ਮੁਲਕ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 83 ਲੱਖ ਨੂੰ ਟੱਪੀ; 514 ਦੀ ਮੌਤ

04

November

2020

ਨਵੀਂ ਦਿੱਲੀ, 4 ਨਵੰਬਰ- ਭਾਰਤ ਵਿੱਚ ਇਕ ਦਿਨ ਵਿੱਚ ਕੋਵਿਡ-19 ਦੇ 46,253 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੁਲਕ ਵਿੱਚ ਪੀੜਤਾਂ ਦੀ ਗਿਣਤੀ 83 ਲੱਖ ਦਾ ਅੰਕੜਾ ਪਾਰ ਕਰ ਗਈ ਹੈ। ਉਧਰ, 76.56 ਲੱਖ ਲੋਕਾਂ ਦੇ ਸਿਹਤਯਾਬ ਹੋਣ ਬਾਅਦ ਮਰੀਜ਼ਾਂ ਦੇ ਠੀਕ ਹੋਣ ਦੀ ਦਰ 92 ਫੀਸਦੀ ਤੋਂ ਵਧ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਮੁਲਕ ਵਿੱਚ ਹੁਣ ਤਕ ਕੋਵਿਡ-19 ਦੇ ਕੁਲ 83,13,876 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 514 ਹੋਰਨਾਂ ਲੋਕਾਂ ਦੀ ਮੌਤ ਬਾਅਦ ਮਿ੍ਤਕਾਂ ਦੀ ਗਿਣਤੀ ਵਧ ਕੇ 1,23,611 ਹੋ ਗਈ ਹੈ।