Arash Info Corporation

ਸਾਰੇ ਵਿਸ਼ਵ ਨੇ ਮੰਨਿਆ ਸੀ, ਸ਼੍ਰੀਮਤੀ ਇੰਦਰਾ ਗਾਂਧੀ ਦੀ ਲੀਡਰਸ਼ਿਪ ਦਾ ਲੋਹਾ - ਧਾਲੀਵਾਲ

20

November

2020

ਫਗਵਾੜਾ 20 ਨਵੰਬਰ (ਪ.ਪ) ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੀ ਜਯੰਤੀ ਤੇ ਉਨ੍ਹਾਂ ਨੂੰ ਨਮਨ ਕਰਨ ਲਈ ਬਲਾਕ ਕਾਂਗਰਸ ਫਗਵਾੜਾ ਨੇ ਪ੍ਰਧਾਨ ਸੰਜੀਵ ਬੁੱਗਾ ਦੀ ਅਗਵਾਈ ਵਿਚ ਸਿਟੀ ਕਲੱਬ ਵਿਚ ਇੱਕ ਸਮਾਗਮ ਦਾ ਆਯੋਜਨ ਕੀਤਾ। ਜਿਸ ਵਿਚ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸ.ਬਲਵਿੰਦਰ ਸਿੰਘ ਧਾਲੀਵਾਲ ਨੇ ਕਾਂਗਰਸੀ ਨੇਤਾਵਾਂ ਨਾਲ ਮਿਲ ਕਰ ਉਨ੍ਹਾਂ ਦੀ ਫ਼ੋਟੋ ਤੇ ਫੁੱਲ ਚੜ੍ਹਾ ਕੇ ਨਮਨ ਕੀਤਾ ਅਤੇ ਕਿਹਾ ਕਿ ਸ਼੍ਰੀਮਤੀ ਗਾਂਧੀ ਇੱਕ ਦੂਰ-ਦਰਸ਼ੀ ਨੇਤਾ ਸਨ ਜਿੰਨਾ ਦੇ ਸ਼ਕਤੀਸ਼ਾਲੀ ਅਤੇ ਨਿਡਰ ਲੀਡਰਸ਼ਿਪ ਦਾ ਲੋਹਾ ਸਾਰਾ ਵਿਸ਼ਵ ਮੰਨਦਾ ਸੀ। ਜਿਸ ਦੇ ਚਲ਼ ਦੇ ਕੋਈ ਭਾਰਤ ਵੱਲ ਅੱਖ ਚੁੱਕ ਕੇ ਦੇਖਣ ਦੀ ਜੁਰਅਤ ਨਹੀਂ ਕਰ ਸਕਿਆ।