Arash Info Corporation

ਮੰਦਰ ’ਚ ਨਮਾਜ਼ ਪੜ੍ਹ ਕੇ ਤਸਵੀਰਾਂ ਪੋਸਟ ਕਰਨ ’ਤੇ ਚਾਰ ਖ਼ਿਲਾਫ਼ ਕੇਸ

02

November

2020

ਮਥੁਰਾ, 2 ਨਵੰਬਰ- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ’ਚ ਬੀਤੇ ਦਿਨੀਂ ਬ੍ਰਜ ਚੌਰਾਸੀ ਕੋਸ ਦੀ ਯਾਤਰਾ ਕਰ ਰਹੇ ਦਿੱਲੀ ਵਾਸੀ ਫੈਜ਼ਲ ਖਾਨ ਤੇ ਉਸ ਦੇ ਇਕ ਦੋਸਤ ਨੇ ਨੰਦਗਾਓਂ ਦੇ ਨੰਦ ਭਵਨ ਮੰਦਰ ’ਚ ਨਮਾਜ਼ ਪੜ੍ਹ ਕੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਪੋਸਟ ਕਰ ਦਿੱਤੀਆਂ। ਇਸ ਸਬੰਧੀ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੰਦਰ ਦੇ ਇੱਕ ਸੇਵਾਦਾਰ ਦੀ ਸ਼ਿਕਾਇਤ ’ਤੇ ਸਥਾਨਕ ਪੁਲੀਸ ਨੇ ਫ਼ੈਜ਼ਲ ਖਾਨ, ਉਸ ਦੇ ਮੁਸਲਿਮ ਦੋਸਤ ਤੇ ਦੋ ਹਿੰਦੂ ਸਾਥੀਆਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।