News: ਦੇਸ਼

ਪਟਾਕਿਆਂ ਦੇ ਗੋਦਾਮ ਵਿੱਚ ਧਮਾਕਾ; ਤਿੰਨ ਹਲਾਕ, ਦਰਜਨ ਜ਼ਖ਼ਮੀ

Wednesday, November 4 2020 10:55 AM
ਗੋਰਖਪੁਰ(ਉੱਤਰ ਪ੍ਰਦੇਸ਼): 4 ਨਵੰਬਰ- ਕੁਸ਼ੀਨਗਰ ਜ਼ਿਲ੍ਹੇ ਦੇ ਕਪਤਾਨਗੰਜ ਇਲਾਕੇ ਵਿੱਚ ਗੈਰਕਾਨੂੰਨੀ ਪਟਾਕਾ ਗੋਦਾਮ ਵਿੱਚ ਹੋਏ ਧਮਾਕੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਇਕ ਦਰਜਨ ਵਿਅਕਤੀ ਜ਼ਖ਼ਮੀ ਹੋਏ ਹਨ। ਪੁਲੀਸ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਈ ਘੰਟਿਆਂ ਦੀ ਭਾਰੀ ਮੁਸ਼ੱਕਤ ਬਾਅਦ ਅੱਗ ’ਤੇ ਕਾਬੂ ਪਾਇਆ। ਪੁਲੀਸ ਅਨੁਸਾਰ ਕੁਸ਼ੀਨਗਰ ਵਿੱਚ ਕਪਤਾਨਗੰਜ ਥਾਣੇ ਅਧੀਨ ਆਉਂਦਾ ਵਾਰਡ ਨੰ.11 ਸੰਘਣੀ ਆਬਾਦੀ ਵਾਲਾ ਇਲਾਕਾ ਹੈ। ਇਸ ਇਲਾਕੇ ਵਿੱਚ ਰਹਿਣ ਵਾਲੇ ਜਾਵੇਦ ਨੇ ਆਪਣੇ ਘਰ ਵਿੱਚ ਪਟਾਕਿਆਂ ਦਾ ਗੈਰਕਾਨੂੰਨੀ ਗੋਦਾਮ ਬਣਾਇਆ ਹੋਇਆ...

ਮੁਲਕ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 83 ਲੱਖ ਨੂੰ ਟੱਪੀ; 514 ਦੀ ਮੌਤ

Wednesday, November 4 2020 10:43 AM
ਨਵੀਂ ਦਿੱਲੀ, 4 ਨਵੰਬਰ- ਭਾਰਤ ਵਿੱਚ ਇਕ ਦਿਨ ਵਿੱਚ ਕੋਵਿਡ-19 ਦੇ 46,253 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੁਲਕ ਵਿੱਚ ਪੀੜਤਾਂ ਦੀ ਗਿਣਤੀ 83 ਲੱਖ ਦਾ ਅੰਕੜਾ ਪਾਰ ਕਰ ਗਈ ਹੈ। ਉਧਰ, 76.56 ਲੱਖ ਲੋਕਾਂ ਦੇ ਸਿਹਤਯਾਬ ਹੋਣ ਬਾਅਦ ਮਰੀਜ਼ਾਂ ਦੇ ਠੀਕ ਹੋਣ ਦੀ ਦਰ 92 ਫੀਸਦੀ ਤੋਂ ਵਧ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਮੁਲਕ ਵਿੱਚ ਹੁਣ ਤਕ ਕੋਵਿਡ-19 ਦੇ ਕੁਲ 83,13,876 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 514 ਹੋਰਨਾਂ ਲੋਕਾਂ ਦੀ ਮੌਤ ਬਾਅਦ ਮਿ੍ਤਕਾਂ ਦੀ ਗਿਣਤੀ ਵਧ ਕੇ 1,23,611 ਹੋ ਗਈ ਹੈ।...

ਦੋ ਵਰ੍ਹੇ ਪੁਰਾਣੇ ਖ਼ੁਦਕੁਸ਼ੀ ਮਾਮਲੇ ਵਿੱਚ ਅਰਣਬ ਗੋਸਵਾਮੀ ਗ੍ਰਿਫ਼ਤਾਰ

Wednesday, November 4 2020 10:16 AM
ਮੁੰਬਈ, 4 ਨਵੰਬਰ- ‘ਰਿਪਬਲਿਕ ਟੀਵੀ’ ਦੇ ਪ੍ਰਧਾਨ ਸੰਪਾਦਕ ਅਰਣਬ ਗੋਸਵਾਮੀ ਨੂੰ ਇੰਟੀਰੀਅਰ ਡਿਜ਼ਾਈਨਰ ਨੂੰ ਕਥਿਤ ਤੌਰ ’ਤੇ ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਪੁਲੀਸ ਨੇ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਲੀਬਾਗ ਪੁਲੀਸ ਦੀ ਇਕ ਟੀਮ ਨੇ ਗੋਸਵਾਮੀ ਨੂੰ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ। ਗੋਸਵਾਮੀ ਨੂੰ ਪੁਲੀਸ ਵੈਨ ਵਿੱਚ ਬੈਠਦੇ ਦੇਖਿਆ ਗਿਆ। ਇਸ ਦੌਰਾਨ ਗੋਸਵਾਮੀ ਨੇ ਦਾਅਵਾ ਕੀਤਾ ਕਿ ਪੁਲੀਸ ਨੇ ਉਸ ਦੇ ਘਰ ’ਚ ਉਸ ਨਾਲ ਬਦਸਲੂਕੀ ਕੀਤੀ।...

ਅਮਰੀਕਾ ’ਚ ਭਾਈਚਾਰਕ ਸਾਂਝ ’ਤੇ ਸਿਆਸਤ ਭਾਰੂ: ਰਾਸ਼ਟਰਪਤੀ ਚੋਣਾਂ ਦੌਰਾਨ ਵਿਆਪਕ ਹਿੰਸਾ ਦਾ ਖਦਸ਼ਾ; ਵ੍ਹਾਈਟ ਹਾਊਸ ਕਿਲ੍ਹੇ ਵਿੱਚ ਤਬਦੀਲ

Tuesday, November 3 2020 12:04 PM
ਵਾਸ਼ਿੰਗਟਨ, 3 ਨਵੰਬਰ- ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਵਾਲੇ ਦਿਨ ਹਿੰਸਾ ਦੇ ਖਦਸ਼ੇ ਦੇ ਮੱਦੇਨਜ਼ਰ ਵ੍ਹਾਈਟ ਹਾਊਸ, ਪ੍ਰਮੁੱਖ ਵਪਾਰਕ ਖੇਤਰਾਂ ਅਤੇ ਬਾਜ਼ਾਰਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮੰਗਲਵਾਰ ਨੂੰ ਵੋਟ ਪਾਉਣ ਤੋਂ ਪਹਿਲਾਂ ਮਹੱਤਵਪੂਰਨ ਸਰਕਾਰੀ ਅਦਾਰੇ ਹਾਈ ਅਲਰਟ ’ਤੇ ਹਨ। ਖੁਫ਼ੀਆ ਏਜੰਸੀਆਂ ਨੇ ਵ੍ਹਾਈਟ ਹਾਊਸ ਨੂੰ ਕਿਲ੍ਹੇ ਵਿੱਚ ਬਦਲ ਦਿੱਤਾ ਹੈ। ਰਾਸ਼ਟਰਪਤੀ ਦੀ ਰਿਹਾਇਸ਼ ਦੇ ਅਹਾਤੇ ਦੇ ਦੁਆਲੇ ਅਸਥਾਈ ਉੱਚੀ ਕੰਧ ਖੜ੍ਹੀ ਕਰ ਦਿੱਤੀ ਗਈ। ਚੋਣਾਂ ਤੋਂ ਪਹਿਲਾਂ ਹਿੰਸਾ ਦੇ ਡਰ ਦੇ ਮੱਦੇਨਜ਼ਰ ਵੱਡੀਆਂ ਦੁਕਾਨਾਂ ਅਤੇ ਸਟੋਰਾਂ 'ਤੇ ਸੁਰੱਖਿਆ ਲਈ ਲੱਕ...

ਦਿੱਲੀ ’ਚ ਸ਼ਿਮਲੇ ਜਿੰਨੀ ਠੰਢ: ਧਰਮਸ਼ਾਲਾ ਤੇ ਮਸੂਰੀ ਪਛਾੜੇ

Tuesday, November 3 2020 12:03 PM
ਨਵੀਂ ਦਿੱਲੀ, 3 ਨਵੰਬਰ ਰਾਸ਼ਟਰੀ ਰਾਜਧਾਨੀ 'ਚ ਮੰਗਲਵਾਰ ਨੂੰ ਘੱਟੋ ਘੱਟ ਤਾਪਮਾਨ 10 ਡਿਗਰੀ ਸੈਲਸੀਅਸ' ’ਤੇ ਆ ਗਿਆ। ਹਿਮਾਚਲ ਪ੍ਰਦੇਸ਼ ਵਿੱਚ ਸ਼ਿਮਲਾ ਅਤੇ ਉਤਰਾਖੰਡ ਵਿੱਚ ਨੈਨੀਤਾਲ ਵਿੱਚ ਵੀ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਕਿਹਾ ਕਿ ਜੇ ਸਥਿਤੀ ਬੁੱਧਵਾਰ ਤੱਕ ਇਸ ਤਰ੍ਹਾਂ ਜਾਰੀ ਰਹੀ ਤਾਂ ਉਹ ਸ਼ਹਿਰ ਵਿਚ ਸ਼ੀਤ ਲਹਿਰ ਦਾ ਐਲਾਨ ਕਰ ਦੇਵੇਗਾ। ਮੌਸਮ ਵਿਭਾਗ ਨੇ ਕਿਹਾ ਕਿ ਨਵੰਬਰ ਮਹੀਨੇ ਵਿੱਚ ਮੌਸਮ ਪਿਛਲੇ 4-5 ਸਾਲਾਂ ਵਿੱਚ ਸਭ ਤੋਂ ਠੰਢਾ ਰਹਿਣ ਦੀ ਸੰਭਾਵਨਾ ਹੈ। ਰਾਸ਼ਟਰੀ ਰਾਜਧਾਨੀ ਵਿਚ ਤਾਪਮਾਨ ਡਲਹੌਜ...

ਮੰਦਰ ’ਚ ਨਮਾਜ਼ ਪੜ੍ਹ ਕੇ ਤਸਵੀਰਾਂ ਪੋਸਟ ਕਰਨ ’ਤੇ ਚਾਰ ਖ਼ਿਲਾਫ਼ ਕੇਸ

Monday, November 2 2020 11:48 AM
ਮਥੁਰਾ, 2 ਨਵੰਬਰ- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ’ਚ ਬੀਤੇ ਦਿਨੀਂ ਬ੍ਰਜ ਚੌਰਾਸੀ ਕੋਸ ਦੀ ਯਾਤਰਾ ਕਰ ਰਹੇ ਦਿੱਲੀ ਵਾਸੀ ਫੈਜ਼ਲ ਖਾਨ ਤੇ ਉਸ ਦੇ ਇਕ ਦੋਸਤ ਨੇ ਨੰਦਗਾਓਂ ਦੇ ਨੰਦ ਭਵਨ ਮੰਦਰ ’ਚ ਨਮਾਜ਼ ਪੜ੍ਹ ਕੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਪੋਸਟ ਕਰ ਦਿੱਤੀਆਂ। ਇਸ ਸਬੰਧੀ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੰਦਰ ਦੇ ਇੱਕ ਸੇਵਾਦਾਰ ਦੀ ਸ਼ਿਕਾਇਤ ’ਤੇ ਸਥਾਨਕ ਪੁਲੀਸ ਨੇ ਫ਼ੈਜ਼ਲ ਖਾਨ, ਉਸ ਦੇ ਮੁਸਲਿਮ ਦੋਸਤ ਤੇ ਦੋ ਹਿੰਦੂ ਸਾਥੀਆਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।...

ਟਰੰਪ ਨੇ ਡਾ. ਫੌਚੀ ਨੂੰ ਬਰਖਾਸਤ ਕਰਨ ਦੇ ਦਿੱਤੇ ਸੰਕੇਤ

Monday, November 2 2020 11:46 AM
ਓਪਾ-ਲੌਕਾ (ਅਮਰੀਕਾ), 2 ਨਵੰਬਰ- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਕੇਤ ਦਿੱਤੇ ਹਨ ਕਿ ਉਹ ਭਲਕੇ 3 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਡਾ. ਐਂਟੋਨੀ ਫੌਚੀ ਨੂੰ ਬਰਖਾਸਤ ਕਰ ਸਕਦੇ ਹਨ। ਟਰੰਪ ਤੇ ਦੇਸ਼ ਦੇ ਸਭ ਤੋਂ ਵੱਡੇ ਲਾਗ ਰੋਗ ਮਾਹਿਰ ਵਿਚਾਲੇ ਤਰੇੜ ਡੂੰਘੀ ਹੁੰਦੀ ਜਾ ਰਹੀ ਹੈ। ਦੂਜੇ ਪਾਸੇ ਅਮਰੀਕਾ ਕਰੋਨਾਵਾਇਰਸ ਨਾਲ ਜੂਝ ਰਿਹਾ ਹੈ। ਫਲੋਰਿਡਾ ਦੇ ਓਪਾ-ਲੌਕਾ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਇਸ ਗੱਲ ’ਤੇ ਦੁੱਖ ਜ਼ਾਹਿਰ ਕੀਤਾ ਕਿ ਇਸ ਸਾਲ ਕਰੋਨਾ ਮਾਮਲਿਆਂ ਦੇ ਵਾਧੇ ਦੀਆਂ ਖ਼ਬਰਾਂ ਦਾ ਜ਼ਿਆਦਾ ਜ਼ਿਕਰ ਰਿਹਾ। ਇਸ ਤੋਂ...

ਸੜਕ ਹਾਦਸੇ ’ਚ ਛੇ ਮੌਤਾਂ

Monday, November 2 2020 11:40 AM
ਬਹਿਰੀਚ, 2 ਨਵੰਬਰ- ਬਹਿਰੀਚ-ਅਯੁੱਧਿਆ ਮਾਰਗ ’ਤੇ ਇੱਕ ਵੈਨ ਦੀ ਇਕ ਹੋਰ ਵਾਹਨ ਨਾਲ ਟੱਕਰ ਹੋਣ ਨਾਲ ਛੇ ਲੋਕਾਂ ਦੀ ਮੌਤ ਹੋ ਗਈ। ਪੁਲੀਸ ਇੰਚਾਰਜ ਟੀਐੱਨ ਦੂਬੇ ਨੇ ਦੱਸਿਆ ਕਿ ਵੈਨ ’ਚ 16 ਜਣੇ ਸਵਾਰ ਸੀ। ਉਨ੍ਹਾਂ ਦੱਸਿਆ ਕਿ ਵੈਨ ’ਚ ਸਵਾਰ ਸਾਰੇ ਲੋਕ ਲਖੀਮਪੁਰ ਜ਼ਿਲ੍ਹੇ ਦੇ ਸਿੰਗਾਹੀ ਥਾਣੇ ਨਾਲ ਸਬੰਧਤ ਇਲਾਕੇ ਦੇ ਰਹਿਣ ਵਾਲੇ ਹਨ ਤੇ ਉਹ ਬੀਤੇ ਦਿਨ ਕਿਛੌਛਾ ਦਰਗਾਹ ’ਚ ਜ਼ਿਆਰਤ ਕਰਕੇ ਘਰ ਵਾਪਸ ਜਾ ਰਹੇ ਸੀ। ਪੁਲੀਸ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਛੇ ਜਣਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਨੌਂ ਜ਼ਖ਼ਮੀਆਂ ...

‘ਬਾਬਾ ਕਾ ਢਾਬਾ’ ਦੇ ਮਾਲਕ ਨੇ ਯੂਟਿਊਬਰ ’ਤੇ ਲਾਏ ਫੰਡਾਂ ਦੀ ਦੁਰਵਰਤੋਂ ਦੇ ਦੋਸ਼

Monday, November 2 2020 11:37 AM
ਨਵੀਂ ਦਿੱਲੀ, 2 ਨਵੰਬਰ- ਦੱਖਣੀ ਦਿੱਲੀ ਦੇ ਮਾਲਵੀਆ ਨਗਰ ’ਚ ‘ਬਾਬਾ ਕਾ ਢਾਬਾ’ ਨਾਂ ਨਾਲ ਮਸ਼ਹੂਰ ਹੋਏ ਕਾਂਤਾ ਪ੍ਰਸਾਦ ਨੇ ਉਨ੍ਹਾਂ ਨੂੰ ਮਸ਼ਹੂਰ ਕਰਨ ਵਾਲੇ ਯੂਟਿਊਬਰ ’ਤੇ ਉਸ ਦੇ ਨਾਂ ’ਤੇ ਜੁਟਾਏ ਫੰਡਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ। 80 ਸਾਲਾ ਕਾਂਤਾ ਪ੍ਰਸਾਦ ਨੇ ਯੂਟਿਊਬਰ ਗੌਰਵ ਵਾਸਨ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਲੌਕਡਾਊਨ ਦੌਰਾਨ ਕਾਂਤਾ ਪ੍ਰਸਾਦ ਦੀ ਹਾਲਤ ਦਿਖਾਈ ਗਈ ਸੀ ਜਿਸ ਤੋਂ ਬਾਅਦ ਅਚਾਨਕ ਹੀ ਬਾਬਾ ਕਾ ਢਾਬਾ ਮਸ਼ਹੂਰ ਹੋ ਗਿਆ ਤੇ ਉੱਥੇ ਲੋਕਾਂ ਦੀ ਭੀੜ ਲੱਗ ਗਈ ਸੀ। ਪੁਲੀ...

ਮੁਨੱਵਰ ਰਾਣਾ ਖ਼ਿਲਾਫ਼ ਨਫ਼ਰਤ ਫੈਲਾਉਣ ਦੇ ਦੋਸ਼ ਹੇਠ ਕੇਸ ਦਰਜ

Monday, November 2 2020 11:36 AM
ਲਖਨਊ, 2 ਨਵੰਬਰ - ਸ਼ਾਇਰ ਮੁਨੱਵਰ ਰਾਣਾ ਖ਼ਿਲਾਫ਼ ਹਜ਼ਰਤਗੰਜ ਕੋਤਵਾਲੀ ’ਚ ਕਥਿਤ ਤੌਰ ’ਤੇ ਧਾਰਮਿਕ ਆਧਾਰ ’ਤੇ ਭਾਈਚਾਰਿਆਂ ਵਿਚਾਲੇ ਦੁਸ਼ਮਣੀ ਨੂੰ ਉਤਸ਼ਾਹ ਦੇਣ ਦੇ ਦੋਸ਼ ਹੇਠ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਮੁਨੱਵਰ ਰਾਣਾ ਨੇ ਫਰਾਂਸ ’ਚ ਇੱਕ ਮੈਗਜ਼ੀਨ ’ਚ ਪ੍ਰਕਾਸ਼ਿਤ ਕਾਰਟੂਨ ਤੇ ਇੱਕ ਵਿਅਕਤੀ ਦੀ ਹੱਤਿਆ ਦੇ ਮਾਮਲੇ ’ਚ ਇੱਕ ਨਿਊਜ਼ ਚੈਨਲ ਨੂੰ ਇੰਟਰਵਿਊ ਦਿੱਤੀ ਸੀ ਜਿਸ ’ਚ ਉਨ੍ਹਾਂ ਦਾ ਬਿਆਨ ਕਥਿਤ ਤੌਰ ’ਤੇ ਵੱਖ ਵੱਖ ਭਾਈਚਾਰਿਆਂ ਵਿਚਾਲੇ ਨਫ਼ਰਤ ਫੈਲਾਉਣ ਵਾਲਾ ਤੇ ਸਮਾਜਿਕ ਸ਼ਾਂਤੀ ਭੰਗ ਕਰਨ ਵਾਲਾ ਹੈ। ਸੀਨੀਅਰ ਪੁਲੀਸ ਅਧਿਕਾ...

ਦੇਸ਼ ’ਚ ਕਰੋਨਾ ਪੀੜਤਾਂ ਦੇ ਠੀਕ ਹੋਣ ਦੀ ਦਰ 91.68 ਫੀਸਦ ਹੋਈ

Monday, November 2 2020 11:34 AM
ਨਵੀਂ ਦਿੱਲੀ, 2 ਨਵੰਬਰ - ਦੇਸ਼ ’ਚ ਕਰੋਨਾ ਦੇ ਮਾਮਲੇ ਸੋਮਵਾਰ ਨੂੰ 82 ਲੱਖ ਤੋਂ ਪਾਰ ਹੋ ਗੲੇ ਹਨ। ਉੱਥੇ ਹੀ 75.44 ਲੱਖ ਤੋਂ ਵੱਧ ਲੋਕਾਂ ਦੇ ਠੀਕ ਹੋਣ ਨਾਲ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ 91.68 ਫੀਸਦ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਕੀਤੇ ਗੲੇ ਅੰਕੜਿਆਂ ਅਨੁਸਾਰ ਦੇਸ਼ ’ਚ ਇੱਕ ਦਿਨ ਅੰਦਰ ਕਰੋਨਾ ਦੇ 45,231 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕਰੋਨਾ ਦੇ ਕੁੱਲ ਮਾਮਲੇ 82,29,313 ਹੋ ਗਏ ਹਨ ਜਦਕਿ 496 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 122607 ਹੋ ਗਈ ਹੈ। ਦੇਸ਼ ’ਚ ਇਸ ਸਮੇਂ ਕਰੋਨਾ ਦੇ ਸਰਗਰਮ ਕੇਸ...

ਤ੍ਰਿਪੁਰਾ ’ਚ 90 ਸਾਲ ਦੀ ਔਰਤ ਨਾਲ ਸਮੂਹਿਕ ਜਬਰ ਜਨਾਹ: ਇਕ ਮੁਲਜ਼ਮ ਪੀੜਤਾ ਨੂੰ ਕਹਿੰਦਾ ਸੀ ਦਾਦੀ

Saturday, October 31 2020 11:28 AM
ਅਗਰਤਲਾ, 31 ਅਕਤੂਬਰ ਤ੍ਰਿਪੁਰਾ ਵਿਚ 90 ਸਾਲਾ ਔਰਤ ਨਾਲ ਉਸ ਦੇ ਘਰ ਵਿੱਚ ਦੋ ਵਿਅਕਤੀਆਂ ਨੇ ਕਥਿਤ ਤੌਰ ’ਤੇ ਬਲਾਤਕਾਰ ਕੀਤਾ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਉੱਤਰੀ ਤ੍ਰਿਪੁਰਾ ਜ਼ਿਲ੍ਹੇ ਦੇ ਕੰਚਨਪੁਰ ਉਪ ਮੰਡਲ ਦੇ ਬਰਹਲਦੀ ਪਿੰਡ ਵਿੱਚ 24 ਅਕਤੂਬਰ ਦੀ ਹੈ ਪਰ ਉਸ ਦੇ ਰਿਸ਼ਤੇਦਾਰਾਂ ਨੇ 29 ਅਕਤੂਬਰ ਨੂੰ ਕੇਸ ਦਰਜ ਕਰਵਾਇਆ ਹੈ। ਪੁਲੀਸ ਸੁਪਰਡੈਂਟ ਭਾਨੂਪਦਾ ਚੱਕਰਵਰਤੀ ਨੇ ਦੱਸਿਆ ਕਿ ਮੁਜ਼ਲਮ ਫ਼ਰਾਰ ਹਨ। ਅਧਿਕਾਰੀ ਨੇ ਦੱਸਿਆ, '' ਇਹ ਔਰਤ ਘਰ ਵਿੱਚ ਇਕੱਲੀ ਰਹਿੰਦੀ ਸੀ ਤੇ ਇਕ ਮੁਲਜ਼ਮ ਉਸ ਨੂੰ 'ਦਾਦੀ' ਕਹਿੰਦਾ ਸੀ। ਘਟਨਾ ਦੀ ਰਾਤ ਨੂੰ ਉ...

ਗੁਜਰਾਤ ਦੇ ਸਾਬਕਾ CM ਕੇਸ਼ੂਭਾਈ ਪਟੇਲ ਦੀ ਕੋਰੋਨਾ ਨਾਲ ਮੌਤ

Thursday, October 29 2020 07:26 AM
ਅਹਿਮਦਾਬਾਦ : ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਦਾ ਦੇਹਾਂਤ ਹੋ ਗਿਆ ਹੈ। ਵੀਰਵਾਰ ਸਵੇਰੇ ਸਾਹ ਲੈਣ ਵਿਚ ਤਕਲੀਫ਼ ਹੋਣ ਤੋਂ ਬਾਅਦ ਕੇਸ਼ੂਭਾਈ ਪਟੇਲ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਕੇਸ਼ੂਭਾਈ ਪਟੇਲ ਦੀ ਦੋ ਦਿਨ ਪਹਿਲਾਂ ਹੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ।...

ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਖ਼ਿਲਾਫ਼ ਅਦਾਲਤ ਦੇ ਅਪਮਾਨ ਦੀ ਕਾਰਵਾਈ 'ਤੇ ਸੁਪਰੀਮ ਕੋਰਟ ਵੱਲੋਂ ਰੋਕ

Monday, October 26 2020 01:16 PM
ਨਵੀਂ ਦਿੱਲੀ, 26 ਅਕਤੂਬਰ ਸੁਪਰੀਮ ਕੋਰਟ ਨੇ ਸਰਕਾਰੀ ਬੰਗਲਿਆਂ ਲਈ ਸਾਬਕਾ ਮੁੱਖ ਮੰਤਰੀਆਂ ਵੱਲੋਂ ਕਥਿਤ ਤੌਰ ’ਤੇ ਕਿਰਾਏ ਦੀ ਅਦਾਇਗੀ ਨਾ ਕਰਨ ਦੇ ਮਾਮਲੇ ਵਿੱਚ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਖ਼ਿਲਾਫ਼ ਉੱਤਰਾਖੰਡ ਹਾਈ ਕੋਰਟ ਦੇ ਅਪਮਾਨ ਦੀ ਕਾਰਵਾਈ ’ਤੇ ਸੋਮਵਾਰ ਨੂੰ ਰੋਕ ਲਗਾ ਦਿੱਤੀ। ਉਤਰਾਖੰਡ ਹਾਈ ਕੋਰਟ ਨੇ ਪਿਛਲੇ ਸਾਲ 3 ਮਈ ਨੂੰ ਰਾਜ ਦੇ ਸਾਬਕਾ ਮੁੱਖ ਮੰਤਰੀਆਂ ਨੂੰ ਅਹੁਦਾ ਛੱਡਣ ਦੇ ਬਾਅਦ, ਉਹ ਜਿੰਨਾ ਸਮਾਂ ਸਰਕਾਰੀ ਰਿਹਾਇਸ਼ ਵਿੱਚ ਰਹੇ, ਉਸ ਮਿਆਦ ਦਾ ਮਾਰਕਿਟ ਰੇਟ ’ਤੇ ਕਿਰਾਇਆ ਅਦਾ ਕਰਨ ਦਾ ਹੁਕਮ ਸੁਣਾਇਆ ਸੀ। ਹਾਈ ਕੋਰਟ ਨੇ 2001 ਤੋਂ ਰਾਜ ...

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੂੰ ਹੋਇਆ ਕਰੋਨਾ

Monday, October 26 2020 01:14 PM
ਮੁੰਬਈ, 26 ਅਕਤੂਬਰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਸੋਮਵਾਰ ਨੂੰ ਦੱਸਿਆ ਕਿ ਉਹ ਕਰੋਨਾ ਪੀੜਤ ਹੋ ਗਏ ਹਨ ਅਤੇ ਡਾਕਟਰਾਂ ਦੀ ਸਲਾਹ ’ਤੇ ਉਹ ਇਥੋਂ ਦੇ ਇਕ ਹਸਪਤਾਲ ਵਿੱਚ ਭਰਤੀ ਹਨ। ਉਨ੍ਹਾਂ ਇਕ ਸੁਨੇਹੇ ਵਿੱਚ ਕਿਹਾ ਕਿ ਉਨ੍ਹਾਂ ਦੀ ਸਿਹਤ ਠੀਕ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਨੇ ਕਿਹਾ, ‘‘ ਮੈਨੂੰ ਕਰੋਨਾ ਦੀ ਲਾਗ ਲਗ ਗਈ ਹੈ। ਅਹਿਤਿਆਤ ਵਜੋਂ ਡਾਕਟਰਾਂ ਦੀ ਸਲਾਹ ’ਤੇ ਮੈਂ ਬ੍ਰੀਚ ਕੈਂਡੀ ਹਸਪਤਾਲ ਵਿੱਚ ਭਰਤੀ ਹੋ ਗਿਆ ਹਾਂ।’’...

E-Paper

Calendar

Videos