Arash Info Corporation

ਦੋ ਵਰ੍ਹੇ ਪੁਰਾਣੇ ਖ਼ੁਦਕੁਸ਼ੀ ਮਾਮਲੇ ਵਿੱਚ ਅਰਣਬ ਗੋਸਵਾਮੀ ਗ੍ਰਿਫ਼ਤਾਰ

04

November

2020

ਮੁੰਬਈ, 4 ਨਵੰਬਰ- ‘ਰਿਪਬਲਿਕ ਟੀਵੀ’ ਦੇ ਪ੍ਰਧਾਨ ਸੰਪਾਦਕ ਅਰਣਬ ਗੋਸਵਾਮੀ ਨੂੰ ਇੰਟੀਰੀਅਰ ਡਿਜ਼ਾਈਨਰ ਨੂੰ ਕਥਿਤ ਤੌਰ ’ਤੇ ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਪੁਲੀਸ ਨੇ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਲੀਬਾਗ ਪੁਲੀਸ ਦੀ ਇਕ ਟੀਮ ਨੇ ਗੋਸਵਾਮੀ ਨੂੰ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ। ਗੋਸਵਾਮੀ ਨੂੰ ਪੁਲੀਸ ਵੈਨ ਵਿੱਚ ਬੈਠਦੇ ਦੇਖਿਆ ਗਿਆ। ਇਸ ਦੌਰਾਨ ਗੋਸਵਾਮੀ ਨੇ ਦਾਅਵਾ ਕੀਤਾ ਕਿ ਪੁਲੀਸ ਨੇ ਉਸ ਦੇ ਘਰ ’ਚ ਉਸ ਨਾਲ ਬਦਸਲੂਕੀ ਕੀਤੀ।