ਇੰਜੀਨੀਅਰ ਮਨਜੀਤ ਸਿੰਘ ਨੇ ਬਤੌਰ ਨਿਗਰਾਨ ਇੰਜੀਨੀਅਰ ਦਾ ਅਹੁਦਾ ਸੰਭਾਲਿਆ

20

November

2020

ਅੰਮ੍ਰਿਤਸਰ, 20 ਨਵੰਬਰ (ਪ.ਪ)- ਪੰਜਾਬ ਸਰਕਾਰ ਵੱਲੋਂ ਜਲ ਸਰੋਤ ਵਿਭਾਗ ਵਿੱਚ ਸਟਾਫ ਦੀ ਭਾਰੀ ਕਮੀ ਤੇ ਚੱਲਦਿਆ ਅਤੇ ਵਿਭਾਗ ਵਿੱਚ ਚਲ ਰਹੇ ਮਹੱਤਵਪੂਰਨ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਵਿਭਾਗ ਵਿੱਚੋ ਸੇਵਾ ਮੁਕਤ ਹੋ ਚੁੱਕੇ ਨਿਗਰਾਨ ਇੰਜੀਨੀਅਰ ਸ. ਮਨਜੀਤ ਸਿੰਘ ਵੱਲੋਂ ਮਹਿਕਮੇ ਪ੍ਰਤੀ ਪੂਰੀ ਇਮਾਨਦਾਰੀ ਅਤੇ ਉਤਸ਼ਾਹ ਨਾਲ ਨਿਭਾਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ, ਉਨ੍ਹਾਂ ਨੂੰ ਮੁੜ ਬਤੌਰ ਨਿਗਰਾਨ ਇੰਜੀਨੀਅਰ ਜਲ ਨਿਕਾਸ ਹਲਕਾ ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਲਏ ਫੈਸਲੇ ਅਤੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਇੰਜੀਨੀਅਰ ਸ. ਮਨਜੀਤ ਸਿੰਘ ਨੇ ਬਤੌਰ ਨਿਗਰਾਨ ਇੰਜੀਨੀਅਰ ਜਲ ਨਿਕਾਸ ਹਲਕਾ ਅੰਮ੍ਰਿਤਸਰ ਦਾ ਕਾਰਜਭਾਰ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਭਾਗ ਵਿਚ ਸਟਾਫ ਕਮੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਜਲ ਸਰੋਤ ਵਿਭਾਗ ਦੇ ਕੰਮਾਂ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਹਰ ਇਕ ਕੈਟਾਗਿਰੀ ਦੀ ਘਾਟ ਨੂੰ ਪੂਰਿਆਂ ਕਰਨ ਲਈ ਜਲਦ ਹੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੋਕੇ ਉਨ੍ਹਾਂ ਸਮੂਹ ਸਟਾਫ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਅਤੇ ਇੰਮਾਨਦਾਰੀ ਨਾਲ ਨਿਭਾਉਣ। ਇਸ ਮੌਕੇ ਸੇਵਾ ਮੁਕਤ ਮੁੱਖ ਇੰਜੀਨੀਅਰ ਸ. ਜਸਬੀਰ ਸਿੰਘ ਸੰਧੂ, ਨਿਗਰਾਨ ਇੰਜੀਨੀਅਰ ਸ੍ਰੀ ਕੁਲਵਿੰਦਰ ਸਿੰਘ, ਕਾਰਜਕਾਰੀ ਇੰਜੀਨੀਅਰ ਸ. ਅਵਤਾਰ ਸਿੰਘ, ਇੰਜੀਨੀਅਰ ਸ. ਚਰਨਜੀਤ ਸਿੰਘ, ਇੰਜੀਨੀਅਰ ਸ੍ਰੀ ਮਹੇਸ਼ ਸਿੰਘ, ਉਪ ਮੰਡਲ ਅਫਸਰ ਸ. ਦਿਲਪ੍ਰੀਤ ਸਿੰਘ, ਇੰਜੀਨੀਅਰ ਸ੍ਰੀ ਅਭਿਸ਼ੇਕ ਕੁਮਾਰ, ਇੰਜੀਨੀਅਰ ਸ. ਮਨਪ੍ਰੀਤ ਸਿੰਘ, ਇੰਜੀਨੀਅਰ ਸ. ਅਜੈਬੀਰ ਸਿੰਘ, ਇੰਜੀਨੀਅਰ ਸ. ਨਿਰਮਲਜੀਤ ਸਿੰਘ, ਇੰਜੀਨੀਅਰ ਸ੍ਰੀ ਗੁਰਬੀਰ ਸਿੰਘ, ਇੰਜੀਨੀਅਰ ਸ੍ਰੀ ਸੰਜੇ ਰੱਤੀ, ਇੰਜੀਨੀਅਰ ਸ੍ਰੀ ਰਕੇਸ਼ ਗੁਪਤਾ ਤੋਂ ਇਲਾਵਾ ਐਸ.ਸੀ.ਬੀ.ਸੀ ਕਰਮਚਾਰੀ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਰੰਧਾਵਾ, ਨਹਿਰੀ ਪਟਵਾਰ ਯੂਨੀਅਨ ਦੇ ਆਗੂ ਰਾਜਦੀਪ ਸਿੰਘ ਚੰਦੀ, ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਲਬੀਰ ਸਿੰਘ ਬਾਜਵਾ, ਨਰਿੰਦਰ ਸਿੰਘ ਕੌੜਾ, ਨਿਰਮਲ ਸਿੰਘ, ਰਾਕੇਸ਼ ਕੁਮਾਰ ਬਾਬੋਵਾਲ, ਪੰਜਾਬ ਇਰੀਗੇਸਨ ਕਲੈਰੀਕਲ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ ਕੁਮਾਰ ਅਤੇ ਜਨਰਲ ਸਕੱਤਰ ਗੁਰਵੇਲ ਸਿੰਘ ਸੇਖੋਂ, ਰਾਜਮਹਿੰਦਰ ਸਿੰਘ, ਸੁਸਪਾਲ ਠਾਕੁਰ, ਪਲਕ ਸ਼ਰਮਾ, ਸੁਪਰਡੈਂਟ ਸੁਖਦੇਵ ਸਿੰਘ, ਸੀ.ਪੀ.ਐਫ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਡਰਾਫਟਮੈਨ ਐਸੋਸੀਏਸ਼ਨ ਦੇ ਆਗੂ ਸੁਖਬੀਰ ਸਿੰਘ, ਗੁਰਦਿਆਲ ਰਾਏ, ਸੰਜੀਵ ਕੁਮਾਰ ਸ਼ਰਮਾ ਆਦਿ ਨੇ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਭਰਵਾਂ ਸਵਾਗਤ ਕੀਤਾ।