ਟਰੰਪ ਨੇ ਡਾ. ਫੌਚੀ ਨੂੰ ਬਰਖਾਸਤ ਕਰਨ ਦੇ ਦਿੱਤੇ ਸੰਕੇਤ

02

November

2020

ਓਪਾ-ਲੌਕਾ (ਅਮਰੀਕਾ), 2 ਨਵੰਬਰ- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਕੇਤ ਦਿੱਤੇ ਹਨ ਕਿ ਉਹ ਭਲਕੇ 3 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਡਾ. ਐਂਟੋਨੀ ਫੌਚੀ ਨੂੰ ਬਰਖਾਸਤ ਕਰ ਸਕਦੇ ਹਨ। ਟਰੰਪ ਤੇ ਦੇਸ਼ ਦੇ ਸਭ ਤੋਂ ਵੱਡੇ ਲਾਗ ਰੋਗ ਮਾਹਿਰ ਵਿਚਾਲੇ ਤਰੇੜ ਡੂੰਘੀ ਹੁੰਦੀ ਜਾ ਰਹੀ ਹੈ। ਦੂਜੇ ਪਾਸੇ ਅਮਰੀਕਾ ਕਰੋਨਾਵਾਇਰਸ ਨਾਲ ਜੂਝ ਰਿਹਾ ਹੈ। ਫਲੋਰਿਡਾ ਦੇ ਓਪਾ-ਲੌਕਾ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਇਸ ਗੱਲ ’ਤੇ ਦੁੱਖ ਜ਼ਾਹਿਰ ਕੀਤਾ ਕਿ ਇਸ ਸਾਲ ਕਰੋਨਾ ਮਾਮਲਿਆਂ ਦੇ ਵਾਧੇ ਦੀਆਂ ਖ਼ਬਰਾਂ ਦਾ ਜ਼ਿਆਦਾ ਜ਼ਿਕਰ ਰਿਹਾ। ਇਸ ਤੋਂ ਬਾਅਦ ਟਰੰਪ ਦੇ ਹਮਾਇਤੀਆਂ ਨੇ ਫੌਜੀ ਨੂੰ ਬਰਖਾਸਤ ਕਰੋ ਦੇ ਨਾਅਰੇ ਮਾਰਨੇ ਸ਼ੁਰੂ ਕਰ ਦਿੱਤੇ। ਟਰੰਪ ਨੇ ਕਿਹਾ, ‘ਕਿਸੇ ਨੂੰ ਕਹਿਣਾ ਨਾ ਪਰ ਚੋਣਾਂ ਤੋਂ ਬਾਅਦ ਮੈਨੂੰ ਥੋੜੀ ਉਡੀਕ ਕਰਨ ਦਿਓ।’ ਉਨ੍ਹਾਂ ਕਿਹਾ ਕਿ ਉਹ ਆਪਣੇ ਹਮਾਇਤੀਆਂ ਦੀ ਸਲਾਹ ਦੀ ਸ਼ਲਾਘਾ ਕਰਦੇ ਹਨ।