News: ਦੇਸ਼

ਦਿੱਲੀ ’ਚ ਸ਼ਿਮਲੇ ਜਿੰਨੀ ਠੰਢ: ਧਰਮਸ਼ਾਲਾ ਤੇ ਮਸੂਰੀ ਪਛਾੜੇ

Tuesday, November 3 2020 12:03 PM
ਨਵੀਂ ਦਿੱਲੀ, 3 ਨਵੰਬਰ ਰਾਸ਼ਟਰੀ ਰਾਜਧਾਨੀ 'ਚ ਮੰਗਲਵਾਰ ਨੂੰ ਘੱਟੋ ਘੱਟ ਤਾਪਮਾਨ 10 ਡਿਗਰੀ ਸੈਲਸੀਅਸ' ’ਤੇ ਆ ਗਿਆ। ਹਿਮਾਚਲ ਪ੍ਰਦੇਸ਼ ਵਿੱਚ ਸ਼ਿਮਲਾ ਅਤੇ ਉਤਰਾਖੰਡ ਵਿੱਚ ਨੈਨੀਤਾਲ ਵਿੱਚ ਵੀ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਕਿਹਾ ਕਿ ਜੇ ਸਥਿਤੀ ਬੁੱਧਵਾਰ ਤੱਕ ਇਸ ਤਰ੍ਹਾਂ ਜਾਰੀ ਰਹੀ ਤਾਂ ਉਹ ਸ਼ਹਿਰ ਵਿਚ ਸ਼ੀਤ ਲਹਿਰ ਦਾ ਐਲਾਨ ਕਰ ਦੇਵੇਗਾ। ਮੌਸਮ ਵਿਭਾਗ ਨੇ ਕਿਹਾ ਕਿ ਨਵੰਬਰ ਮਹੀਨੇ ਵਿੱਚ ਮੌਸਮ ਪਿਛਲੇ 4-5 ਸਾਲਾਂ ਵਿੱਚ ਸਭ ਤੋਂ ਠੰਢਾ ਰਹਿਣ ਦੀ ਸੰਭਾਵਨਾ ਹੈ। ਰਾਸ਼ਟਰੀ ਰਾਜਧਾਨੀ ਵਿਚ ਤਾਪਮਾਨ ਡਲਹੌਜ...

ਮੰਦਰ ’ਚ ਨਮਾਜ਼ ਪੜ੍ਹ ਕੇ ਤਸਵੀਰਾਂ ਪੋਸਟ ਕਰਨ ’ਤੇ ਚਾਰ ਖ਼ਿਲਾਫ਼ ਕੇਸ

Monday, November 2 2020 11:48 AM
ਮਥੁਰਾ, 2 ਨਵੰਬਰ- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ’ਚ ਬੀਤੇ ਦਿਨੀਂ ਬ੍ਰਜ ਚੌਰਾਸੀ ਕੋਸ ਦੀ ਯਾਤਰਾ ਕਰ ਰਹੇ ਦਿੱਲੀ ਵਾਸੀ ਫੈਜ਼ਲ ਖਾਨ ਤੇ ਉਸ ਦੇ ਇਕ ਦੋਸਤ ਨੇ ਨੰਦਗਾਓਂ ਦੇ ਨੰਦ ਭਵਨ ਮੰਦਰ ’ਚ ਨਮਾਜ਼ ਪੜ੍ਹ ਕੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਪੋਸਟ ਕਰ ਦਿੱਤੀਆਂ। ਇਸ ਸਬੰਧੀ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੰਦਰ ਦੇ ਇੱਕ ਸੇਵਾਦਾਰ ਦੀ ਸ਼ਿਕਾਇਤ ’ਤੇ ਸਥਾਨਕ ਪੁਲੀਸ ਨੇ ਫ਼ੈਜ਼ਲ ਖਾਨ, ਉਸ ਦੇ ਮੁਸਲਿਮ ਦੋਸਤ ਤੇ ਦੋ ਹਿੰਦੂ ਸਾਥੀਆਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।...

ਟਰੰਪ ਨੇ ਡਾ. ਫੌਚੀ ਨੂੰ ਬਰਖਾਸਤ ਕਰਨ ਦੇ ਦਿੱਤੇ ਸੰਕੇਤ

Monday, November 2 2020 11:46 AM
ਓਪਾ-ਲੌਕਾ (ਅਮਰੀਕਾ), 2 ਨਵੰਬਰ- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਕੇਤ ਦਿੱਤੇ ਹਨ ਕਿ ਉਹ ਭਲਕੇ 3 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਡਾ. ਐਂਟੋਨੀ ਫੌਚੀ ਨੂੰ ਬਰਖਾਸਤ ਕਰ ਸਕਦੇ ਹਨ। ਟਰੰਪ ਤੇ ਦੇਸ਼ ਦੇ ਸਭ ਤੋਂ ਵੱਡੇ ਲਾਗ ਰੋਗ ਮਾਹਿਰ ਵਿਚਾਲੇ ਤਰੇੜ ਡੂੰਘੀ ਹੁੰਦੀ ਜਾ ਰਹੀ ਹੈ। ਦੂਜੇ ਪਾਸੇ ਅਮਰੀਕਾ ਕਰੋਨਾਵਾਇਰਸ ਨਾਲ ਜੂਝ ਰਿਹਾ ਹੈ। ਫਲੋਰਿਡਾ ਦੇ ਓਪਾ-ਲੌਕਾ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਇਸ ਗੱਲ ’ਤੇ ਦੁੱਖ ਜ਼ਾਹਿਰ ਕੀਤਾ ਕਿ ਇਸ ਸਾਲ ਕਰੋਨਾ ਮਾਮਲਿਆਂ ਦੇ ਵਾਧੇ ਦੀਆਂ ਖ਼ਬਰਾਂ ਦਾ ਜ਼ਿਆਦਾ ਜ਼ਿਕਰ ਰਿਹਾ। ਇਸ ਤੋਂ...

ਸੜਕ ਹਾਦਸੇ ’ਚ ਛੇ ਮੌਤਾਂ

Monday, November 2 2020 11:40 AM
ਬਹਿਰੀਚ, 2 ਨਵੰਬਰ- ਬਹਿਰੀਚ-ਅਯੁੱਧਿਆ ਮਾਰਗ ’ਤੇ ਇੱਕ ਵੈਨ ਦੀ ਇਕ ਹੋਰ ਵਾਹਨ ਨਾਲ ਟੱਕਰ ਹੋਣ ਨਾਲ ਛੇ ਲੋਕਾਂ ਦੀ ਮੌਤ ਹੋ ਗਈ। ਪੁਲੀਸ ਇੰਚਾਰਜ ਟੀਐੱਨ ਦੂਬੇ ਨੇ ਦੱਸਿਆ ਕਿ ਵੈਨ ’ਚ 16 ਜਣੇ ਸਵਾਰ ਸੀ। ਉਨ੍ਹਾਂ ਦੱਸਿਆ ਕਿ ਵੈਨ ’ਚ ਸਵਾਰ ਸਾਰੇ ਲੋਕ ਲਖੀਮਪੁਰ ਜ਼ਿਲ੍ਹੇ ਦੇ ਸਿੰਗਾਹੀ ਥਾਣੇ ਨਾਲ ਸਬੰਧਤ ਇਲਾਕੇ ਦੇ ਰਹਿਣ ਵਾਲੇ ਹਨ ਤੇ ਉਹ ਬੀਤੇ ਦਿਨ ਕਿਛੌਛਾ ਦਰਗਾਹ ’ਚ ਜ਼ਿਆਰਤ ਕਰਕੇ ਘਰ ਵਾਪਸ ਜਾ ਰਹੇ ਸੀ। ਪੁਲੀਸ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਛੇ ਜਣਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਨੌਂ ਜ਼ਖ਼ਮੀਆਂ ...

‘ਬਾਬਾ ਕਾ ਢਾਬਾ’ ਦੇ ਮਾਲਕ ਨੇ ਯੂਟਿਊਬਰ ’ਤੇ ਲਾਏ ਫੰਡਾਂ ਦੀ ਦੁਰਵਰਤੋਂ ਦੇ ਦੋਸ਼

Monday, November 2 2020 11:37 AM
ਨਵੀਂ ਦਿੱਲੀ, 2 ਨਵੰਬਰ- ਦੱਖਣੀ ਦਿੱਲੀ ਦੇ ਮਾਲਵੀਆ ਨਗਰ ’ਚ ‘ਬਾਬਾ ਕਾ ਢਾਬਾ’ ਨਾਂ ਨਾਲ ਮਸ਼ਹੂਰ ਹੋਏ ਕਾਂਤਾ ਪ੍ਰਸਾਦ ਨੇ ਉਨ੍ਹਾਂ ਨੂੰ ਮਸ਼ਹੂਰ ਕਰਨ ਵਾਲੇ ਯੂਟਿਊਬਰ ’ਤੇ ਉਸ ਦੇ ਨਾਂ ’ਤੇ ਜੁਟਾਏ ਫੰਡਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ। 80 ਸਾਲਾ ਕਾਂਤਾ ਪ੍ਰਸਾਦ ਨੇ ਯੂਟਿਊਬਰ ਗੌਰਵ ਵਾਸਨ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਲੌਕਡਾਊਨ ਦੌਰਾਨ ਕਾਂਤਾ ਪ੍ਰਸਾਦ ਦੀ ਹਾਲਤ ਦਿਖਾਈ ਗਈ ਸੀ ਜਿਸ ਤੋਂ ਬਾਅਦ ਅਚਾਨਕ ਹੀ ਬਾਬਾ ਕਾ ਢਾਬਾ ਮਸ਼ਹੂਰ ਹੋ ਗਿਆ ਤੇ ਉੱਥੇ ਲੋਕਾਂ ਦੀ ਭੀੜ ਲੱਗ ਗਈ ਸੀ। ਪੁਲੀ...

ਮੁਨੱਵਰ ਰਾਣਾ ਖ਼ਿਲਾਫ਼ ਨਫ਼ਰਤ ਫੈਲਾਉਣ ਦੇ ਦੋਸ਼ ਹੇਠ ਕੇਸ ਦਰਜ

Monday, November 2 2020 11:36 AM
ਲਖਨਊ, 2 ਨਵੰਬਰ - ਸ਼ਾਇਰ ਮੁਨੱਵਰ ਰਾਣਾ ਖ਼ਿਲਾਫ਼ ਹਜ਼ਰਤਗੰਜ ਕੋਤਵਾਲੀ ’ਚ ਕਥਿਤ ਤੌਰ ’ਤੇ ਧਾਰਮਿਕ ਆਧਾਰ ’ਤੇ ਭਾਈਚਾਰਿਆਂ ਵਿਚਾਲੇ ਦੁਸ਼ਮਣੀ ਨੂੰ ਉਤਸ਼ਾਹ ਦੇਣ ਦੇ ਦੋਸ਼ ਹੇਠ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਮੁਨੱਵਰ ਰਾਣਾ ਨੇ ਫਰਾਂਸ ’ਚ ਇੱਕ ਮੈਗਜ਼ੀਨ ’ਚ ਪ੍ਰਕਾਸ਼ਿਤ ਕਾਰਟੂਨ ਤੇ ਇੱਕ ਵਿਅਕਤੀ ਦੀ ਹੱਤਿਆ ਦੇ ਮਾਮਲੇ ’ਚ ਇੱਕ ਨਿਊਜ਼ ਚੈਨਲ ਨੂੰ ਇੰਟਰਵਿਊ ਦਿੱਤੀ ਸੀ ਜਿਸ ’ਚ ਉਨ੍ਹਾਂ ਦਾ ਬਿਆਨ ਕਥਿਤ ਤੌਰ ’ਤੇ ਵੱਖ ਵੱਖ ਭਾਈਚਾਰਿਆਂ ਵਿਚਾਲੇ ਨਫ਼ਰਤ ਫੈਲਾਉਣ ਵਾਲਾ ਤੇ ਸਮਾਜਿਕ ਸ਼ਾਂਤੀ ਭੰਗ ਕਰਨ ਵਾਲਾ ਹੈ। ਸੀਨੀਅਰ ਪੁਲੀਸ ਅਧਿਕਾ...

ਦੇਸ਼ ’ਚ ਕਰੋਨਾ ਪੀੜਤਾਂ ਦੇ ਠੀਕ ਹੋਣ ਦੀ ਦਰ 91.68 ਫੀਸਦ ਹੋਈ

Monday, November 2 2020 11:34 AM
ਨਵੀਂ ਦਿੱਲੀ, 2 ਨਵੰਬਰ - ਦੇਸ਼ ’ਚ ਕਰੋਨਾ ਦੇ ਮਾਮਲੇ ਸੋਮਵਾਰ ਨੂੰ 82 ਲੱਖ ਤੋਂ ਪਾਰ ਹੋ ਗੲੇ ਹਨ। ਉੱਥੇ ਹੀ 75.44 ਲੱਖ ਤੋਂ ਵੱਧ ਲੋਕਾਂ ਦੇ ਠੀਕ ਹੋਣ ਨਾਲ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ 91.68 ਫੀਸਦ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਕੀਤੇ ਗੲੇ ਅੰਕੜਿਆਂ ਅਨੁਸਾਰ ਦੇਸ਼ ’ਚ ਇੱਕ ਦਿਨ ਅੰਦਰ ਕਰੋਨਾ ਦੇ 45,231 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕਰੋਨਾ ਦੇ ਕੁੱਲ ਮਾਮਲੇ 82,29,313 ਹੋ ਗਏ ਹਨ ਜਦਕਿ 496 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 122607 ਹੋ ਗਈ ਹੈ। ਦੇਸ਼ ’ਚ ਇਸ ਸਮੇਂ ਕਰੋਨਾ ਦੇ ਸਰਗਰਮ ਕੇਸ...

ਤ੍ਰਿਪੁਰਾ ’ਚ 90 ਸਾਲ ਦੀ ਔਰਤ ਨਾਲ ਸਮੂਹਿਕ ਜਬਰ ਜਨਾਹ: ਇਕ ਮੁਲਜ਼ਮ ਪੀੜਤਾ ਨੂੰ ਕਹਿੰਦਾ ਸੀ ਦਾਦੀ

Saturday, October 31 2020 11:28 AM
ਅਗਰਤਲਾ, 31 ਅਕਤੂਬਰ ਤ੍ਰਿਪੁਰਾ ਵਿਚ 90 ਸਾਲਾ ਔਰਤ ਨਾਲ ਉਸ ਦੇ ਘਰ ਵਿੱਚ ਦੋ ਵਿਅਕਤੀਆਂ ਨੇ ਕਥਿਤ ਤੌਰ ’ਤੇ ਬਲਾਤਕਾਰ ਕੀਤਾ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਉੱਤਰੀ ਤ੍ਰਿਪੁਰਾ ਜ਼ਿਲ੍ਹੇ ਦੇ ਕੰਚਨਪੁਰ ਉਪ ਮੰਡਲ ਦੇ ਬਰਹਲਦੀ ਪਿੰਡ ਵਿੱਚ 24 ਅਕਤੂਬਰ ਦੀ ਹੈ ਪਰ ਉਸ ਦੇ ਰਿਸ਼ਤੇਦਾਰਾਂ ਨੇ 29 ਅਕਤੂਬਰ ਨੂੰ ਕੇਸ ਦਰਜ ਕਰਵਾਇਆ ਹੈ। ਪੁਲੀਸ ਸੁਪਰਡੈਂਟ ਭਾਨੂਪਦਾ ਚੱਕਰਵਰਤੀ ਨੇ ਦੱਸਿਆ ਕਿ ਮੁਜ਼ਲਮ ਫ਼ਰਾਰ ਹਨ। ਅਧਿਕਾਰੀ ਨੇ ਦੱਸਿਆ, '' ਇਹ ਔਰਤ ਘਰ ਵਿੱਚ ਇਕੱਲੀ ਰਹਿੰਦੀ ਸੀ ਤੇ ਇਕ ਮੁਲਜ਼ਮ ਉਸ ਨੂੰ 'ਦਾਦੀ' ਕਹਿੰਦਾ ਸੀ। ਘਟਨਾ ਦੀ ਰਾਤ ਨੂੰ ਉ...

ਗੁਜਰਾਤ ਦੇ ਸਾਬਕਾ CM ਕੇਸ਼ੂਭਾਈ ਪਟੇਲ ਦੀ ਕੋਰੋਨਾ ਨਾਲ ਮੌਤ

Thursday, October 29 2020 07:26 AM
ਅਹਿਮਦਾਬਾਦ : ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਦਾ ਦੇਹਾਂਤ ਹੋ ਗਿਆ ਹੈ। ਵੀਰਵਾਰ ਸਵੇਰੇ ਸਾਹ ਲੈਣ ਵਿਚ ਤਕਲੀਫ਼ ਹੋਣ ਤੋਂ ਬਾਅਦ ਕੇਸ਼ੂਭਾਈ ਪਟੇਲ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਕੇਸ਼ੂਭਾਈ ਪਟੇਲ ਦੀ ਦੋ ਦਿਨ ਪਹਿਲਾਂ ਹੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ।...

ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਖ਼ਿਲਾਫ਼ ਅਦਾਲਤ ਦੇ ਅਪਮਾਨ ਦੀ ਕਾਰਵਾਈ 'ਤੇ ਸੁਪਰੀਮ ਕੋਰਟ ਵੱਲੋਂ ਰੋਕ

Monday, October 26 2020 01:16 PM
ਨਵੀਂ ਦਿੱਲੀ, 26 ਅਕਤੂਬਰ ਸੁਪਰੀਮ ਕੋਰਟ ਨੇ ਸਰਕਾਰੀ ਬੰਗਲਿਆਂ ਲਈ ਸਾਬਕਾ ਮੁੱਖ ਮੰਤਰੀਆਂ ਵੱਲੋਂ ਕਥਿਤ ਤੌਰ ’ਤੇ ਕਿਰਾਏ ਦੀ ਅਦਾਇਗੀ ਨਾ ਕਰਨ ਦੇ ਮਾਮਲੇ ਵਿੱਚ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਖ਼ਿਲਾਫ਼ ਉੱਤਰਾਖੰਡ ਹਾਈ ਕੋਰਟ ਦੇ ਅਪਮਾਨ ਦੀ ਕਾਰਵਾਈ ’ਤੇ ਸੋਮਵਾਰ ਨੂੰ ਰੋਕ ਲਗਾ ਦਿੱਤੀ। ਉਤਰਾਖੰਡ ਹਾਈ ਕੋਰਟ ਨੇ ਪਿਛਲੇ ਸਾਲ 3 ਮਈ ਨੂੰ ਰਾਜ ਦੇ ਸਾਬਕਾ ਮੁੱਖ ਮੰਤਰੀਆਂ ਨੂੰ ਅਹੁਦਾ ਛੱਡਣ ਦੇ ਬਾਅਦ, ਉਹ ਜਿੰਨਾ ਸਮਾਂ ਸਰਕਾਰੀ ਰਿਹਾਇਸ਼ ਵਿੱਚ ਰਹੇ, ਉਸ ਮਿਆਦ ਦਾ ਮਾਰਕਿਟ ਰੇਟ ’ਤੇ ਕਿਰਾਇਆ ਅਦਾ ਕਰਨ ਦਾ ਹੁਕਮ ਸੁਣਾਇਆ ਸੀ। ਹਾਈ ਕੋਰਟ ਨੇ 2001 ਤੋਂ ਰਾਜ ...

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੂੰ ਹੋਇਆ ਕਰੋਨਾ

Monday, October 26 2020 01:14 PM
ਮੁੰਬਈ, 26 ਅਕਤੂਬਰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਸੋਮਵਾਰ ਨੂੰ ਦੱਸਿਆ ਕਿ ਉਹ ਕਰੋਨਾ ਪੀੜਤ ਹੋ ਗਏ ਹਨ ਅਤੇ ਡਾਕਟਰਾਂ ਦੀ ਸਲਾਹ ’ਤੇ ਉਹ ਇਥੋਂ ਦੇ ਇਕ ਹਸਪਤਾਲ ਵਿੱਚ ਭਰਤੀ ਹਨ। ਉਨ੍ਹਾਂ ਇਕ ਸੁਨੇਹੇ ਵਿੱਚ ਕਿਹਾ ਕਿ ਉਨ੍ਹਾਂ ਦੀ ਸਿਹਤ ਠੀਕ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਨੇ ਕਿਹਾ, ‘‘ ਮੈਨੂੰ ਕਰੋਨਾ ਦੀ ਲਾਗ ਲਗ ਗਈ ਹੈ। ਅਹਿਤਿਆਤ ਵਜੋਂ ਡਾਕਟਰਾਂ ਦੀ ਸਲਾਹ ’ਤੇ ਮੈਂ ਬ੍ਰੀਚ ਕੈਂਡੀ ਹਸਪਤਾਲ ਵਿੱਚ ਭਰਤੀ ਹੋ ਗਿਆ ਹਾਂ।’’...

ਤਿਰੰਗੇ ਨੂੰ ਲੈ ਕੇ ਦਿੱਤੇ ਬਿਆਨ ਨਾਲ ਮੁਸੀਬਤ 'ਚ ਮਹਿਬੂਬਾ, 3 ਨੇਤਾਵਾਂ ਨੇ ਦਿੱਤੇ ਅਸਤੀਫੇ

Monday, October 26 2020 01:14 PM
ਸ੍ਰੀਨਗਰ, 26 ਅਕਤੂਬਰ - ਪੀਪੁਲਸ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਟੀ.ਐਸ. ਬਾਜਵਾ, ਵੇਦ ਮਹਾਜਨ ਤੇ ਹੁਸੈਨ ਏ ਵਫਾ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਮਹਿਬੂਬਾ ਮੁਫਤੀ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਕਿ ਉਹ ਮੁਫਤੀ ਦੇ ਕੁੱਝ ਕਾਰਜਾਂ ਤੇ ਅਣਚਾਹੇ ਕਥਨਾਂ ਨਾਲ ਵਿਸ਼ੇਸ਼ ਰੂਪ ਵਿਚ ਅਸਹਿਜ ਮਹਿਸੂਸ ਕਰਦੇ ਹਨ, ਜੋ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਚੋਟ ਪਹੁੰਚਾਉਂਦੇ ਹਨ।...

ਕੋਲਾ ਘੁਟਾਲਾ: ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇਅ ਨੂੰ ਤਿੰਨ ਸਾਲ ਦੀ ਕੈਦ

Monday, October 26 2020 01:13 PM
ਨਵੀਂ ਦਿੱਲੀ, 26 ਅਕਤੂਬਰ ਦਿੱਲੀ ਦੀ ਇਕ ਅਦਾਲਤ ਨੇ ਝਾਰਖੰਡ ਵਿੱਚ 1999 ਵਿੱਚ ਕੋਲਾ ਖਾਣਾਂ ਦੀ ਵੰਡ ਮਾਮਲੇ ਵਿੱਚ ਬੇਨਿਯਮੀਆਂ ਦੇ ਇਕ ਮਾਮਲੇ ਵਿੱਚ ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇਅ ਨੂੰ ਸੋਮਵਾਰ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਦਿਲੀਪ ਰੇਅ ਕੋਲਾ ਮੰਤਰੀ ਸਨ। ਵਿਸ਼ੇਸ਼ ਜੱਜ ਭਰਤ ਪ੍ਰਾਸ਼ਰ ਨੇ ਕੋਲਾ ਮੰਤਰਾਲੇ ਦੇ ਤਤਕਾਲੀ ਸੀਨੀਅਰ ਅਧਿਕਾਰੀ ਪ੍ਰਦੀਪ ਕੁਮਾਰ ਬੈਨਰਜੀ ਅਤੇ ਨਿਤਿਆਨੰਦ ਗੌਤਮ ਤੇ ਕੈਸਟ੍ਰਾਨ ਟੈਕਨਾਲੋਜੀ ਲਿਮਟਿਡ ਦੇ ਡਾਇਰੈਕਟਰ ਮਹਿੰਦਰ ਕੁਮਾਰ ਅਗਰਵਾਲ ਨੂੰ ਵੀ ਤਿੰਨ-ਤਿੰਨ ਸਾਲ ਕੈਦ ਦੀ ਸਜ਼ਾ ਸੁਣ...

ਧਾਰਮਿਕ ਸ਼ਬਦ “ਸੇਵਾ ਤੇ ਬੰਦਗੀ'' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ - ਸ਼ੇਰਪੁਰੀ

Monday, October 26 2020 10:50 AM
ਮਿਲਾਨ ਇਟਲੀ, 26 ਅਕਤੂਬਰ (ਦਲਜੀਤ ਮੱਕੜ) ਜੈਸੀ ਕਰਨੀ ਵੈਸੀ ਭਰਨੀ ਗੁਰਬਾਣੀ ਦੇ ਵਾਕ ਅਨੁਸਾਰ, ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਧਾਰਮਿਕ ਸ਼ਬਦ “ਸੇਵਾ ਤੇ ਬੰਦਗੀ'', ਰਿਲੀਜ਼ ਹੋਇਆ ਹੈ ਗਾਇਕ ਬਲਵੀਰ ਸ਼ੇਰਪੁਰੀ ਅਵਾਜ਼ ਵਿਚ ਸ਼ਿਗਾਰੇ ਸ਼ਬਦ ਨੂੰ ਵਿਸ਼ਵ ਪ੍ਰਸਿੱਧ ਗੀਤਕਾਰ ਨਿਰਵੈਰ ਸਿੰਘ ਢਿੱਲੋਂ ਤਾਸ਼ਪੁਰੀ ਵਲੋ ਕਲਮਬੰਦ ਕੀਤਾ ਗਿਆ ਹੈ ਜਦ ਕਿ ਸੰਗੀਤ ਧੁਨਾਂ ਹਰੀ ਅਮਿਤ ਦੁਆਰਾ ਤਿਆਰ ਕੀਤੀਆਂ ਗਈਆ ਹਨ ਵੀਡੀਓ ਐਡੀਟਰ ਤੇ ਡਾਇਰੈਕਟਰ ਕੁਲਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੀਤਾ ਗਿਆ ਹੈ ਪੇਸ਼ਕਸ਼ ਸਾਬੀ ਚੀਨੀਆਂ ਅਤੇ ਭਗਵਾਨ ਵਾਲਮਿਕ ਸਭਾ ਮਾਰਕੇ ਇਟਲੀ...

ਅਮਰੀਕਾ : ਇਸ ਸੜਕ ਦਾ ਨਾਂ ਰੱਖਿਆ ਗਿਆ 'ਪੰਜਾਬ ਐਵੇਨਿਊ'

Saturday, October 24 2020 11:21 AM
ਅਮਰੀਕਾ, 24 ਅਕਤੂਬਰ (ਜੀ.ਐਨ. ਐਸ.ਏਜੰਸੀ) ਬੀਤੇ ਦਿਨ ਸ਼ੁੱਕਰਵਾਰ ਨੂੰ ਪੰਜਾਬੀਆਂ ਦੀ ਸੰਘਣੀ ਅਬਾਦੀ ਵਾਲੇ ਇਲਾਕੇ ਰਿਚਮੰਡ ਹਿੱਲ ਦੀ ਇਕ ਸਟ੍ਰੀਟ 101 ਐਵੇਨਿਊ ਦਾ ਨਾਂ 'ਪੰਜਾਬ ਐਵੇਨਿਊ' ਰੱਖਣ ਦਾ ਉਦਘਾਟਨੀ ਸਮਾਰੋਹ ਹੋਇਆ ਅਤੇ ਹੁਣ ਜਨਤਾ ਇਸ ਸੜਕ ਨੂੰ 'ਪੰਜਾਬ ਐਵੇਨਿਊ' ਨਾਲ ਤਸਦੀਕ ਕਰੇਗੀ। 'ਪੰਜਾਬ ਐਵੇਨਿਊ' 111 ਸਟ੍ਰੀਟ ਤੋਂ ਲੈ ਕੇ 123 ਸਟ੍ਰੀਟ ਤੱਕ ਚੱਲੇਗਾ।...

E-Paper

Calendar

Videos