ਦਿੱਲੀ ’ਚ ਸ਼ਿਮਲੇ ਜਿੰਨੀ ਠੰਢ: ਧਰਮਸ਼ਾਲਾ ਤੇ ਮਸੂਰੀ ਪਛਾੜੇ

03

November

2020

ਨਵੀਂ ਦਿੱਲੀ, 3 ਨਵੰਬਰ ਰਾਸ਼ਟਰੀ ਰਾਜਧਾਨੀ 'ਚ ਮੰਗਲਵਾਰ ਨੂੰ ਘੱਟੋ ਘੱਟ ਤਾਪਮਾਨ 10 ਡਿਗਰੀ ਸੈਲਸੀਅਸ' ’ਤੇ ਆ ਗਿਆ। ਹਿਮਾਚਲ ਪ੍ਰਦੇਸ਼ ਵਿੱਚ ਸ਼ਿਮਲਾ ਅਤੇ ਉਤਰਾਖੰਡ ਵਿੱਚ ਨੈਨੀਤਾਲ ਵਿੱਚ ਵੀ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਕਿਹਾ ਕਿ ਜੇ ਸਥਿਤੀ ਬੁੱਧਵਾਰ ਤੱਕ ਇਸ ਤਰ੍ਹਾਂ ਜਾਰੀ ਰਹੀ ਤਾਂ ਉਹ ਸ਼ਹਿਰ ਵਿਚ ਸ਼ੀਤ ਲਹਿਰ ਦਾ ਐਲਾਨ ਕਰ ਦੇਵੇਗਾ। ਮੌਸਮ ਵਿਭਾਗ ਨੇ ਕਿਹਾ ਕਿ ਨਵੰਬਰ ਮਹੀਨੇ ਵਿੱਚ ਮੌਸਮ ਪਿਛਲੇ 4-5 ਸਾਲਾਂ ਵਿੱਚ ਸਭ ਤੋਂ ਠੰਢਾ ਰਹਿਣ ਦੀ ਸੰਭਾਵਨਾ ਹੈ। ਰਾਸ਼ਟਰੀ ਰਾਜਧਾਨੀ ਵਿਚ ਤਾਪਮਾਨ ਡਲਹੌਜ਼ੀ (10.9 ਡਿਗਰੀ ਸੈਲਸੀਅਸ), ਧਰਮਸ਼ਾਲਾ (10.6 ਡਿਗਰੀ ਸੈਲਸੀਅਸ) ਅਤੇ ਹਿਮਾਚਲ ਪ੍ਰਦੇਸ਼ ਵਿਚ ਮੰਡੀ (10.2 ਡਿਗਰੀ ਸੈਲਸੀਅਸ) ਅਤੇ ਉਤਰਾਖੰਡ ਵਿਚ ਮਸੂਰੀ (10.4 ਡਿਗਰੀ ਸੈਲਸੀਅਸ) ਨਾਲੋਂ ਘੱਟ ਸੀ।