Arash Info Corporation

ਦੋ ਕਾਰਾਂ ਦੀ ਟੱਕਰ ਵਿੱਚ ਛੇ ਜ਼ਖ਼ਮੀ

24

October

2018

ਕੁਰਾਲੀ, ਸ਼ਹਿਰ ਦੀ ਮੋਰਿੰਡਾ ਰੋਡ ਉਤੇ ਫਲਾਈਓਵਰ ਹੇਠ ਵਾਪਰੇ ਹਾਦਸੇ ਵਿੱਚ ਛੇ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਇੱਥੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਕੁਰਾਲੀ ਬਾਈਪਾਸ ਦੇ ਮੋਰਿੰਡਾ ਰੋਡ ’ਤੇ ਬਣੇ ਫਲਾਈਓਵਰ ਹੇਠ ਉਦੋਂ ਵਾਪਰਿਆ ਜਦੋਂ ਕਾਂਗੜਾ ਤੋਂ ਖਰੜ ਵੱਲ ਜਾ ਰਹੀ ਸੈਂਟਰੋ ਕਾਰ (ਨੰਬਰ ਐੱਚਆਰ 03 ਐੱਚ 6996) ਸਹੀ ਰਸਤਾ ਪਤਾ ਨਾ ਚੱਲਣ ਕਾਰਨ ਗਲਤੀ ਨਾਲ ਫਲਾਈਓਵਰ ਤੋਂ ਹੇਠ ਜਾ ਰਹੀ ਸਲਿੱਪ ਰੋਡ ਰਾਹੀਂ ਮੋਰਿੰਡਾ ਰੋਡ ਉਤੇ ਆ ਗਈ। ਇਸੇ ਦੌਰਾਨ ਸੈਂਟਰੋ ਕਾਰ ਦੀ ਟੱਕਰ ਕੁਰਾਲੀ ਤੋਂ ਮੋਰਿੰਡਾ ਵੱਲ ਜਾ ਰਹੀ ਪੋਲੋ ਕਾਰ (ਨੰਬਰ ਪੀਬੀ10ਸੀਜੈੱਡ 4953) ਨਾਲ ਹੋ ਗਈ। ਇਸ ਹਾਦਸੇ ਕਾਰਨ ਦੋਵੇਂ ਕਾਰਾਂ ਨੁਕਸਾਨੀਆਂ ਗਈਆਂ ਅਤੇ ਕਾਰਾਂ ਵਿੱਚ ਸਵਾਰ ਦੀਪਕ ਸ਼ੰਕਰ ਮਹਿਤਾ ਵਾਸੀ ਸਰੋਤਰੀ (ਕਾਂਗੜਾ), ਸ਼ੁਭਮ ਵਾਸੀ ਕਾਂਗੜਾ, ਜਤਿੰਦਰ ਸਿੰਘ, ਜਸਪ੍ਰੀਤ ਕੌਰ, ਦਵਿੰਦਰ ਕੌਰ ਤੇ ਸਮਰਥ ਸਿੰਘ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਇਸੇ ਦੌਰਾਨ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

E-Paper

Calendar

Videos