ਦੇਸ਼ ’ਚ ਕਰੋਨਾ ਪੀੜਤਾਂ ਦੇ ਠੀਕ ਹੋਣ ਦੀ ਦਰ 91.68 ਫੀਸਦ ਹੋਈ

02

November

2020

ਨਵੀਂ ਦਿੱਲੀ, 2 ਨਵੰਬਰ - ਦੇਸ਼ ’ਚ ਕਰੋਨਾ ਦੇ ਮਾਮਲੇ ਸੋਮਵਾਰ ਨੂੰ 82 ਲੱਖ ਤੋਂ ਪਾਰ ਹੋ ਗੲੇ ਹਨ। ਉੱਥੇ ਹੀ 75.44 ਲੱਖ ਤੋਂ ਵੱਧ ਲੋਕਾਂ ਦੇ ਠੀਕ ਹੋਣ ਨਾਲ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ 91.68 ਫੀਸਦ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਕੀਤੇ ਗੲੇ ਅੰਕੜਿਆਂ ਅਨੁਸਾਰ ਦੇਸ਼ ’ਚ ਇੱਕ ਦਿਨ ਅੰਦਰ ਕਰੋਨਾ ਦੇ 45,231 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕਰੋਨਾ ਦੇ ਕੁੱਲ ਮਾਮਲੇ 82,29,313 ਹੋ ਗਏ ਹਨ ਜਦਕਿ 496 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 122607 ਹੋ ਗਈ ਹੈ। ਦੇਸ਼ ’ਚ ਇਸ ਸਮੇਂ ਕਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ 561908 ਹੈ।