News: ਰਾਜਨੀਤੀ

ਆਈਟੀ ਪਾਰਕ ’ਚ ਰਾਜੀਵ ਗਾਂਧੀ ਦੇ ਨਾਂ ’ਤੇ ਕਾਲਖ ਮਲੀ

Monday, January 7 2019 06:28 AM
ਚੰਡੀਗੜ੍ਹ, ਆਈਟੀ ਪਾਰਕ ਚੰਡੀਗੜ੍ਹ ਵਿੱਚ ਲੱਗੇ ਇਕ ਸੂਚਕ ਬੋਰਡ ’ਤੇ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨਾਮ ਉਪਰ ਕਿਸੇ ਵਿਅਕਤੀ ਨੇ ਕਾਲਖ ਮਲ ਦਿੱਤੀ ਹੈ। ਦੱਸਣਯੋਗ ਹੈ ਕਿ ਅਜਿਹੀ ਘਟਨਾ ਕੁੱਝ ਦਿਨ ਪਹਿਲਾਂ ਵੀ ਪੀਯੂ ਕੰਪਲੈਕਸ ਵਿੱਚ ਵਾਪਰੀ ਸੀ। ਚੰਡੀਗੜ੍ਹ ਕਾਂਗਰਸ ਦੇ ਆਗੂਆਂ ਨੇ ਪਰਦੀਪ ਛਾਬੜਾ ਦੀ ਅਗਵਾਈ ਵਿਚ ਸਬੰਧਤ ਬੋਰਡ ਕੋਲ ਇੱਕਠੇ ਹੋ ਕੇ ਰੋਸ ਪ੍ਰਗਟ ਕੀਤਾ ਅਤੇ ਸ਼ਰਾਰਤੀ ਅਨਸਰਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਕਾਂਗਰਸੀ ਆਗੂ ਮਹਿਸੂਸ ਕਰ ਰਹੇ ਹਨ ਕਿ ਅਜਿਹੀਆਂ ਘਟਨਾਵਾਂ ਲੋਕ ਸਭਾ ਚੋਣਾਂ ਵਿਚ ਪਵਨ ਕੁਮਾਰ ਬਾਂਸਲ ਲਈ ਸਿ...

ਯੂਪੀਐਸਸੀ ਪ੍ਰੀਖਿਆਰਥੀਆਂ ਵੱਲੋਂ ਅਮਿਤ ਸ਼ਾਹ ਦੇ ਘਰ ਅੱਗੇ ਮੁਜ਼ਾਹਰਾ

Saturday, January 5 2019 06:23 AM
ਨਵੀਂ ਦਿੱਲੀ, ਯੂਪੀਐਸਸੀ ਪ੍ਰੀਖਿਆਰਥੀਆਂ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਘਰ ਅੱਗੇ ਰੋਸ਼ ਮੁਜ਼ਾਹਰਾ ਕੀਤਾ। ਉਹ ਪ੍ਰੀਖਿਆ ਲਈ ਇਕ ਹੋਰ ਮੌਕਾ ਦੇਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਸਾਲ 2011 ਅਤੇ 2015 ਵਿਚਾਲੇ ਨੇਮਾਂ ਵਿੱਚ ਬਦਲਾਅ ਕਾਰਨ ਪ੍ਰਭਾਵਿਤ ਹੋਏ ਹਨ। ਇਕ ਮੁਜ਼ਾਹਰਾਕਾਰੀ ਨੇ ਕਿਹਾ ਕਿ ਉਹ ਕੱਲ੍ਹ ਅਧੀ ਰਾਤ ਤੋਂ ਲੁਟੀਅਨਜ਼ ਦਿੱਲੀ ਸਥਿਤ ਸ਼ਾਹ ਦੀ ਰਿਹਾਇਸ਼ ਅੱਗੇ ਮੁਜ਼ਾਹਰਾ ਕਰ ਰਹੇ ਹਨ।...

ਅਜੈ ਮਾਕਨ ਨੇ ਦਿੱਲੀ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤਾ

Saturday, January 5 2019 06:21 AM
ਨਵੀਂ ਦਿੱਲੀ, ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਸੀਨੀਅਰ ਕਾਂਗਰਸੀ ਆਗੂ ਅਜੈ ਮਾਕਨ ਨੇ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਸ੍ਰੀ ਮਾਕਨ ਨੇ ਸਿਹਤ ਕਾਰਨਾਂ ਕਾਰਨ ਅਸਤੀਫ਼ਾ ਦਿੱਤਾ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਉਹ ਆਮ ਆਦਮੀ ਪਾਰਟੀ ਨਾਲ ਦਿੱਲੀ ਵਿੱਚ ਲੋਕ ਸਭਾ ਚੋਣਾਂ ਦੌਰਾਨ ਕਿਸੇ ਤਰ੍ਹਾਂ ਦੇ ਸੰਭਾਵੀ ਗੱਠਜੋੜ ਦੇ ਖ਼ਿਲਾਫ਼ ਸਨ। ਕਾਂਗਰਸ ਨੇ ਨਵੇਂ ਪ੍ਰਧਾਨ ਦੀ ਤਲਾਸ਼ ਆਰੰਭ ਦਿੱਤੀ ਹੈ। ਸੂਤਰਾਂ ਅਨੁਸਾਰ ਦਿੱਲੀ ਦੀ ਸਾਬਕਾ...

ਕਾਲਜ ਵਿਦਿਆਰਥੀ ਦੀ ਕੁੱਟਮਾਰ ਮਗਰੋਂ ਫਾਇਰਿੰਗ

Saturday, January 5 2019 06:19 AM
ਐਸਏਐਸ ਨਗਰ (ਮੁਹਾਲੀ), ਇੱਥੋਂ ਦੇ ਨਵ-ਨਿਰਮਾਣ ਸੈਕਟਰ-88 ਸਥਿਤ ਪੂਰਬ ਪ੍ਰੀਮੀਅਮ ਅਪਾਰਟਮੈਂਟ ਵਿੱਚ ਇੱਕ ਵਿਦਿਆਰਥੀ ’ਤੇ ਕਥਿਤ ਫਾਇਰਿੰਗ ਕਰਨ ਅਤੇ ਉਸ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੋਹਾਣਾ ਪੁਲੀਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਗੰਨ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਅੰਕੁਸ਼ ਕੁਮਾਰ ਵਾਸੀ ਫੇਜ਼-3ਬੀ2, ਜਸ਼ਨਦੀਪ ਸਿੰਘ ਵਾਸੀ ਮੋਗਾ ਅਤੇ ਈਸ਼ੂ ਸ਼ਰਮਾ ਵਾਸੀ ਰਾਮਾ ਮੰਡੀ (ਬਠਿੰਡਾ) ਵਜੋਂ ਹੋਈ ਹੈ। ਇਸ ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਨਾਇਬ ਸਿੰਘ ਨੇ ਦੱਸਿਆ ਕਿ ਸਵਪਨ ਸਿੰਘ ...

ਸੀ.ਬੀ.ਆਈ. ਵੱਲੋਂ ਨਬਾਲਗ ਲੜਕੀਆਂ ਨੂੰ ਵਿਦੇਸ਼ਾਂ 'ਚ ਵੇਚਣ ਵਾਲੇ ਗਰੋਹ ਦਾ ਪਰਦਾਫਾਸ਼

Friday, December 28 2018 06:38 AM
ਨਵੀਂ ਦਿੱਲੀ, 28 ਦਸੰਬਰ- ਸੀ.ਬੀ.ਆਈ ਵੱਲੋਂ ਨਬਾਲਗ ਲੜਕੀਆਂ ਨੂੰ ਨੌਕਰੀ ਦਾ ਲਾਲਚ ਦੇ ਕੇ ਵਿਦੇਸ਼ਾਂ 'ਚ ਵੇਚਣ ਵਾਲੇ ਇਕ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਸੀ.ਬੀ.ਆਈ. ਨੇ ਅਮਰੀਕਾ ਦੇ ਇਕ ਨਾਗਰਿਕ ਦੀ ਸ਼ਿਕਾਇਤ ਦੇ ਆਧਾਰ 'ਤੇ ਇਕ ਵਿੱਦਿਅਕ ਯਾਤਰਾ ਦੇ ਬਹਾਨੇ ਨਬਾਲਗ ਲੜਕੀਆਂ ਦੀ ਗੈਰ ਕਾਨੂੰਨੀ ਢੰਗ ਨਾਲ ਤਸਕਰੀ ਕਰਨ ਦੇ ਦੋਸ਼ 'ਚ ਪੰਜਾਬ ਵਾਸੀ ਕਾਲਾ ਅਤੇ ਦਿੱਲੀ ਵਾਸੀ ਆਰਿਅਨ ਤੋਂ ਇਲਾਵਾ ਪੰਜਾਬ ਦੇ ਰਹਿਣ ਵਾਲੇ 5 ਹੋਰ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ, ਭਾਰਤੀ ਹਾਈ ਕਮਿਸ਼ਨ ਨੇ ਕੀਨੀਆ 'ਚੋਂ ਤਿੰਨ ਲੜਕੀਆਂ ਬਚਾਇਆ ਹੈ।...

ਹਾਈ ਕੋਰਟ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ

Friday, December 21 2018 07:11 AM
ਚੰਡੀਗੜ੍ਹ, ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 13 ਪਿੰਡਾਂ ਨੂੰ ਨਗਰ ਨਿਗਮ ਵਿਚ ਸ਼ਾਮਲ ਕਰਨ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪੁੱਜ ਗਿਆ ਹੈ। ਕੁਝ ਸਰਪੰਚਾਂ, ਪੰਚਾਂ ਤੇ ਪਿੰਡਾਂ ਦੇ ਮੋਹਤਬਰਾਂ ਵੱਲੋਂ ਇਸ ਮਾਮਲੇ ਵਿਚ ਪਟੀਸ਼ਨ ਦਾਇਰ ਕੀਤਾ ਹੈ ਅਤੇ ਹਾਈ ਕੋਰਟ ਨੇ ਸੁਣਵਾਈ ਕਰਦਿਆਂ ਯੂਟੀ ਪ੍ਰਸ਼ਾਸਨ ਤੋਂ 23 ਜਨਵਰੀ 2019 ਨੂੰ ਜਵਾਬ ਮੰਗਿਆ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਪਵਨ ਸ਼ਰਮਾ, ਚੰਡੀਗੜ੍ਹ ਦੀ ਸਾਬਕਾ ਮੇਅਰ ਤੇ ਕਾਂਗਰਸ ਦੀ ਸੀਨੀਅਰ ਆਗੂ ਪੂਨਮ ਸ਼ਰਮਾ, ਪੇਂਡੂ ਸੰਘਰਸ਼ ਕਮੇਟੀ ਦੇ ਸਰਪ੍ਰਸਤ ਬਾਬਾ ਸਾਧੂ ਸਿੰਘ ਸਾਰੰਗਪੁਰ, ਪ੍ਰਧਾਨ ਨੰਬਰਦਾਰ ਦਲ...

ਚੰਡੀਗੜ੍ਹ ਵਿਚ ਠੋਸ ਕੂੜਾ ਪ੍ਰਬੰਧਨ ਯੋਜਨਾ ਨੂੰ ਹਰੀ ਝੰਡੀ

Friday, December 21 2018 07:10 AM
ਚੰਡੀਗੜ੍ਹ, ਚੰਡੀਗੜ੍ਹ ਨਗਰ ਨਿਗਮ ਦੀ ਹਾਊਸ ਮੀਟਿੰਗ ਦੌਰਾਨ ਸ਼ਹਿਰ ਵਿੱਚ ਠੋਸ ਕੂੜਾ ਪ੍ਰਬੰਧਨ ਯੋਜਨਾ ਨੂੰ ਭੱਖਵੀਂ ਬਹਿਸ ਤੋਂ ਬਾਅਦ ਮੱਦਾਂ ਵਿੱਚ ਸੋਧ ਕਰਦਿਆਂ ਪਾਸ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਨਗਰ ਨਿਗਮ ਸ਼ਹਿਰ ਵਿੱਚ 30 ਨਵੇਂ ਪਾਰਕਿੰਗ ਸਥਾਨ ਵਿਕਸਿਤ ਕਰੇਗਾ ਅਤੇ ਇਨ੍ਹਾਂ ਨੂੰ ਪੇਡ ਪਾਰਕਿੰਗ ਜ਼ੋਨ ਬਣਾਉਣ ਤੋਂ ਪਹਿਲਾਂ ਸਬੰਧਤ ਮਾਰਕੀਟ ਐਸੋਸੀਏਸ਼ਨਾਂ ਤੋਂ ਇਨ੍ਹਾਂ ਦੇ ਸੰਚਾਲਨ ਬਾਰੇ ਪੁੱਛਿਆ ਜਾਵੇਗਾ। ਮੇਅਰ ਦੇਵੇਸ਼ ਮੋਦਗਿਲ ਦੀ ਪ੍ਰਧਾਨਗੀ ਹੇਠ ਹੋਈ ਨਗਰ ਨਿਗਮ ਦੀ ਮੀਟਿੰਗ ਦੇਰ ਰਾਤ ਜਾਰੀ ਰਹੀ। ਦੱਸਣਯੋਗ ਹੈ ਕਿ ਮੇਅਰ ਦੇਵੇਸ਼ ਮੋਦਗਿਲ ਦੇ ਕਾਰਜਕਾਲ ਦੀ ...

ਆਈ.ਆਰ.ਸੀ.ਟੀ.ਸੀ. ਘੋਟਾਲੇ ਦੀ ਸੁਣਵਾਈ 19 ਜਨਵਰੀ ਤੱਕ ਮੁਲਤਵੀ

Thursday, December 20 2018 06:48 AM
ਨਵੀਂ ਦਿੱਲੀ, 20 ਦਸੰਬਰ- ਪਟਿਆਲਾ ਹਾਊਸ ਕੋਰਟ ਨੇ ਆਈ.ਆਰ.ਸੀ.ਟੀ.ਸੀ. ਘੋਟਾਲੇ 'ਚ ਸੀ.ਬੀ.ਆਈ. ਵੱਲੋਂ ਦਾਇਰ ਮਾਮਲੇ ਦੀ ਸੁਣਵਾਈ ਨੂੰ 19 ਜਨਵਰੀ ਤੱਕ ਮੁਲਤਵੀ ਕਰ ਦਿੱਤਾ ਹੈ। ਜਾਣਕਾਰੀ ਦੇ ਲਈ ਦੱਸ ਦੇਈਏ ਕਿ ਘੋਟਾਲੇ 'ਚ ਈ.ਡੀ. ਮਾਮਲੇ 'ਤੇ ਸੁਣਵਾਈ ਜਾਰੀ ਹੈ।

ਆਈ.ਆਰ.ਸੀ.ਟੀ.ਸੀ. ਘੋਟਾਲਾ ਮਾਮਲਾ : ਲਾਲੂ ਪ੍ਰਸਾਦ ਯਾਦਵ ਨੂੰ ਮਿਲੀ ਅੰਤ੍ਰਿਮ ਜ਼ਮਾਨਤ

Thursday, December 20 2018 06:46 AM
ਨਵੀਂ ਦਿੱਲੀ, 20 ਦਸੰਬਰ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਆਈ.ਆਰ.ਸੀ.ਟੀ.ਸੀ. ਘੋਟਾਲੇ ਦੇ ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਹੈ। ਜਾਣਕਾਰੀ ਦੇ ਲਈ ਦੱਸ ਦੇਈਏ ਕਿ ਲਾਲੂ ਪ੍ਰਸਾਦ ਯਾਦਵ ਵੀਡੀਓ ਕਾਨਫਰੰਂਸਿੰਗ ਦੇ ਜਰੀਏ ਅਦਾਲਤ ਸਾਹਮਣੇ ਪੇਸ਼ ਹੋਏ।

ਸੱਜਣ ਕੁਮਾਰ ਦੀ ਅਪੀਲ ਨੂੰ ਜਲਦ ਤੋਂ ਜਲਦ ਖ਼ਾਰਜ ਕਰਵਾਉਣ 'ਤੇ ਦੇਣਾ ਚਾਹੀਦਾ ਹੈ ਜ਼ੋਰ - ਫੂਲਕਾ

Thursday, December 20 2018 06:42 AM
ਨਵੀਂ ਦਿੱਲੀ, 20 ਦਸੰਬਰ- 1984 ਦੇ ਸਿੱਖ ਕਤਲੇਆਮ ਨਾਲ ਜੁੜੇ ਮਾਮਲੇ ਦੇ ਵਕੀਲ ਐੱਚ.ਐਸ. ਫੂਲਕਾ ਨੇ ਕਿਹਾ ਕਿ ਉਨ੍ਹਾਂ ਨੇ ਪੀੜਤਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਸੁਪਰੀਮ ਕੋਰਟ 'ਚ ਨਾ ਜਾਣ ਕਿਉਂਕਿ ਜੇਕਰ ਦੋਨੋਂ ਪਾਰਟੀਆਂ ਅਪੀਲ ਕਰਦੀਆਂ ਹਨ ਤਾਂ ਕੋਰਟ ਵਿਸਥਾਰ ਨਾਲ ਸੁਣਵਾਈ ਕਰੇਗਾ। ਉਨ੍ਹਾਂ ਕਿਹਾ ਕਿ ਇਸ ਦੀ ਬਜਾਏ ਸਾਨੂੰ ਸੱਜਣ ਕੁਮਾਰ ਦੀ ਅਪੀਲ ਨੂੰ ਜਲਦ ਤੋਂ ਜਲਦ ਖ਼ਾਰਜ ਕਰਵਾਉਣ 'ਤੇ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਤ ਤੱਕ ਉਮਰ ਕੈਦ ਦੀ ਸਜ਼ਾ ਮੌਤ ਦੀ ਸਜ਼ਾ ਨਾਲੋਂ ਬਿਹਤਰ ਹੈ।...

ਤ੍ਰਿਣਮੂਲ ਕਾਂਗਰਸ ਨੇ ਨੌਕਰੀਆਂ ਅਤੇ ਰੁਜ਼ਗਾਰ ਦੇ ਮੁੱਦੇ 'ਤੇ ਰਾਜ ਸਭਾ 'ਚ ਦਿੱਤਾ ਨੋਟਿਸ

Tuesday, December 18 2018 06:14 AM
ਨਵੀਂ ਦਿੱਲੀ, 18 ਦਸੰਬਰ- ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੇ 'ਨੌਕਰੀਆਂ ਅਤੇ ਨੌਜਵਾਨਾਂ ਦੀ ਬੇਰੁਜ਼ਗਾਰੀ' ਦੇ ਮੁੱਦੇ 'ਤੇ ਚਰਚਾ ਕਰਨ ਲਈ ਨਿਯਮ 267 ਦੇ ਅਧੀਨ ਰਾਜ ਸਭਾ 'ਚ ਨੋਟਿਸ ਦਿੱਤਾ ਹੈ।

ਪਾਕਿਸਤਾਨ ਦੀ ਜੇਲ੍ਹ 'ਚੋਂ ਰਿਹਾਅ ਹੋ ਕੇ ਅੱਜ ਭਾਰਤ ਪਹੁੰਚੇਗਾ ਹਾਮਿਦ, ਮਾਂ ਨੇ ਕਿਹਾ- ਮਨੁੱਖਤਾ ਦੀ ਜਿੱਤ

Tuesday, December 18 2018 06:12 AM
ਨਵੀਂ ਦਿੱਲੀ, 18 ਦਸੰਬਰ- ਪਾਕਿਸਤਾਨ ਦੇ ਪਿਸ਼ਾਵਰ ਦੀ ਜੇਲ੍ਹ 'ਚ ਪਿਛਲੇ 6 ਸਾਲਾਂ ਤੋਂ ਕੈਦ ਭਾਰਤੀ ਨਾਗਰਿਕ ਹਾਮਿਦ ਅੰਸਾਰੀ ਨੂੰ ਕੱਲ੍ਹ ਰਿਹਾਅ ਕਰ ਦਿੱਤਾ ਗਿਆ ਅਤੇ ਅੱਜ ਉਹ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਪਹੁੰਚੇਗਾ। ਇਸ ਬਾਰੇ ਹਾਮਿਦ ਦੀ ਮਾਂ ਦਾ ਕਹਿਣਾ ਹੈ ਕਿ ਉਹ (ਹਾਮਿਦ) ਉੱਥੇ ਨੇਕ ਇਰਾਦਿਆਂ ਨਾਲ ਗਿਆ ਸੀ ਪਰ ਉਹ ਫੜਿਆ ਗਿਆ ਅਤੇ ਉਸ 'ਤੇ ਮੁਕੱਦਮਾ ਚੱਲਿਆ। ਉਨ੍ਹਾਂ ਕਿਹਾ ਕਿ ਹਾਮਿਦ ਨੂੰ ਵੀਜ਼ੇ ਤੋਂ ਬਿਨਾਂ ਪਾਕਿਸਤਾਨ ਨਹੀਂ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਉਸ ਦੀ ਰਿਹਾਈ ਮਨੁੱਖਤਾ ਦੀ ਜਿੱਤ ਹੈ।...

'84 ਦੰਗਿਆਂ ਦੇ ਮੁੱਦੇ 'ਤੇ ਹੰਗਾਮੇ ਤੋਂ ਬਾਅਦ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਮੁਲਤਵੀ

Tuesday, December 18 2018 06:12 AM
ਨਵੀਂ ਦਿੱਲੀ, 18 ਦਸੰਬਰ- 1984 ਦੇ ਸਿੱਖ ਵਿਰੋਧੀ ਦੰਗਿਆਂ 'ਤੇ ਦਿੱਲੀ ਹਾਈਕੋਰਟ ਦੇ ਫ਼ੈਸਲੇ ਅਤੇ ਰਾਫੇਲ ਸੌਦੇ ਦੇ ਮੁੱਦੇ 'ਤੇ ਅੱਜ ਸੰਸਦ ਦੋਹਾਂ ਸਦਨਾਂ 'ਚ ਰੱਜ ਕੇ ਹੰਗਾਮਾ ਹੋਇਆ। ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਅਤੇ ਰਾਜ ਸਭਾ ਦੀ ਕਾਰਵਾਈ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ।

ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਅੱਜ ਕਾਂਗਰਸ ਦੇ ਮੁੱਖ ਮੰਤਰੀ ਚੁੱਕਣਗੇ ਸਹੁੰ

Monday, December 17 2018 06:15 AM
ਨਵੀਂ ਦਿੱਲੀ, 17 ਦਸੰਬਰ- ਕਾਂਗਰਸ ਪਾਰਟੀ ਲਈ ਅੱਜ ਦਾ ਦਿਨ ਕਾਫ਼ੀ ਮਹੱਤਵਪੂਰਨ ਹੈ, ਕਿਉਂਕਿ ਅੱਜ 3 ਸੂਬਿਆਂ 'ਚ ਉਸ ਦੀ ਸਰਕਾਰ ਬਣ ਰਹੀ ਹੈ। ਰਾਜਸਥਾਨ 'ਚ ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ 'ਚ ਕਮਲਨਾਥ ਅਤੇ ਛੱਤੀਸਗੜ੍ਹ 'ਚ ਭੁਪੇਸ਼ ਬਘੇਲ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਤਿੰਨਾਂ ਸੂਬਿਆਂ 'ਚ ਹੋਣ ਵਾਲੇ ਸਹੁੰ ਚੁੱਕ ਸਮਾਗਮਾਂ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ ਪਾਰਟੀ ਦੇ ਕਈ ਪ੍ਰਮੁੱਖ ਨੇਤਾ ਸ਼ਾਮਲ ਹੋ ਸਕਦੇ ਹਨ।...

ਤਿੰਨ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਸਹੁੰ ਚੁੱਕ ਸਮਾਗਮਾਂ 'ਚ ਨਹੀਂ ਸ਼ਾਮਲ ਹੋਣਗੇ ਮਾਇਆਵਤੀ ਅਤੇ ਅਖਿਲੇਸ਼

Monday, December 17 2018 06:12 AM
ਨਵੀਂ ਦਿੱਲੀ, 17 ਦਸੰਬਰ- ਅੱਜ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ 'ਚ ਕਾਂਗਰਸ ਦੇ ਮੁੱਖ ਮੰਤਰੀ ਸਹੁੰ ਚੁੱਕਣਗੇ। ਤਿੰਨ ਸੂਬਿਆਂ 'ਚ ਹੋਣ ਵਾਲੇ ਸਹੁੰ ਚੁੱਕ ਸਮਾਗਮਾਂ 'ਚ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਸ਼ਾਮਲ ਨਹੀਂ ਹੋਣਗੇ।

E-Paper

Calendar

Videos