ਹੋਵੇਗਾ।