News: ਰਾਜਨੀਤੀ

ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਅੱਜ ਕਾਂਗਰਸ ਦੇ ਮੁੱਖ ਮੰਤਰੀ ਚੁੱਕਣਗੇ ਸਹੁੰ

Monday, December 17 2018 06:15 AM
ਨਵੀਂ ਦਿੱਲੀ, 17 ਦਸੰਬਰ- ਕਾਂਗਰਸ ਪਾਰਟੀ ਲਈ ਅੱਜ ਦਾ ਦਿਨ ਕਾਫ਼ੀ ਮਹੱਤਵਪੂਰਨ ਹੈ, ਕਿਉਂਕਿ ਅੱਜ 3 ਸੂਬਿਆਂ 'ਚ ਉਸ ਦੀ ਸਰਕਾਰ ਬਣ ਰਹੀ ਹੈ। ਰਾਜਸਥਾਨ 'ਚ ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ 'ਚ ਕਮਲਨਾਥ ਅਤੇ ਛੱਤੀਸਗੜ੍ਹ 'ਚ ਭੁਪੇਸ਼ ਬਘੇਲ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਤਿੰਨਾਂ ਸੂਬਿਆਂ 'ਚ ਹੋਣ ਵਾਲੇ ਸਹੁੰ ਚੁੱਕ ਸਮਾਗਮਾਂ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ ਪਾਰਟੀ ਦੇ ਕਈ ਪ੍ਰਮੁੱਖ ਨੇਤਾ ਸ਼ਾਮਲ ਹੋ ਸਕਦੇ ਹਨ।...

ਤਿੰਨ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਸਹੁੰ ਚੁੱਕ ਸਮਾਗਮਾਂ 'ਚ ਨਹੀਂ ਸ਼ਾਮਲ ਹੋਣਗੇ ਮਾਇਆਵਤੀ ਅਤੇ ਅਖਿਲੇਸ਼

Monday, December 17 2018 06:12 AM
ਨਵੀਂ ਦਿੱਲੀ, 17 ਦਸੰਬਰ- ਅੱਜ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ 'ਚ ਕਾਂਗਰਸ ਦੇ ਮੁੱਖ ਮੰਤਰੀ ਸਹੁੰ ਚੁੱਕਣਗੇ। ਤਿੰਨ ਸੂਬਿਆਂ 'ਚ ਹੋਣ ਵਾਲੇ ਸਹੁੰ ਚੁੱਕ ਸਮਾਗਮਾਂ 'ਚ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਸ਼ਾਮਲ ਨਹੀਂ ਹੋਣਗੇ।

ਰਾਫੇਲ ਦੇ ਮੁੱਦੇ 'ਤੇ ਜਾਖੜ ਨੇ ਲੋਕ ਸਭਾ 'ਚ ਪੇਸ਼ ਕੀਤਾ ਵਿਸ਼ੇਸ਼ ਅਧਿਕਾਰ ਮਤੇ ਦਾ ਨੋਟਿਸ

Monday, December 17 2018 06:11 AM
ਨਵੀਂ ਦਿੱਲੀ, 17 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਰਾਫੇਲ ਦੇ ਮੁੱਦੇ 'ਤੇ ਅੱਜ ਕਾਂਗਰਸ ਦੇ ਸੰਸਦ ਮੈਂਬਰ ਸੁਨੀਲ ਜਾਖੜ ਨੇ ਲੋਕ ਸਭਾ 'ਚ ਵਿਸ਼ੇਸ਼ ਅਧਿਕਾਰ ਮਤੇ ਦਾ ਨੋਟਿਸ ਪੇਸ਼ ਕੀਤਾ ਹੈ।

1984 ਸਿੱਖ ਕਤਲੇਆਮ ਮਾਮਲਾ : ਹਾਈਕੋਰਟ ਵੱਲੋਂ ਸੱਜਣ ਕੁਮਾਰ ਦੋਸ਼ੀ ਕਰਾਰ, ਉਮਰ ਕੈਦ ਦੀ ਸਜ਼ਾ

Monday, December 17 2018 06:09 AM
ਨਵੀਂ ਦਿੱਲੀ, 17 ਦਸੰਬਰ 1984 ਸਿੱਖ ਕਤਲੇਆਮ ਨਾਲ ਸਬੰਧਿਤ ਇੱਕ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। 30 ਅਪ੍ਰੈਲ 2013 ਨੂੰ ਜੱਜ ਜੇ. ਆਰ. ਆਇਰਨ ਨੇ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਸੀ। ਇਸ ਫ਼ੈਸਲੇ ਨੂੰ ਹਾਈਕੋਰਟ 'ਚ ਚੁਣੌਤੀ ਦਿੱਤੀ ਗਈ ਸੀ ਅਤੇ ਹਾਈਕੋਰਟ ਨੇ 27 ਅਕਤੂਬਰ, 2018 ਨੂੰ ਫ਼ੈਸਲਾ ਰਾਖਵਾਂ ਰੱਖ ਲਿਆ ਸੀ ਅਤੇ ਅੱਜ ਹੇਠਲੀ ਅਦਾਲਤ ਦਾ ਫ਼ੈਸਲਾ ਪਲਟਦੇ ਹੋਏ ਹਾਈਕੋਰਟ ਨੇ ਸੱਜਣ ਕੁਮਾਰ ਨੂੰ ਦੋਸ਼ੀ ਕਰਾਰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸੱਜਣ ਕੁਮਾਰ ਨੂੰ 31 ਦਸੰਬਰ ਤੱਕ ਆਤਮ ਸਮਰਪਣ...

ਸ਼ਕਤੀਕਾਂਤਾ ਅੱਜ ਸੰਭਾਲਣਗੇ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਕਾਰਜਭਾਰ

Wednesday, December 12 2018 06:46 AM
ਨਵੀਂ ਦਿੱਲੀ, 12 ਦਸੰਬਰ- ਬੀਤੇ ਦਿਨ ਉਰਜਿਤ ਪਟੇਲ ਵਲੋਂ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਸਰਕਾਰ ਨੇ ਸਾਬਕਾ ਅਧਿਕਾਰੀ ਸ਼ਕਤੀਕਾਂਤਾ ਦਾਸ ਨੂੰ 3 ਸਾਲ ਦੀ ਮਿਆਦ ਲਈ ਰਿਜ਼ਰਵ ਬੈਂਕ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਸੀ। ਸ਼ਕਤੀਕਾਂਤਾ ਅੱਜ ਸਵੇਰੇ 10 ਵਜੇ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਣਗੇ। ਦੱਸ ਦਈਏ ਕਿ ਸ਼ਕਤੀਕਾਂਤਾ ਦਾਸ ਇਸ ਤੋਂ ਪਹਿਲਾਂ ਆਰਥਿਕ ਮਾਮਲਿਆਂ ਦੇ ਸਕੱਤਰ ਦੇ ਅਹੁਦੇ ਤੋਂ ਪਿਛਲੇ ਸਾਲ ਮਈ ਮਹੀਨੇ 'ਚ ਸੇਵਾ ਮੁਕਤ ਹੋਏ ਸਨ। ਮੋਦੀ ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ 'ਚ ਵੀ ਇਨ੍ਹਾਂ ਦੀ ਪ੍ਰਮੁੱਖ ਭੂਮਿਕਾ ਰਹੀ ਸੀ।...

ਮਾਇਆਵਤੀ ਦਾ ਐਲਾਨ- ਮੱਧ ਪ੍ਰਦੇਸ਼ 'ਚ ਕਾਂਗਰਸ ਨੂੰ ਸਮਰਥਨ ਦੇਵੇਗੀ ਬਸਪਾ

Wednesday, December 12 2018 06:45 AM
ਨਵੀਂ ਦਿੱਲੀ, 12 ਦਸੰਬਰ- ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਅੱਜ ਇਹ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਵਲੋਂ ਮੱਧ ਪ੍ਰਦੇਸ਼ 'ਚ ਕਾਂਗਰਸ ਨੂੰ ਸਮਰਥਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਸੱਤਾ 'ਚ ਆਉਣ ਲਈ ਜੋੜ-ਤੋੜ 'ਚ ਲੱਗੀ ਹੋਈ ਹੈ ਪਰ ਉਹ ਉਨ੍ਹਾਂ ਦਾ ਇਹ ਮਕਸਦ ਪੂਰਾ ਨਹੀਂ ਹੋਣ ਦੇਣਗੇ। ਇਸ ਦੇ ਨਾਲ ਹੀ ਮਾਇਆਵਤੀ ਨੇ ਇਹ ਵੀ ਕਿਹਾ ਕਿ ਜੇਕਰ ਰਾਜਸਥਾਨ 'ਚ ਵੀ ਕਾਂਗਰਸ ਨੂੰ ਲੋੜ ਪਈ ਤਾਂ ਉੱਥੇ ਵੀ ਬਸਪਾ, ਪਾਰਟੀ ਨੂੰ ਸਮਰਥਨ ਕਰੇਗੀ। ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ 'ਚ ਬਸਪਾ ਨੂੰ 2 ਸੀਟਾਂ ਅਤੇ ਰਾਜਸਥਾਨ 'ਚ 6 ਸੀਟਾਂ ਹਾਸਲ ਹੋਈਆਂ ਹਨ...

ਈ. ਡੀ. ਦੀ ਛਾਪੇਮਾਰੀ 'ਤੇ ਬੋਲੇ ਵਾਡਰਾ- ਮੈਂ ਕੋਈ ਦੇਸ਼ ਛੱਡ ਕੇ ਨਹੀਂ ਭੱਜ ਰਿਹਾ ਹਾਂ

Wednesday, December 12 2018 06:44 AM
ਨਵੀਂ ਦਿੱਲੀ, 12 ਦਸੰਬਰ- ਕਾਂਗਰਸ ਨੇਤਾ ਅਤੇ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਕੀਤੀ ਗਈ ਛਾਪੇਮਾਰੀ ਨੂੰ ਗ਼ਲਤ ਠਹਿਰਾਉਂਦਿਆਂ ਕਿਹਾ, ''ਮੇਰੇ ਵਿਰੁੱਧ ਲੱਗੇ ਸਾਰੇ ਦੋਸ਼ ਪੂਰੀ ਤਰ੍ਹਾਂ ਗਲਤ ਅਤੇ ਸਿਆਸੀ ਰੂਪ ਨਾਲ ਪ੍ਰਭਾਵਿਤ ਹਨ। ਅਸੀਂ ਸਾਰੇ ਨੋਟਿਸਾਂ ਦਾ ਜਵਾਬ ਦੇਵਾਂਗੇ ਪਰ ਮੇਰਾ ਪਰਿਵਾਰ ਚਿੰਤਾ 'ਚ ਹੈ, ਮਾਂ ਦੀ ਸਿਹਤ ਠੀਕ ਨਹੀਂ ਹੈ, ਹਰ ਚੀਜ਼ ਕਾਨੂੰਨ ਮੁਤਾਬਕ ਹੋਣੀ ਚਾਹੀਦੀ ਹੈ।'' ਵਾਡਰਾ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਜਾਂਚ ਸਹਿਯੋਗ ਕੀਤਾ ਹੈ ਪਰ ਛਾਪੇਮਾਰੀ ਦੌਰਾਨ ਉਨ੍ਹਾਂ ਦਾ ਦਫ਼ਤਰ ਭੰਨ ਦਿੱਤਾ ਗਿਆ। ਉਨ...

ਡਾਲਰ ਦੇ ਮੁਕਾਬਲੇ 110 ਪੈਸੇ ਦੀ ਵੱਡੀ ਗਿਰਾਵਟ ਨਾਲ ਖੁੱਲ੍ਹਿਆ ਰੁਪਿਆ

Tuesday, December 11 2018 06:05 AM
ਨਵੀਂ ਦਿੱਲੀ, 11 ਦਸੰਬਰ- ਅਮਰੀਕੀ ਡਾਲਰ ਦੇ ਮੁਕਾਬਲੇ ਮੰਗਲਵਾਰ ਨੂੰ ਰੁਪਏ ਦੀ ਸ਼ੁਰੂਆਤ ਭਾਰੀ ਗਿਰਾਵਟ ਨਾਲ ਹੋਈ ਹੈ। ਰੁਪਿਆ, ਡਾਲਰ ਦੇ ਮੁਕਾਬਲੇ 110 ਪੈਸੇ ਦੀ ਗਿਰਾਵਟ ਨਾਲ 72.42 ਦੇ ਪੱਧਰ 'ਤੇ ਖੁੱਲ੍ਹਿਆ। ਉੱਥੇ ਹੀ ਲੰਘੇ ਦਿਨ ਰੁਪਿਆ 50 ਪੈਸੇ ਦੀ ਗਿਰਾਵਟ ਨਾਲ 72.32 ਰੁਪਏ ਪ੍ਰਤੀ ਡਾਲਰ 'ਤੇ ਰਿਹਾ ਸੀ। ਫਿਲਹਾਲ ਰੁਪਿਆ 72.22 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਆਏ ਉਛਾਲ ਦਾ ਵੀ ਰੁਪਏ 'ਤੇ ਦਬਾਅ ਹੈ।...

ਨਸ਼ਾ ਤਸਕਰ ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ ਸਣੇ ਕਾਬੂ

Tuesday, December 11 2018 06:04 AM
ਸੰਗਰੂਰ, ਸੰਗਰੂਰ ਪੁਲੀਸ ਨੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਇੱਕ ਲੱਖ ਨਸ਼ੀਲੀਆਂ ਗੋਲੀਆਂ ਅਤੇ 20 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਨਸ਼ੀਲੀਆਂ ਗੋਲੀਆਂ ਦੀ ਕੀਮਤ ਕਰੀਬ ਸਾਢੇ ਤਿੰਨ ਲੱਖ ਰੁਪਏ ਬਣਦੀ ਹੈ। ਇਹ ਮੈਡੀਕਲ ਨਸ਼ਾ ਹਰਿਆਣਾ ਤੋਂ ਲਿਆ ਕੇ ਸੁਨਾਮ, ਦਿੜ੍ਹਬਾ, ਮੂਨਕ ਅਤੇ ਲਹਿਰਾਗਾਗਾ ਇਲਾਕੇ ’ਚ ਮਹਿੰਗੇ ਭਾਅ ਵੇਚਿਆ ਜਾਣਾ ਸੀ। ਇਸ ਮਾਮਲੇ ਵਿਚ ਹਰਿਆਣਾ ਦਾ ਇੱਕ ਦਵਾਈ ਵਿਕਰੇਤਾ ਨਸ਼ਾ ਤਸਕਰ ਦੀ ਗ੍ਰਿਫ਼ਤਾਰੀ ਮਗਰੋਂ ਫ਼ਰਾਰ ਹੋ ਗਿਆ ਹੈ। ਇੱਥੇ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਡਾ. ਸੰਦੀਪ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕ...

ਸਿੱਖ ਕਤਲੇਆਮ 'ਚ ਦੋਸ਼ੀ ਯਸ਼ਪਾਲ ਦੀ ਅਪੀਲ 'ਤੇ ਹਾਈਕੋਰਟ ਸੁਣਵਾਈ ਲਈ ਤਿਆਰ

Tuesday, December 11 2018 06:03 AM
ਨਵੀਂ ਦਿੱਲੀ, 11 ਦਸੰਬਰ - 1984 ਸਿੱਖ ਕਤਲੇਆਮ 'ਚ ਦੋਸ਼ੀ ਯਸ਼ਪਾਲ ਸਿੰਘ ਦੀ ਅਪੀਲ 'ਤੇ ਦਿੱਲੀ ਹਾਈਕੋਰਟ ਸੁਣਵਾਈ ਲਈ ਤਿਆਰ ਹੋ ਗਿਆ ਹੈ। ਹੇਠਲੀ ਅਦਾਲਤ ਨੇ ਯਸ਼ਪਾਲ ਸਿੰਘ ਨੂੰ 1984 ਸਿੱਖ ਕਤਲੇਆਮ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਹੈ। 19 ਦਸੰਬਰ ਨੂੰ ਇਸ ਮਾਮਲੇ 'ਤੇ ਸੁਣਵਾਈ ਹੋਵੇਗੀ।

1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਲਈ ਦੋ ਮੈਂਬਰੀ ਕਮੇਟੀ ਨੂੰ ਸੁਪਰੀਮ ਕੋਰਟ ਵਲੋਂ ਹਰੀ ਝੰਡੀ

Tuesday, December 4 2018 06:31 AM
ਨਵੀਂ ਦਿੱਲੀ, 4 ਦਸੰਬਰ- ਸੁਪਰੀਮ ਕੋਰਟ ਨੇ 11 ਜਨਵਰੀ ਨੂੰ ਦਿੱਤੇ ਹੁਕਮ ਨੂੰ ਸੋਧਦਿਆਂ ਕੇਂਦਰ ਸਰਕਾਰ ਦੇ ਇਸ ਸੁਝਾਅ ਨੂੰ ਸਵੀਕਾਰ ਕਰ ਲਿਆ ਹੈ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ 186 ਮਾਮਲਿਆਂ ਦੀ ਜਾਂਚ ਕਰਨ ਵਾਲੇ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) 'ਚ ਦੋ ਮੈਂਬਰ ਹੋਣਗੇ।

ਕੌਮਾਂਤਰੀ ਸੂਰਜਕੁੰਡ ਮੇਲੇ ਦੀ ਤਿਆਰੀ ਸ਼ੁਰੂ

Monday, November 19 2018 05:00 AM
ਫਰੀਦਾਬਾਦ, ਕੌਮਾਂਤਰੀ ਸੂਰਜਕੁੰਡ ਦਸਤਕਾਰੀ ਮੇਲੇ ਵਿੱਚ ਦਰਸ਼ਕਾਂ ਨੂੰ ਇਸ ਵਾਰ ਮਹਾਰਾਸ਼ਟਰ ਦੀਆਂ ਵੀਰ ਗਥਾਵਾਂ ਦੀ ਝਲਕ ਦੇਖਣ ਨੂੰ ਮਿਲੇਗੀ। ਇਸ ਬਾਰ ‘ਥੀਮ ਸਟੇਟ’ ਦੇ ਰੂਪ ਵਿੱਚ ਮਹਾਰਾਸ਼ਟਰ ਤੇ ਹਿੱਸੇਦਾਰ ਦੇਸ਼ ਦੇ ਰੂਪ ਵਿੱਚ ਥਾਈਲੈਂਡ ਮੇਲੇ ਵਿੱਚ ਸ਼ਿਰਕਤ ਕਰੇਗਾ। ਮਹਾਰਾਸ਼ਟਰ ਟੂਰਿਜ਼ਮ ਅਧਿਕਾਰੀਆਂ ਨੇ ਮੇਲਾ ਕੰਪਲੈਕਸ ਦਾ ਦੌਰਾ ਕੀਤਾ। ਇਸ ਦੌਰਾਨ ਮਹਾਰਾਸ਼ਟਰ ਸੈਰ ਸਪਾਟਾ ਵਿਭਾਗ ਦੇ ਪ੍ਰਬੰਧ ਨਿਰਦੇਸ਼ਕ ਅਭਿਮੰਨਿਊ ਕਾਲੇ ਤੇ ਨਿਰਦੇਸ਼ਕ ਆਸ਼ੂਤੋਸ਼ ਰਾਠੌਰ ਨੇ ਪੂਰੇ ਮੇਲਾ ਕੰਪਲੈਕਸ ਦਾ ਦੌਰਾ ਕੀਤਾ। ਹਰਿਆਣਾ ਸੈਰ ਸਪਾਟਾ ਵਿਭਾਗ ਦੇ ਅਧਿਕਾਰੀ ਵੀ ਉਨ੍ਹਾਂ ਨਾਲ ਮੌਜੂਦ ਰ...

ਯਾਮਹਾ ਵੱਲੋਂ ‘ਦਿ ਕਾਲ ਆਫ਼ ਦਾ ਬਲੂ’ ਸਮਾਗਮ

Monday, November 19 2018 05:00 AM
ਨਵੀਂ ਦਿੱਲੀ, ਯਾਮਹਾ ਇੰਡੀਆ ਮੋਟਰ ਪ੍ਰਾਈਵੇਟ ਲਿਮਟਿਡ ਵੱਲੋਂ ਦਿੱਲੀ ਦੇ ਰੋਹਿਣੀ ਸਥਿਤ ਐਡਵੈਂਚਰ ਆਈਲੈਂਡ ਵਿਚ ‘ਦਿ ਕਾਲ ਆਫ ਬਲੂ’ ਸਮਾਗਮ ਕਰਵਾਇਆ ਗਿਆ। ਇਸ ਪੰਜਵੇਂ ਰਾਊਂਡ ਤੋਂ ਪਹਿਲਾਂ ਚੇਨੱਈ, ਕੋਲਕਾਤਾ, ਹੈਦਰਾਬਾਦ ਤੇ ਬੰਗਲੂਰੂ ਵਿੱਚ ਸਮਾਗਮ ਕੀਤੇ ਜਾ ਚੁੱਕੇ ਹਨ। ਇਸ ਦੌਰਾਨ ਕੰਪਨੀ ਦੇ ਨਵੇਂ ਮਾਡਲਾਂ ਨੂੰ ਦੇਖਣ ਦਾ ਮੌਕਾ ਵੀ ਦਰਸ਼ਕਾਂ ਨੂੰ ਮਿਲਿਆ। ਯਾਮਹਾ ਦੇ ਗਰੁੱਪ ਚੇਅਰਮੈਨ ਮੋਤੋਫੂਸੀ ਸਿਤਾਰਾ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਗਾਹਕਾਂ ਨੂੰ ਸੰਤੁਸ਼ਟ ਕਰਨ ਤੇ ਉਨ੍ਹਾਂ ਦੇ ਤਜਰਬਿਆਂ ਤੇ ਆਨੰਦਮਈ ਪਲਾਂ ਬਾਰੇ ਜਾਣਕਾਰੀ ਲੈ ਕੇ ਹੋਰ ਬਿਹਤਰ ਕਰਨ ਦੀ ਹੈ।...

ਕੱਛੂ ਵੇਚਣ ਦੇ ਦੋਸ਼ ਹੇਠ ਗ੍ਰਿਫ਼ਤਾਰ

Monday, November 19 2018 04:59 AM
ਫਰੀਦਾਬਾਦ, ਇਥੋਂ ਦੇ ਸੈਕਟਰ-22 ਦੇ ਮੱਛੀ ਬਾਜ਼ਾਰ ਵਿੱਚ ਕੱਛੂ ਵੇਚ ਰਹੇ ਇੱਕ ਵਿਅਕਤੀ ਨੂੰ ਅਪਰਾਧ ਸ਼ਾਖਾ-17 ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਕਬਜ਼ੇ ਵਿੱਚੋਂ 15 ਕੱਛੂ ਬਰਾਮਦ ਕੀਤੇ ਗਏ ਹਨ। ਇਹ ਕੱਛੂ ਇੱਕ-ਇੱਕ ਕਰਕੇ ਚਾਰ ਤੋਂ ਪੰਜ ਹਜ਼ਾਰ ਵਿੱਚ ਵੇਚੇ ਜਾ ਰਹੇ ਸਨ। ਅਪਰਾਧ ਸ਼ਾਖਾ ਅਧਿਕਾਰੀ ਵਿਮਲ ਕੁਮਾਰ ਮੁਤਾਬਕ ਫੜਿਆ ਗਿਆ ਵਿਅਕਤੀ ਮੂਲ ਰੂਪ ਵਿੱਚ ਗੋਰਖਪੁਰ ਦਾ ਰਹਿਣ ਵਾਲਾ ਹੈ। ਉਸ ਦਾ ਇੱਕ ਹੋਰ ਸਾਥੀ ਵੀ ਸੀ ਜੋ ਮੌਕੇ ਤੋਂ ਫ਼ਰਾਰ ਹੋ ਗਿਆ। ਪੁੱਛ-ਪੜਤਾਲ ਦੌਰਾਨ ਉਸ ਨੇ ਦੱਸਿਆ ਕਿ ਉਨ੍ਹਾਂ ਤੋਂ ਕੱਛੂ ਪੂਜਾ-ਪਾਠ ਕਰਨ ਲਈ ਕੁਝ ਬਾਬੇ ਖਰੀਦਣ ਆਉਂਦੇ ਸਨ।...

ਅਜੋਕੇ ਸਮੇਂ ਮੀਡੀਆ ’ਤੇ ਸੈਂਸਰਸ਼ਿਪ ਲਾਗੂ ਕਰਨਾ ਮੁਸ਼ਕਲ: ਜੇਤਲੀ

Monday, November 19 2018 04:59 AM
ਨਵੀਂ ਦਿੱਲੀ, ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਤਕੀਨੀਕ ਦੇ ਆਉਣ ਤੇ ਕਈ ਮੰਚਾਂ ਉਪਰ ਮੁਹੱਈਆ ਹੋਣ ਕਰਕੇ ਮੀਡੀਆ ਉਪਰ ਹੁਣ ਸੈਂਸਰਸ਼ਿਪ ਲਾਗੂ ਕਰਨਾ ਮੁਸ਼ਕਲ ਹੈ ਕਿਉਂਕਿ ਵਿਅਕਤੀਆਂ ਕੋਲ ਹੁਣ ਉਨ੍ਹਾਂ ਦੀ ਆਵਾਜ਼ ਸੁਣਨ ਦਾ ਵਿਕਲਪ ਮੌਜੂਦ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਵਰਗੀਆਂ ਰੋਕਾਂ ਪ੍ਰੈਸ ਦੀ ਆਜ਼ਾਦੀ ਉਪਰ ਲਾਗੂ ਕਰਨਾ ਹੁਣ ਦੇ ਦੌਰ ਵਿੱਚ ਮੁਸ਼ਕਲ ਹੈ ਕਿਉਂਕਿ ਤਕਨੀਕ ਨੇ ਉਨ੍ਹਾਂ ਨੂੰ ਹੋਰ ਵੀ ਮੰਚ ਮੁਹੱਈਆ ਕਰਵਾਏ ਹਨ। ਨੈਸ਼ਨਲ ਪ੍ਰੈਸ ਦਿਵਸ ਮੌਕੇ ਪ੍ਰੈਸ ਕੌਂਸਲ ਆਫ ਇੰਡੀਆ ਦੇ ਸਮਾਗਮ ਦੌਰਾਨ ਬੋਲਦੇ ਹੋਏ ਸ੍ਰੀ ਜੇਤਲੀ ਨੇ ਕਿਹਾ ਕਿ ਜਵਾਹਰ ਲਾਲ...

E-Paper

Calendar

Videos